ਰਤਨ ਟਾਟਾ ਦੀ ਮੌਤ ‘ਤੇ ਕੀ ਬੋਲੇ ਜਮਸ਼ੇਦਪੁਰ ਦੇ ਲੋਕ? ਝਾਰਖੰਡ ‘ਚ ਇੱਕ ਦਿਨ ਦੇ ਰਾਜਕੀ ਸੋਗ ਦਾ ਐਲਾਨ
Ratan Tata: ਉਦਯੋਗਪਤੀ ਰਤਨ ਟਾਟਾ ਦਾ ਬੁੱਧਵਾਰ ਦੇਰ ਰਾਤ ਦਿਹਾਂਤ ਹੋ ਗਿਆ। ਉਨ੍ਹਾਂ ਨੇ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ 'ਚ ਆਖਰੀ ਸਾਹ ਲਿਆ। ਉਨ੍ਹਾਂ ਦੇ ਦੇਹਾਂਤ ਨਾਲ ਦੇਸ਼ 'ਚ ਸੋਗ ਦੀ ਲਹਿਰ ਹੈ। ਝਾਰਖੰਡ ਸਰਕਾਰ ਨੇ ਪਦਮ ਵਿਭੂਸ਼ਣ ਰਤਨ ਟਾਟਾ ਦੇ ਦੇਹਾਂਤ 'ਤੇ ਇੱਕ ਦਿਨ ਦੇ ਰਾਜਕੀ ਸੋਗ ਦਾ ਐਲਾਨ ਕੀਤਾ ਹੈ।
ਉਦਯੋਗਪਤੀ ਰਤਨ ਟਾਟਾ ਦੇ ਦੇਹਾਂਤ ਕਾਰਨ ਜਿੱਥੇ ਪੂਰੇ ਦੇਸ਼ ‘ਚ ਸੋਗ ਦੀ ਲਹਿਰ ਹੈ, ਉੱਥੇ ਹੀ ਝਾਰਖੰਡ ਸਰਕਾਰ ਨੇ ਉਨ੍ਹਾਂ ਦੇ ਦੇਹਾਂਤ ‘ਤੇ ਇਕ ਦਿਨ ਦੇ ਸਰਕਾਰੀ ਸੋਗ ਦਾ ਐਲਾਨ ਕੀਤਾ ਹੈ। ਮੁੱਖ ਮੰਤਰੀ ਹੇਮੰਤ ਸੋਰੇਨ ਨੇ ਇਸ ‘ਤੇ ਦੁੱਖ ਪ੍ਰਗਟ ਕੀਤਾ ਹੈ ਅਤੇ ਆਪਣੀ ਪੋਸਟ ‘ਤੇ ਲਿਖਿਆ ਹੈ ਕਿ ‘ਝਾਰਖੰਡ ਵਰਗ੍ਹੇ ਦੇਸ਼ ਦੇ ਪੱਛੜੇ ਸੂਬੇ ਨੂੰ ਦੁਨੀਆ ਚ ਪਛਾਣ ਦਿਵਾਉਣ ਵਾਲੇ ਟਾਟਾ ਗਰੁੱਪ ਦੇ ਸਾਬਕਾ ਚੇਅਰਮੈਨ ਅਤੇ ਪਦਮ ਵਿਭੂਸ਼ਣ ਸ਼੍ਰੀ ਰਤਨ ਟਾਟਾ ਦੇ ਦੇਹਾਂਤ ‘ਤੇ ਇਕ ਦਿਨ ਦੇ ਰਾਜਕੀ ਸੋਗ ਦਾ ਐਲਾਨ ਕੀਤਾ ਜਾਂਦਾ ਹੈ। ਦੇਖੋ ਵੀਡੀਓ