Funny Video: ਕਾਰ ‘ਚ ਬੈਠੇ ਸ਼ੇਰ ਦੇ ਉਬਾਸੀ ਲੈਣ ਦਾ ਵੀਡੀਓ ਵਾਇਰਲ, ਲੋਕ ਕਰ ਰਹੇ ਮਜ਼ੇਦਾਰ ਕਮੈਂਟਸ
Funny Video: ਸੋਸ਼ਲ ਮੀਡੀਆ 'ਤੇ ਅਕਸਰ ਜਾਨਵਰਾਂ ਨਾਲ ਜੁੜੀਆਂ ਵੀਡੀਓਜ਼ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਕਦੇ ਸ਼ੇਰ ਦੀ ਵੀਡੀਓ ਤਾਂ ਕਦੇ ਕੁੱਤਿਆਂ ਦੇ ਲੜਣ ਦੀਆਂ ਵੀਡੀਓਜ਼ ਨੂੰ ਸੋਸ਼ਲ ਮੀਡੀਆ 'ਤੇ ਲੋਕਾਂ ਵੱਲੋਂ ਖੂਬ ਪਸੰਦ ਵੀ ਕੀਤਾ ਜਾਂਦਾ ਹੈ। ਫਿਲਹਾਲ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਬਹੁਤ ਸਾਰੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚ ਰਹੀ ਹੈ ਜਿਸ 'ਚ ਇਕ ਸ਼ੇਰ ਇਕ ਕਾਰ 'ਚ ਆਰਾਮ ਕਰਦਾ ਨਜ਼ਰ ਆ ਰਿਹਾ ਹੈ।
ਸੋਸ਼ਲ ਮੀਡੀਆ ਦੀ ਦੁਨੀਆ ਬਹੁਤ ਅਨੋਖੀ ਹੈ। ਤੁਸੀਂ ਕਦੇ ਵੀ ਪਹਿਲਾਂ ਤੋਂ ਅੰਦਾਜ਼ਾ ਨਹੀਂ ਲਗਾ ਸਕਦੇ ਕਿ ਤੁਹਾਨੂੰ ਕਿਸ ਤਰ੍ਹਾਂ ਦੀ ਵੀਡੀਓ ਦੇਖਣ ਨੂੰ ਮਿਲੇਗੀ ਅਤੇ ਤੁਸੀਂ ਇਸ ਨੂੰ ਦੇਖਣ ਤੋਂ ਬਾਅਦ ਕਿਵੇਂ ਪ੍ਰਤੀਕਿਰਿਆ ਕਰੋਗੇ। ਕਦੇ ਡਾਂਸ ਦਾ ਵੀਡੀਓ ਵਾਇਰਲ ਹੋ ਜਾਂਦਾ ਹੈ ਤਾਂ ਕਦੇ ਪਾਰਕ ਜਾਂ ਟਰੇਨ ਵਿੱਚ ਅਜੀਬੋ-ਗਰੀਬ ਹਰਕਤਾਂ ਕਰਦੇ ਲੋਕਾਂ ਦਾ ਵੀਡੀਓ ਵਾਇਰਲ ਹੋ ਜਾਂਦਾ ਹੈ। ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਕਈ ਤਰ੍ਹਾਂ ਦੀਆਂ ਵੀਡੀਓਜ਼ ਵਾਇਰਲ ਹੁੰਦੀਆਂ ਰਹਿੰਦੀਆਂ ਹਨ, ਜਿਨ੍ਹਾਂ ਨੂੰ ਤੁਸੀਂ ਵੀ ਦੇਖ ਰਹੇ ਹੋਵੋਗੇ। ਪਰ ਇਸ ਸਮੇਂ ਇੱਕ ਵੱਖਰੀ ਤਰ੍ਹਾਂ ਦੀ ਵੀਡੀਓ ਵਾਇਰਲ ਹੋ ਰਹੀ ਹੈ ਜੋ ਤੁਸੀਂ ਸ਼ਾਇਦ ਹੀ ਦੇਖੀ ਹੋਵੇਗੀ। ਆਓ ਤੁਹਾਨੂੰ ਦੱਸਦੇ ਹਾਂ ਕਿ ਵੀਡੀਓ ਵਿੱਚ ਕੀ ਨਜ਼ਰ ਆ ਰਿਹਾ ਹੈ।
ਹੁਣ ਜੋ ਵੀਡੀਓ ਵਾਇਰਲ ਹੋ ਰਿਹਾ ਹੈ, ਉਸ ਵਿਚ ਦੇਖਿਆ ਜਾ ਰਿਹਾ ਹੈ ਕਿ ਇਕ ਵਿਅਕਤੀ ਆਪਣੀ ਕਾਰ ਵਿਚ ਕਿਤੇ ਬਾਹਰ ਜਾ ਰਿਹਾ ਹੈ। ਉਹ ਸਾਹਮਣੇ ਖੜ੍ਹੀ ਇੱਕ ਕਾਰ ਨੂੰ ਦੇਖਦਾ ਹੈ ਜਿਸ ਦੀ ਖਿੜਕੀ ਵਿੱਚੋਂ ਇੱਕ ਜਾਨਵਰ ਬਾਹਰ ਝਾਕਦਾ ਦਿਖਾਈ ਦਿੰਦਾ ਹੈ। ਨੇੜੇ ਜਾਣ ‘ਤੇ ਇਹ ਸਾਫ਼ ਦਿਖਾਈ ਦਿੰਦਾ ਹੈ ਅਤੇ ਫਿਰ ਪਤਾ ਲੱਗਦਾ ਹੈ ਕਿ ਇੱਕ ਸ਼ੇਰ ਉਸ ਕਾਰ ਦੀ ਖਿੜਕੀ ਵਿੱਚੋਂ ਬਾਹਰ ਦੇਖ ਰਿਹਾ ਹੈ ਅਤੇ ਉਬਾਸੀ ਲੈ ਰਿਹਾ ਹੈ। ਹੈਰਾਨੀ ਉਦੋਂ ਹੁੰਦੀ ਹੈ ਜਦੋਂ ਵੀਡੀਓ ਰਿਕਾਰਡ ਕਰਨ ਵਾਲਾ ਵਿਅਕਤੀ ਆਪਣੇ ਪਾਲਤੂ ਜਾਨਵਰ ਨੂੰ ਦਿਖਾਉਂਦਾ ਹੈ। ਉਸਦੀ ਕਾਰ ਵਿੱਚ ਇਕ ਬਿੱਲੀ ਹੁੰਦੀ ਹੈ ਤਾਂ ਦੂਜੀ ਕਾਰ ਵਿੱਚ ਸ਼ੇਰ ਬੈਠਾ ਨਜ਼ਰ ਆਉਂਦਾ ਹੈ।
One of them goes for a walk with his cat, the other one with his lion.
— The Best (@ThebestFigen) July 24, 2024
ਇਹ ਵੀ ਪੜ੍ਹੋ
ਇਹ ਵੀ ਪੜ੍ਹੋ- ਮੀਂਹ ਤੋਂ ਬਚਾਉਣ ਲਈ ਮਾਂ ਨੇ ਬੱਚੇ ਨੂੰ ਮੋਢੇ ਤੇ ਬਿਠਾ ਲਿਆ, ਵੀਡੀਓ ਦੇਖ ਕੇ ਲੋਕ ਬੋਲੇ- ਮਾਂ ਤਾਂ ਮਾਂ ਹੁੰਦੀ ਹੈ
ਇਸ ਵੀਡੀਓ ਨੂੰ ਮਾਈਕ੍ਰੋ ਬਲੌਗਿੰਗ ਪਲੇਟਫਾਰਮ X (ਪਹਿਲਾਂ ਟਵਿੱਟਰ) ‘ਤੇ @ThebestFigen ਨਾਮ ਦੇ ਅਕਾਊਂਟ ਨਾਲ ਸ਼ੇਅਰ ਕੀਤਾ ਗਿਆ ਹੈ। ਵੀਡੀਓ ਸ਼ੇਅਰ ਕਰਦੇ ਹੋਏ ਕੈਪਸ਼ਨ ‘ਚ ਲਿਖਿਆ ਹੈ, ‘ਉਨ੍ਹਾਂ ‘ਚੋਂ ਇਕ ਆਪਣੀ ਬਿੱਲੀ ਨਾਲ ਸੈਰ ਕਰਨ ਗਿਆ ਹੈ ਅਤੇ ਦੂਜਾ ਆਪਣੇ ਸ਼ੇਰ ਨਾਲ।’ ਖ਼ਬਰ ਲਿਖੇ ਜਾਣ ਤੱਕ ਇਸ ਵੀਡੀਓ ਨੂੰ 25 ਹਜ਼ਾਰ ਤੋਂ ਵੱਧ ਲੋਕ ਦੇਖ ਚੁੱਕੇ ਹਨ। ਵੀਡੀਓ ਦੇਖਣ ਤੋਂ ਬਾਅਦ ਇਕ ਯੂਜ਼ਰ ਨੇ ਲਿਖਿਆ- ਇੰਝ ਲੱਗਦਾ ਹੈ ਜਿਵੇਂ ਉਸ ਨੇ Uber Home ਲੈ ਲਿਆ ਹੈ। ਇੱਕ ਹੋਰ ਯੂਜ਼ਰ ਨੇ ਲਿਖਿਆ- ਪਤਾ ਨਹੀਂ ਸੀ ਕਿ ਸ਼ਹਿਰ ਵਿੱਚ ਮਾਈਕ ਟਾਇਸਨ ਸੀ। ਇਕ ਯੂਜ਼ਰ ਨੇ ਲਿਖਿਆ- ਇਹ ਕਿਹੜਾ ਰੈਪਰ ਹੈ?