ਤਿਰੂਪਤੀ ਜਾ ਰਹੀ ਸਪਾਈਸਜੈੱਟ ਫਲਾਈਟ ਹੈਦਰਾਬਾਦ ਪਰਤੀ, ਆਈ ਤਕਨੀਕੀ ਖਰਾਬੀ, ਇੰਡੀਗੋ ਦੀ ਵੀ ਐਮਰਜੈਂਸੀ ਲੈਂਡਿੰਗ
Spiecejet & Indigo Emergency Landing: ਹੈਦਰਾਬਾਦ-ਤਿਰੂਪਤੀ ਸਪਾਈਸਜੈੱਟ SG 2696 ਫਲਾਈਟ ਨੂੰ ਤਕਨੀਕੀ ਸਮੱਸਿਆਵਾਂ ਕਾਰਨ ਆਪਣੀ ਮੰਜ਼ਿਲ 'ਤੇ ਵਾਪਸ ਜਾਣਾ ਪਿਆ। ਇਹ ਉਡਾਣ ਹੈਦਰਾਬਾਦ ਦੇ ਰਾਜੀਵ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਰਵਾਨਾ ਹੋਈ ਸੀ। ਉੱਧਰ, ਇੰਡੀਗੋ ਦੀਆਂ ਦੋ ਉਡਾਣਾਂ ਨੂੰ ਵੀ ਆਪਣੇ ਟੇਕਆਫ ਵਾਲੀ ਥਾਂ ਤੇ ਵਾਪਸ ਪਰਤਨਾ ਪਿਆ।

ਅਹਿਮਦਾਬਾਦ ਜਹਾਜ਼ ਹਾਦਸੇ ਤੋਂ ਬਾਅਦ, ਜਹਾਜ਼ ਦੇ ਸੰਚਾਲਨ ਵਿੱਚ ਬਹੁਤ ਸਾਵਧਾਨੀ ਵਰਤੀ ਜਾ ਰਹੀ ਹੈ। ਵੀਰਵਾਰ ਨੂੰ, ਹੈਦਰਾਬਾਦ-ਤਿਰੂਪਤੀ ਸਪਾਈਸਜੈੱਟ Q400 ਜਹਾਜ਼ ਉਸੇ ਜਗ੍ਹਾ ‘ਤੇ ਵਾਪਸ ਆ ਗਿਆ ਹੈ ਜਿੱਥੋਂ ਇਸ ਨੇ ਉਡਾਣ ਭਰੀ ਸੀ। ਦੱਸਿਆ ਜਾ ਰਿਹਾ ਹੈ ਕਿ ਤਕਨੀਕੀ ਸਮੱਸਿਆਵਾਂ ਕਾਰਨ ਇਸ ਉਡਾਣ ਨੂੰ ਆਪਣੀ ਮੰਜ਼ਿਲ ‘ਤੇ ਵਾਪਸ ਜਾਣਾ ਪਿਆ। ਇਹ ਉਡਾਣ ਹੈਦਰਾਬਾਦ ਦੇ ਰਾਜੀਵ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਰਵਾਨਾ ਹੋਈ ਸੀ।
ਸਪਾਈਸਜੈੱਟ ਦਾ ਆਇਆ ਬਿਆਨ
ਸਪਾਈਸਜੈੱਟ ਦਾ ਹੈਦਰਾਬਾਦ-ਤਿਰੂਪਤੀ ਉਡਾਣ ਦੀ ਲੈਂਡਿੰਗ ਸੰਬੰਧੀ ਬਿਆਨ ਸਾਹਮਣੇ ਆਇਆ ਹੈ। ਜਿਸ ਵਿੱਚ ਉਨ੍ਹਾਂ ਕਿਹਾ ਕਿ 19 ਜੂਨ ਨੂੰ ਹੈਦਰਾਬਾਦ-ਤਿਰੂਪਤੀ ਉਡਾਣ ਚਲਾਉਣ ਵਾਲੇ ਸਪਾਈਸਜੈੱਟ Q400 ਜਹਾਜ਼ ਦੇ ਉਡਾਣ ਭਰਨ ਤੋਂ ਬਾਅਦ, AFT ਬੈਗੇਜ ਡੋਰ ਲਾਈਟ ਰੁਕ-ਰੁਕ ਕੇ ਰੋਸ਼ਨੀ ਦੇ ਰਹੀ ਸੀ। ਕੈਬਿਨ ਵਿੱਚ ਦਬਾਅ ਪੂਰੇ ਸਮੇਂ ਆਮ ਰਿਹਾ। ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ, ਪਾਇਲਟਾਂ ਨੇ ਹੈਦਰਾਬਾਦ ਵਾਪਸ ਜਾਣ ਦਾ ਫੈਸਲਾ ਕੀਤਾ। ਜਹਾਜ਼ ਸੁਰੱਖਿਅਤ ਉਤਰਿਆ ਅਤੇ ਯਾਤਰੀਆਂ ਨੂੰ ਆਮ ਵਾਂਗ ਉਤਾਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਜਹਾਜ਼ ਦੀ ਐਮਰਜੈਂਸੀ ਲੈਂਡਿੰਗ ਨਹੀਂ ਹੋਈ। ਉਨ੍ਹਾਂ ਅੱਗੇ ਕਿਹਾ ਕਿ ਤਿਰੂਪਤੀ ਦੀ ਅੱਗੇ ਦੀ ਯਾਤਰਾ ਲਈ ਇੱਕ ਵਿਕਲਪਿਕ ਜਹਾਜ਼ ਦਾ ਪ੍ਰਬੰਧ ਕੀਤਾ ਗਿਆ ਹੈ।
ਇੰਡੀਗੋ ਫਲਾਈਟ ਨੇ ਵੀ ਕੀਤੀ ਐਮਰਜੈਂਸੀ ਲੈਂਡਿੰਗ
ਦਿੱਲੀ ਤੋਂ ਲੇਹ ਜਾਣ ਵਾਲੀ ਇੰਡੀਗੋ ਦੀ 6E 2006 ਫਲਾਈਟ ਨੂੰ ਵੀ ਵੀਰਵਾਰ ਸਵੇਰੇ ਉਡਾਣ ਭਰਨ ਤੋਂ ਥੋੜ੍ਹੀ ਦੇਰ ਬਾਅਦ ਦਿੱਲੀ ਵਾਪਸ ਆਉਣਾ ਪਿਆ। ਇਸ ਉਡਾਣ ਵਿੱਚ ਲਗਭਗ 180 ਯਾਤਰੀ ਅਤੇ ਪਾਇਲਟ ਸਨ। ਤਕਨੀਕੀ ਖਰਾਬੀ ਕਾਰਨ, ਪਲੇਨ ਨੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਸੁਰੱਖਿਅਤ ਲੈਂਡਿੰਗ ਕੀਤੀ। ਏਅਰਲਾਈਨ ਨੇ ਕਿਹਾ ਕਿ ਯਾਤਰੀਆਂ ਨੂੰ ਉਨ੍ਹਾਂ ਦੀ ਮੰਜ਼ਿਲ ‘ਤੇ ਭੇਜਣ ਲਈ ਦੂਜੇ ਜਹਾਜ਼ ਦਾ ਪ੍ਰਬੰਧ ਕੀਤਾ ਗਿਆ। ਹੁਣ ਤੱਕ ਕਿਸੇ ਵੀ ਜ਼ਖਮੀ ਦੀ ਰਿਪੋਰਟ ਨਹੀਂ ਹੈ। ਏਅਰਲਾਈਨ ਦੇ ਬੁਲਾਰੇ ਨੇ ਕਿਹਾ ਕਿ ਜਹਾਜ਼ ਨੂੰ ਕਿਉਂ ਉਤਾਰਨਾ ਪਿਆ, ਇਸ ਦੇ ਕਾਰਨ ਦੀ ਜਾਂਚ ਕੀਤੀ ਜਾ ਰਹੀ ਹੈ।
ਇੱਕ ਹੋਰ ਜਹਾਜ਼ ਵਾਪਸ ਪਰਤਿਆ
ਇਹ ਇੰਡੀਗੋ ਦੀ ਦੂਜੀ ਉਡਾਣ ਹੈ ਜਿਸਨੂੰ ਆਪਣੀ ਉਡਾਣ ਵਾਲੀ ਥਾਂ ‘ਤੇ ਵਾਪਸ ਜਾਣਾ ਪਿਆ। ਕਿਹਾ ਜਾ ਰਿਹਾ ਹੈ ਕਿ ਇਹ ਉਡਾਣ ਕੋਲਕਾਤਾ ਤੋਂ ਅਗਰਤਲਾ ਲਈ ਉਡਾਣ ਭਰੀ ਸੀ। ਪਰ ਤਕਨੀਕੀ ਖਰਾਬੀ ਕਾਰਨ ਇਸਨੂੰ ਕੋਲਕਾਤਾ ਹਵਾਈ ਅੱਡੇ ‘ਤੇ ਵਾਪਸ ਜਾਣਾ ਪਿਆ।