ਸੁਪਰੀਮ ਕੋਰਟ
ਭਾਰਤ ਦੀ ਸੁਪਰੀਮ ਕੋਰਟ 28 ਜਨਵਰੀ 1950 ਨੂੰ ਹੋਂਦ ਵਿੱਚ ਆਈ। ਇਸ ਦਿਨ ਪਹਿਲੀ ਵਾਰ ਸੁਪਰੀਮ ਕੋਰਟ ਦੀ ਬੈਂਚ ਸੰਸਦ ਭਵਨ ਦੇ ‘ਚੈਂਬਰ ਆਫ਼ ਪ੍ਰਿੰਸੀਜ਼’ ਵਿੱਚ ਬੈਠੀ ਸੀ। ਸੁਪਰੀਮ ਕੋਰਟ ਦੇ ਪਹਿਲੇ ਚੀਫ਼ ਜਸਟਿਸ ਹੀਰਾਲਾਲ ਜੇ ਕਾਨਿਆ ਸਨ, ਜਦੋਂ ਕਿ ਪਹਿਲੇ ਮਹਿਲਾ ਚੀਫ਼ ਜਸਟਿਸ ਬੀਵੀ ਫਾਤਿਮਾ ਸਨ। ਸਥਾਪਨਾ ਦੇ ਸਮੇਂ ਚੀਫ਼ ਜਸਟਿਸ ਸਮੇਤ ਸੁਪਰੀਮ ਕੋਰਟ ਵਿੱਚ 8 ਜੱਜ ਸਨ। ਇਸ ਸਮੇਂ ਭਾਰਤ ਦੇ ਚੀਫ਼ ਜਸਟਿਸ ਸਮੇਤ 34 ਜੱਜ ਹਨ। ਸੁਪਰੀਮ ਕੋਰਟ ਭਾਰਤ ਦੇ ਸੰਵਿਧਾਨ ਅਧੀਨ ਨਿਆਂ ਲਈ ਅਪੀਲ ਲਈ ਅੰਤਿਮ ਅਦਾਲਤ ਹੈ।