AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਵਿਧਾਨ ਸਭਾ ਚੋਣ 2027ਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

ਜ਼ਿੰਮੇਵਾਰੀਆਂ ‘ਚ ਕਿਤੇ ਗੁਆਚ ਤਾਂ ਨਹੀਂ ਗਿਆ ਤੁਹਾਡਾ ਸੁਪਨਾ? ਬੁਲੇਟ ਨੂੰ ਨਿਹਾਰਦੇ ਅੰਕਲ ਦੀ ਵੀਡੀਓ ਸੋਚਣ ਲਈ ਕਰੇਗੀ ਮਜਬੂਰ

Viral Video: ਮੁੰਬਈ ਵਿੱਚ ਬੁਲੇਟ ਬਾਈਕ ਨੂੰ ਇਕਟੱਕ ਨਿਹਾਰਦੇ ਇੱਕ ਅੰਕਲ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਰਾਹੁਲ ਲਾਡ ਦੀ ਇਸ ਵੀਡੀਓ ਨੇ ਲੱਖਾਂ ਲੋਕਾਂ ਨੂੰ ਉਨ੍ਹਾਂ ਦੇ ਅਧੂਰੇ ਸੁਪਨਿਆਂ ਅਤੇ ਜ਼ਿੰਦਗੀ ਦੀਆਂ ਜ਼ਿੰਮੇਵਾਰੀਆਂ ਦੀ ਯਾਦ ਦਿਵਾ ਦਿੱਤੀ ਹੈ।

ਜ਼ਿੰਮੇਵਾਰੀਆਂ 'ਚ ਕਿਤੇ ਗੁਆਚ ਤਾਂ ਨਹੀਂ ਗਿਆ ਤੁਹਾਡਾ ਸੁਪਨਾ? ਬੁਲੇਟ ਨੂੰ ਨਿਹਾਰਦੇ ਅੰਕਲ ਦੀ ਵੀਡੀਓ ਸੋਚਣ ਲਈ ਕਰੇਗੀ ਮਜਬੂਰ
ਬੁਲੇਟ ਨੂੰ ਨਿਹਾਰਦੇ ਅੰਕਲ ਦੀ ਵੀਡੀਓ ਵਾਇਰਲ
tv9-punjabi
| Updated On: 29 Oct 2026 10:27 AM IST
Share

ਸੁਪਨੇ ਦੇਖਣ ਦੀ ਕੋਈ ਉਮਰ ਨਹੀਂ ਹੁੰਦੀ। ਬਚਪਨ ਵਿੱਚ ਖਿਡੌਣਿਆਂ ਤੋਂ ਲੈ ਕੇ ਜਵਾਨੀ ਵਿੱਚ ਵੱਡੀ ਗੱਡੀ ਖਰੀਦਣ ਤੱਕ, ਹਰ ਇਨਸਾਨ ਦੇ ਮਨ ਵਿੱਚ ਕੁਝ ਨਾ ਕੁਝ ਹਾਸਲ ਕਰਨ ਦੀ ਇੱਛਾ ਜ਼ਰੂਰ ਹੁੰਦੀ ਹੈ। ਕੁਝ ਲੋਕ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਲਈ ਦਿਨ-ਰਾਤ ਮਿਹਨਤ ਕਰਦੇ ਹਨ, ਜਦਕਿ ਕੁਝ ਲੋਕਾਂ ਦੀ ਜ਼ਿੰਦਗੀ ਵਿੱਚ ਜ਼ਿੰਮੇਵਾਰੀਆਂ ਇੰਨੀਆਂ ਵਧ ਜਾਂਦੀਆਂ ਹਨ ਕਿ ਉਨ੍ਹਾਂ ਨੂੰ ਆਪਣੀਆਂ ਇੱਛਾਵਾਂ ਨੂੰ ਪਿੱਛੇ ਛੱਡਣਾ ਪੈਂਦਾ ਹੈ। ਮੁੰਬਈ ਦੀਆਂ ਸੜਕਾਂ ਤੋਂ ਅਜਿਹੀ ਹੀ ਦਿਲ ਨੂੰ ਛੂਹ ਲੈਣ ਵਾਲੀ ਇੱਕ ਵੀਡੀਓ ਸਾਹਮਣੇ ਆਈ ਹੈ, ਜਿਸ ਨੇ ਹਰ ਕਿਸੇ ਨੂੰ ਭਾਵੁਕ ਕਰ ਦਿੱਤਾ ਹੈ।

ਇੰਸਟਾਗ੍ਰਾਮ ‘ਤੇ ਰਾਹੁਲ ਲਾਡ ਨੇ ਇੱਕ ਵੀਡੀਓ ਸਾਂਝੀ ਕੀਤੀ ਹੈ, ਜਿਸ ਵਿੱਚ ਇੱਕ ਅੰਕਲ ਸੜਕ ਕਿਨਾਰੇ ਖੜ੍ਹੀ ਚਮਕਦਾਰ ਰਾਇਲ ਐਨਫੀਲਡ ਬੁਲੇਟ ਨੂੰ ਬੜੇ ਧਿਆਨ ਨਾਲ ਦੇਖਦੇ ਨਜ਼ਰ ਆ ਰਹੇ ਹਨ। ਉਹ ਕਦੇ ਬਾਈਕ ਦੇ ਨੇੜੇ ਜਾ ਕੇ ਉਸ ਨੂੰ ਨਿਹਾਰਦੇ ਹਨ, ਤਾਂ ਕਦੇ ਥੋੜ੍ਹਾ ਦੂਰ ਹਟ ਕੇ ਉਸ ਨੂੰ ਦੇਖਦੇ ਹਨ। ਉਨ੍ਹਾਂ ਦੇ ਚਿਹਰੇ ਅਤੇ ਨਜ਼ਰਾਂ ਤੋਂ ਇੰਝ ਲੱਗਦਾ ਹੈ, ਜਿਵੇਂ ਉਸ ਬਾਈਕ ਨਾਲ ਉਨ੍ਹਾਂ ਦਾ ਕੋਈ ਖ਼ਾਸ ਲਗਾਅ ਹੋਵੇ।

ਬੁਲੇਟ ਖਰੀਦਣ ਦਾ ਸੁਪਨਾ ਜਾਂ ਬੀਤੇ ਸਮੇਂ ਦੀ ਯਾਦ?

ਕਰੀਬ 20 ਸਕਿੰਟ ਦੀ ਇਹ ਛੋਟੀ ਜਿਹੀ ਵੀਡੀਓ ਲੋਕਾਂ ਨੂੰ ਕਈ ਗੱਲਾਂ ਸੋਚਣ ਲਈ ਮਜਬੂਰ ਕਰ ਰਹੀ ਹੈ। ਅੰਕਲ ਦੀਆਂ ਨਜ਼ਰਾਂ ਦੇਖ ਕੇ ਕਈ ਯੂਜ਼ਰਜ਼ ਨੂੰ ਲੱਗਿਆ ਕਿ ਸ਼ਾਇਦ ਉਨ੍ਹਾਂ ਦੇ ਮਨ ਵਿੱਚ ਵੀ ਕਦੇ ਅਜਿਹੀ ਬਾਈਕ ਖਰੀਦਣ ਦਾ ਸੁਪਨਾ ਰਿਹਾ ਹੋਵੇਗਾ। ਪਰ ਸਮੇਂ ਦੇ ਨਾਲ ਪਰਿਵਾਰ, ਕੰਮ ਅਤੇ ਹੋਰ ਜ਼ਿੰਮੇਵਾਰੀਆਂ ਵਿਚਕਾਰ ਉਨ੍ਹਾਂ ਦੀ ਆਪਣੀ ਖ਼ਾਹਿਸ਼ ਕਿਤੇ ਪਿੱਛੇ ਰਹਿ ਗਈ ਹੋਵੇਗੀ। ਹਾਲਾਂਕਿ, ਅੰਕਲ ਦੀ ਅਸਲ ਕਹਾਣੀ ਕੀ ਹੈ, ਇਸ ਬਾਰੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ।

ਰਾਹੁਲ ਨੇ ਇਸ ਵੀਡੀਓ ਦੇ ਨਾਲ ਅੰਗਰੇਜ਼ੀ ਵਿੱਚ ਲਿਖਿਆ, Complete your dreams before its too late! ਯਾਨੀ ਬਹੁਤ ਦੇਰ ਹੋਣ ਤੋਂ ਪਹਿਲਾਂ ਆਪਣੇ ਸੁਪਨਿਆਂ ਨੂੰ ਪੂਰਾ ਕਰ ਲਓ। ਉਨ੍ਹਾਂ ਨੇ ਲੋਕਾਂ ਨੂੰ ਜ਼ਿੰਦਗੀ ਵਿੱਚ ਪਛਤਾਵਾ ਨਾ ਕਰਨ ਦੀ ਸਿੱਖਿਆ ਵੀ ਦਿੱਤੀ ਹੈ।

ਇਸ ਸੰਦੇਸ਼ ਨੇ ਵੀਡੀਓ ਨੂੰ ਹੋਰ ਵੀ ਖ਼ਾਸ ਬਣਾ ਦਿੱਤਾ ਹੈ। ਕਈ ਵਾਰ ਅਸੀਂ ਸੋਚਦੇ ਹਾਂ ਕਿ ਅਜੇ ਤਾਂ ਬਹੁਤ ਸਮਾਂ ਹੈ, ਬਾਅਦ ਵਿੱਚ ਆਪਣੇ ਸੁਪਨੇ ਪੂਰੇ ਕਰ ਲਵਾਂਗੇ। ਪਰ ਸਮੇਂ ਦੇ ਨਾਲ ਸਾਡੀਆਂ ਤਰਜੀਹਾਂ ਬਦਲ ਜਾਂਦੀਆਂ ਹਨ ਅਤੇ ਜ਼ਿੰਮੇਵਾਰੀਆਂ ਵਧਦੀਆਂ ਜਾਂਦੀਆਂ ਹਨ। ਅਜਿਹੇ ਵਿੱਚ ਛੋਟੀਆਂ-ਛੋਟੀਆਂ ਇੱਛਾਵਾਂ ਵੀ ਅਧੂਰੀਆਂ ਰਹਿ ਜਾਂਦੀਆਂ ਹਨ। ਇਹੀ ਕਾਰਨ ਹੈ ਕਿ ਅੰਕਲ ਦਾ ਬਾਈਕ ਨੂੰ ਨਿਹਾਰਨਾ ਲੋਕਾਂ ਨੂੰ ਇੰਨਾ ਭਾਵੁਕ ਕਰ ਰਿਹਾ ਹੈ।

ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਗਈ। ਸਾਂਝੀ ਕੀਤੇ ਜਾਣ ਦੇ ਮਹਿਜ਼ ਇੱਕ ਦਿਨ ਦੇ ਅੰਦਰ ਇਸ ਨੂੰ 1 ਕਰੋੜ 18 ਲੱਖ ਤੋਂ ਵੱਧ ਵਿਊਜ਼ ਅਤੇ ਕਰੀਬ 9 ਲੱਖ 75 ਹਜ਼ਾਰ ਲਾਈਕਸ ਮਿਲਣ ਦੀ ਗੱਲ ਕਹੀ ਗਈ। ਪੋਸਟ ‘ਤੇ ਲਗਭਗ 2,000 ਕਮੈਂਟਸ ਵੀ ਆਏ। ਰਾਇਲ ਐਨਫੀਲਡ ਸਮੇਤ ਕਈ ਯੂਜ਼ਰਜ਼ ਨੇ ਵੀ ਇਸ ਵੀਡੀਓ ‘ਤੇ ਆਪਣੀਆਂ ਪ੍ਰਤੀਕਿਰਿਆਵਾਂ ਦਿੱਤੀਆਂ ਹਨ।

ਵੀਡੀਓ ਦੇਖ ਕੇ ਭਾਵੁਕ ਹੋਏ ਲੋਕ, ਕਮੈਂਟਸ ਵਿੱਚ ਸਾਂਝੇ ਕੀਤੇ ਆਪਣੇ ਜਜ਼ਬਾਤ

ਕਮੈਂਟ ਸੈਕਸ਼ਨ ਵਿੱਚ ਕਿਸੇ ਨੇ ਆਪਣੇ ਸੁਪਨੇ ਦੇ ਇੱਕ ਦਿਨ ਪੂਰਾ ਹੋਣ ਦੀ ਉਮੀਦ ਜਤਾਈ, ਤਾਂ ਕਿਸੇ ਨੇ ਇਸ ਨੂੰ ਕਿਸਮਤ ਅਤੇ ਹਾਲਾਤਾਂ ਨਾਲ ਜੋੜ ਕੇ ਦੇਖਿਆ। ਇੱਕ ਯੂਜ਼ਰ ਨੇ ਲਿਖਿਆ ਕਿ ਉਹ ਵੀ ਅੱਜ ਅਜਿਹੀ ਬਾਈਕ ਨੂੰ ਦੇਖ ਰਿਹਾ ਹੈ, ਪਰ ਉਸ ਨੂੰ ਭਰੋਸਾ ਹੈ ਕਿ ਇੱਕ ਦਿਨ ਉਸ ਦਾ ਸੁਪਨਾ ਜ਼ਰੂਰ ਪੂਰਾ ਹੋਵੇਗਾ।

ਇੱਕ ਹੋਰ ਯੂਜ਼ਰ ਨੇ ਜ਼ਿੰਦਗੀ ਦੀਆਂ ਮੁਸ਼ਕਲਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਕਈ ਵਾਰ ਇਨਸਾਨ ਨੂੰ ਆਪਣੇ ਸੁਪਨਿਆਂ ਅਤੇ ਜ਼ਿੰਮੇਵਾਰੀਆਂ ਵਿਚਕਾਰ ਚੋਣ ਕਰਨੀ ਪੈਂਦੀ ਹੈ। ਉੱਥੇ ਹੀ, ਇੱਕ ਯੂਜ਼ਰ ਨੇ ਅੰਕਲ ਦੇ ਅੰਦਾਜ਼ ਨੂੰ ਖ਼ੂਬਸੂਰਤੀ ਦੀ ਸੱਚੀ ਤਾਰੀਫ਼ ਦੱਸਿਆ। ਉਸ ਮੁਤਾਬਕ, ਬਿਨਾਂ ਕਿਸੇ ਚੀਜ਼ ਨੂੰ ਛੂਹੇ ਜਾਂ ਉਸ ਨਾਲ ਕਿਸੇ ਤਰ੍ਹਾਂ ਦੀ ਛੇੜਛਾੜ ਕੀਤੇ, ਸਿਰਫ਼ ਦੂਰੋਂ ਉਸ ਨੂੰ ਪਸੰਦ ਕਰਨਾ ਵੀ ਖ਼ੂਬਸੂਰਤ ਅਹਿਸਾਸ ਹੈ।

ਇੱਥੇ ਦੇਖੋ ਵੀਡੀਓ

View this post on Instagram

A post shared by Rahul Lad (@raahullad)

Follow Us
Apple ਦੇ ਫੋਲਡੇਬਲ iPhone Duo ਦੀ ਸਕ੍ਰੀਨ ਕ੍ਰੈਕ! ਕੰਪਨੀ ਦੇਵੇਗੀ ਨਵਾਂ ਫੋਨ
Apple ਦੇ ਫੋਲਡੇਬਲ iPhone Duo ਦੀ ਸਕ੍ਰੀਨ ਕ੍ਰੈਕ! ਕੰਪਨੀ ਦੇਵੇਗੀ ਨਵਾਂ ਫੋਨ...
ਗੁਰਦਾਸਪੁਰ ਵਿੱਚ ਪੁਲਿਸ ਟੀਮ 'ਤੇ ਤਸਕਰਾਂ ਦਾ ਹਮਲਾ, ਸਰਪੰਚ ਨੇ ਬੁਲਾਈ ਸੀ ਪੁਲਿਸ, 2 ਕਮਾਂਡੋ ਗੰਭੀਰ ਜ਼ਖਮੀ
ਗੁਰਦਾਸਪੁਰ ਵਿੱਚ ਪੁਲਿਸ ਟੀਮ 'ਤੇ ਤਸਕਰਾਂ ਦਾ ਹਮਲਾ, ਸਰਪੰਚ ਨੇ ਬੁਲਾਈ ਸੀ ਪੁਲਿਸ, 2 ਕਮਾਂਡੋ ਗੰਭੀਰ ਜ਼ਖਮੀ...
ਪੰਜਾਬ ਵਿਧਾਨਸਭਾ ਦੇ ਆਖਰੀ ਦਿਨ ਪਿਆ ਗਾਹ, ਭਿੜ ਗਏ AAP ਤੇ ਕਾਂਗਰਸੀ ਵਿਧਾਇਕ
ਪੰਜਾਬ ਵਿਧਾਨਸਭਾ ਦੇ ਆਖਰੀ ਦਿਨ ਪਿਆ ਗਾਹ, ਭਿੜ ਗਏ AAP ਤੇ ਕਾਂਗਰਸੀ ਵਿਧਾਇਕ...
ਅਮਰੀਕਾ ਵਿੱਚ ਫੜਿਆ ਗਿਆ ਲਾਰੈਂਸ ਬਿਸ਼ਨੋਈ ਦਾ ਜਾਨੀ ਦੁਸ਼ਮਣ ਹਿਮਾਂਸ਼ੂ ਭਾਉ, ਪੂਰੀ ਕਹਾਣੀ
ਅਮਰੀਕਾ ਵਿੱਚ ਫੜਿਆ ਗਿਆ ਲਾਰੈਂਸ ਬਿਸ਼ਨੋਈ ਦਾ ਜਾਨੀ ਦੁਸ਼ਮਣ ਹਿਮਾਂਸ਼ੂ ਭਾਉ, ਪੂਰੀ ਕਹਾਣੀ...
ਖੜਗੇ ਦੇ "ਮੋਦੀ ਦਾ ਬਾਪ ਵੀ ਜਾਵੇਗਾ" ਵਾਲੇ ਕੁਮੈਂਟ 'ਤੇ ਸਿਆਸੀ ਹੰਗਾਮਾ, BJP ਨੇ ਚੰਡੀਗੜ੍ਹ 'ਚ ਕੀਤਾ ਕਾਂਗਰਸ ਦਫ਼ਤਰ ਦਾ ਘਿਰਾਓ
ਖੜਗੇ ਦੇ
ਮੋਗਾ 'ਚ ਚੱਲੀਆਂ ਅੰਨ੍ਹੇਵਾਹ ਗੋਲੀਆਂ, 2 ਦੀ ਮੌਤ, 3 ਜ਼ਖ਼ਮੀ
ਮੋਗਾ 'ਚ ਚੱਲੀਆਂ ਅੰਨ੍ਹੇਵਾਹ ਗੋਲੀਆਂ, 2 ਦੀ ਮੌਤ, 3 ਜ਼ਖ਼ਮੀ...
ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ, ਦਰਬਾਰ ਸਾਹਿਬ ਵਿਖੇ ਦੇਸੀ ਤੇ ਵਿਦੇਸ਼ੀ ਫੁੱਲਾਂ ਨਾਲ ਅਲੌਕਿਕ ਸਜਾਵਟ
ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ, ਦਰਬਾਰ ਸਾਹਿਬ ਵਿਖੇ ਦੇਸੀ ਤੇ ਵਿਦੇਸ਼ੀ ਫੁੱਲਾਂ ਨਾਲ ਅਲੌਕਿਕ ਸਜਾਵਟ...
PM ਮੋਦੀ ਦੇ 'ਮਨ ਕੀ ਬਾਤ' 'ਚ ਛਾਇਆ ਪੰਜਾਬ ਦਾ ਨਵਤ੍ਰਿਜਨ ਮਿਸ਼ਨ
PM ਮੋਦੀ ਦੇ 'ਮਨ ਕੀ ਬਾਤ' 'ਚ ਛਾਇਆ ਪੰਜਾਬ ਦਾ ਨਵਤ੍ਰਿਜਨ ਮਿਸ਼ਨ...
ਟਾਈਗਰ ਸ਼ਰਾਫ ਫਾਈਰਿੰਗ ਕੇਸ, ਮੁਲਜ਼ਮਾਂ ਦੀ ਆਖਰੀ ਮੂਵਮੈਂਟ ਅੰਧੇਰੀ ਹੋਟਲ 'ਚ ਟ੍ਰੇਸ
ਟਾਈਗਰ ਸ਼ਰਾਫ ਫਾਈਰਿੰਗ ਕੇਸ, ਮੁਲਜ਼ਮਾਂ ਦੀ ਆਖਰੀ ਮੂਵਮੈਂਟ ਅੰਧੇਰੀ ਹੋਟਲ 'ਚ ਟ੍ਰੇਸ...