
ਅਹਿਮਦਾਬਾਦ ਜਹਾਜ਼ ਹਾਦਸਾ
ਅਹਿਮਦਾਬਾਦ ਹਵਾਈ ਅੱਡੇ ਦੇ ਨੇੜੇ ਮੇਘਾਨੀ ਇਲਾਕੇ ਵਿੱਚ 12 ਜੂਨ ਦੀ ਦੁਪਹਿਰ ਨੂੰ ਏਅਰ ਇੰਡੀਆ ਦਾ ਇੱਕ ਜਹਾਜ਼ ਕਰੈਸ਼ ਗਿਆ। ਜਹਾਜ਼ ਲੰਡਨ ਜਾ ਰਿਹਾ ਸੀ ਅਤੇ ਉਡਾਣ ਭਰਨ ਦੇ 5 ਮਿੰਟਾਂ ਦੇ ਅੰਦਰ ਹੀ ਹਾਦਸਾਗ੍ਰਸਤ ਹੋ ਗਿਆ। ਜਹਾਜ਼ ਵਿੱਚ ਕੁੱਲ 242 ਲੋਕ ਸਵਾਰ ਸਨ, ਜਿਨ੍ਹਾਂ ਵਿੱਚ ਦੋ ਪਾਇਲਟ ਅਤੇ 10 ਚਾਲਕ ਦਲ ਦੇ ਮੈਂਬਰ ਸ਼ਾਮਲ ਸਨ।
ਉਡਾਣ ਭਰਨ ਤੋਂ ਬਾਅਦ, ਜਹਾਜ਼ ਲਗਭਗ 600 ਫੁੱਟ ਦੀ ਉਚਾਈ ਤੱਕ ਗਿਆ ਅਤੇ ਫਿਰ ਹੇਠਾਂ ਡਿੱਗਣਾ ਸ਼ੁਰੂ ਹੋ ਗਿਆ। ਜਲਦੀ ਹੀ ਜਹਾਜ਼ ਇੱਕ ਰਿਹਾਇਸ਼ੀ ਖੇਤਰ ਵਿੱਚ ਡਿੱਗ ਗਿਆ ਅਤੇ ਅੱਗ ਲੱਗ ਗਈ। ਜਹਾਜ਼ ਬੀਜੇ ਮੈਡੀਕਲ ਕਾਲਜ ਦੇ ਹੋਸਟਲ ‘ਤੇ ਡਿੱਗਿਆ, ਜਿਸ ਕਾਰਨ ਉੱਥੇ ਮੌਜੂਦ ਲੋਕਾਂ ਨੂੰ ਵੀ ਨੁਕਸਾਨ ਪਹੁੰਚਿਆ। ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਵਿਜੇ ਰੂਪਾਨੀ ਵੀ ਇਸ ਉਡਾਣ ਵਿੱਚ ਸਵਾਰ ਸਨ।
ਅਹਿਮਦਾਬਾਦ ਏਅਰ ਇੰਡੀਆ ਜਹਾਜ਼ ਹਾਦਸੇ ਦੀ ਜਾਂਚ ਵਿੱਚ ਦੇਰੀ ‘ਤੇ ਸਵਾਲ, ਬਲੈਕ ਬਾਕਸ ‘ਤੇ ਆਇਆ ਵੱਡਾ ਅਪਡੇਟ
Ahmedabad Plane Crash: ਅਹਿਮਦਾਬਾਦ ਵਿੱਚ ਏਅਰ ਇੰਡੀਆ ਜਹਾਜ਼ ਹਾਦਸੇ ਦੇ ਬਲੈਕ ਬਾਕਸ ਤੋਂ ਡੇਟਾ ਸਫਲਤਾਪੂਰਵਕ ਪ੍ਰਾਪਤ ਕਰ ਲਿਆ ਗਿਆ ਹੈ। ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ ਇਹ ਜਾਣਕਾਰੀ ਦਿੱਤੀ ਹੈ। ਮੰਤਰਾਲੇ ਦਾ ਕਹਿਣਾ ਹੈ ਕਿ ਡੇਟਾ ਦਾ ਵਿਸ਼ਲੇਸ਼ਣ ਕੀਤਾ ਜਾ ਰਿਹਾ ਹੈ ਤਾਂ ਜੋ ਹਾਦਸੇ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਸਕੇ। ਹਾਲਾਂਕਿ, ਕਾਂਗਰਸ ਨੇ ਜਾਂਚ ਵਿੱਚ ਦੇਰੀ 'ਤੇ ਸਵਾਲ ਉਠਾਏ ਹਨ।
- TV9 Punjabi
- Updated on: Jun 26, 2025
- 9:45 am
Air India ਦੀਆਂ ਨਹੀਂ ਘੱਟ ਰਹੀਆਂ ਮੁਸ਼ਕਲਾਂ, ਹੁਣ ਯਾਤਰੀਆਂ ਦਾ ਸਾਮਾਨ ਹੋਇਆ ਗਾਇਬ
Air India: ਏਅਰ ਇੰਡੀਆ ਦੀ ਏਆਈ 458 ਨੂੰ ਲੈ ਕੇ ਇੱਕ ਵਿਵਾਦ ਖੜ੍ਹਾ ਹੋ ਗਿਆ ਹੈ ਜੋ ਚੰਡੀਗੜ੍ਹ ਤੋਂ ਲੇਹ ਪਹੁੰਚੀ ਸੀ, ਜਿੱਥੇ ਯਾਤਰੀਆਂ ਨੇ ਦੱਸਿਆ ਕਿ ਏਅਰ ਇੰਡੀਆ ਦੀ ਉਡਾਣ ਵਿੱਚ ਯਾਤਰੀਆਂ ਦਾ ਸਾਮਾਨ ਗਾਇਬ ਹੋ ਗਿਆ ਹੈ। ਮਾਡਲ ਟਾਊਨ, ਜਲੰਧਰ ਦੇ ਨਿਵਾਸੀ ਨਿਰਮਲ ਸਿੰਘ ਬੇਦੀ ਨੇ ਦੱਸਿਆ ਕਿ ਉਨ੍ਹਾਂ ਨੇ ਚੰਡੀਗੜ੍ਹ ਤੋਂ ਲੇਹ ਜਾਣ ਲਈ ਏਅਰ ਇੰਡੀਆ ਦੀ ਉਡਾਣ ਲਈ ਟਿਕਟ ਬੁੱਕ ਕੀਤੀ ਸੀ। ਉਡਾਣ ਦਾ ਸਮਾਂ 24 ਜੂਨ ਨੂੰ ਸਵੇਰੇ 10:20 ਵਜੇ ਸੀ। ਪਰ ਉਡਾਣ 2 ਘੰਟੇ ਤੱਕ ਨਹੀਂ ਉੱਡੀ, ਉਡਾਣ ਲਗਭਗ 12:30 ਵਜੇ ਉਡਾਣ ਭਰੀ ਅਤੇ 1:30 ਵਜੇ ਲੇਹ ਪਹੁੰਚੀ।
- Davinder Kumar
- Updated on: Jun 25, 2025
- 5:08 am
ਏਅਰ ਇੰਡੀਆ ਦੀ ਫਲਾਈਟ ਪੰਛੀ ਨਾਲ ਟਕਰਾਈ, ਪੁਣੇ ਵਿੱਚ ਲੈਂਡਿੰਗ ਤੋਂ ਬਾਅਦ ਚੱਲਿਆ ਪਤਾ, ਜਾਂਚ ਜਾਰੀ
Air India Flight Cancelled: ਏਅਰ ਇੰਡੀਆ ਦੀ ਫਲਾਈਟ AI2470 ਪੁਣੇ ਤੋਂ ਦਿੱਲੀ ਜਾ ਰਹੀ ਸੀ, ਜੋ ਇੱਕ ਪੰਛੀ ਨਾਲ ਟਕਰਾ ਗਈ। ਇਹ ਘਟਨਾ ਪੁਣੇ ਵਿੱਚ ਸੁਰੱਖਿਅਤ ਲੈਂਡਿੰਗ ਤੋਂ ਬਾਅਦ ਸਾਹਮਣੇ ਆਈ। ਏਅਰ ਇੰਡੀਆ ਨੇ ਉਡਾਣ ਰੱਦ ਕਰ ਦਿੱਤੀ ਹੈ ਅਤੇ ਯਾਤਰੀਆਂ ਲਈ ਵਿਕਲਪਿਕ ਪ੍ਰਬੰਧ ਕੀਤੇ ਹਨ। ਜਹਾਜ਼ ਦੀ ਜਾਂਚ ਕੀਤੀ ਜਾ ਰਹੀ ਹੈ।
- TV9 Punjabi
- Updated on: Jun 20, 2025
- 11:41 am
ਅੰਮ੍ਰਿਤਸਰ ਤੋਂ ਲੰਡਨ ਸਮੇਤ 3 ਅੰਤਰਰਾਸ਼ਟਰੀ ਰੂਟ ਸਸਪੈਂਡ, 16 ‘ਤੇ ਘਟਾਈਆਂ ਗਈਆਂ ਉਡਾਣਾਂ… Air India ਦਾ ਵੱਡਾ ਫੈਸਲਾ, ਦੱਸਿਆ ਕਦੋਂ ਮੁੜ ਸ਼ੁਰੂ ਹੋਣਗੀਆਂ ਉਡਾਣਾਂ
Air India: ਅਹਿਮਦਾਬਾਦ ਜਹਾਜ਼ ਹਾਦਸੇ ਤੋਂ ਬਾਅਦ, ਏਅਰ ਇੰਡੀਆ ਨੇ ਆਪਣੀਆਂ ਅੰਤਰਰਾਸ਼ਟਰੀ ਉਡਾਣਾਂ ਵਿੱਚ 15% ਕਟੌਤੀ ਦਾ ਐਲਾਨ ਕੀਤਾ ਹੈ। 21 ਜੂਨ ਤੋਂ 15 ਜੁਲਾਈ ਤੱਕ ਤਿੰਨ ਅੰਤਰਰਾਸ਼ਟਰੀ ਰੂਟ ਪੂਰੀ ਤਰ੍ਹਾਂ ਬੰਦ ਰਹਿਣਗੇ, ਜਦੋਂ ਕਿ 16 ਹੋਰ ਰੂਟਾਂ 'ਤੇ ਸੇਵਾਵਾਂ ਘਟਾਈਆਂ ਜਾਣਗੀਆਂ। ਏਅਰਲਾਈਨ ਨੇ ਯਾਤਰੀਆਂ ਨੂੰ ਰਿਸ਼ਡਿਊਲਿੰਗ ਜਾਂ ਰਿਫੰਡ ਦਾ ਵਿਕਲਪ ਦਿੱਤਾ ਹੈ।
- Lalit Sharma
- Updated on: Jun 20, 2025
- 6:27 am
ਤਿਰੂਪਤੀ ਜਾ ਰਹੀ ਸਪਾਈਸਜੈੱਟ ਫਲਾਈਟ ਹੈਦਰਾਬਾਦ ਪਰਤੀ, ਆਈ ਤਕਨੀਕੀ ਖਰਾਬੀ, ਇੰਡੀਗੋ ਦੀ ਵੀ ਐਮਰਜੈਂਸੀ ਲੈਂਡਿੰਗ
Spiecejet & Indigo Emergency Landing: ਹੈਦਰਾਬਾਦ-ਤਿਰੂਪਤੀ ਸਪਾਈਸਜੈੱਟ SG 2696 ਫਲਾਈਟ ਨੂੰ ਤਕਨੀਕੀ ਸਮੱਸਿਆਵਾਂ ਕਾਰਨ ਆਪਣੀ ਮੰਜ਼ਿਲ 'ਤੇ ਵਾਪਸ ਜਾਣਾ ਪਿਆ। ਇਹ ਉਡਾਣ ਹੈਦਰਾਬਾਦ ਦੇ ਰਾਜੀਵ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਰਵਾਨਾ ਹੋਈ ਸੀ। ਉੱਧਰ, ਇੰਡੀਗੋ ਦੀਆਂ ਦੋ ਉਡਾਣਾਂ ਨੂੰ ਵੀ ਆਪਣੇ ਟੇਕਆਫ ਵਾਲੀ ਥਾਂ ਤੇ ਵਾਪਸ ਪਰਤਨਾ ਪਿਆ।
- TV9 Punjabi
- Updated on: Jun 19, 2025
- 11:51 am
ਗਾਜ਼ੀਆਬਾਦ, ਕੋਲਕਾਤਾ, ਅਹਿਮਦਾਬਾਦ 24 ਘੰਟਿਆਂ ਵਿੱਚ ਏਅਰ ਇੰਡੀਆ ਦੀਆਂ 4 ਉਡਾਣਾਂ ‘ਚ ਆਈ ਖਰਾਬੀ
Ahmedabad Plane Crash: ਅਹਿਮਦਾਬਾਦ ਵਿੱਚ ਹੋਏ ਜਹਾਜ਼ ਹਾਦਸੇ ਤੋਂ ਬਾਅਦ, ਏਅਰ ਇੰਡੀਆ ਦੀਆਂ ਕਈ ਉਡਾਣਾਂ ਵਿੱਚ ਤਕਨੀਕੀ ਨੁਕਸ ਪਾਏ ਗਏ ਹਨ। ਹਾਂਗਕਾਂਗ, ਹਿੰਡਨ ਹਵਾਈ ਅੱਡੇ ਅਤੇ ਸੈਨ ਫਰਾਂਸਿਸਕੋ ਤੋਂ ਆਉਣ ਵਾਲੀਆਂ ਉਡਾਣਾਂ ਵਿੱਚ ਸਮੱਸਿਆਵਾਂ ਪਾਈਆਂ ਗਈਆਂ, ਜਿਸ ਕਾਰਨ ਯਾਤਰੀਆਂ ਵਿੱਚ ਬਹੁਤ ਡਰ ਪੈਦਾ ਹੋ ਗਿਆ ਹੈ। ਤਕਨੀਕੀ ਨੁਕਸ ਕਾਰਨ ਅਹਿਮਦਾਬਾਦ ਤੋਂ ਲੰਡਨ ਜਾਣ ਵਾਲੀ ਇੱਕ ਹੋਰ ਉਡਾਣ ਵੀ ਰੱਦ ਕਰ ਦਿੱਤੀ ਗਈ।
- TV9 Punjabi
- Updated on: Jun 17, 2025
- 11:55 am
ਏਅਰ ਇੰਡੀਆ ਪਲੇਨ ਦੇ ਇੰਜਣ-ਪਾਰਟ ਦਾ ਵੀ ਮਿਲੇਗਾ ਪੈਸਾ, ਸਭ ਤੋਂ ਵੱਡਾ ਇੰਸ਼ੋਰੈਂਸ ਕਲੇਮ, ਜਾਣੋ ਕਿਵੇਂ ਵੰਡੇ ਜਾਣਗੇ 3900 ਕਰੋੜ
Air India Plane Crash: ਹਾਲ ਹੀ ਵਿੱਚ ਹੋਏ ਏਅਰ ਇੰਡੀਆ ਹਾਦਸੇ ਨੇ ਐਵੀਏਸ਼ਨ ਇੰਸੋਰੈਂਸ 'ਤੇ ਇੱਕ ਵੱਡਾ ਵਿੱਤੀ ਬੋਝ ਪਾਇਆ ਹੈ, ਜਿਸ ਵਿੱਚ ਅਨੁਮਾਨਿਤ ਦਾਅਵਾ ਲਗਭਗ 475 ਮਿਲੀਅਨ ਡਾਲਰ ਯਾਨੀ 3900 ਕਰੋੜ ਰੁਪਏ ਤੱਕ ਪਹੁੰਚ ਸਕਦਾ ਹੈ। ਇਹ ਦੇਸ਼ ਦੇ ਇਤਿਹਾਸ ਵਿੱਚ ਸਭ ਤੋਂ ਵੱਡਾ ਹਵਾਬਾਜ਼ੀ ਦਾਅਵਾ ਹੋ ਸਕਦਾ ਹੈ।
- TV9 Punjabi
- Updated on: Jun 17, 2025
- 6:58 am
ਅਹਿਮਦਾਬਾਦ ਵਿੱਚ ਕਰੈਸ਼ ਹੋਏ ਜਹਾਜ਼ ਦੇ ਕਾਕਪਿਟ ਦਾ ਵੌਇਸ ਰਿਕਾਰਡਰ ਮਿਲਿਆ, ਜਾਣੋ ਇਸ ਤੋਂ ਕੀ-ਕੀ ਜਾਣਕਾਰੀਆਂ ਮਿਲ ਸਕਦੀਆਂ ਹਨ
ਅਹਿਮਦਾਬਾਦ ਤੋਂ ਲੰਡਨ ਜਾ ਰਹੀ ਏਅਰ ਇੰਡੀਆ ਦੀ ਉਡਾਣ ਕਿਉਂ ਕਰੈਸ਼ ਹੋ ਗਈ, ਇਹ ਸਵਾਲ ਅਜੇ ਵੀ ਅਣਸੁਲਝਿਆ ਹੈ। ਇਸ ਸਵਾਲ ਦਾ ਜਵਾਬ ਦੇਣ ਲਈ ਜਰੂਰੀ ਬਲੈਕ ਬਾਕਸ ਪਹਿਲਾਂ ਹੀ ਮਿਲ ਗਿਆ ਸੀ। ਹੁਣ ਕਾਕਪਿਟ ਵੌਇਸ ਰਿਕਾਰਡਰ ਵੀ ਮਿਲ ਗਿਆ ਹੈ। ਇਹ ਜਾਂਚ ਲਈ ਬਹੁਤ ਮਹੱਤਵਪੂਰਨ ਹੋ ਸਕਦਾ ਹੈ। ਆਓ ਜਾਣਦੇ ਹਾਂ ਕਿ ਕਾਕਪਿਟ ਵੌਇਸ ਰਿਕਾਰਡਰ ਕਿਸ ਤਰ੍ਹਾਂ ਦੇ ਖੁਲਾਸੇ ਕਰ ਸਕਦਾ ਹੈ। ਆਓ ਜਾਣੋ...
- TV9 Punjabi
- Updated on: Jun 16, 2025
- 10:27 am
ਏਅਰ ਇੰਡੀਆ ਦੇ ਇੱਕ ਹੋਰ ਡ੍ਰੀਮਲਾਈਨਰ ਜਹਾਜ਼ ਵਿੱਚ ਖਰਾਬੀ, ਹਾਂਗਕਾਂਗ ਤੋਂ ਦਿੱਲੀ ਆ ਰਹੀ ਫਲਾਈਟ ਨੂੰ ਵਾਪਸ ਪਰਤਣਾ ਪਿਆ
Air India Plane Crash: ਹਾਂਗਕਾਂਗ ਤੋਂ ਦਿੱਲੀ ਆ ਰਹੀ ਏਅਰ ਇੰਡੀਆ ਦੀ ਉਡਾਣ AI315 ਨੂੰ ਫਲਾਈਟ ਦੌਰਾਨ ਤਕਨੀਕੀ ਸਮੱਸਿਆ ਦਾ ਸਾਹਮਣਾ ਕਰਨਾ ਪਿਆ, ਜਿਸ ਤੋਂ ਬਾਅਦ ਇਸਨੂੰ ਹਾਂਗਕਾਂਗ ਵਾਪਸ ਪਰਤਣਾ ਪਿਆ। ਬੋਇੰਗ 787-8 ਡ੍ਰੀਮਲਾਈਨਰ ਦੁਆਰਾ ਸੰਚਾਲਿਤ ਇਹ ਉਡਾਣ AI315 ਹਾਂਗਕਾਂਗ ਤੋਂ ਦਿੱਲੀ ਲਈ ਰਵਾਨਾ ਹੋਈ ਸੀ।
- TV9 Punjabi
- Updated on: Jun 16, 2025
- 6:46 am
ਭਾਰਤ ਦਾ ਸਭ ਤੋਂ ਮਹਿੰਗਾ Air Crash, ਇੱਕ ਹਾਦਸੇ ਵਿੱਚ ਅਰਬਾਂ ਰੁਪਏ ਦਾ ਨੁਕਸਾਨ
ਅਹਿਮਦਾਬਾਦ ਵਿੱਚ ਏਅਰ ਇੰਡੀਆ ਦਾ ਜਹਾਜ਼ ਹਾਦਸਾ ਸਿਰਫ਼ ਇੱਕ ਏਅਰਲਾਈਨ ਹਾਦਸਾ ਹੀ ਨਹੀਂ ਸੀ, ਸਗੋਂ ਵਿੱਤੀ ਤੌਰ 'ਤੇ ਵੀ ਇੱਕ ਵੱਡਾ ਹਾਦਸਾ ਸੀ। ਜੇਕਰ ਇਸ ਵਿੱਚ ਹੋਏ ਨੁਕਸਾਨ ਦਾ ਮੁਲਾਂਕਣ ਕੀਤਾ ਜਾਵੇ, ਤਾਂ ਇਹ ਭਾਰਤ ਦੇ ਹਵਾਬਾਜ਼ੀ ਇਤਿਹਾਸ ਦੀਆਂ ਸਭ ਤੋਂ ਮਹਿੰਗੀਆਂ ਘਟਨਾਵਾਂ ਵਿੱਚੋਂ ਇੱਕ ਬਣ ਗਈ ਹੈ।
- TV9 Punjabi
- Updated on: Jun 15, 2025
- 8:44 am
ਜਹਾਜ਼ ਹਾਦਸੇ ਵਿੱਚ ਸਭ ਕੁਝ ਹੋ ਜਾਂਦਾ ਹੈ ਤਬਾਹ, ਬਲੈਕ ਬਾਕਸ ਨੂੰ ਕਿਉਂ ਨਹੀਂ ਹੁੰਦਾ ਨੁਕਸਾਨ?
ਜਹਾਜ਼ ਹਾਦਸੇ ਵਿੱਚ ਸਭ ਕੁਝ ਸੁਆਹ ਹੋ ਜਾਂਦਾ ਹੈ ਪਰ ਬਲੈਕ ਬਾਕਸ ਕਿਵੇਂ ਸਹੀ ਰਹਿੰਦਾ ਹੈ? ਇੱਥੇ, ਜਾਣੋ ਬਲੈਕ ਬਾਕਸ ਕਿਵੇਂ ਬਣਾਇਆ ਜਾਂਦਾ ਹੈ। ਇਹ ਜਹਾਜ਼ ਹਾਦਸੇ ਦੇ ਕਾਰਨ ਨੂੰ ਜਾਣਨ ਵਿੱਚ ਸਬੂਤ ਕਿਵੇਂ ਬਣਦਾ ਹੈ। ਇਸ ਦੀ ਤਾਕਤ ਅਤੇ ਤਕਨਾਲੋਜੀ ਦੇ ਰਾਜ਼ ਕੀ ਹਨ।
- TV9 Punjabi
- Updated on: Jun 15, 2025
- 8:04 am
ਅਹਿਮਦਾਬਾਦ ਜਹਾਜ਼ ਹਾਦਸਾ: ਵਿਦਿਆਰਥੀਆਂ ਦੇ ਪਰਿਵਾਰਾਂ ਨੂੰ ਵੀ ਮੁਆਵਜ਼ਾ, 1 ਕਰੋੜ ਰੁਪਏ ਦੀ ਮਦਦ ਮਿਲੇਗੀ
Ahmedabad Plane Crash: ਅਹਿਮਦਾਬਾਦ ਜਹਾਜ਼ ਹਾਦਸੇ ਵਿੱਚ ਮਾਰੇ ਗਏ ਲੋਕਾਂ ਦੇ ਸੰਬੰਧ 'ਚ, ਟਾਟਾ ਗਰੁੱਪ ਨੇ ਸਪੱਸ਼ਟ ਕੀਤਾ ਕਿ ਨਾ ਸਿਰਫ਼ ਜਹਾਜ਼ ਵਿੱਚ ਸਵਾਰ ਲੋਕਾਂ ਨੂੰ, ਸਗੋਂ ਜ਼ਮੀਨ 'ਤੇ ਮਾਰੇ ਗਏ ਲੋਕਾਂ ਅਤੇ ਵਿਦਿਆਰਥੀਆਂ ਨੂੰ ਵੀ ਟਾਟਾ ਗਰੁੱਪ ਵੱਲੋਂ 1 ਕਰੋੜ ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇਗਾ।
- TV9 Punjabi
- Updated on: Jun 14, 2025
- 8:42 am
ਏਅਰ ਇੰਡੀਆ ਦੇ ਬੋਇੰਗ 787 ਬੇੜੇ ਦੀ ਹੋਵੇਗੀ ਜਾਂਚ… ਅਹਿਮਦਾਬਾਦ ਜਹਾਜ਼ ਹਾਦਸੇ ਤੋਂ ਬਾਅਦ DGCA ਦਾ ਵੱਡਾ ਫੈਸਲਾ
DGCA Order to Enhanced Safety Inspection : ਅਹਿਮਦਾਬਾਦ ਜਹਾਜ਼ ਹਾਦਸੇ ਤੋਂ ਬਾਅਦ, ਡਾਇਰੈਕਟੋਰੇਟ ਜਨਰਲ ਆਫ਼ ਸਿਵਲ ਏਵੀਏਸ਼ਨ (DGCA ) ਨੇ ਏਅਰ ਇੰਡੀਆ ਦੇ ਬੋਇੰਗ 787-8/9 ਬੇੜੇ ਦੀ ਜਾਂਚ ਦੇ ਹੁਕਮ ਦਿੱਤੇ ਹਨ। ਇਸ ਵਿੱਚ ਫਿਊਲ ਪੈਰਾਮੀਟਰ ਸਿਸਟਮ, ਟੇਕਆਫ ਮਿਆਰਾਂ ਅਤੇ ਜਹਾਜ਼ ਸੁਰੱਖਿਆ ਦੇ ਹੋਰ ਮਹੱਤਵਪੂਰਨ ਪਹਿਲੂਆਂ ਦਾ ਮੁਲਾਂਕਣ ਸ਼ਾਮਲ ਹੈ।
- Kumar Kundan
- Updated on: Jun 13, 2025
- 1:44 pm
ਏਅਰ ਇੰਡੀਆ ਜਹਾਜ਼ ਹਾਦਸਾ ਇਹਨਾਂ ਨੂੰ ਪਵੇਗਾ ਭਾਰੀ, ਦੇਣੇ ਪੈਣਗੇ 2490 ਕਰੋੜ
ਇਸ ਵਾਰ ਅਹਿਮਦਾਬਾਦ ਹਾਦਸੇ ਵਿੱਚ ਨੁਕਸਾਨ ਬਹੁਤ ਜ਼ਿਆਦਾ ਹੈ, ਇਸ ਲਈ ਕੁੱਲ ਦਾਅਵਿਆਂ ਦੀ ਗਿਣਤੀ 2,490 ਕਰੋੜ ਰੁਪਏ ਜਾਂ ਇਸ ਤੋਂ ਵੱਧ ਹੋਣ ਦੀ ਸੰਭਾਵਨਾ ਹੈ, ਜੋ ਕਿ ਭਾਰਤੀ ਹਵਾਬਾਜ਼ੀ ਬੀਮਾ ਦੇ ਇਤਿਹਾਸ ਵਿੱਚ ਹੁਣ ਤੱਕ ਦੀ ਸਭ ਤੋਂ ਵੱਡੀ ਬੀਮਾ ਦੇਣਦਾਰੀ ਹੋ ਸਕਦੀ ਹੈ।
- TV9 Punjabi
- Updated on: Jun 13, 2025
- 12:42 pm
Ahmedabad Plane Crash: ਹਾਦਸੇ ਦੀ ਤਹਿ ਤੱਕ ਪਹੁੰਚਣ ਲਈ ਸੰਘਰਸ਼, ਜਾਂਚ ਏਜੰਸੀਆਂ ਦੇ ਸਾਹਮਣੇ ਕਈ ਚੁਣੌਤੀਆਂ
Ahmedabad Plane Crash: ਫੋਰੈਂਸਿਕ ਮਾਹਿਰ ਅਹਿਮਦਾਬਾਦ ਜਹਾਜ਼ ਹਾਦਸੇ ਦੀ ਜਾਂਚ ਵਿੱਚ ਲੱਗੇ ਹੋਏ ਹਨ। ਉੱਚ ਤਾਪਮਾਨ ਕਾਰਨ ਸਬੂਤ ਦੂਸ਼ਿਤ ਹੋਣ ਦਾ ਖ਼ਤਰਾ ਹੈ, ਜਿਸ ਕਾਰਨ ਤੇਜ਼ੀ ਨਾਲ ਕੰਮ ਕਰਨਾ ਜ਼ਰੂਰੀ ਹੋ ਗਿਆ ਹੈ। ਹੁਣ ਤੱਕ 205 ਡੀਐਨਏ ਸੈਂਪਲ ਲਏ ਗਏ ਹਨ। ਪੂਰੇ ਖੇਤਰ ਨੂੰ ਨੋ-ਮੂਵਮੈਂਟ ਜ਼ੋਨ ਐਲਾਨਿਆ ਗਿਆ ਹੈ।
- Kumar Kundan
- Updated on: Jun 13, 2025
- 12:43 pm