AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

Womens Day 2026: ਇਹ ਹਨ ਭਾਰਤ ਦੀਆਂ 8 ਸਭ ਤੋਂ ਸਫਲ ਮਹਿਲਾ ਡਿਜੀਟਲ ਕ੍ਰਿਏਟਰਸ, ਸੋਸ਼ਲ ਮੀਡੀਆ ਰਾਹੀਂ ਇੰਝ ਕਰਦੀਆਂ ਨੇ ਕਰੋੜਾਂ ਦੀ ਕਮਾਈ

Womens Day 2026: ਭਾਰਤ ਵਿੱਚ ਹੁਣ ਸੋਸ਼ਲ ਮੀਡੀਆ ਸਿਰਫ਼ ਮਨੋਰੰਜਨ ਦਾ ਸਾਧਨ ਨਹੀਂ ਰਿਹਾ, ਸਗੋਂ ਇਹ ਕਮਾਈ ਅਤੇ ਆਪਣੀ ਕਾਬਲੀਅਤ ਸਾਬਤ ਕਰਨ ਦਾ ਇੱਕ ਵੱਡਾ ਪਲੇਟਫਾਰਮ ਬਣ ਚੁੱਕਾ ਹੈ। ਇਸ ਡਿਜੀਟਲ ਕ੍ਰਾਂਤੀ ਦਾ ਸਭ ਤੋਂ ਵੱਧ ਫਾਇਦਾ ਭਾਰਤੀ ਔਰਤਾਂ ਨੇ ਉਠਾਇਆ ਹੈ। ਫੈਸ਼ਨ, ਕੁਕਿੰਗ, ਕਾਮੇਡੀ ਅਤੇ ਗੇਮਿੰਗ ਵਰਗੇ ਖੇਤਰਾਂ ਵਿੱਚ ਇਹ ਮਹਿਲਾ ਕ੍ਰਿਏਟਰ ਅੱਜ ਕਰੋੜਾਂ ਨੌਜਵਾਨਾਂ ਲਈ ਪ੍ਰੇਰਨਾ ਦਾ ਸਰੋਤ ਬਣ ਰਹੀਆਂ ਹਨ।

Womens Day 2026: ਇਹ ਹਨ ਭਾਰਤ ਦੀਆਂ 8 ਸਭ ਤੋਂ ਸਫਲ ਮਹਿਲਾ ਡਿਜੀਟਲ ਕ੍ਰਿਏਟਰਸ, ਸੋਸ਼ਲ ਮੀਡੀਆ ਰਾਹੀਂ ਇੰਝ ਕਰਦੀਆਂ ਨੇ ਕਰੋੜਾਂ ਦੀ ਕਮਾਈ
ਇਹ ਹਨ ਭਾਰਤ ਦੀਆਂ 8 ਸਭ ਤੋਂ ਸਫਲ ਮਹਿਲਾ ਕ੍ਰਿਏਟਰਸ, ਕਰਦੀਆਂ ਨੇ ਕਰੋੜਾਂ ਦੀ ਕਮਾਈ
tv9-punjabi
| Published: 07 Mar 2026 22:36 PM IST

ਭਾਰਤ ਵਿੱਚ ਹੁਣ ਸੋਸ਼ਲ ਮੀਡੀਆ ਸਿਰਫ਼ ਮਨੋਰੰਜਨ ਦਾ ਸਾਧਨ ਨਹੀਂ ਰਿਹਾ, ਸਗੋਂ ਇਹ ਕਮਾਈ ਅਤੇ ਆਪਣੀ ਕਾਬਲੀਅਤ ਸਾਬਤ ਕਰਨ ਦਾ ਇੱਕ ਵੱਡਾ ਪਲੇਟਫਾਰਮ ਬਣ ਚੁੱਕਾ ਹੈ। ਇਸ ਡਿਜੀਟਲ ਕ੍ਰਾਂਤੀ ਦਾ ਸਭ ਤੋਂ ਵੱਧ ਫਾਇਦਾ ਭਾਰਤੀ ਔਰਤਾਂ ਨੇ ਉਠਾਇਆ ਹੈ। ਫੈਸ਼ਨ, ਕੁਕਿੰਗ, ਕਾਮੇਡੀ ਅਤੇ ਗੇਮਿੰਗ ਵਰਗੇ ਖੇਤਰਾਂ ਵਿੱਚ ਇਹ ਮਹਿਲਾ ਕ੍ਰਿਏਟਰ ਅੱਜ ਕਰੋੜਾਂ ਨੌਜਵਾਨਾਂ ਲਈ ਪ੍ਰੇਰਨਾ ਦਾ ਸਰੋਤ ਬਣ ਰਹੀਆਂ ਹਨ। ਮਹਿਲਾ ਦਿਵਸ ਦੇ ਖਾਸ ਮੌਕੇ ‘ਤੇ ਅਸੀਂ ਤੁਹਾਨੂੰ ਦੇਸ਼ ਦੀਆਂ ਉਨ੍ਹਾਂ 8 ਮਹਿਲਾ ਡਿਜੀਟਲ ਸਿਤਾਰਿਆਂ ਬਾਰੇ ਦੱਸਣ ਜਾ ਰਹੇ ਹਾਂ, ਜਿਨ੍ਹਾਂ ਨੇ ਆਪਣੇ ਹੁਨਰ ਦੇ ਦਮ ‘ਤੇ ਕਰੋੜਾਂ ਦੇ ਸਾਮਰਾਜ ਖੜ੍ਹੇ ਕੀਤੇ ਹਨ।

ਜੰਨਤ ਜ਼ੁਬੈਰ: ਇੰਸਟਾਗ੍ਰਾਮ ਦੀ ਮਲਿਕਾ

ਜੰਨਤ ਜ਼ੁਬੈਰ ਅੱਜ ਭਾਰਤ ਦੀ ਸਭ ਤੋਂ ਮਸ਼ਹੂਰ ਸੋਸ਼ਲ ਮੀਡੀਆ ਸਟਾਰ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਇੰਸਟਾਗ੍ਰਾਮ ‘ਤੇ ਉਸਦੇ 51.7 ਮਿਲੀਅਨ ਫਾਲੋਅਰਜ਼ ਹਨ, ਜੋ ਕਿ ਬਾਲੀਵੁੱਡ ਦੇ ਦਿੱਗਜ ਅਦਾਕਾਰ ਸ਼ਾਹਰੁਖ ਖਾਨ ਨਾਲੋਂ ਵੀ ਵੱਧ ਹਨ। ਟੀਵੀ ਸੀਰੀਅਲਾਂ ਤੋਂ ਸਫ਼ਰ ਸ਼ੁਰੂ ਕਰਨ ਵਾਲੀ ਜੰਨਤ ਅੱਜ ਫੈਸ਼ਨ ਅਤੇ ਬਿਊਟੀ ਕੰਟੈਂਟ ਰਾਹੀਂ ਕਰੋੜਾਂ ਰੁਪਏ ਕਮਾ ਰਹੀ ਹੈ। ਉਸਦੀ ਅਨੁਮਾਨਿਤ ਕੁੱਲ ਜਾਇਦਾਦ (Net Worth) ਲਗਭਗ 25 ਕਰੋੜ ਰੁਪਏ ਹੈ ਅਤੇ ਉਸਨੇ ਨਾਯਾਬ ਨਾਮ ਦੀ ਆਪਣੀ ਕਲੋਥਿੰਗ ਲਾਈਨ ਵੀ ਲਾਂਚ ਕੀਤੀ ਹੈ।

ਨਿਸ਼ਾ ਮਧੂਲਿਕਾ: ਰਸੋਈ ਤੋਂ ਬਣਾਇਆ ਕਰੋੜਾਂ ਦਾ ਬ੍ਰਾਂਡ

ਨਿਸ਼ਾ ਮਧੂਲਿਕਾ ਨੇ ਸਾਬਤ ਕਰ ਦਿੱਤਾ ਕਿ ਸਿੱਖਣ ਅਤੇ ਸ਼ੁਰੂਆਤ ਕਰਨ ਦੀ ਕੋਈ ਉਮਰ ਨਹੀਂ ਹੁੰਦੀ। ਉਨ੍ਹਾਂ ਨੇ 52 ਸਾਲ ਦੀ ਉਮਰ ਵਿੱਚ ਯੂਟਿਊਬ ਸ਼ੁਰੂ ਕੀਤਾ ਅਤੇ ਅੱਜ ਉਨ੍ਹਾਂ ਦੇ 15 ਮਿਲੀਅਨ ਤੋਂ ਵੱਧ ਸਬਸਕ੍ਰਾਈਬਰ ਹਨ। ਸ਼ਾਕਾਹਾਰੀ ਰੈਸਿਪੀਜ਼ ਰਾਹੀਂ ਉਨ੍ਹਾਂ ਨੇ 43 ਕਰੋੜ ਰੁਪਏ ਦੀ ਜਾਇਦਾਦ ਬਣਾਈ ਹੈ। ਉਨ੍ਹਾਂ ਦੀ ਕਮਾਈ ਯੂਟਿਊਬ ਵਿਗਿਆਪਨਾਂ ਅਤੇ ਬ੍ਰਾਂਡ ਪ੍ਰੋਮੋਸ਼ਨਾਂ ਤੋਂ ਹੁੰਦੀ ਹੈ।

ਅਨੁਸ਼ਕਾ ਸੇਨ: ਅਦਾਕਾਰੀ ਅਤੇ ਡਿਜੀਟਲ ਸਟਾਰਡਮ

23 ਸਾਲਾ ਅਨੁਸ਼ਕਾ ਸੇਨ ਦੇ ਇੰਸਟਾਗ੍ਰਾਮ ‘ਤੇ 38.8 ਮਿਲੀਅਨ ਫਾਲੋਅਰਜ਼ ਹਨ। ‘ਬਾਲਵੀਰ’ ਅਤੇ ‘ਝਾਂਸੀ ਕੀ ਰਾਣੀ’ ਵਰਗੇ ਸ਼ੋਅਜ਼ ਰਾਹੀਂ ਪਛਾਣ ਬਣਾਉਣ ਵਾਲੀ ਅਨੁਸ਼ਕਾ ਅੱਜ ਫੈਸ਼ਨ ਅਤੇ ਲਾਈਫਸਟਾਈਲ ਕੰਟੈਂਟ ਦੀ ਵੱਡੀ ਸਟਾਰ ਹੈ। ਉਸਦੀ ਜਾਇਦਾਦ 16 ਤੋਂ 20 ਕਰੋੜ ਰੁਪਏ ਦੇ ਕਰੀਬ ਮੰਨੀ ਜਾਂਦੀ ਹੈ।

ਪ੍ਰਾਜਕਤਾ ਕੋਲੀ: ‘MostlySane’ ਦਾ ਕਾਮੇਡੀ ਦਾ ਸਫ਼ਰ

ਪ੍ਰਾਜਕਤਾ ਕੋਲੀ ਆਪਣੇ ਯੂਟਿਊਬ ਚੈਨਲ ‘MostlySane’ ਰਾਹੀਂ ਘਰੇਲੂ ਕਾਮੇਡੀ ਵੀਡੀਓ ਬਣਾ ਕੇ ਮਸ਼ਹੂਰ ਹੋਈ। ਉਸਦੇ 7 ਮਿਲੀਅਨ ਤੋਂ ਵੱਧ ਸਬਸਕ੍ਰਾਈਬਰ ਹਨ। ਸੋਸ਼ਲ ਮੀਡੀਆ ਦੀ ਸਫਲਤਾ ਤੋਂ ਬਾਅਦ ਉਹ ਫਿਲਮਾਂ (ਜੁਗਜੁਗ ਜੀਓ) ਅਤੇ ਵੈੱਬ ਸੀਰੀਜ਼ ਵਿੱਚ ਵੀ ਨਜ਼ਰ ਆ ਰਹੀ ਹੈ। ਉਸਦੀ ਜਾਇਦਾਦ ਲਗਭਗ 16 ਕਰੋੜ ਰੁਪਏ ਹੈ।

ਕੁਸ਼ਾ ਕਪਿਲਾ: ਕੰਟੈਂਟ ਕ੍ਰਿਏਟਰ ਤੋਂ ਸਫਲ ਕਾਰੋਬਾਰੀ

ਕੁਸ਼ਾ ਕਪਿਲਾ ਨੇ ਆਪਣੀ ਕਾਮੇਡੀ ਅਤੇ ਵੱਖਰੇ ਅੰਦਾਜ਼ ਰਾਹੀਂ ਇੰਸਟਾਗ੍ਰਾਮ ‘ਤੇ 4.4 ਮਿਲੀਅਨ ਫਾਲੋਅਰਜ਼ ਬਣਾਏ ਹਨ। ਅੱਜ ਉਹ ਇੱਕ ਸਫਲ ਉੱਦਮੀ ਵੀ ਹੈ। ਉਸਦਾ ਸ਼ੇਪਵੀਅਰ ਬ੍ਰਾਂਡ ‘Underneat’ ਲਗਭਗ 150 ਕਰੋੜ ਰੁਪਏ ਦੇ ਕਾਰੋਬਾਰ ਤੱਕ ਪਹੁੰਚ ਚੁੱਕਾ ਹੈ। ਉਸਦੀ ਨਿੱਜੀ ਜਾਇਦਾਦ 20 ਕਰੋੜ ਰੁਪਏ ਦੇ ਕਰੀਬ ਹੈ।

ਕੋਮਲ ਪਾਂਡੇ: ਫੈਸ਼ਨ ਦੀ ਨਵੀਂ ਪਰਿਭਾਸ਼ਾ

ਕੋਮਲ ਪਾਂਡੇ ਫੈਸ਼ਨ ਦੀ ਦੁਨੀਆ ਵਿੱਚ ਇੱਕ ਵੱਡਾ ਨਾਮ ਹੈ। ਆਪਣੇ ਸਿਨੇਮੈਟਿਕ ਅਤੇ ਰਚਨਾਤਮਕ ਫੈਸ਼ਨ ਵੀਡੀਓਜ਼ ਰਾਹੀਂ ਉਸਨੇ 1.9 ਮਿਲੀਅਨ ਫਾਲੋਅਰਜ਼ ਬਣਾਏ ਹਨ। ਉਸਦੀ ਅਨੁਮਾਨਿਤ ਜਾਇਦਾਦ 30 ਕਰੋੜ ਰੁਪਏ ਹੈ। ਉਸਨੇ ਕਈ ਅੰਤਰਰਾਸ਼ਟਰੀ ਬਿਊਟੀ ਬ੍ਰਾਂਡਾਂ ਨਾਲ ਕੰਮ ਕੀਤਾ ਹੈ।

ਨੈਨਸੀ ਤਿਆਗੀ: ਪਿੰਡ ਤੋਂ ਕਾਨਸ ਫਿਲਮ ਫੈਸਟੀਵਲ ਤੱਕ

ਉੱਤਰ ਪ੍ਰਦੇਸ਼ ਦੇ ਇੱਕ ਛੋਟੇ ਜਿਹੇ ਪਿੰਡ ਬਰਨਵਾ ਦੀ ਨੈਨਸੀ ਤਿਆਗੀ ਦੀ ਕਹਾਣੀ ਫ਼ਿਲਮੀ ਲੱਗਦੀ ਹੈ। ਆਪਣੀ ਸਿਲਾਈ ਮਸ਼ੀਨ ਅਤੇ ਹੁਨਰ ਨਾਲ ਉਸਨੇ ਕਾਨਸ ਫਿਲਮ ਫੈਸਟੀਵਲ ਦੇ ਰੈੱਡ ਕਾਰਪੇਟ ਤੱਕ ਸਫ਼ਰ ਤੈਅ ਕੀਤਾ। ਪ੍ਰਧਾਨ ਮੰਤਰੀ ਮੋਦੀ ਨੇ ਉਸਨੂੰ ‘ਹੈਰੀਟੇਜ ਫੈਸ਼ਨ ਆਈਕਨ’ ਵਜੋਂ ਸਨਮਾਨਿਤ ਕੀਤਾ ਹੈ। ਉਸਦੇ ਇੰਸਟਾਗ੍ਰਾਮ ‘ਤੇ 3 ਮਿਲੀਅਨ ਫਾਲੋਅਰਜ਼ ਹਨ।

ਪਾਇਲ ਗੇਮਿੰਗ: ਗੇਮਿੰਗ ਦੀ ਦੁਨੀਆ ਦੀ ਰਾਣੀ

ਪਾਇਲ ਧਰੇ, ਜਿਸਨੂੰ ‘Payal Gaming’ ਵਜੋਂ ਜਾਣਿਆ ਜਾਂਦਾ ਹੈ, ਭਾਰਤ ਦੀ ਸਭ ਤੋਂ ਸਫਲ ਮਹਿਲਾ ਗੇਮਰ ਹੈ। ਯੂਟਿਊਬ ‘ਤੇ 4.6 ਮਿਲੀਅਨ ਸਬਸਕ੍ਰਾਈਬਰ ਰੱਖਣ ਵਾਲੀ ਪਾਇਲ BGMI ਵਰਗੀਆਂ ਗੇਮਾਂ ਦੀ ਲਾਈਵ ਸਟ੍ਰੀਮਿੰਗ ਕਰਦੀ ਹੈ। ਉਸਨੇ ਹਾਲ ਹੀ ਵਿੱਚ ਪ੍ਰਧਾਨ ਮੰਤਰੀ ਮੋਦੀ ਨਾਲ ਵੀ ਮੁਲਾਕਾਤ ਕੀਤੀ ਸੀ ਅਤੇ ਕਈ ‘ਗੇਮਰ ਆਫ ਦਿ ਈਅਰ’ ਐਵਾਰਡ ਜਿੱਤੇ ਹਨ।

Follow Us
ਹਾਦਸਾ ਜਾਂ ਖੁਦਕੁਸ਼ੀ! ਫਗਵਾੜਾ ਵਿੱਚ ਆਪਣੀ ਹੀ ਰਿਵਾਲਵਰ ਤੋਂ ਚੱਲੀ ਗੋਲੀ, DSP ਦੀ ਮੌਤ
ਹਾਦਸਾ ਜਾਂ ਖੁਦਕੁਸ਼ੀ! ਫਗਵਾੜਾ ਵਿੱਚ ਆਪਣੀ ਹੀ ਰਿਵਾਲਵਰ ਤੋਂ ਚੱਲੀ ਗੋਲੀ, DSP ਦੀ ਮੌਤ...
ਉੱਤਰੀ ਭਾਰਤ ਵਿੱਚ ਲੂ ਦਾ ਅਲਰਟ, ਦਿੱਲੀ ਦਾ ਪਾਰਾ 43°C ਤੱਕ ਪਹੁੰਚਣ ਦਾ ਅਨੁਮਾਨ
ਉੱਤਰੀ ਭਾਰਤ ਵਿੱਚ ਲੂ ਦਾ ਅਲਰਟ, ਦਿੱਲੀ ਦਾ ਪਾਰਾ 43°C ਤੱਕ ਪਹੁੰਚਣ ਦਾ ਅਨੁਮਾਨ...
Mohan Bhagwat ਨੇ ਮਾਈ ਹੋਮ ਇੰਡਸਟਰੀਜ਼ ਦੇ ਐਮਡੀ ਜੁਪੱਲੀ ਰਣਜੀਤ ਰਾਓ ਨੂੰ ਦਿੱਲੀ ਵਿੱਚ ਕੀਤਾ ਸਨਮਾਨਿਤ
Mohan Bhagwat ਨੇ ਮਾਈ ਹੋਮ ਇੰਡਸਟਰੀਜ਼ ਦੇ ਐਮਡੀ ਜੁਪੱਲੀ ਰਣਜੀਤ ਰਾਓ ਨੂੰ ਦਿੱਲੀ ਵਿੱਚ ਕੀਤਾ ਸਨਮਾਨਿਤ...
Jammu Accident: ਜੰਮੂ ਦੇ ਉਧਮਪੁਰ 'ਚ ਬੇਕਾਬੂ ਬੱਸ ਪਲਟੀ, 21 ਦੀ ਮੌਤ; 31 ਜ਼ਖਮੀ
Jammu Accident: ਜੰਮੂ ਦੇ ਉਧਮਪੁਰ 'ਚ ਬੇਕਾਬੂ ਬੱਸ ਪਲਟੀ, 21 ਦੀ ਮੌਤ; 31 ਜ਼ਖਮੀ...
ਅਮਰੀਕਾ ਵਿੱਚ ਅੰਨ੍ਹੇਵਾਹ ਗੋਲੀਬਾਰੀ, 8 ਬੱਚਿਆਂ ਸਮੇਤ 10 ਲੋਕਾਂ ਦੀ ਮੌਤ
ਅਮਰੀਕਾ ਵਿੱਚ ਅੰਨ੍ਹੇਵਾਹ ਗੋਲੀਬਾਰੀ, 8 ਬੱਚਿਆਂ ਸਮੇਤ 10 ਲੋਕਾਂ ਦੀ ਮੌਤ...
ਬੰਗਾਲ ਵਿੱਚ ਚੋਣ ਪ੍ਰਚਾਰ ਦੌਰਾਨ PM ਮੋਦੀ ਨੇ ਖਰੀਦੀ 10 ਰੁਪਏ ਦੀ ਝਾਲਮੁੜੀ, 24 ਘੰਟਿਆਂ ਚ ਮਿਲੇ 100 ਮਿਲੀਅਨ ਵਿਊਜ਼
ਬੰਗਾਲ ਵਿੱਚ ਚੋਣ ਪ੍ਰਚਾਰ ਦੌਰਾਨ PM ਮੋਦੀ ਨੇ ਖਰੀਦੀ 10 ਰੁਪਏ ਦੀ ਝਾਲਮੁੜੀ, 24 ਘੰਟਿਆਂ ਚ ਮਿਲੇ 100 ਮਿਲੀਅਨ ਵਿਊਜ਼...
ਵੱਢਿਆ ਜਾ ਰਿਹਾ ਲੋਕਤੰਤਰ ਦਾ ਗਲਾ, ਮੰਤਰੀ ਅਰੋੜਾ 'ਤੇ ED ਰੇਡ 'ਤੇ ਬੋਲੇ CM ਮਾਨ
ਵੱਢਿਆ ਜਾ ਰਿਹਾ ਲੋਕਤੰਤਰ ਦਾ ਗਲਾ, ਮੰਤਰੀ ਅਰੋੜਾ 'ਤੇ ED ਰੇਡ 'ਤੇ ਬੋਲੇ CM ਮਾਨ...
ਨਾਰੀ ਸ਼ਕਤੀ ਵੰਦਨ ਐਕਟ ਲਾਗੂ, ਸੰਸਦ ਅਤੇ ਵਿਧਾਨ ਸਭਾਵਾਂ ਵਿੱਚ ਔਰਤਾਂ ਲਈ 33% ਰਿਜਰਵੇਸ਼ਨ
ਨਾਰੀ ਸ਼ਕਤੀ ਵੰਦਨ ਐਕਟ ਲਾਗੂ, ਸੰਸਦ ਅਤੇ ਵਿਧਾਨ ਸਭਾਵਾਂ ਵਿੱਚ ਔਰਤਾਂ ਲਈ 33% ਰਿਜਰਵੇਸ਼ਨ...
ਸਤੰਬਰ ਵਿੱਚ ਭਾਰਤ ਦੇ ਦੌਰੇ 'ਤੇ ਆਉਣਗੇ ਪੁਤਿਨ, BRICS ਸੰਮੇਲਨ ਵਿੱਚ ਹੋਣਗੇ ਸ਼ਾਮਲ
ਸਤੰਬਰ ਵਿੱਚ ਭਾਰਤ ਦੇ ਦੌਰੇ 'ਤੇ ਆਉਣਗੇ ਪੁਤਿਨ, BRICS ਸੰਮੇਲਨ ਵਿੱਚ ਹੋਣਗੇ ਸ਼ਾਮਲ...