ਨੌਜਵਾਨ ਨੇ ਡਿਵਾਈਡਰ ‘ਤੇ ਚੜਾਈ ਬਾਈਕ, ਡਿੱਗਿਆ ਮੂੰਹ ਪਰਨੇ, ਲੋਕ ਬੋਲੇ- ਭਰਾ ਤੇਰਾ ਸਮਾਂ ਚੰਗਾ ਸੀ
Viral Video: ਇਹ ਪੂਰੀ ਘਟਨਾ ਇੱਕ ਕਾਰ ਦੇ ਡੈਸ਼ਕੈਮ ਵਿੱਚ ਰਿਕਾਰਡ ਹੋ ਗਈ। ਵੀਡਿਓ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਬਾਈਕ ਸਵਾਰ ਪਹਿਲਾਂ ਤਾਂ ਆਰਾਮ ਨਾਲ ਬਾਈਕ ਚਲਾ ਰਿਹਾ ਸੀ, ਪਰ ਜਿਵੇਂ ਹੀ ਉਸ ਨੇ ਡਿਵਾਈਡਰ ਨੂੰ ਛੂਹਿਆ, ਬਾਈਕ ਕੰਟਰੋਲ ਤੋਂ ਬਾਹਰ ਹੋ ਗਈ ਅਤੇ ਸਿੱਧੀ ਗੱਡੀ ਦੀ ਲੇਨ ਵਿੱਚ ਜਾ ਡਿੱਗੀ।
ਕਈ ਵਾਰ ਹਾਦਸਿਆਂ ਦੀਆਂ ਅਜਿਹੀਆਂ ਭਿਆਨਕ ਵੀਡਿਓ ਲੋਕਾਂ ਦੇ ਸਾਹਮਣੇ ਆਉਂਦੀਆਂ ਹਨ। ਜਿਨ੍ਹਾਂ ‘ਤੇ ਵਿਸ਼ਵਾਸ ਕਰਨਾ ਬਹੁਤ ਮੁਸ਼ਕਲ ਹੋ ਜਾਂਦਾ ਹੈ। ਇਨ੍ਹੀਂ ਦਿਨੀਂ ਇੱਕ ਅਜਿਹੀ ਵੀਡਿਓ ਸਾਹਮਣੇ ਆਈ ਹੈ। ਰਿਪੋਰਟ ਅਨੁਸਾਰ, ਇਹ ਵੀਡਿਓ ਮਲੇਸ਼ੀਆ ਦੇ ਟੇਮੇਰਲੋਹ ਪੁਲ ਦਾ ਹੈ। ਜਿੱਥੇ 22 ਅਗਸਤ ਦੀ ਸਵੇਰ ਨੂੰ ਅਜਿਹਾ ਹਾਦਸਾ ਵਾਪਰਿਆ ਜਿਸ ਨੇ ਦੇਖਣ ਵਾਲਿਆਂ ਦੇ ਸਾਹ ਸੁੱਕਾ ਦਿੱਤੇ।
ਇੱਕ ਮੋਟਰ ਸਾਈਕਲ ਸਵਾਰ ਅਚਾਨਕ ਆਪਣਾ ਸੰਤੁਲਨ ਗੁਆ ਬੈਠਾ ਅਤੇ ਉਸ ਦੀ ਮੋਟਰ ਸਾਈਕਲ ਸਿੱਧੀ ਕੰਕਰੀਟ ਦੇ ਡਿਵਾਈਡਰ ਨਾਲ ਟਕਰਾ ਗਈ। ਟੱਕਰ ਇੰਨੀ ਜ਼ੋਰਦਾਰ ਸੀ ਕਿ ਉਹ ਹਵਾ ਵਿੱਚ ਛਾਲ ਮਾਰ ਕੇ ਸਾਹਮਣੇ ਆ ਰਹੀ ਕਾਰ ਦੇ ਬਿਲਕੁਲ ਕੋਲ ਜਾ ਡਿੱਗਾਂ। ਜੇਕਰ ਇਥੇ ਥੋੜ੍ਹੀ ਜਿਹੀ ਦੇਰੀ ਹੁੰਦੀ ਤਾਂ ਮਾਮਲਾ ਜਾਨ ਲੇਵਾ ਸਾਬਤ ਹੋ ਸਕਦਾ ਸੀ।
ਇਹ ਪੂਰੀ ਘਟਨਾ ਇੱਕ ਕਾਰ ਦੇ ਡੈਸ਼ਕੈਮ ਵਿੱਚ ਰਿਕਾਰਡ ਹੋ ਗਈ। ਵੀਡਿਓ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਬਾਈਕ ਸਵਾਰ ਪਹਿਲਾਂ ਤਾਂ ਆਰਾਮ ਨਾਲ ਬਾਈਕ ਚਲਾ ਰਿਹਾ ਸੀ, ਪਰ ਜਿਵੇਂ ਹੀ ਉਸ ਨੇ ਡਿਵਾਈਡਰ ਨੂੰ ਛੂਹਿਆ, ਬਾਈਕ ਕੰਟਰੋਲ ਤੋਂ ਬਾਹਰ ਹੋ ਗਈ ਅਤੇ ਸਿੱਧੀ ਗੱਡੀ ਦੀ ਲੇਨ ਵਿੱਚ ਜਾ ਡਿੱਗੀ।
ਖੁਸ਼ਕਿਸਮਤੀ ਨਾਲ ਇਸ ਪੂਰੀ ਘਟਨਾ ਵਿੱਚ, ਸਾਹਮਣੇ ਆ ਰਹੀ ਕਾਰ ਦੇ ਡਰਾਈਵਰ ਨੇ ਤੁਰੰਤ ਬ੍ਰੇਕ ਲਗਾਈ ਅਤੇ ਇੱਕ ਵੱਡਾ ਹਾਦਸਾ ਹੋਣ ਤੋਂ ਟਲ ਗਿਆ। ਹਾਦਸੇ ਤੋਂ ਬਾਅਦ, ਮੋਟਰਸਾਈਕਲ ਸਵਾਰ ਕਿਸੇ ਤਰ੍ਹਾਂ ਖੜ੍ਹਾ ਹੋ ਗਿਆ ਅਤੇ ਆਪਣੀ ਬਾਈਕ ਨੂੰ ਸੜਕ ਦੇ ਕਿਨਾਰੇ ਲੈ ਗਿਆ।
ਕਾਰ ਸਵਾਰ ਦੀ ਬ੍ਰੇਕ ਨੇ ਬਚਾਈ ਜਾਨ
ਇਸ ਦੌਰਾਨ, ਨੇੜੇ ਤੋਂ ਲੰਘ ਰਹੇ ਕਈ ਡਰਾਈਵਰਾਂ ਅਤੇ ਹੋਰ ਬਾਈਕ ਸਵਾਰਾਂ ਨੇ ਵੀ ਰੁਕ ਕੇ ਉਸ ਦੀ ਮਦਦ ਕੀਤੀ। ਹਾਦਸਾ ਦੇਖਣ ਵਾਲੇ ਸਾਰੇ ਲੋਕਾਂ ਦਾ ਮੰਨਣਾ ਸੀ ਕਿ ਜੇਕਰ ਕਾਰ ਚਾਲਕ ਨੇ ਜਲਦੀ ਬ੍ਰੇਕ ਨਾ ਲਗਾਈ ਹੁੰਦੀ ਤਾਂ ਬਹੁਤ ਦੇਰ ਹੋ ਸਕਦੀ ਸੀ ਅਤੇ ਬਾਈਕ ਸਵਾਰ ਦਾ ਬਚਣਾ ਮੁਸ਼ਕਲ ਸੀ। ਡੈਸ਼ਕੈਮ ਫੁਟੇਜ ਵਿੱਚ ਇਹ ਦੇਖਿਆ ਗਿਆ ਹੈ ਕਿ ਬਾਈਕ ਸਵਾਰ ਡਿੱਗਦੇ ਹੀ ਕਾਰ ਦੇ ਬਹੁਤ ਨੇੜੇ ਆ ਗਿਆ।
ਘਬਰਾਹਟ ਵਿੱਚ, ਉਹ ਟੱਕਰ ਤੋਂ ਬਚਣ ਲਈ ਤੁਰੰਤ ਇੱਕ ਪਾਸੇ ਹੋ ਗਿਆ। ਇਸ ਤੋਂ ਬਾਅਦ, ਕੁਝ ਮੋਟਰਸਾਈਕਲ ਸਵਾਰਾਂ ਨੇ ਮਿਲ ਕੇ ਬਾਈਕ ਸਵਾਰ ਨੂੰ ਸੜਕ ਤੋਂ ਸਾਇਡ ‘ਤੇ ਕੀਤਾ ਅਤੇ ਆਵਾਜਾਈ ਨੂੰ ਆਮ ਬਣਾਉਣ ਵਿੱਚ ਮਦਦ ਕੀਤੀ।
ਲੋਕ ਬੋਲੇ- ਰੱਬ ਨੇ ਬਚਾਇਆ
ਇਹ ਦ੍ਰਿਸ਼ ਸਾਨੂੰ ਸਾਫ਼ ਯਾਦ ਦਿਵਾਉਂਦਾ ਹੈ ਕਿ ਸੜਕ ‘ਤੇ ਇੱਕ ਪਲ ਦੀ ਲਾਪਰਵਾਹੀ ਵੀ ਇੱਕ ਵੱਡੇ ਹਾਦਸੇ ਦਾ ਕਾਰਨ ਬਣ ਸਕਦੀ ਹੈ। ਇਸ ਵੀਡਿਓ ਨੂੰ ਇੰਸਟਾ ‘ਤੇ thesmartlocalmy ਨਾਮਕ ਅਕਾਊਂਟ ਦੁਆਰਾ ਸਾਂਝਾ ਕੀਤਾ ਗਿਆ ਹੈ। ਖ਼ਬਰ ਲਿਖੇ ਜਾਣ ਤੱਕ, ਹਜ਼ਾਰਾਂ ਲੋਕ ਇਸ ਨੂੰ ਦੇਖ ਚੁੱਕੇ ਹਨ ਅਤੇ ਟਿੱਪਣੀਆਂ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਇੱਕ ਉਪਭੋਗਤਾ ਨੇ ਲਿਖਿਆ ਕਿ ਵਾਹ, ਰੱਬ ਨੇ ਤੁਹਾਨੂੰ ਬਚਾਇਆ ਅਤੇ ਤੁਹਾਨੂੰ ਜ਼ਿੰਦਗੀ ਵਿੱਚ ਸਹੀ ਕੰਮ ਕਰਨ ਦਾ ਇੱਕ ਹੋਰ ਮੌਕਾ ਦਿੱਤਾ।’


