ਪਹਿਲਾਂ ਨਾਲੋਂ ਜ਼ਿਆਦਾ ਸੇਫ ਅਤੇ ਸਸਤੀ ਸਪੋਰਟਸ ਬਾਈਕ, ਲੁਕਸ ਵਿੱਚ ਅਪਾਚੇ ਨੂੰ ਵੀ ਟੱਕਰ

08-10- 2025

TV9 Punjabi

Author: Yashika.Jethi

Raider ਦਾ ਨਵਾਂ ਮਾਡਲ

TVS ਮੋਟਰ ਕੰਪਨੀ ਨੇ ਭਾਰਤ ਵਿੱਚ TVS Raider 125 ਦਾ  ਨਵਾਂ ਵੇਰੀਐਂਟ ਲਾਂਚ ਕੀਤਾ ਹੈ। ਇਹ ਨਵਾਂ ਵੇਰੀਐਂਟ ਮੌਜੂਦਾ ਮਾਡਲ ਨਾਲੋਂ ਕਾਫ਼ੀ ਸੇਫ ਅਤੇ ਸਟਾਈਲਿਸ਼ ਹੈ।

Raider ਦਾ ਡਿਜ਼ਾਈਨ

ਡਿਜ਼ਾਈਨ ਦੇ ਮਾਮਲੇ ਵਿੱਚ ਨਵਾਂ Raider ਆਪਣੇ ਪੁਰਾਣੇ ਵੇਰੀਐਂਟਸ ਵਰਗਾ ਹੀ ਦਿਖਾਈ ਦਿੰਦਾ ਹੈ, ਪਰ ਇਸ ਵਿੱਚ ਕਈ ਨਵੇ ਫੀਚਰਸ ਅਤੇ ਅਪਡੇਟੇਡ ਗ੍ਰਾਫਿਕਸ ਸ਼ਾਮਲ ਕੀਤੇ ਗਏ ਹਨ, ਜੋ ਇਸਦੇ ਸੈਗਮੈਂਟ ਵਿੱਚ ਪਹਿਲੀ ਵਾਰ ਪੇਸ਼ ਕੀਤੇ ਜਾ ਰਹੇ ਹਨ ।

ਨਵੇਂ TVS Raider ਵਿੱਚ ਹੁਣ "Boost Mode"ਫੀਚਰ ਦਿੱਤਾ ਗਿਆ ਹੈ, ਜੋ ਆਪਣੇ ਸੈਗਮੈਂਟ ਵਿੱਚ ਪਹਿਲੀ ਵਾਰ ਆਇਆ ਹੈ । ਇਸ ਵਿੱਚ iGO Assist ਤਕਨਾਲੋਜੀ ਵੀ ਹੈ, ਜੋ 11.75 Nm ਟਾਰਕ 6000 rpm ਕਰ ਦਿੰਦੀ ਹੈ। 

Raider ਵਿੱਚ ਨਵਾਂ ਫੀਚਰ

ਮੋਟਰਸਾਈਕਲ ਵਿੱਚ ਹੁਣ ਸੈਗਮੈਂਟ-ਫਸਟ ਡਿਊਲ ਡਿਸਕ ਬ੍ਰੇਕ ਅਤੇ ABS ਹਨ, ਜੋ Rider ਦੀ  Stability ਅਤੇ ਭਰੋਸੇ ਦੋਵਾਂ ਨੂੰ ਵਧਾਉਂਦੇ ਹਨ। ਇਸ ਵਿੱਚ GTT (Glide Through Technology) ਵੀ ਹੈ, ਜੋ ਸਪੀਡ ਨਾਲ ਗੱਡੀ ਚਲਾਉਣ ਵਿੱਚ ਮਦਦ ਕਰਦੀ ਹੈ ਅਤੇ ਈਂਧਨ ਦੀ ਬਚਤ ਵੀ ਜਿਆਦਾ ਹੁੰਦੀ ਹੈ ।

Raider ਸੇਫਟੀ 

ਟਾਇਰ ਅਤੇ ਹੈਂਡਲਿੰਗ

Raider ਵਿੱਚ ਹੁਣ ਨਵਾਂ ਟਾਇਰ ਸੈੱਟਅੱਪ ਦਿੱਤਾ ਗਿਆ ਹੈ, ਇਸ ਨਾਲ ਬਾਈਕ ਦੀ ਪਕੜ, ਕੌਰਨਰਿੰਗ ਅਤੇ ਹੈਂਡਲਿੰਗ ਨੂੰ ਵੱਧੀਆਂ ਬਣਾਉਂਦਾ ਹੈ। ਇਹ ਬਾਈਕ ਹੁਣ ਸਮੂਧ ਸੜਕਾਂ ਅਤੇ ਖੁਰਦਰੀ ਜ਼ਮੀਨ ਦੋਵਾਂ 'ਤੇ ਵੱਧੀਆ ਪਰਫਾਰਮੈਂਸ ਦਿੰਦੀ ਹੈ ।

Raider ਦਾ ਲੁੱਕ

ਇਸਦੇ ਨਾਲ ਹੀ ਹੁਣ ਇਸ ਵਿੱਚ ਨਵਾਂ ਮੇਟੱਲਿਕ ਸਿਲਵਰ ਫਿਨਿਸ਼ ਅਤੇ ਰੇਡ ਅਲੌਏ ਵ੍ਹੀਲ ਹਨ, ਜੋ ਇਸ ਨੂੰ ਸਪੋਰਟੀ ਲੁੱਕ ਦਿੰਦੇ ਹੈ। ਇਸਦਾ ਲੁੱਕ ਅਪਾਚੇ ਨੂੰ ਵੀ ਮੁਕਾਬਲਾ ਦਿੰਦਾ ਹੈ।

Raider ਤਕਨਾਲੋਜੀ

ਨਵਾਂ TVS Raider ਹੁਣ TFT ਅਤੇ ਰਿਵਰਸ LCD ਕਲੱਸਟਰਾਂ ਦੇ ਵਿਕਲਪ ਦੇ ਨਾਲ ਆਉਂਦਾ ਹੈ। ਇਹ TVS SmartXonnect™ ਪਲੇਟਫਾਰਮ ਦੁਆਰਾ  ਆਪਰੇਟਿਵ  ਹੈ ਜੋ ਬਲੂਟੁੱਥ ਕਨੈਕਟੀਵਿਟੀ, ਵੌਇਸ ਅਸਿਸਟ, ਟਰਨ-ਬਾਏ-ਟਰਨ ਨੈਵੀਗੇਸ਼ਨ, ਕਾਲ ਹੈਂਡਲਿੰਗ ਅਤੇ ਨੋਟੀਫਿਕੇਸ਼ਨ ਅਲਰਟ ਵਰਗੇ ਫੀਚਰ ਪ੍ਰਦਾਨ ਕਰਦੇ ਹਨ।

Raider ਦੀ ਕੀਮਤ

ਨਵੇਂ TVS Raider TFT DD ਵੇਰੀਐਂਟ ਦੀ ਕੀਮਤ ₹95,600 (ਐਕਸ-ਸ਼ੋਰੂਮ) ਹੈ, ਜਦੋਂ ਕਿ Raider SXC DD ਵੇਰੀਐਂਟ ਦੀ ਕੀਮਤ ₹93,800 (ਐਕਸ-ਸ਼ੋਰੂਮ) ਹੈ।

ਪ੍ਰਦੂਸ਼ਣ ਤੋਂ ਪਰੇਸ਼ਾਨ! ਏਅਰ ਪਿਊਰੀਫਾਈ ਦਾ ਕੰਮ ਕਰਦੇ ਹਨ ਇਹ ਪਲਾੰਟਸ