ਪਾਕਿਸਤਾਨੀ ਮੀਡੀਆ ‘ਚ ਇਮਰਾਨ ਖਾਨ ਬੈਨ, ਕਵਰੇਜ ਤੋਂ ਪੂਰੀ ਤਰ੍ਹਾਂ ਗਾਇਬ, ਹੁਣ ਸਿਰਫ PTI ਦੇ YouTube ਚੈਨਲ ਦਾ ਸਹਾਰਾ
Imran Khan Media Coverage Ban: ਪਾਕਿਸਤਾਨ ਇਲੈਕਟ੍ਰਾਨਿਕ ਮੀਡੀਆ ਰੈਗੂਲੇਟਰੀ ਅਥਾਰਟੀ (PEMRA) ਨੇ ਟੈਲੀਵਿਜ਼ਨ ਲਾਇਸੰਸ ਧਾਰਕਾਂ ਨੂੰ ਇਹ ਯਕੀਨੀ ਬਣਾਉਣ ਲਈ ਕਿਹਾ ਹੈ ਕਿ ਨਫ਼ਰਤ ਫੈਲਾਉਣ ਵਾਲੇ, ਦੰਗਾਕਾਰੀਆਂ, ਉਨ੍ਹਾਂ ਦੇ ਮਦਦਗਾਰਾਂ ਅਤੇ ਅਪਰਾਧੀਆਂ ਨੂੰ ਮੀਡੀਆ ਤੋਂ ਪੂਰੀ ਤਰ੍ਹਾਂ ਬਾਹਰ ਕੀਤਾ ਜਾਵੇ। ਹਾਲਾਂਕਿ ਇਸ 'ਚ ਖਾਨ ਦਾ ਸਿੱਧਾ ਜ਼ਿਕਰ ਨਹੀਂ ਕੀਤਾ ਗਿਆ।
Pakistan News: ਪਾਕਿਸਤਾਨ ਦੇ ਮੀਡੀਆ ਆਉਟਲੈਟਾਂ ਨੂੰ ਰੈਗੂਲੇਟਰੀ ਅਥਾਰਟੀ ਦੁਆਰਾ ਪਿਛਲੇ ਮਹੀਨੇ ਦੇ ਦੰਗਿਆਂ ਵਿੱਚ ਸ਼ਾਮਲ ਲੋਕਾਂ ਨੂੰ ਰੋਕਣ ਲਈ ਕਹਿਣ ਤੋਂ ਬਾਅਦ ਪੀਟੀਆਈ ਦੇ ਮੁਖੀ ਅਤੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ (Imran Khan) ਦੀ ਕਵਰੇਜ ਦੇਸ਼ ਦੇ ਸਾਰੇ ਮੁੱਖ ਧਾਰਾ ਨਿਊਜ਼ ਚੈਨਲਾਂ ਤੋਂ ਗਾਇਬ ਕੀਤਾ ਗਿਆ ਹੈ। ਪਿਛਲੇ ਹਫ਼ਤੇ ਇਮਰਾਨ ਖ਼ਾਨ ਦੀ ਗ੍ਰਿਫ਼ਤਾਰੀ ਤੋਂ ਬਾਅਦ ਪਾਕਿਸਤਾਨ ਵਿੱਚ ਹਿੰਸਕ ਪ੍ਰਦਰਸ਼ਨਾਂ ਦਾ ਹਵਾਲਾ ਦਿੰਦੇ ਹੋਏ ਅਥਾਰਟੀ ਵੱਲੋਂ ਇੱਕ ਨਿਰਦੇਸ਼ ਜਾਰੀ ਕੀਤਾ ਗਿਆ ਸੀ।
ਹਾਲਾਂਕਿ, ਚੋਣਾਂ ਦੇ ਅਨੁਸਾਰ ਪਾਕਿਸਤਾਨ (Pakistan) ਦੇ ਸਭ ਤੋਂ ਪ੍ਰਸਿੱਧ ਨੇਤਾ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਕਵਰੇਜ ਇਸ ਹੱਦ ਤੱਕ ਗਾਇਬ ਹੋ ਗਈ ਹੈ ਕਿ ਉਨ੍ਹਾਂ ਦਾ ਨਾਮ ਅਤੇ ਤਸਵੀਰ ਪ੍ਰਸਾਰਿਤ ਨਹੀਂ ਕੀਤੀ ਜਾ ਰਹੀ ਹੈ। ਉਨਾਂ ਦਾ ਜ਼ਿਕਰ ਨਿਊਜ਼ ਵੈੱਬਸਾਈਟਾਂ ਤੋਂ ਵੀ ਗਾਇਬ ਹੋ ਗਿਆ ਹੈ। ਹਾਲਾਂਕਿ, ਪੇਮਰਾ ਦੇ ਅਧਿਕਾਰੀਆਂ ਨੇ ਕੋਈ ਜਵਾਬ ਨਹੀਂ ਦਿੱਤਾ ਕਿ ਕੀ ਨਿਰਦੇਸ਼ ਇਮਰਾਨ ਖਾਨ ਨਾਲ ਸਬੰਧਤ ਸਨ। ਕੀ ਇਸ ਨਿਰਦੇਸ਼ ਦਾ ਮਤਲਬ ਪਾਬੰਦੀ ਸੀ?


