‘True Icon of India’: ਰਤਨ ਟਾਟਾ ਲਈ ਪ੍ਰਾਰਥਨਾ ਕਰਨ ਲਈ ਸਾਰੇ ਧਰਮਾਂ ਦੇ ਨੁਮਾਇੰਦੇ ਹੋਏ ਇਕੱਠੇ
NCPA ਵਿਖੇ ਉਹਨਾਂ ਲਈ ਕੀਤੀ ਗਈ ਪ੍ਰਾਰਥਨਾ ਸਭਾ ਵਿੱਚ, ਪਾਰਸੀ, ਮੁਸਲਿਮ, ਈਸਾਈ, ਸਿੱਖ ਅਤੇ ਹਿੰਦੂ ਧਰਮਾਂ ਦੇ ਨੁਮਾਇੰਦੇ ਪ੍ਰਾਥਨਾ ਕਰਨ ਲਈ ਇਕੱਠੇ ਹੋਏ। ਇਸ ਪ੍ਰਭਾਵਸ਼ਾਲੀ ਇਕੱਠ ਦੇ ਵੀਡੀਓ ਇੰਟਰਨੈੱਟ 'ਤੇ ਘੁੰਮ ਰਹੇ ਹਨ, ਜਿਸ ਵਿੱਚ ਬਹੁਤ ਸਾਰੇ ਉਦਯੋਗਪਤੀ ਨੂੰ 'ਭਾਰਤ ਦਾ ਸੱਚਾ ਆਈਕਨ' ਕਹਿ ਰਹੇ ਹਨ।

ਟਾਟਾ ਸੰਨਜ਼ ਦੇ ਚੇਅਰਮੈਨ ਰਤਨ ਟਾਟਾ ਨੇ ਦੱਖਣੀ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ਵਿੱਚ 9 ਅਕਤੂਬਰ ਨੂੰ ਰਾਤ 11:30 ਵਜੇ ਆਖਰੀ ਸਾਹ ਲਿਆ। ਭਾਰਤੀ ਰਾਸ਼ਟਰੀ ਝੰਡੇ ਵਿੱਚ ਲਿਪਟੀ ਉਹਨਾਂ ਦੀ ਦੇਹ ਨੂੰ ਨਰੀਮਨ ਪੁਆਇੰਟ ਵਿਖੇ ਨੈਸ਼ਨਲ ਸੈਂਟਰ ਫਾਰ ਪਰਫਾਰਮਿੰਗ ਆਰਟਸ (NCPA) ਦੇ ਲਾਅਨ ਵਿੱਚ ਰੱਖਿਆ ਗਿਆ ਹੈ, ਜਿਸ ਨਾਲ ਲੋਕਾਂ ਨੂੰ ਸ਼ਾਮ 4 ਵਜੇ ਤੱਕ ਅੰਤਿਮ ਸ਼ਰਧਾਂਜਲੀ ਦਿੱਤੀ ਜਾ ਸਕਦੀ ਹੈ। ਇਸ ਤੋਂ ਬਾਅਦ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਵਰਲੀ ਸ਼ਮਸ਼ਾਨਘਾਟ ਦੇ ਪ੍ਰਾਰਥਨਾ ਹਾਲ ‘ਚ ਅੰਤਿਮ ਸੰਸਕਾਰ ਲਈ ਲਿਜਾਇਆ ਜਾਵੇਗਾ।
NCPA ਵਿਖੇ ਉਹਨਾਂ ਲਈ ਕੀਤੀ ਗਈ ਪ੍ਰਾਰਥਨਾ ਸਭਾ ਵਿੱਚ, ਪਾਰਸੀ, ਮੁਸਲਿਮ, ਈਸਾਈ, ਸਿੱਖ ਅਤੇ ਹਿੰਦੂ ਧਰਮਾਂ ਦੇ ਨੁਮਾਇੰਦੇ ਪ੍ਰਾਥਨਾ ਕਰਨ ਲਈ ਇਕੱਠੇ ਹੋਏ। ਇਸ ਪ੍ਰਭਾਵਸ਼ਾਲੀ ਇਕੱਠ ਦੇ ਵੀਡੀਓ ਇੰਟਰਨੈੱਟ ‘ਤੇ ਘੁੰਮ ਰਹੇ ਹਨ, ਜਿਸ ਵਿੱਚ ਬਹੁਤ ਸਾਰੇ ਉਦਯੋਗਪਤੀ ਨੂੰ ‘ਭਾਰਤ ਦਾ ਸੱਚਾ ਆਈਕਨ’ ਕਹਿ ਰਹੇ ਹਨ।
ਟਾਟਾ ਨੇ 86 ਸਾਲ ਦੀ ਉਮਰ ਵਿੱਚ ਮੁੰਬਈ ਦੇ ਇੱਕ ਹਸਪਤਾਲ ਵਿੱਚ ਆਖਰੀ ਸਾਂਹ ਲਿਆ। ਉਹ ਪਿਛਲੇ ਕਈ ਦਿਨਾਂ ਤੋਂ ਬਿਮਾਰ ਸਨ। ਜਿਸ ਮਗਰੋਂ ਉਹਨਾਂ ਨੂੰ ਇਲਾਜ ਲਈ ਹਸਪਤਾਲ ਵਿੱਚ ਦਾਖਿਲ ਕਰਵਾਇਆ ਗਿਆ ਸੀ।All religions priest are praying for soul of Ratan Tata. This is India, idea of India, Diverse nation, where all religions respect each other. Visuals of last respect to Ratan Tata, at NCPA lawns. #RatanTataSir pic.twitter.com/0AoFbbvyCL
— Akashdeep Thind (@thind_akashdeep) October 10, 2024
ਕਦੋਂ ਗਰੁੱਪ ਤੋਂ ਸੇਵਾ ਮੁਕਤ ਹੋਏ ਸਨ ਰਤਨ?
ਦੇਸ਼ ਦੇ ਸਭ ਤੋਂ ਵੱਡੇ ਉਦਯੋਗਪਤੀਆਂ ਵਿੱਚੋਂ ਇੱਕ ਰਤਨ ਟਾਟਾ 2012 ਤੱਕ ਟਾਟਾ ਗਰੁੱਪ ਦੇ ਮੁਖੀ ਸਨ। ਉਨ੍ਹਾਂ ਨੇ ਕਰੀਬ 22 ਸਾਲ ਬਾਅਦ 78 ਸਾਲ ਦੀ ਉਮਰ ਚ ਇਹ ਅਹੁਦਾ ਛੱਡਣ ਦਾ ਫੈਸਲਾ ਕੀਤਾ ਸੀ। ਉਨ੍ਹਾਂ ਦੀ ਅਗਵਾਈ ਚ ਉਨ੍ਹਾਂ ਨੇ ਗਰੁੱਪ ਦੀ ਸਭ ਤੋਂ ਵੱਡੀ ਕੰਪਨੀ ਟਾਟਾ ਕੰਸਲਟੈਂਸੀ ਸਰਵਿਸਿਜ਼ ਨੂੰ ਇਨਫੋਸਿਸ ਅਤੇ ਵਿਪਰੋ ਤੋਂ ਅੱਗੇ ਲਿਆਂਦਾ।
ਇਹ ਵੀ ਪੜ੍ਹੋ
ਖਾਸ ਗੱਲ ਇਹ ਹੈ ਕਿ ਆਮ ਲੋਕਾਂ ਦੇ ਕਾਰ ਹੋਣ ਦੇ ਸੁਪਨੇ ਨੂੰ ਪੂਰਾ ਕਰਨ ਲਈ ਉਨ੍ਹਾਂ ਨੇ ਟਾਟਾ ਨੈਨੋ ਨੂੰ ਲਾਂਚ ਕੀਤਾ, ਜਿਸ ਦੀ ਕੀਮਤ 1 ਲੱਖ ਰੁਪਏ ਸੀ। ਉਸਨੇ ਕਈ ਗਲੋਬਲ ਕੰਪਨੀਆਂ ਨੂੰ ਖਰੀਦ ਕੇ ਸਮੂਹ ਦੇ ਪੋਰਟਫੋਲੀਓ ਨੂੰ ਮਜ਼ਬੂਤ ਕੀਤਾ। ਉਹਨਾਂ ਨੇ 2000 ਵਿੱਚ ਟੈਟਲੀ ਨੂੰ 450 ਮਿਲੀਅਨ ਡਾਲਰ ਵਿੱਚ ਖਰੀਦਿਆ, ਜਦੋਂ ਕਿ ਉਹਨਾਂ ਨੇ 2007 ਵਿੱਚ ਕੋਰਸ ਖਰੀਦਿਆ। ਇਸ ਦੀ ਕੀਮਤ 6.2 ਬਿਲੀਅਨ ਪੌਂਡ ਸੀ। ਦੂਜੇ ਪਾਸੇ ਇਸ ਨੇ 2008 ਵਿੱਚ ਵਿਦੇਸ਼ੀ ਕੰਪਨੀ ਜੈਗੁਆਰ ਲੈਂਡ ਰੋਵਰ ਨੂੰ 2.3 ਬਿਲੀਅਨ ਡਾਲਰ ਵਿੱਚ ਖਰੀਦ ਕੇ ਹਲਚਲ ਮਚਾ ਦਿੱਤੀ ਸੀ।