Realme C55: ਸਮਾਰਟਫੋਨ ਭਾਰਤ ‘ਚ ਲਾਂਚ, ਸਿਰਫ 29 ਮਿੰਟਾਂ ‘ਚ ਅੱਧਾ ਚਾਰਜ ਹੋ ਜਾਵੇਗਾ
Realme C55 ਭਾਰਤ ਦਾ ਪਹਿਲਾ ਐਂਡਰਾਇਡ ਸਮਾਰਟਫੋਨ ਹੈ, ਜਿਸ ਵਿੱਚ iPhone 14 Pro ਦੀ ਤਰ੍ਹਾਂ Dynamic Island ਫੀਚਰ ਦਿੱਤਾ ਗਿਆ ਹੈ.
Realme C55 ਸਮਾਰਟਫੋਨ ਭਾਰਤ ‘ਚ ਲਾਂਚ, ਸਿਰਫ 29 ਮਿੰਟਾਂ ‘ਚ ਅੱਧਾ ਚਾਰਜ ਹੋ ਜਾਵੇਗਾ।
Realme C55 ਸਮਾਰਟਫੋਨ (Smartphone) ਭਾਰਤੀ ਬਾਜ਼ਾਰ ‘ਚ ਲਾਂਚ ਹੋ ਗਿਆ ਹੈ। ਇਹ ਸਮਾਰਟਫੋਨ ਸੁਪਰ ਚਾਰਜਿੰਗ ਨੂੰ ਸਪੋਰਟ ਕਰਦਾ ਹੈ। ਕੰਪਨੀ ਦਾ ਦਾਅਵਾ ਹੈ ਕਿ ਇਸ ਦੀ ਬੈਟਰੀ ਸਿਰਫ 29 ਮਿੰਟਾਂ ‘ਚ 50 ਫੀਸਦੀ ਤੱਕ ਚਾਰਜ ਹੋ ਜਾਵੇਗੀ। ਇਸ ਸਮਾਰਟਫੋਨ ‘ਚ ਡਾਇਨਾਮਿਕ ਆਈਲੈਂਡ ਫੀਚਰ ਵੀ ਮੌਜੂਦ ਹੈ। ਇਸ ਦੇ ਨਾਲ, ਐਪਲ ਫੋਨ ਦੀ ਤਰ੍ਹਾਂ ਡਿਵਾਈਸ ਸਕ੍ਰੀਨ ‘ਤੇ ਟ੍ਰਾਂਜੈਕਸ਼ਨ, ਬੈਟਰੀ ਅਲਰਟ ਅਤੇ ਡਾਟਾ ਟ੍ਰਾਂਸਫਰ ਵਰਗੀਆਂ ਸੂਚਨਾਵਾਂ ਦਿਖਾਈਆਂ ਜਾਣਗੀਆਂ।


