WhatsApp Ban: ਵਾਟਸਐਪ ਨੇ ਅਕਾਉਂਟ ਕਰ ਦਿੱਤਾ ਬੈਨ? ਸਮਝੋ ਕੀ ਹੈ ਕਾਰਨ ਅਤੇ ਕਿਵੇਂ ਦੂਰ ਹੋਵੇਗੀ ਪਰੇਸ਼ਾਨੀ?
Tips and Tricks in Punjabi: ਵਾਟਸਐਪ ਅਕਾਊਂਟ ਬੈਨ ਹੋਣ ਦੇ ਕਈ ਕਾਰਨ ਹੋ ਸਕਦੇ ਹਨ, ਜੇਕਰ ਤੁਸੀਂ ਵੀ ਚਾਹੁੰਦੇ ਹੋ ਕਿ ਤੁਹਾਡਾ ਅਕਾਊਂਟ ਬੈਨ ਨਾ ਹੋਵੇ ਤਾਂ ਐਪ ਨੂੰ ਚਲਾਉਂਦੇ ਸਮੇਂ ਤੁਹਾਨੂੰ ਕੁਝ ਸਾਵਧਾਨੀਆਂ ਵਰਤਣ ਦੀ ਲੋੜ ਹੈ। ਆਓ ਜਾਣਦੇ ਹਾਂ ਅਕਾਊਂਟ ਬੈਨ ਕਿਉਂ ਹੁੰਦਾ ਹੈ ਅਤੇ ਜੇਕਰ ਅਕਾਊਂਟ ਬੈਨ ਹੋ ਜਾਵੇ ਤਾਂ ਕੀ ਕਰਨਾ ਹੈ?
WhatsApp ਦੀ ਵਰਤੋਂ ਕਰਦੇ ਸਮੇਂ ਇੱਕ ਛੋਟੀ ਜਿਹੀ ਗਲਤੀ ਤੁਹਾਡੇ ਅਕਾਊਂਟ ਨੂੰ ਬੈਨ ਕਰ ਸਕਦੀ ਹੈ। ਇਹ ਯਕੀਨੀ ਬਣਾਉਣ ਲਈ ਕਿ ਯੂਜ਼ਰਸ ਪਲੇਟਫਾਰਮ ‘ਤੇ ਸੁਰੱਖਿਅਤ ਮਹਿਸੂਸ ਕਰਦੇ ਹਨ, ਕੰਪਨੀ ਹਰ ਮਹੀਨੇ ਲੱਖਾਂ ਖਾਤਿਆਂ ਵਿਰੁੱਧ ਕਾਰਵਾਈ ਕਰਦੀ ਹੈ ਅਤੇ ਉਨ੍ਹਾਂ ‘ਤੇ ਪਾਬੰਦੀ ਲਗਾਉਂਦੀ ਹੈ। ਵਟਸਐਪ ਅਕਾਊਂਟਸ ਨੂੰ ਬੈਨ ਇੰਝ ਹੀ ਬੈਨ ਨਹੀਂ ਹੋ ਜਾਂਦਾ, ਅਜਿਹੇ ‘ਚ ਯੂਜ਼ਰਸ ਕੁਝ ਗਲਤੀਆਂ ਕਰਦੇ ਹਨ, ਜਿਸ ਕਾਰਨ ਕੰਪਨੀ ਨੂੰ ਇਹ ਸਖਤ ਕਦਮ ਚੁੱਕਣੇ ਪੈਂਦੇ ਹਨ। ਵਟਸਐਪ ਨੇ ਆਪਣੀ ਅਧਿਕਾਰਤ ਸਾਈਟ ‘ਤੇ FAQ ਸੈਕਸ਼ਨ ਵਿਚ ਸਪੱਸ਼ਟ ਕੀਤਾ ਹੈ ਕਿ ਕੰਪਨੀ ਉਪਭੋਗਤਾਵਾਂ ਦੇ ਖਾਤਿਆਂ ਨੂੰ ‘ਲਾਕ’ ਕਿਉਂ ਕਰਦੀ ਹੈ।
WhatsApp Mistakes: ਇਹ ਗਲਤੀਆਂ ਕਰਨ ਤੋਂ ਬਚੋ
ਜੇਕਰ ਤੁਸੀਂ WhatsApp ‘ਤੇ ਕਿਸੇ ਯੂਜ਼ਰਸ ਨੂੰ ਬਗੈਰ ਉਸਦੀ ਪਰਮਿਸ਼ਨ ਵਿੱਚ ਜੋੜਦੇ ਹੋ, ਤਾਂ WhatsApp ‘ਤੇ ਅਣਜਾਣ ਲੋਕਾਂ ਨੂੰ ਸੰਦੇਸ਼ ਭੇਜਦੇ ਹਨ, ਫਾਰਵਰਡ ਜਾਂ ਪ੍ਰਮੋਸ਼ਨਲ ਮੈਸੇਜ ਨੂੰ ਲੋਕਾਂ ਨਾਲ ਸ਼ੇਅਰ ਕਰਦੇ ਹਨ। ਇਹੀ ਨਹੀਂ, ਜੇਕਰ ਤੁਸੀਂ ਕੰਪਨੀ ਦੁਆਰਾ ਬਣਾਏ ਨਿਯਮਾਂ ਨੂੰ ਤੋੜਦੇ ਹੋ ਤਾਂ ਤੁਹਾਨੂੰ ਬੈਨ ਵੀ ਕੀਤਾ ਜਾ ਸਕਦਾ ਹੈ। ਜੇਕਰ ਕੋਈ ਵਿਅਕਤੀ ਸਮਾਜ ਵਿੱਚ ਨਫ਼ਰਤ ਫੈਲਾਉਂਦਾ ਹੈ ਜਾਂ ਵਟਸਐਪ ਰਾਹੀਂ ਅਸ਼ਲੀਲ ਸਮੱਗਰੀ ਸ਼ੇਅਰ ਕਰਦਾ ਹੈ ਤਾਂ ਉਸ ਦੇ ਅਕਾਊਂਟ ਨੂੰ ਵੀ ਬੈਨ ਕੀਤਾ ਜਾ ਸਕਦਾ ਹੈ।
(ਫੋਟੋ ਕ੍ਰੈਡਿਟ- ਵਟਸਐਪ)
WhatsApp Account Banned Solution: ਇਸ ਤਰ੍ਹਾਂ ਹੋਵੇਗਾ ਵਟਸਐਪ ਅਕਾਉਂਟ ਰਿਕਵਰ
ਕਈ ਵਾਰ ਲੋਕਾਂ ਨੂੰ ਲੱਗਦਾ ਹੈ ਕਿ ਵਟਸਐਪ ਨੇ ਗਲਤੀ ਨਾਲ ਉਨ੍ਹਾਂ ਦਾ ਅਕਾਊਂਟ ਬੈਨ ਕਰ ਦਿੱਤਾ ਹੈ ਅਤੇ ਤੁਸੀਂ ਵੀ ਅਜਿਹਾ ਮਹਿਸੂਸ ਕਰਦੇ ਹੋ ਤਾਂ ਆਓ ਜਾਣਦੇ ਹਾਂ ਕਿ ਤੁਹਾਨੂੰ ਕੀ ਕਰਨਾ ਹੋਵੇਗਾ https://www.whatsapp.com/contact/?subject=messenger ‘ਤੇ ਜਾਓ ਅਤੇ ਮੈਸੇਜ ‘ਚ ਆਪਣੀ ਗੱਲ ਲਿਖੋ ਅਤੇ ਕੰਪਨੀ ਨੂੰ ਰਿਕਵੈਸਟ ਭੇਜੋ।
ਇਹ ਵੀ ਪੜ੍ਹੋ
ਧਿਆਨ ਰੱਖੋ ਕਿ ਰਿਕਵੈਸਟ ਸਬਮਿਟ ਕਰਨ ਤੋਂ ਪਹਿਲਾਂ, ਮੇਲ, ਮੋਬਾਈਲ ਨੰਬਰ, ਵਟਸਐਪ ਯੂਜ਼ ਕਰਨ ਦਾ ਤਰੀਕਾ (ਆਈਫੋਨ, ਵੈੱਬ, ਐਂਡਰੌਇਡ ਜਾਂ ਡੈਸਕਟਾਪ) ਅਤੇ ਆਪਣਾ ਮੈਸੇਜ਼ ਲਿਖਣਾ ਹੋਵੇਗਾ। ਕੰਪਨੀ ਨੂੰ ਰਿਕਵੈਸਟ ਮਿਲਣ ਤੋਂ ਬਾਅਦ, ਤੁਹਾਡੀ ਸ਼ਿਕਾਇਤ ਦੀ ਸਮੀਖਿਆ ਕੀਤੀ ਜਾਵੇਗੀ, ਜੇਕਰ ਕੰਪਨੀ ਨੂੰ ਸੱਚਮੁੱਚ ਲੱਗਦਾ ਹੈ ਕਿ ਅਕਾਊਂਟ ਨੂੰ ਗਲਤੀ ਨਾਲ ਬੈਨ ਕਰ ਦਿੱਤਾ ਗਿਆ ਹੈ, ਤਾਂ ਕੰਪਨੀ ਤੁਹਾਡੇ ਖਾਤੇ ਨੂੰ ਅਨਲੌਕ ਕਰ ਦੇਵੇਗੀ।