ਰਤਨ ਟਾਟਾ
ਰਤਨ ਨਵਲ ਟਾਟਾ ਦਾ ਜਨਮ 28 ਦਸੰਬਰ 1937 ਨੂੰ ਮੁੰਬਈ ਵਿੱਚ ਹੋਇਆ ਸੀ। 9 ਅਕਤੂਬਰ 2024 ਨੂੰ ਉਨ੍ਹਾਂ ਦਾ ਦੇਹਾਂਤ ਹੋ ਗਿਆ। ਰਤਨ ਟਾਟਾ ਟਾਟਾ ਗਰੁੱਪ ਦੇ ਚੇਅਰਮੈਨ ਸਨ। ਟਾਟਾ ਗਰੁੱਪ ਭਾਰਤ ਦਾ ਸਭ ਤੋਂ ਵੱਡਾ ਕਾਰੋਬਾਰੀ ਘਰਾਣਾ ਹੈ, ਜਿਸਦੀ ਸਥਾਪਨਾ ਜਮਸ਼ੇਦਜੀ ਟਾਟਾ ਦੁਆਰਾ ਕੀਤੀ ਗਈ ਸੀ ਅਤੇ ਉਨ੍ਹਾਂ ਦੇ ਪਰਿਵਾਰ ਦੀਆਂ ਪੀੜ੍ਹੀਆਂ ਦੁਆਰਾ ਵਿਸਤਾਰ ਕਰਕੇ ਇਸਨੂੰ ਮਜਬੂਤ ਬਣਾਇਆ ਗਿਆ।
ਰਤਨ ਟਾਟਾ ਨਾ ਸਿਰਫ਼ ਭਾਰਤ ਦੇ ਦਿੱਗਜ ਕਾਰੋਬਾਰੀ ਸਨ, ਸਗੋਂ ਸਭ ਤੋਂ ਵੱਡੇ ਪਰਉਪਕਾਰੀ ਵੀ ਸਨ। ਉਹ ਟਾਟਾ ਸੰਨਜ਼ ਦੇ ਸਾਬਕਾ ਚੇਅਰਮੈਨ ਸਨ। ਰਤਨ ਨਵਲ ਟਾਟਾ ਨੇ ਹਮੇਸ਼ਾ ਗਰੀਬਾਂ, ਵਿਦਿਆਰਥੀਆਂ, ਖੋਜਕਰਤਾਵਾਂ ਅਤੇ ਸਟਾਰਟਅੱਪਸ ਦਾ ਧਿਆਨ ਰੱਖਿਆ। ਉਨ੍ਹਾਂ ਦੇ ਪਰਉਪਕਾਰੀ ਦਾ ਹੋਣ ਦਾ ਸਭ ਤੋਂ ਵੱਡਾ ਸਬੂਤ ਇਹ ਹੈ ਕਿ ਉਹ ਕਾਰਨੇਲ ਯੂਨੀਵਰਸਿਟੀ ਨੂੰ ਦਾਨ ਦੇ ਕੇ ਦੁਨੀਆ ਦੇ ਸਭ ਤੋਂ ਵੱਡੇ ਦਾਨੀਆਂ ਦੀ ਸੂਚੀ ਵਿੱਚ ਸ਼ਾਮਲ ਹੋਏ ਸਨ।
ਰਤਨ ਟਾਟਾ ਦੇ ਪਿਤਾ ਦਾ ਨਾਂ ਨਵਲ ਟਾਟਾ ਹੈ। ਅਤੇ ਉਸਦੀ ਮਾਂ ਦਾ ਨਾਮ ਸੁਨੂ ਟਾਟਾ ਹੈ। ਸਾਲ 1991 ਵਿੱਚ, ਜੇਆਰਡੀ ਟਾਟਾ ਦੁਆਰਾ ਰਤਨ ਟਾਟਾ ਨੂੰ ਸਮੂਹ ਦਾ ਚੇਅਰਮੈਨ ਬਣਾਇਆ ਗਿਆ ਸੀ। ਰਤਨ ਟਾਟਾ ਵੱਲੋਂ ਕਾਰੋਬਾਰ ਦੀ ਕਮਾਨ ਸੰਭਾਲਣ ਤੋਂ ਬਾਅਦ ਟਾਟਾ ਗਰੁੱਪ ਦੀ ਕਾਇਆ ਕਲਪ ਹੋ ਗਈ, ਅੱਜ ਟਾਟਾ ਗਰੁੱਪ ਦੇਸ਼ ਦੇ ਸਭ ਤੋਂ ਵੱਡੇ ਕਾਰੋਬਾਰੀ ਘਰਾਣੇ ਵਿੱਚ ਤਬਦੀਲ ਹੋ ਚੁੱਕਾ ਹੈ।
ਰਤਨ ਟਾਟਾ ਦੀ ਅਗਵਾਈ ਹੇਠ, ਟਾਟਾ ਕੰਸਲਟੈਂਸੀ ਸਰਵਿਸਿਜ਼ ਇੱਕ ਜਨਤਕ ਨਿਗਮ ਬਣੀ ਅਤੇ ਟਾਟਾ ਮੋਟਰਜ਼ ਨਿਊਯਾਰਕ ਸਟਾਕ ਐਕਸਚੇਂਜ ਵਿੱਚ ਸੂਚੀਬੱਧ ਹੋਈ। 1998 ਵਿੱਚ, ਟਾਟਾ ਮੋਟਰਸ ਨੇ ਆਪਣੀ ਸੰਕਲਪਿਤ ਟਾਟਾ ਇੰਡੀਕਾ ਨੂੰ ਮਾਰਕੀਟ ਵਿੱਚ ਲਾਂਚ ਕੀਤਾ।