Viral Video: ਬੋਟ ਦੀ ਥਾਂ ਸਮੁੰਦਰ ‘ਚ ਲਾਹ ਦਿੱਤੀ ਸਕੂਟੀ, ਹੱਸ-ਹੱਸ ਕੇ ਲੋਕਾਂ ਦੇ ਢਿੱਡ ‘ਚ ਪਈਆਂ ਪੀੜਾਂ
Viral Video: ਆਏ ਦਿਨ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਅਜੀਬੋ-ਗਰੀਬ ਘਟਨਾਵਾਂ ਦੇਖਣ ਨੂੰ ਮਿਲਦੀਆਂ ਹਨ। ਕਿਸੇ ਵੀਡੀਓ ਵਿੱਚ ਲੋਕ ਅਜੀਬ ਤਰ੍ਹਾਂ ਦੇ ਫੂਡ ਐਕਸਪੈਰੀਮੈਂਟ ਕਰਦੇ ਦਿਖਾਈ ਦਿੰਦੇ ਹਨ ਤਾਂ ਕੋਈ ਆਪਣੇ ਵਾਹਨ ਨਾਲ ਸਟੰਟ ਕਰਦਾ ਨਜ਼ਰ ਆਉਂਦਾ ਹੈ। ਹਾਲ ਹੀ 'ਚ ਅਜਿਹਾ ਹੀ ਇਕ ਵੀਡੀਓ ਦੇਖਣ ਨੂੰ ਵਾਇਰਲ ਹੋ ਰਿਹਾ ਹੈ, ਜਿਸ ਨੂੰ ਦੇਖ ਕੇ ਤੁਸੀਂ ਪੂਰੀ ਤਰ੍ਹਾਂ ਦੰਗ ਰਹਿ ਜਾਓਗੇ। ਵੀਡੀਓ 'ਚ ਇਕ ਵਿਅਕਤੀ ਆਪਣੇ ਸਕੂਟੀ 'ਤੇ ਬੈਠ ਕੇ ਸਮੁੰਦਰ ਦੀਆਂ ਲਹਿਰਾਂ ਵੱਲ ਜਾਂਦਾ ਦਿਖਾਈ ਦੇ ਰਿਹਾ ਹੈ।

ਸੋਸ਼ਲ ਮੀਡੀਆ ‘ਤੇ ਕਦੋ ਕੀ ਦਿਖਾਈ ਦੇਵੇਗਾ, ਇਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ। ਹਰ ਰੋਜ਼ ਕੋਈ ਨਾ ਕੋਈ ਨਵੀਂ ਵੀਡੀਓ ਵਾਇਰਲ ਹੁੰਦੀ ਰਹਿੰਦੀ ਹੈ, ਜਿਸ ਨੂੰ ਦੇਖ ਕੇ ਹਰ ਕੋਈ ਹੈਰਾਨ ਰਹਿ ਜਾਂਦਾ ਹੈ। ਜੇਕਰ ਤੁਸੀਂ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਨਿਯਮਿਤ ਤੌਰ ‘ਤੇ ਐਕਟਿਵ ਰਹਿੰਦੇ ਹੋ, ਤਾਂ ਤੁਸੀਂ ਅਜਿਹੇ ਕਈ ਵੀਡੀਓਜ਼ ਜ਼ਰੂਰ ਦੇਖੇ ਹੋਣਗੇ ਅਤੇ ਜੇਕਰ ਤੁਸੀਂ ਨਹੀਂ ਹੋ ਤਾਂ ਕੋਈ ਗੱਲ ਨਹੀਂ, ਅਸੀਂ ਆਪਣੀਆਂ ਖਬਰਾਂ ਰਾਹੀਂ ਤੁਹਾਡੇ ਲਈ ਅਜਿਹੀਆਂ ਵੀਡੀਓ ਲੈ ਕੇ ਆਉਂਦੇ ਰਹਿੰਦੇ ਹਾਂ। ਇਸ ਸਮੇਂ ਇੱਕ ਨਵਾਂ ਵੀਡੀਓ ਵਾਇਰਲ ਹੋ ਰਿਹਾ ਹੈ ਜੋ ਤੁਹਾਨੂੰ ਪੂਰੀ ਤਰ੍ਹਾਂ ਹੈਰਾਨ ਕਰ ਦੇਵੇਗਾ। ਆਓ ਤੁਹਾਨੂੰ ਦੱਸਦੇ ਹਾਂ ਇਸ ਵਾਇਰਲ ਵੀਡੀਓ ਬਾਰੇ।
ਹੁਣ ਵਾਇਰਲ ਹੋ ਰਹੀ ਵੀਡੀਓ ‘ਚ ਦੇਖਿਆ ਜਾ ਰਿਹਾ ਹੈ ਕਿ ਇਕ ਵਿਅਕਤੀ ਆਪਣੇ ਸਕੂਟੀ ‘ਤੇ ਬੈਠਾ ਹੋਇਆ ਹੈ। ਉਸ ਨੇ ਹੈਲਮੇਟ ਵੀ ਲਗਾਇਆ ਹੋਇਆ ਹੈ। ਪਰ ਉਹ ਆਪਣਾੀ ਸਕੂਟੀ ਕਿਸੇ ਸੜਕ ‘ਤੇ ਨਹੀਂ ਸਗੋਂ ਸਮੁੰਦਰ ਦੇ ਪਾਣੀ ‘ਚ ਚਲਾ ਰਿਹਾ ਹੈ। ਵਿਅਕਤੀ ਸਾਹਮਣੇ ਤੋਂ ਆਉਂਦੀਆਂ ਲਹਿਰਾਂ ਨੂੰ ਵੀ ਦੇਖ ਸਕਦਾ ਹੈ ਪਰ ਉਹ ਸਕੂਟੀ ਚਲਾਉਂਦੇ ਹੋਏ ਅੱਗੇ ਵੱਧ ਰਿਹਾ ਹੈ। ਇਸ ਤੋਂ ਬਾਅਦ ਦੂਜੀ ਲਹਿਰ ਆਉਂਦੀ ਹੈ ਜੋ ਵੱਡੀ ਦਿਖਾਈ ਦਿੰਦੀ ਹੈ। ਫਿਰ ਵਿਅਕਤੀ ਆਪਣਾ ਸਕੂਟੀ ਮੋੜ ਲੈਂਦਾ ਹੈ। ਪਰ ਜਦੋਂ ਤੱਕ ਵਿਅਕਤੀ ਸਮੁੰਦਰ ਵਿੱਚੋਂ ਨਿਕਲਦਾ ਹੈ, ਬਹੁਤ ਸਾਰੀਆਂ ਲਹਿਰਾਂ ਉਸ ਤੱਕ ਪਹੁੰਚ ਜਾਂਦੀਆਂ ਹਨ। ਰਾਹਤ ਦੀ ਗੱਲ ਇਹ ਹੈ ਕਿ ਉਸ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ। ਇਹ ਵੀਡੀਓ ਕਦੋਂ ਅਤੇ ਕਿੱਥੇ ਲਈ ਗਈ ਹੈ, ਇਸ ਬਾਰੇ ਕੋਈ ਜਾਣਕਾਰੀ ਨਹੀਂ ਮਿਲ ਸਕੀ ਹੈ। ਇਹ ਵੀ ਪਤਾ ਨਹੀਂ ਲੱਗ ਸਕਿਆ ਕਿ ਵਿਅਕਤੀ ਨੇ ਅਜਿਹਾ ਕਿਉਂ ਕੀਤਾ।
When you pay attention to Google Maps.
— Figen (@TheFigen_) July 1, 2024
ਇਹ ਵੀ ਪੜ੍ਹੋ- ਭਾਰਤ ਦੇ ਟੀ-20 ਵਿਸ਼ਵ ਕੱਪ ਜਿੱਤਦੇ ਹੀ ਜ਼ੋਮੈਟੋ ਦਾ ਡਿਲੀਵਰੀ ਬੁਆਏ ਖੁਸ਼ੀ ਨਾਲ ਝੂਮ ਉੱਠਿਆ, ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ
ਇਸ ਵੀਡੀਓ ਨੂੰ ਮਾਈਕ੍ਰੋ ਬਲੌਗਿੰਗ ਪਲੇਟਫਾਰਮ X (ਪਹਿਲਾਂ ਟਵਿੱਟਰ) ‘ਤੇ @TheFigen_ ਨਾਮ ਦੇ ਅਕਾਉਂਟ ਤੋਂ ਸਾਂਝਾ ਕੀਤਾ ਗਿਆ ਹੈ। ਵੀਡੀਓ ਸ਼ੇਅਰ ਕਰਦੇ ਹੋਏ ਕੈਪਸ਼ਨ ‘ਚ ਮਜ਼ੇਦਾਰ ਤੌਰ ‘ਤੇ ਲਿਖਿਆ ਹੈ, ‘ਜਦੋਂ ਤੁਸੀਂ ਗੂਗਲ ਮੈਪਸ ‘ਤੇ ਜ਼ਿਆਦਾ ਧਿਆਨ ਦਿੰਦੇ ਹੋ।’ ਖ਼ਬਰ ਲਿਖੇ ਜਾਣ ਤੱਕ ਇਸ ਵੀਡੀਓ ਨੂੰ 1 ਲੱਖ 52 ਹਜ਼ਾਰ ਲੋਕ ਦੇਖ ਚੁੱਕੇ ਹਨ। ਵੀਡੀਓ ਦੇਖਣ ਤੋਂ ਬਾਅਦ, ਇੱਕ ਯੂਜ਼ਰ ਨੇ ਲਿਖਿਆ- ਬਿਲਕੁਲ ਅਜਿਹਾ ਹੀ ਕੱਲ੍ਹ ਮੇਰੇ ਨਾਲ ਹੋਇਆ ਸੀ। ਇਕ ਹੋਰ ਯੂਜ਼ਰ ਨੇ ਲਿਖਿਆ- ਮੈਂ ਹੈਰਾਨ ਹਾਂ ਕਿ ਸਕੂਟਰ ਨਹੀਂ ਬੰਦ ਹੋਈ। ਤੀਜੇ ਯੂਜ਼ਰ ਨੇ ਲਿਖਿਆ- ਇਹ ਮਜ਼ੇਦਾਰ ਤਾਂ ਹੈ ਪਰ ਗੰਭੀਰ ਵੀ ਹੈ, ਕੀ ਇਹ ਸੱਚਮੁੱਚ ਹੋ ਰਿਹਾ ਹੈ?