AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਵਿਧਾਨ ਸਭਾ ਚੋਣ 2027ਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

Tech News: 2 ਮਹੀਨਿਆਂ ‘ਚ ਲਾਂਚ ਹੋਏ ਸਿਰਫ 28 ਸਮਾਰਟਫੋਨ, ਇਸ ਸਾਲ ਰਹੇਗਾ ਸੁਸਤੀ ਦਾ ਮਾਹੌਲ

Less Launcing: ਜੇਕਰ ਤੁਸੀਂ ਨਵਾਂ ਸਮਾਰਟਫੋਨ ਖਰੀਦਣਾ ਚਾਹੁੰਦੇ ਹੋ ਅਤੇ ਨਵੀਂ ਲਾਂਚਿੰਗ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹੋ, ਤਾਂ ਤੁਹਾਨੂੰ ਨਿਰਾਸ਼ ਹੋਣਾ ਪੈ ਸਕਦਾ ਹੈ। ਇਸ ਸਾਲ ਨਵੇਂ ਸਮਾਰਟਫੋਨ ਦੀ ਗਿਣਤੀ ਘੱਟ ਹੋਣ ਜਾ ਰਹੀ ਹੈ।

Tech News: 2 ਮਹੀਨਿਆਂ 'ਚ ਲਾਂਚ ਹੋਏ ਸਿਰਫ 28 ਸਮਾਰਟਫੋਨ, ਇਸ ਸਾਲ ਰਹੇਗਾ ਸੁਸਤੀ ਦਾ ਮਾਹੌਲ
2 ਮਹੀਨਿਆਂ ‘ਚ ਲਾਂਚ ਹੋਏ ਸਿਰਫ 28 ਸਮਾਰਟਫੋਨ, ਇਸ ਸਾਲ ਰਹੇਗਾ ਸੁਸਤੀ ਦਾ ਮਾਹੌਲ।
kusum-chopra
| Published: 10 Mar 2023 16:17 PM IST
Share
ਇਸ ਸਾਲ ਭਾਰਤੀ ਬਾਜ਼ਾਰ (Indian Market) ‘ਚ ਘੱਟ ਸਮਾਰਟਫੋਨ ਲਾਂਚ ਕੀਤੇ ਜਾਣਗੇ। ਸਮਾਰਟਫੋਨ (Smartphone) ਨਿਰਮਾਤਾਵਾਂ ਨੇ ਕਮਜ਼ੋਰ ਮੰਗ ਕਾਰਨ ਨਵੇਂ ਮਾਡਲਾਂ ਦੀ ਲਾਂਚਿੰਗ ਨੂੰ ਘਟਾ ਦਿੱਤਾ ਹੈ। ਨਵੇਂ ਫ਼ੋਨ ਮਾਡਲਸ ਸਿਰਫ਼ ਮਿੱਡ ਅਤੇ ਹਾਇਰ-ਐਂਡ ਪ੍ਰਾਈਸ ਸੇਗਮੈਂਟ ਵਿੱਚ ਹੀ ਲਾਂਚ ਹੋ ਰਹੇ ਹਨ। ਸਾਲ 2023 ਦੀ ਗੱਲ ਕਰੀਏ ਤਾਂ ਪਹਿਲੇ ਦੋ ਮਹੀਨਿਆਂ ‘ਚ 28 ਨਵੇਂ ਸਮਾਰਟਫੋਨ ਮਾਡਲ ਲਾਂਚ ਕੀਤੇ ਗਏ ਹਨ। ਇਸ ਤੋਂ ਇਲਾਵਾ ਆਉਣ ਵਾਲੇ ਸਮੇਂ ‘ਚ 10 ਤੋਂ 20 ਹਜ਼ਾਰ ਰੁਪਏ ਦੇ ਸੈਗਮੈਂਟ ‘ਚ ਘੱਟ ਨਵੇਂ ਸਮਾਰਟਫੋਨ (Smartphone)ਲਾਂਚ ਕੀਤੇ ਜਾਣਗੇ।

ਉਦਯੋਗ ਮਾਹਿਰਾਂ ਨੇ ਕਹੀ ਇਹ ਗੱਲ

ਉਦਯੋਗ ਦੇ ਮਾਹਿਰਾਂ ਮੁਤਾਬਕ ਕੰਪਨੀਆਂ ਆਪਣੇ ਉਤਪਾਦ ਪੋਰਟਫੋਲੀਓ ਨੂੰ ਲੈ ਕੇ ਸਾਵਧਾਨੀ ਨਾਲ ਕੰਮ ਕਰਨਗੀਆਂ। ਇਸ ਦੇ ਨਾਲ ਹੀ ਕੰਪਨੀਆਂ ਪਿਛਲੇ ਸਾਲ ਦੀ ਇਨਵੈਂਟਰੀ ਖਤਮ ਹੋਣ ਤੱਕ ਨਵੇਂ ਹੈਂਡਸੈੱਟ ਲਾਂਚ ਨਹੀਂ ਕਰਨਗੀਆਂ। ਇਸ ਤੋਂ ਇਲਾਵਾ ਕਈ ਸਮਾਰਟਫੋਨ ਬ੍ਰਾਂਡ ਦਸੰਬਰ ਦੀ ਸ਼ੁਰੂਆਤ ਤੱਕ 2022 ਦੇ ਸ਼ੇਅਰਾਂ ਨੂੰ ਕਲੀਅਰ ਨਹੀਂ ਕਰ ਸਕੇ।

Xiaomi India ਦੇ ਫੋਨ ਵੀ ਘੱਟ ਆਉਣਗੇ

ਭਾਰਤ ਦੇ ਦੂਜੇ ਸਭ ਤੋਂ ਵੱਡੇ ਸਮਾਰਟਫੋਨ ਵਿਕਰੇਤਾ Xiaomi India ਦੇ ਪ੍ਰੈਸੀਡੈਂਟ ਮੁਰਲੀਕ੍ਰਿਸ਼ਨਨ ਬੀ ਦੇ ਅਨੁਸਾਰ, ਕੰਪਨੀ ਆਪਣੇ ਚੁਣੇ ਹੋਏ ਉਤਪਾਦਾਂ ‘ਤੇ ਧਿਆਨ ਦੇ ਰਹੀ ਹੈ। ਇਸ ਦੇ ਤਹਿਤ ਆਰਥਿਕ ਦਾਇਰੇ ਨੂੰ ਵਧਾਉਣ ਅਤੇ ਮੰਗ ਨੂੰ ਪੂਰਾ ਕਰਨ ‘ਤੇ ਜ਼ਿਆਦਾ ਜ਼ੋਰ ਦਿੱਤਾ ਜਾਵੇਗਾ। ਇਸ ਸਥਿਤੀ ਵਿੱਚ, ਬ੍ਰਾਂਡ ਦਾ ਇੱਕ ਸੀਮਤ ਪੋਰਟਫੋਲੀਓ ਹੋਵੇਗਾ।

Realme ਫੌਲੇ ਕਰੇਗੀ ਕਸਸਟਮਰ ਟਰੈਂਡ

ਭਾਰਤੀ ਗਾਹਕਾਂ ਦੀ ਬਦਲਦੀ ਮੰਗ ਅਤੇ ਮੰਦੀ ਦੇ ਕਾਰਨ Realme ਵੀ ਆਪਣੇ ਪੋਰਟਫੋਲੀਓ ਵਿੱਚ ਬਦਲਾਅ ਕਰ ਰਿਹਾ ਹੈ। ਕੰਪਨੀ ਦੇ ਸੀਈਓ ਮਾਧਵ ਸੇਠ ਨੇ ਕਿਹਾ- ਬਦਲਦੀਆਂ ਤਰਜੀਹਾਂ ਅਤੇ ਜਰੂਰਤਾਂ ਨੂੰ ਪੂਰਾ ਕਰਨ ਲਈ, ਅਸੀਂ ਗਾਹਕਾਂ ਦੇ ਰੁਝਾਨ ਨੂੰ ਨੇੜਿਓਂ ਦੇਖ ਰਹੇ ਹਾਂ ਅਤੇ ਉਸੇ ਅਨੁਸਾਰ ਆਪਣੇ ਉਤਪਾਦ ਲਿਆ ਰਹੇ ਹਾਂ।

ਭਾਰਤ ‘ਚ ਸਮਾਰਟਫੋਨ ਦੀ ਸ਼ਿਪਮੈਂਟ ਘਟੀ

ਦੱਸ ਦੇਈਏ ਕਿ ਕਾਊਂਟਰਪੁਆਇੰਟ ਰਿਸਰਚ, IDC (ਇੰਟਰਨੈਸ਼ਨਲ ਡਾਟਾ ਕਾਰਪੋਰੇਸ਼ਨ) ਅਤੇ ਕੈਨਾਲਿਸ ਵਰਗੇ ਕੁਝ ਮਾਰਕੀਟ ਟ੍ਰੈਕਰਸ ਨੇ ਹਾਲ ਹੀ ਵਿੱਚ ਭਾਰਤ ਦੇ ਸਮਾਰਟਫੋਨ ਮਾਰਕੀਟ ਵਿੱਚ ਗਿਰਾਵਟ ਦਰਜ ਕੀਤੀ ਹੈ। ਉਨ੍ਹਾਂ ਦੀਆਂ ਰਿਪੋਰਟਾਂ ਦੇ ਅਨੁਸਾਰ, 2022 ਵਿੱਚ, ਭਾਰਤ ਵਿੱਚ ਸਮਾਰਟਫੋਨ ਦੀ ਸ਼ਿਪਮੈਂਟ ਵਿੱਚ 9% ਦੀ ਗਿਰਾਵਟ ਆਈ ਹੈ। ਇਸ ਦੇ ਨਾਲ ਹੀ ਇਕ ਸਾਲ ਪਹਿਲਾਂ ਦੇ ਮੁਕਾਬਲੇ ਦਸੰਬਰ ਤਿਮਾਹੀ ‘ਚ ਸ਼ਿਪਮੈਂਟ ‘ਚ 27 ਫੀਸਦੀ ਦੀ ਗਿਰਾਵਟ ਆਈ ਹੈ। ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ

Follow Us
ਪਿੰਡਾਂ ਚ ਲੋਕਾਂ ਨੇ ਬਹਿਣ ਦੀ ਵੀ ਥਾਂ ਨਹੀਂ ਦੇਣੀ... ਅਮਿਤ ਸ਼ਾਹ ਦੇ NDA ਦੀ ਸਰਕਾਰ ਬਣਾਉਣ ਦੇ ਦਾਅਵੇ ਤੇ AAP ਦਾ ਪਲਟਵਾਰ
ਪਿੰਡਾਂ ਚ ਲੋਕਾਂ ਨੇ ਬਹਿਣ ਦੀ ਵੀ ਥਾਂ ਨਹੀਂ ਦੇਣੀ... ਅਮਿਤ ਸ਼ਾਹ ਦੇ NDA ਦੀ ਸਰਕਾਰ ਬਣਾਉਣ ਦੇ ਦਾਅਵੇ ਤੇ AAP ਦਾ ਪਲਟਵਾਰ...
PM ਮੋਦੀ ਨੇ ਚਿਨਮਯ ਅੰਮ੍ਰਿਤ ਮਹੋਤਸਵ ਨੂੰ ਕੀਤਾ ਸੰਬੋਧਿਤ , ਯੁਵਾ ਸ਼ਕਤੀ ਅਤੇ ਅਧਿਆਤਮਿਕ ਵਿਰਾਸਤ 'ਤੇ ਜ਼ੋਰ
PM ਮੋਦੀ ਨੇ ਚਿਨਮਯ ਅੰਮ੍ਰਿਤ ਮਹੋਤਸਵ ਨੂੰ ਕੀਤਾ ਸੰਬੋਧਿਤ , ਯੁਵਾ ਸ਼ਕਤੀ ਅਤੇ ਅਧਿਆਤਮਿਕ ਵਿਰਾਸਤ 'ਤੇ ਜ਼ੋਰ...
ਲੁਧਿਆਣਾ 'ਚ ਜਨਮ ਦਿਨ ਦੀ ਪਾਰਟੀ 'ਚ ਬਹਿਸ ਤੋਂ ਬਾਅਦ ਨੌਜਵਾਨ ਦਾ ਕਤਲ, ਮਸ਼ਹੂਰ ਕਾਰੋਬਾਰੀ ਦਾ ਹੈ ਪੁੱਤਰ
ਲੁਧਿਆਣਾ 'ਚ ਜਨਮ ਦਿਨ ਦੀ ਪਾਰਟੀ 'ਚ ਬਹਿਸ ਤੋਂ ਬਾਅਦ ਨੌਜਵਾਨ ਦਾ ਕਤਲ, ਮਸ਼ਹੂਰ ਕਾਰੋਬਾਰੀ ਦਾ ਹੈ ਪੁੱਤਰ...
ਤਿਹਾੜ ਦੇ ਜੇਲ੍ਹਰ ਨੇ ਖੋਲ੍ਹੀਆਂ ਲਾਰੈਂਸ ਬਿਸ਼ਨੋਈ ਦੀਆਂ ਪਰਤਾਂ, ਜੇਲ੍ਹ ਤੋਂ ਕਿਵੇਂ ਚੱਲਦਾ ਹੈ ਗੈਂਗ?
ਤਿਹਾੜ ਦੇ ਜੇਲ੍ਹਰ ਨੇ ਖੋਲ੍ਹੀਆਂ ਲਾਰੈਂਸ ਬਿਸ਼ਨੋਈ ਦੀਆਂ ਪਰਤਾਂ, ਜੇਲ੍ਹ ਤੋਂ ਕਿਵੇਂ ਚੱਲਦਾ ਹੈ ਗੈਂਗ?...
ਟਾਈਗਰ ਸ਼ਰਾਫ ਮਾਮਲੇ ਵਿੱਚ ਵੱਡਾ ਖੁਲਾਸਾ, ਰਣਬੀਰ ਕਪੂਰ ਸਮੇਤ ਕਈ ਬਾਲੀਵੁੱਡ ਸਟਾਰਸ ਦੇ ਘਰ ਦੀ ਹੋਈ ਸੀ ਰੇਕੀ
ਟਾਈਗਰ ਸ਼ਰਾਫ ਮਾਮਲੇ ਵਿੱਚ ਵੱਡਾ ਖੁਲਾਸਾ, ਰਣਬੀਰ ਕਪੂਰ ਸਮੇਤ ਕਈ ਬਾਲੀਵੁੱਡ ਸਟਾਰਸ ਦੇ ਘਰ ਦੀ ਹੋਈ ਸੀ ਰੇਕੀ...
Insta 'ਤੇ ਪਹਿਲੀ ਵਾਰ ਆਈ ਸੋਨੀਆ ਗਾਂਧੀ ਨੇ ਸ਼ੇਅਰ ਕੀਤੀ ਆਪਣੀ ਕਿਤਾਬ ਦੀ ਝਲਕ
Insta 'ਤੇ ਪਹਿਲੀ ਵਾਰ ਆਈ ਸੋਨੀਆ ਗਾਂਧੀ ਨੇ ਸ਼ੇਅਰ ਕੀਤੀ ਆਪਣੀ ਕਿਤਾਬ ਦੀ ਝਲਕ...
ਟਾਈਗਰ ਸ਼ਰਾਫ ਫਾਈਰਿੰਗ ਕੇਸ ਵਿੱਚ ਵੱਡਾ ਖੁਲਾਸਾ, ਸਲਮਾਨ, ਅਕਸ਼ੈ, ਅਮਿਤਾਭ, ਆਮਿਰ ਸਨ ਸ਼ੂਟਰਾਂ ਦੇ ਨਿਸ਼ਾਨੇ 'ਤੇ
ਟਾਈਗਰ ਸ਼ਰਾਫ ਫਾਈਰਿੰਗ ਕੇਸ ਵਿੱਚ ਵੱਡਾ ਖੁਲਾਸਾ, ਸਲਮਾਨ, ਅਕਸ਼ੈ, ਅਮਿਤਾਭ, ਆਮਿਰ ਸਨ ਸ਼ੂਟਰਾਂ ਦੇ ਨਿਸ਼ਾਨੇ 'ਤੇ...
ਲਾਰੈਂਸ ਬਿਸ਼ਨੋਈ ਗੈਂਗ ਦੇ ਨਿਸ਼ਾਨੇ ਤੇ ਸਨ ਸਲਮਾਨ ਖਾਨ, ਟਾਈਗਰ ਸ਼ਰਾਫ 'ਤੇ ਹਮਲੇ ਤੋਂ ਬਾਅਦ ਵਧੀ ਗਲੈਕਸੀ ਅਪਾਰਟਮੈਂਟਸ ਦੀ ਸੁਰੱਖਿਆ
ਲਾਰੈਂਸ ਬਿਸ਼ਨੋਈ ਗੈਂਗ ਦੇ ਨਿਸ਼ਾਨੇ ਤੇ ਸਨ ਸਲਮਾਨ ਖਾਨ, ਟਾਈਗਰ ਸ਼ਰਾਫ 'ਤੇ ਹਮਲੇ ਤੋਂ ਬਾਅਦ ਵਧੀ ਗਲੈਕਸੀ ਅਪਾਰਟਮੈਂਟਸ ਦੀ ਸੁਰੱਖਿਆ...
SBI ਗਾਹਕਾਂ ਦਾ ਡਾਟਾ ਡਾਰਕ ਵੈੱਬ 'ਤੇ ਲੀਕ, ਬੈਂਕ ਨੇ ਸ਼ੁਰੂ ਕੀਤੀ ਜਾਂਚ
SBI ਗਾਹਕਾਂ ਦਾ ਡਾਟਾ ਡਾਰਕ ਵੈੱਬ 'ਤੇ ਲੀਕ, ਬੈਂਕ ਨੇ ਸ਼ੁਰੂ ਕੀਤੀ ਜਾਂਚ...