ਨਵੇਂ ਸਾਲ ‘ਤੇ Air India ਦਾ ਧਮਾਕੇਦਾਰ ਤੋਹਫਾ, ਹੁਣ ਫਲਾਈਟ ‘ਚ ਮਿਲੇਗਾ ਮੁਫਤ WiFi
Air India Free Wifi: ਹੁਣ ਤੁਹਾਨੂੰ ਫਲਾਈਟ 'ਚ ਬੈਠ ਕੇ ਬੋਰ ਨਹੀਂ ਹੋਵੇਗਾ। ਤੁਹਾਨੂੰ ਏਅਰ ਇੰਡੀਆ ਦੀਆਂ ਉਡਾਣਾਂ ਵਿੱਚ ਅਨਲਿਮਿਟੇਡ ਇੰਟਰਨੈਟ ਇਸਤੇਮਾਲ ਕਰਨ ਨੂੰ ਮਿਲੇਗਾ। ਟਾਟਾ ਗਰੁੱਪ ਦੀ ਏਅਰਲਾਈਨ ਏਅਰ ਇੰਡੀਆ ਨੇ ਆਪਣੇ ਯਾਤਰੀਆਂ ਦੇ ਮਨੋਰੰਜਨ ਲਈ ਮੁਫਤ ਵਾਈਫਾਈ ਦਾ ਇੰਤਜ਼ਾਮ ਕਰ ਲਿਆ ਹੈ।
ਰੇਲਵੇ ਸਟੇਸ਼ਨ ਹੋਵੇ ਜਾਂ ਏਅਰਪੋਰਟ, ਕਿਧਰੇ ਵੀ ਜਾਓ, ਇੰਟਰਨੈੱਟ ਦੀ ਕਮੀ ਮਹਿਸੂਸ ਹੁੰਦੀ ਹੀ ਹੈ। ਪਰ ਹੁਣ ਤੁਹਾਨੂੰ ਪਰੇਸ਼ਾਨ ਨਹੀਂ ਹੋਣਾ ਪਵੇਗਾ। ਹੁਣ ਤੁਸੀਂ ਹਵਾਈ ਜਹਾਜ਼ਾਂ ਵਿੱਚ ਮੁਫਤ ਵਾਈ-ਫਾਈ ਦਾ ਆਨੰਦ ਲੈ ਸਕਦੇ ਹੋ। ਹੁਣ ਭਾਰਤੀ ਏਅਰਲਾਈਨ ਏਅਰ ਇੰਡੀਆ ਨੇ ਆਪਣੇ ਹਵਾਈ ਜਹਾਜ਼ਾਂ ਵਿੱਚ ਵਾਈ-ਫਾਈ ਸੇਵਾ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਅੰਤਰਰਾਸ਼ਟਰੀ ਉਡਾਣਾਂ ਤੋਂ ਇਲਾਵਾ, ਇਹ ਸੇਵਾ ਕੁਝ ਘਰੇਲੂ ਉਡਾਣਾਂ ‘ਚ ਵੀ ਮੁਫਤ ਉਪਲਬਧ ਹੋਵੇਗੀ।
ਏਅਰ ਇੰਡੀਆ ਦੀ ਫਲਾਈਟ ‘ਚ ਕੰਮ ਕਰੇਗਾ ਇੰਸਟਾਗ੍ਰਾਮ-ਫੇਸਬੁੱਕ
ਟਾਟਾ ਗਰੁੱਪ ਦੀ ਏਅਰ ਇੰਡੀਆ ਨੇ ਨਵੇਂ ਸਾਲ ਦੇ ਪਹਿਲੇ ਦਿਨ ਘਰੇਲੂ ਉਡਾਣਾਂ ‘ਚ ਇਨ-ਫਲਾਈਟ ਵਾਈ-ਫਾਈ ਕਨੈਕਟੀਵਿਟੀ ਮੁਹੱਈਆ ਕਰਵਾਉਣ ਦਾ ਐਲਾਨ ਕੀਤਾ ਹੈ। ਏਅਰ ਇੰਡੀਆ ਮੁਫਤ ਵਾਈ-ਫਾਈ ਸੇਵਾ ਪ੍ਰਦਾਨ ਕਰਨ ਵਾਲੀ ਭਾਰਤ ਦੀ ਪਹਿਲੀ ਏਅਰਲਾਈਨ ਬਣ ਗਈ ਹੈ। ਹੁਣ ਏਅਰ ਇੰਡੀਆ ਦੇ ਏਅਰਬੱਸ ਏ350, ਬੋਇੰਗ 787-9 ਅਤੇ ਸੈਲੇਕਟੇਡ ਏਅਰਬੱਸ A321neo ਉਡਾਣਾਂ ‘ਚ ਬੈਠੇ ਯਾਤਰੀ 10,000 ਫੁੱਟ ਦੀ ਉਚਾਈ ‘ਤੇ ਵੀ ਵਾਈ-ਫਾਈ ਦੀ ਵਰਤੋਂ ਕਰਨ ਦੇ ਯੋਗ ਹੋਣਗੇ। ਸਭ ਤੋਂ ਵਧੀਆ ਗੱਲ ਇਹ ਹੈ ਕਿ ਤੁਸੀਂ ਇੰਸਟਾਗ੍ਰਾਮ, ਫੇਸਬੁੱਕ ਜਾਂ ਯੂਟਿਊਬ ਵਰਗੇ ਸੋਸ਼ਲ ਮੀਡੀਆ ਅਕਾਊਂਟ ਦੀ ਵਰਤੋਂ ਕਰ ਸਕੋਗੇ ਅਤੇ ਆਪਣੇ ਆਪ ਨੂੰ ਅਪਡੇਟ ਰੱਖ ਸਕੋਗੇ।
ਏਅਰ ਇੰਡੀਆ ਵਾਈ-ਫਾਈ ਦੀ ਵਰਤੋਂ ਕਿਵੇਂ ਕਰੀਏ?
- ਏਅਰ ਇੰਡੀਆ ਦੀਆਂ ਉਡਾਣਾਂ ‘ਚ ਵਾਈ-ਫਾਈ ਦੀ ਵਰਤੋਂ ਕਰਨ ਲਈ ਤੁਹਾਨੂੰ ਜ਼ਿਆਦਾ ਕੁਝ ਨਹੀਂ ਕਰਨਾ ਪਵੇਗਾ।
- ਇਸ ਦੇ ਲਈ ਤੁਹਾਨੂੰ ਆਪਣੀ ਡਿਵਾਈਸ ‘ਤੇ ਵਾਈ-ਫਾਈ ਨੂੰ ਇਨੇਬਲ ਕਰਨਾ ਹੋਵੇਗਾ ਅਤੇ ਵਾਈ-ਫਾਈ ਸੈਟਿੰਗਜ਼ ‘ਤੇ ਜਾਣਾ ਹੋਵੇਗਾ।
- ਇੱਥੇ ਤੁਹਾਨੂੰ ਏਅਰ ਇੰਡੀਆ ਵਾਈ-ਫਾਈ ਨੈੱਟਵਰਕ ਦਿਖਾਈ ਦੇਵੇਗਾ। ਇਸ ਵਿਕਲਪ ਨੂੰ ਚੁਣੋ।
- ਤੁਸੀਂ ਸਿੱਧੇ ਏਅਰ ਇੰਡੀਆ ਪੋਰਟਲ ‘ਤੇ ਜਾਓਗੇ। ਇੱਥੇ ਆਪਣਾ PNR ਅਤੇ ਆਪਣੇ ਨਾਮ ਦਾ ਆਖਰੀ ਅੱਖਰ ਲਿਖੋ। ਇਸ ਤੋਂ ਬਾਅਦ ਤੁਸੀਂ ਕੰਪਲੀਮੈਂਟਰੀ ਇੰਟਰਨੈਟ ਨੂੰ ਐਕਸਸ ਕਰ ਸਕੋਗੇ।
ਤੁਸੀਂ ਲੈਪਟਾਪ, OS ਅਤੇ Android ਸਮਾਰਟਫ਼ੋਨਸ ਅਤੇ ਟੈਬਲੇਟਸ ‘ਤੇ ਇਨ-ਫਲਾਈਟ ਵਾਈ-ਫਾਈ ਯੂਜ਼ ਕਰ ਸਕੋਗੇ। ਇਹ ਸੇਵਾ ਏਅਰ ਇੰਡੀਆ ਦੇ ਕੁਝ ਅੰਤਰਰਾਸ਼ਟਰੀ ਰੂਟਾਂ ‘ਤੇ ਪਹਿਲਾਂ ਹੀ ਉਪਲਬਧ ਹੈ। ਇਸਨੂੰ ਪਹਿਲੀ ਵਾਰ ਨਿਊਯਾਰਕ, ਪੈਰਿਸ, ਸਿੰਗਾਪੁਰ ਅਤੇ ਲੰਡਨ ਦੀਆਂ ਉਡਾਣਾਂ ‘ਤੇ ਇੱਕ ਪਾਇਲਟ ਪ੍ਰੋਗਰਾਮ ਵਿੱਚ ਪੇਸ਼ ਕੀਤਾ ਗਿਆ ਹੈ।
ਇਨ-ਫਲਾਈਟ ਵਾਈ-ਫਾਈ ਸੇਵਾ
ਦਰਅਸਲ, ਭਾਰਤ ਵਿੱਚ ਉਡਾਣਾਂ ਵਿੱਚ ਵਾਈ-ਫਾਈ ਸੇਵਾ ਬਹੁਤ ਪਹਿਲਾਂ ਸ਼ੁਰੂ ਹੋ ਗਈ ਹੁੰਦੀ। ਪਰ ਇਹ ਫੈਸਲਾ ਸਰਕਾਰੀ ਇਜਾਜ਼ਤ ਲਈ ਲੰਬਿਤ ਸੀ। ਕੇਂਦਰੀ ਦੂਰਸੰਚਾਰ ਮੰਤਰਾਲੇ ਨੇ ਪਿਛਲੇ ਸਾਲ ਦੀ ਦੂਜੀ ਛਿਮਾਹੀ ਵਿੱਚ ਉਡਾਣ ਅਤੇ ਸਮੁੰਦਰੀ ਸੰਪਰਕ ਨਿਯਮਾਂ ਵਿੱਚ ਸੋਧ ਕੀਤੀ ਸੀ। ਇਸ ਕਾਰਨ, ਭਾਰਤ ਦੀਆਂ ਸਾਰੀਆਂ ਘਰੇਲੂ ਏਅਰਲਾਈਨਾਂ ਵਿੱਚ ਮੁਫਤ ਵਾਈ-ਫਾਈ ਸੇਵਾ ਸ਼ੁਰੂ ਕਰਨ ਦਾ ਫੈਸਲਾ ਕੀਤਾ ਗਿਆ।