Kia Seltos: ਮਹੀਨਾ ਭਰ ਕਰ ਲਵੋ ਇੰਤਜ਼ਾਰ, ਆ ਜਾਵੇਗਾ ਇਸ ਕਾਰ ਦਾ ਫੇਸਲਿਫਟ ਮਾਡਲ, ਪੜੋਂ ਪੂਰੀ ਖਬਰ
Kia Seltos Facelift 2023: Kia ਨੇ ਸੈਲਟੋਸ ਨੂੰ 2019 'ਚ ਲਾਂਚ ਕੀਤਾ ਸੀ ਅਤੇ ਹੁਣ ਚਾਰ ਸਾਲ ਬਾਅਦ ਇਸ ਕਾਰ ਦਾ ਫੇਸਲਿਫਟ ਵਰਜ਼ਨ ਆ ਰਿਹਾ ਹੈ। ਜਾਣੋ ਇਸ ਆਉਣ ਵਾਲੀ ਕਾਰ ਨਾਲ ਸਬੰਧਤ ਵੇਰਵੇ।
ਸੰਕੇਤਕ ਤਸਵੀਰ
2023 Kia Seltos Facelift: Kia ਇੰਡੀਆ ਨੇ ਸੇਲਟੋਸ ਨੂੰ 2019 ਵਿੱਚ ਲਾਂਚ ਕੀਤਾ ਸੀ ਅਤੇ ਇਸਦੀ ਸ਼ੁਰੂਆਤ ਤੋਂ ਬਾਅਦ, ਇਹ ਕਾਰ Kia ਦੀ ਸਭ ਤੋਂ ਵੱਧ ਵਿਕਣ ਵਾਲੀ ਗੱਡੀ ਰਹੀ ਹੈ। ਚਾਰ ਸਾਲ ਬਾਅਦ ਹੁਣ ਕੰਪਨੀ (Company) ਇਸ ਕਾਰ ਦੇ ਫੇਸਲਿਫਟ ਮਾਡਲ ਨੂੰ ਅਪਡੇਟਿਡ ਡਿਜ਼ਾਈਨ ਅਤੇ ਨਵੇਂ ਫੀਚਰਸ ਨਾਲ ਲਾਂਚ ਕਰਨ ਦੀ ਤਿਆਰੀ ਕਰ ਰਹੀ ਹੈ।
ਤੁਹਾਨੂੰ ਦੱਸ ਦੇਈਏ ਕਿ Kia Seltos ਫੇਸਲਿਫਟ ਮਾਡਲ ਨੂੰ ਕਈ ਵਾਰ ਟੈਸਟਿੰਗ ਦੌਰਾਨ ਦੇਖਿਆ ਜਾ ਚੁੱਕਾ ਹੈ। ਮੀਡੀਆ (Media) ਰਿਪੋਰਟਾਂ ਰਾਹੀਂ ਸਾਹਮਣੇ ਆਈ ਜਾਣਕਾਰੀ ਮੁਤਾਬਕ ਕੰਪਨੀ ਅਗਲੇ ਮਹੀਨੇ 4 ਜੁਲਾਈ ਨੂੰ ਆਪਣੀ ਕਾਰ ਨੂੰ ਲਾਂਚ ਕਰੇਗੀ, ਜਦਕਿ ਇਸ ਕਾਰ ਨੂੰ ਅਗਸਤ ‘ਚ ਲਾਂਚ ਕਰਨ ਦੀ ਯੋਜਨਾ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਅਗਲੇ ਮਹੀਨੇ ਇਸ ਕਾਰ ਦੇ ਲਾਂਚ ਤੋਂ ਬਾਅਦ ਕੰਪਨੀ ਆਪਣੀ ਕਾਰ ਦੀ ਬੁਕਿੰਗ ਸ਼ੁਰੂ ਕਰ ਸਕਦੀ ਹੈ।


