Redmi 12C ਹੋਵੇਗਾ Redmi Note 12 ਦੇ ਨਾਲ 30 ਮਾਰਚ ਨੂੰ ਲਾਂਚ , Xiaomi ਨੇ ਕੰਫਰਮ ਕੀਤੇ ਫੀਚਰ
Redmi 12C Launch Date in India: ਗ੍ਰਾਹਕਾਂ ਦੇ ਲਈ Xiaomi ਅਗਲੇ ਹਫਤੇ Redmi Note 12 ਦੇ ਨਾਲ ਰੈਡਮੀ 12 ਸੀ ਨੂੰ ਵੀ ਲਾਂਚ ਕਰੇਗੀ। ਲਾਂਚਿੰਗ ਤੋਂ ਪਹਿਲਾਂ ਕੰਪਨੀ ਨੇ ਖੁਦ ਇਸ ਫੋਨ ਦੇ ਕੁੱਝ ਖਾਸ ਫੀਚਰ ਕੰਫਰਮ ਕਰ ਦਿੱਤੇ ਹਨ।
Redmi 12C ਹੋਵੇਗਾ Redmi Note 12 ਦੇ ਨਾਲ 30 ਮਾਰਚ ਨੂੰ ਲਾਂਚ , Xiaomi ਨੇ ਕੰਫਰਮ ਕੀਤੇ ਫੀਚਰ।
ਟੈਕਨਾਲੋਜੀ ਨਿਊਜ: ਹੈਂਡਸੈੱਟ ਨਿਰਮਾਤਾ Xiaomi ਨੇ ਪੁਸ਼ਟੀ ਕੀਤੀ ਹੈ ਕਿ ਕੰਪਨੀ ਅਗਲੇ ਹਫਤੇ ਭਾਰਤੀ ਬਾਜ਼ਾਰ ‘ਚ ਗਾਹਕਾਂ ਲਈ ਨਵਾਂ ਸਮਾਰਟਫੋਨ Redmi 12C ਲਾਂਚ ਕਰਨ ਜਾ ਰਹੀ ਹੈ। ਤੁਹਾਨੂੰ ਦੱਸ ਦੇਈਏ ਕਿ Redmi 12C ਦੀ ਲਾਂਚ ਡੇਟ ਦੀ ਪੁਸ਼ਟੀ ਹੋ ਗਈ ਹੈ, ਇਹ ਆਉਣ ਵਾਲਾ Redmi ਮੋਬਾਈਲ ਫੋਨ 30 ਮਾਰਚ 2023 ਨੂੰ ਲਾਂਚ ਹੋਵੇਗਾ। ਨਾ ਸਿਰਫ Redmi 12C ਬਲਕਿ ਇਸ ਦਿਨ Xiaomi ਗਾਹਕਾਂ ਲਈ Redmi Note 12 ਵੀ ਲਾਂਚ ਕਰੇਗੀ। ਤੁਹਾਨੂੰ ਦੱਸ ਦੇਈਏ ਕਿ ਲਾਂਚ ਤੋਂ ਪਹਿਲਾਂ ਹੀ Redmi 12C ਦੇ ਕੁਝ ਖਾਸ ਫੀਚਰਸ ਦੀ ਪੁਸ਼ਟੀ ਹੋ ਚੁੱਕੀ ਹੈ।


