Viral Video: ਤੁਸੀਂ ਵੀ ਬਣਾ ਰਹੇ Google Gemini ਨਾਲ AI ਫੋਟੋਆਂ? ਇਸ ਕੁੜੀ ਦਾ Experience ਉਡਾ ਦੇਵੇਗਾ ਹੋਸ਼
Gemini AI Viral Video: ਉੱਤਰ ਪ੍ਰਦੇਸ਼ ਦੇ ਵਾਰਾਣਸੀ ਦੀ ਇੱਕ ਕੁੜੀ ਨੇ Google Gemini 'ਤੇ AI ਫੋਟੋਆਂ ਬਣਾਓਣ ਵਾਲੇ ਯੂਜ਼ਰਸ ਲਈ ਇੱਕ ਵੀਡੀਓ ਸ਼ੇਅਰ ਕੀਤਾ ਹੈ , ਜੋ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਗਿਆ ਹੈ। ਝਲਕ ਨਾਮ ਦੀ ਕੁੜੀ ਨੇ ਵੀਡੀਓ ਰਾਹੀਂ ਆਪਣਾ ਅਨੁਭਵ ਸ਼ੇਅਰ ਕੀਤਾ, ਜੋ ਸੱਚਮੁੱਚ ਹੈਰਾਨ ਕਰ ਦੇਣ ਵਾਲਾ ਹੈ। ਉਸ ਨੇ ਲੋਕਾਂ ਨੂੰ Google Gemini ਦੀ ਵਰਤੋਂ ਕਰਕੇ AI ਫੋਟੋਆਂ ਬਣਾਉਂਦੇ ਸਮੇਂ ਸਾਵਧਾਨੀ ਵਰਤਣ ਦੀ ਚੇਤਾਵਨੀ ਵੀ ਦਿੱਤੀ।
ਪਹਿਲਾਂ Gibli ਅਤੇ ਹੁਣ Google Gemini… ਅੱਜਕੱਲ੍ਹ, ਹਰ ਕੋਈ, ਭਾਵੇਂ ਕੁੜੀਆਂ ਹੋਣ ਜਾਂ ਮੁੰਡੇ, Google Gemini ਦੀ ਵਰਤੋਂ ਕਰਕੇ ਫੋਟੋਆਂ ਬਣਾ ਰਹੇ ਹਨ ਅਤੇ ਸੋਸ਼ਲ ਮੀਡੀਆ ‘ਤੇ ਸ਼ੇਅਰ ਕਰ ਰਹੇ ਹਨ। ਪਰ ਕੀ ਇਹ ਘਾਤਕ ਸਾਬਤ ਹੋ ਸਕਦਾ ਹੈ? ਅਸੀਂ ਇਸਦੀ ਗਰੰਟੀ ਨਹੀਂ ਦੇ ਸਕਦੇ, ਪਰ ਉੱਤਰ ਪ੍ਰਦੇਸ਼ ਦੇ ਵਾਰਾਣਸੀ ਦੀ ਇੱਕ ਕੁੜੀ ਨੇ ਆਪਣਾ ਅਨੁਭਵ ਸ਼ੇਅਰ ਕੀਤਾ ਹੈ, ਜੋ ਤੁਹਾਨੂੰ ਹੈਰਾਨ ਕਰ ਦੇਵੇਗਾ।
ਝਲਕ ਭਵਾਨੀ ਨਾਮ ਦੀ ਕੁੜੀ ਨੇ ਇੰਸਟਾਗ੍ਰਾਮ ‘ਤੇ ਇੱਕ ਪੋਸਟ ਸ਼ੇਅਰ ਕੀਤੀ ਜੋ ਵਾਇਰਲ ਹੋ ਰਹੀ ਹੈ। ਝਲਕ ਨੇ ਦੱਸਿਆ ਕਿ Google Gemini ਦੇ ਸਾੜੀ AI ਟ੍ਰੇਂਡ ਤੋਂ ਪ੍ਰੇਰਿਤ ਹੋ ਕੇ, ਉਸ ਨੇ ਆਪਣੀ ਖੁਦ ਦੀ AI ਫੋਟੋ ਬਣਾਉਣ ਦਾ ਫੈਸਲਾ ਕੀਤਾ। ਫਿਰ ਉਸ ਨੇ Gemini ਲਈ ਇੱਕ ਫੋਟੋ ਅਪਲੋਡ ਕੀਤੀ। ਇਸ ਫੋਟੋ ਵਿੱਚ, ਝਲਕ ਨੇ ਪੂਰੀ ਬਾਹਾਂ ਵਾਲੇ ਕਪੜੇ ਪਾਏ ਹੋਏ ਹੈ।
Gemini ਨੇ ਕੁੜੀ ਦੀ ਫੋਟੋ ਨੂੰ ਕਾਲੀ ਸਾੜੀ ਵਾਲੀ AI ਫੋਟੋ ਵਿੱਚ ਬਦਲ ਦਿੱਤਾ। ਝਲਕ ਦੇ ਮੁਤਾਬਕ ਫੋਟੋ ਕਾਫ਼ੀ ਵਧੀਆ ਸੀ, ਪਰ ਉਸ ਦਾ ਧਿਆਨ ਅਚਾਨਕ ਉਸਦੇ ਸੱਜੇ ਹੱਥ ‘ਤੇ ਗਿਆ। ਸਾੜੀ ਵਾਲੀ AI ਫੋਟੋ ਵਿੱਚ ਆਪਣੇ ਹੱਥ ‘ਤੇ ਤਿਲ ਦੇਖ ਕੇ ਝਲਕ ਹੈਰਾਨ ਹੋ ਗਈ। ਦਰਅਸਲ, ਝਲਕ ਦੇ ਸੱਜੇ ਹੱਥ ‘ਤੇ ਇੱਕ ਤਿਲ ਹੈ ਜੋ ਕਿ AI ਫੋਟੋ ਵਿੱਚ ਦਿਖਾਈ ਦੇ ਰਿਹਾ ਹੈ । ਝਲਕ ਦਾ ਕਹਿਣਾ ਹੈ ਕਿ ਜੋ ਫੋਟੋ Gemini ‘ਤੇ ਅਪਲੋਡ ਕੀਤੀ ਸੀ ਉਸ ਫੋਟੋ ਵਿੱਚ ਉਸਨੇ ਪੂਰੀ ਬਾਹਾਂ ਵਾਲਾ ਸੂਟ ਪਾਇਆ ਹੋਇਆ ਸੀ ਅਤੇ ਪੂਰੀ ਬਾਂਹ ਨੂੰ ਢੱਕਿਆ ਹੋਇਆ ਸੀ। ਤਾਂ ਫਿਰ Gemini ਨੂੰ ਕਿਵੇਂ ਪਤਾ ਲੱਗਾ ਕਿ ਉਸਦੇ ਸੱਜੇ ਹੱਥ ‘ਤੇ ਤਿਲ ਹੈ?
ਝਲਕ ਨੇ ਲੋਕਾਂ ਨੂੰ ਚੇਤਾਵਨੀ ਵੀ ਦਿੱਤੀ ਹੈ । ਉਨ੍ਹੇ ਕਿਹਾ ਜੇਕਰ ਤੁਸੀ ਵੀ ਇਸ ਟ੍ਰੈਂਡ ਨੂੰ ਫੋਲੋ ਕਰਨ ਜਾ ਰਹੇ ਤਾਂ ਇਸ ਤੋਂ ਪਹਿਲਾ ਇੱਕ ਵਾਰ ਜਰੂਰ ਸੋਚੋ । ਝਲਕ ਦੀ ਇਸ ਵੀਡਿਓ ਤੋਂ ਬਾਦ ਸੋਸ਼ਲ ਮੀਡਿਆ ਤੇ ਪ੍ਰਾਇਵੇਸੀ ਬਾਰੇ ਕਾਫੀ ਸਵਾਲ ਉੱਠੇ ਰਹੇ ਹਨ। ਕੁਝ ਲੋਕਾਂ ਨੇ ਝਲਕ ਵਲੋਂ ਸ਼ੇਅਰ ਕੀਤੀ ਵੀਡਿਓ ‘ਤੇ ਵੀ ਸਵਾਲ ਚੁਕੇ ਹਨ।
ਦੇਖੋ ਵੀਡੀਓ
ਇੱਕ ਹੋਰ ਵੀਡੀਓ ਬਣਾਇਆ
ਇਸ ਨਵੇਂ ਵੀਡੀਓ ਵਿੱਚ, ਝਲਕ ਨੇ ਉਨ੍ਹਾਂ ਸਵਾਲ ਕਰਨ ਵਾਲਿਆਂ ਨੂੰ ਜਵਾਬ ਦਿੱਤਾ ਹੈ। ਝਲਕ ਦਾ ਕਹਿਣਾ ਹੈ ਕਿ ਲੋਕਾਂ ਨੇ ਉਸਦੀ ਵੀਡੀਓ ‘ਤੇ ਕਾਫੀ ਕਮੈਂਟਸ ਕੀਤੇ ਹਨ। ਕੁਝ ਲੋਕਾਂ ਨੇ ਪੁੱਛਿਆ ਹੈ ਕਿ ਕੀ ਤਿਲ ਉਸਦੇ ਖੱਬੇ ਹੱਥ ‘ਤੇ ਹੈ ਜਾਂ ਸੱਜੇ ਹੱਥ ‘ਤੇ। ਝਲਕ ਨੇ ਜਵਾਬ ਦਿੱਤਾ, “ਤੀਲ ਉਸਦੇ ਖੱਬੇ ਹੱਥ ‘ਤੇ ਹੀ ਹੈ। ਪਿਛਲੀ ਵਾਰ ਜਦੋਂ ਮੈਂ ਰੀਲ ਬਣਾਈ ਸੀ, ਤਾਂ ਰੀਲ ਵਾਇਰਲ ਹੋ ਗਈ ਸੀ ।” ਆਪਣੇ ਵੀਡੀਓ ਵਿੱਚ, ਝਲਕ ਨੇ ਦੱਸਿਆ ਕੁਝ ਲੋਕਾਂ ਨੇ ਕਮੈਂਟ ਵੀ ਕੀਤੇ ,ਕਿ ਅਸੀਂ ਕਿਵੇਂ ਯਕੀਨ ਕਰ ਸਕਦੇ ਹਾਂ , ਝਲਕ ਵਲੋ ਪ੍ਰੋਂਪਟ ਵਿੱਚ ਤਿਲ ਦਾ ਜ਼ਿਕਰ ਨਹੀਂ ਕੀਤਾ। ਜਵਾਬ ਵਿੱਚ, ਝਲਕ ਨੇ ਆਪਣੇ ਪ੍ਰੋਂਪਟ ਦਾ ਇੱਕ ਸਕ੍ਰੀਨਸ਼ੌਟ ਸ਼ੇਅਰ ਕੀਤਾ।


