ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2025
VIDEO: ਪੰਜਾਬੀ ਗਾਇਕ ਰਾਜਵੀਰ ਜਵੰਦਾ ਦੇ ਜਾਣ 'ਤੇ ਸਦਮੇ 'ਚ ਕਲਾਕਾਰ, ਸਰਕਾਰ ਨੂੰ ਕੀਤੀ ਇਹ ਅਪੀਲ

VIDEO: ਪੰਜਾਬੀ ਗਾਇਕ ਰਾਜਵੀਰ ਜਵੰਦਾ ਦੇ ਜਾਣ ‘ਤੇ ਸਦਮੇ ‘ਚ ਕਲਾਕਾਰ, ਸਰਕਾਰ ਨੂੰ ਕੀਤੀ ਇਹ ਅਪੀਲ

tv9-punjabi
TV9 Punjabi | Published: 08 Oct 2025 15:27 PM IST

ਮੌਤ ਦੀ ਗੋਦ ਵਿੱਚ ਜਾ ਕੇ ਡੂੰਘੀ ਨੀਂਦ ਸੌਣ ਵਾਲੇ ਰਾਜਵੀਰ ਜਵੰਦਾ ਦਾ ਜਨਮ 1990 ਵਿੱਚ ਲੁਧਿਆਣਾ ਦੇ ਜਗਰਾਓੰ ਸਥਿਤ ਪਿੰਡ ਪੋਨਾ ਵਿੱਚ ਹੋਇਆ ਸੀ। ਉਹ ਜੱਟ ਸਿੰਖ ਪਰਿਵਾਰ ਤੋਂ ਆਉਂਦੇ ਸਨ। ਪਿਤਾ ਕਰਮ ਸਿੰਘ ਜਵੰਦਾ (ਪੰਜਾਬ ਪੁਲਿਸ ਵਿੱਚ ਅਧਿਕਾਰੀ ਹਨ) ਅਤੇ ਮਾਂ ਪਰਮਜੀਤ ਕੌਰ ਹਨ। ਉਨ੍ਹਾਂ ਨੇ ਸਕੂਲੀ ਸਿੱਖਿਆ ਜਗਰਾਓਂ ਦੇ ਸਨਮਤੀ ਵਿਮਲ ਜੈਨ ਸਕੂਲ ਤੋਂ ਤਾਂ ਗ੍ਰੈਜੁਏਸ਼ਨ ਡੀਏਵੀ ਕਾਲੇਜ ਤੋਂ ਕੀਤੀ। ਪੋਸਟ ਗ੍ਰੈਜੁਏਸ਼ਨ (ਥਿਏਟਰ ਐਂਡ ਟੈਲੀਵਿਜਨ) ਪਟਿਆਲਾ ਦੀ ਪੰਜਾਬੀ ਯੂਨੀਵਰਸਿਟੀ ਤੋਂ ਪੂਰੀ ਕੀਤੀ।

ਪੰਜਾਬੀ ਗਾਇਕ ਰਾਜਵੀਰ ਜਵੰਦਾ ਆਖਰਕਾਰ ਜਿੰਦਗੀ ਦੀ ਜੰਗ ਹਾਰ ਗਏ। ਰਾਜਵੀਰ ਜਵੰਦਾ ਆਪਣੇ ਦੋਸਤਾਂ ਨਾਲ ਬਾਈਕ ਤੇ ਸ਼ਿਮਲਾ ਜਾ ਰਹੇ ਸਨ। ਇਸ ਦੌਰਾਨ ਪਿੰਜੌਰ-ਨਾਲਾਗੜ੍ਹ ਰੋਡ ਤੇ ਉਨ੍ਹਾਂ ਦਾ ਐਕਸੀਡੈਂਟ ਹੋ ਗਿਆ ਸੀ। ਜਾਣਕਾਰੀ ਮੁਤਾਬਕ ਦੋ ਪਸ਼ੂ ਸੜਕ ਦੇ ਲੜ੍ਹ ਰਹੇ ਸਨ। ਇਨ੍ਹਾਂ ਤੋਂ ਬਚਣ ਦੇ ਚੱਕਰ ਚ ਜਵੰਦਾ ਦੀ ਬਾਈਕ ਸਾਹਮਣੇ ਤੋਂ ਆ ਰਹੀ ਗੱਡੀ ਨਾਲ ਟਕਰਾ ਗਈ। ਇਸ ਹਾਦਸੇ ਤੋਂ ਬਾਅਦ ਹੀ ਉਹ ਹਸਪਤਾਲ ਵਿੱਚ ਜਿੰਦਗੀ ਅਤੇ ਮੌਤ ਵਿਚਾਲੇ ਜੰਗ ਲੜ ਰਹੇ ਸਨ। ਬੁੱਧਵਾਰ ਨੂੰ ਜਦੋਂ ਉਨ੍ਹਾਂ ਦੇ ਦੇਹਾਂਤ ਦੀ ਖਬਰ ਆਈ ਤਾਂ ਪੂਰੀ ਪੰਜਾਬੀ ਫਿਲਮ ਇੰਡਸਟਰੀ ਸਦਮੇ ਵਿੱਚ ਆ ਗਈ। ਉਨ੍ਹਾਂ ਦੀ ਮੌਤ ਤੇ ਦੁੱਖ ਦਾ ਪ੍ਰਗਟਾਵਾ ਕਰਨ ਪਹੁੰਚ ਰਹੇ ਪੰਜਾਬੀ ਸਿੰਗਰ ਸਰਕਾਰ ਤੋਂ ਦਰਦ ਭਰੀ ਅਪੀਲ ਕਰ ਰਹੇ ਹਨ। ਵੇਖੋ ਵੀਡੀਓ….