ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2025

ਕਪੂਰ ਪਰਿਵਾਰ ਨੇ ਵੇਚੀ ਇੱਕ ਹੋਰ ਜਾਇਦਾਦ, 100 ਕਰੋੜ ਵਿੱਚ ਵਿਕਿਆ ਰਾਜ ਕਪੂਰ ਦਾ ਬੰਗਲਾ

ਆਰਕੇ ਸਟੂਡੀਓ ਸਮੇਤ ਰਾਜ ਕਪੂਰ ਦੀਆਂ ਜੋ ਸਭ ਤੋਂ ਮਸ਼ਹੂਰ ਜਾਇਦਾਦਾਂ ਵੇਚੀਆਂ ਗਈਆਂ ਹਨ। ਸਟੂਡੀਓ ਨੂੰ ਗੋਦਰੇਜ ਗਰੁੱਪ ਨੇ 2019 ਵਿੱਚ ਖਰੀਦਿਆ ਸੀ। ਹੁਣ ਰਾਜ ਕਪੂਰ ਦਾ ਚੇਂਬੂਰ ਦਾ ਬੰਗਲਾ ਵੀ ਵਿਕ ਗਿਆ ਹੈ।

ਕਪੂਰ ਪਰਿਵਾਰ ਨੇ ਵੇਚੀ ਇੱਕ ਹੋਰ ਜਾਇਦਾਦ, 100 ਕਰੋੜ ਵਿੱਚ ਵਿਕਿਆ ਰਾਜ ਕਪੂਰ ਦਾ ਬੰਗਲਾ
ਕਪੂਰ ਪਰਿਵਾਰ ਨੇ ਵੇਚੀ ਇੱਕ ਹੋਰ ਜਾਇਦਾਦ, 100 ਕਰੋੜ ਵਿੱਚ ਵਿਕਿਆ ਰਾਜ ਕਪੂਰ ਦਾ ਬੰਗਲਾ। Kapoor family sold Another property in100 crores
Follow Us
tv9-punjabi
| Published: 20 Feb 2023 11:27 AM IST
ਕਪੂਰ ਪਰਿਵਾਰ ਨੂੰ ਬਾਲੀਵੁੱਡ ‘ਚ ਕਿਸੇ ਜਾਣ-ਪਛਾਣ ਦੀ ਲੋੜ ਨਹੀਂ ਹੈ। ਇਸ ਪਰਿਵਾਰ ਨੇ ਬਾਲੀਵੁੱਡ ਨੂੰ ਸਭ ਤੋਂ ਵੱਧ ਸਿਤਾਰੇ ਦਿੱਤੇ ਹਨ। ਕਪੂਰ ਪਰਿਵਾਰ ਦੀ ਚੌਥੀ ਪੀੜ੍ਹੀ ਸਿਨੇਮਾ ਰਾਹੀਂ ਭਾਰਤੀ ਦਰਸ਼ਕਾਂ ਦਾ ਮਨੋਰੰਜਨ ਕਰ ਰਹੀ ਹੈ। ਬਾਲੀਵੁੱਡ ਵਿੱਚ ਸ਼ੋਅ ਮੈਨ ਵਜੋਂ ਜਾਣੇ ਜਾਂਦੇ ਰਾਜ ਕਪੂਰ ਨੇ ਭਾਰਤੀ ਸਿਨੇਮਾ ਨੂੰ ਆਧੁਨਿਕ ਸਿਨੇਮਾ ਵਿੱਚ ਬਦਲਣ ਦੀ ਪਹਿਲੀ ਕੋਸ਼ਿਸ਼ ਕੀਤੀ। ਬਾਲੀਵੁੱਡ ਦੇ ਸ਼ੋਅ ਮੈਨ ਵਜੋਂ ਜਾਣੇ ਜਾਂਦੇ ਰਾਜ ਕਪੂਰ ਨੇ ਆਪਣੇ ਸਮੇਂ ਦੌਰਾਨ ਕਾਫੀ ਜਾਇਦਾਦ ਖਰੀਦੀ ਸੀ। ਸਮਾਂ ਬੀਤਣ ਦੇ ਨਾਲ ਕਈ ਜਾਇਦਾਦਾਂ ਨੂੰ ਲੈ ਕੇ ਪਰਿਵਾਰਕ ਮੈਂਬਰਾਂ ਵਿਚ ਆਪਸੀ ਵਿਵਾਦ ਵੀ ਹੋਏ। ਜਿਸ ਤੋਂ ਬਾਅਦ ਉਨ੍ਹਾਂ ਦੀ ਕਾਫੀ ਜਾਇਦਾਦ ਵੀ ਵਿਕ ਗਈ। ਰਾਜ ਕਪੂਰ ਦੀਆਂ ਜੋ ਸਭ ਤੋਂ ਮਸ਼ਹੂਰ ਜਾਇਦਾਦਾਂ ਵੇਚੀਆਂ ਗਈਆਂ ਉਨ੍ਹਾਂ ਵਿੱਚੋਂ ਇੱਕ ਆਰਕੇ ਸਟੂਡੀਓ ਸੀ। ਸਟੂਡੀਓ ਨੂੰ ਗੋਦਰੇਜ ਗਰੁੱਪ ਨੇ 2019 ਵਿੱਚ ਖਰੀਦਿਆ ਸੀ। ਹੁਣ ਰਾਜ ਕਪੂਰ ਦਾ ਚੇਂਬੂਰ ਦਾ ਬੰਗਲਾ ਵਿਕ ਗਿਆ ਹੈ। ਖਬਰਾਂ ਮੁਤਾਬਕ ਗੋਦਰੇਜ ਗਰੁੱਪ ਨੇ ਇਹ ਮਸ਼ਹੂਰ ਬੰਗਲਾ 100 ਕਰੋੜ ‘ਚ ਖਰੀਦਿਆ ਹੈ। ਹੁਣ ਇਸ ਬੰਗਲੇ ਦੀ ਥਾਂ ‘ਤੇ ਪ੍ਰੀਮੀਅਮ ਰਿਹਾਇਸ਼ੀ ਪ੍ਰਾਜੈਕਟ ਬਣਾਇਆ ਜਾਵੇਗਾ। ਜਾਣਕਾਰੀ ਮੁਤਾਬਕ ਇਹ ਬੰਗਲਾ ਕਰੀਬ 1 ਏਕੜ ‘ਚ ਫੈਲਿਆ ਹੋਇਆ ਹੈ।

ਗੋਦਰੇਜ ਪ੍ਰਾਪਰਟੀਸ ਨੇ ਦਿੱਤੀ ਜਾਣਕਾਰੀ

ਗੋਦਰੇਜ ਪ੍ਰਾਪਰਟੀਸ ਦੇ ਐਮਡੀ ਗੌਰਵ ਪਾਂਡੇ ਨੇ ਕਪੂਰ ਪਰਿਵਾਰ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਕਿਹਾ ਕਿ ਰਾਜ ਕਪੂਰ ਦਾ ਪ੍ਰਤੀਕ ਬੰਗਲਾ ਹੁਣ ਉਨ੍ਹਾਂ ਦੇ ਪੋਰਟਫੋਲੀਓ ਦਾ ਹਿੱਸਾ ਹੈ। ਇਸ ਪ੍ਰੋਜੈਕਟ ਰਾਹੀਂ ਅਸੀਂ ਚੇਂਬੂਰ ਵਿੱਚ ਆਪਣੀ ਸਥਿਤੀ ਨੂੰ ਹੋਰ ਮਜ਼ਬੂਤ ਕਰਾਂਗੇ। ਜਦਕਿ ਰਾਜ ਕਪੂਰ ਦੇ ਬੇਟੇ ਰਣਧੀਰ ਕਪੂਰ ਨੇ ਕਿਹਾ, ਸਾਡੇ ਕੋਲ ਇਸ ਬੰਗਲੇ ਤੋਂ ਬਹੁਤ ਸਾਰੀਆਂ ਯਾਦਾਂ ਹਨ। ਇਹ ਸਾਡੇ ਪਰਿਵਾਰ ਲਈ ਬਹੁਤ ਮਾਇਨੇ ਰੱਖਦਾ ਹੈ। ਅਸੀਂ ਗੋਦਰੇਜ ਪਰਿਵਾਰ ਦੀ ਇਸ ਅਮੀਰ ਵਿਰਾਸਤ ਨੂੰ ਅੱਗੇ ਲਿਜਾਣ ਦੀ ਉਮੀਦ ਕਰਦੇ ਹਾਂ।

1948 ਵਿੱਚ ਬਣਿਆ ਸੀ ਆਰਕੇ ਸਟੂਡੀਓ

ਆਰਕੇ ਸਟੂਡੀਓ 1948 ਵਿੱਚ ਰਾਜ ਕੁਮਾਰ ਦੁਆਰਾ ਬਣਾਇਆ ਗਿਆ ਸੀ। ਇਸ ਸਟੂਡੀਓ ਵਿੱਚ ਦਰਜਨਾਂ ਹਿੱਟ ਫ਼ਿਲਮਾਂ ਦੀ ਸ਼ੂਟਿੰਗ ਹੋਈ ਹੈ। 2017 ਵਿੱਚ ਇਸ ਵਿੱਚ ਅੱਗ ਲੱਗਣ ਕਾਰਨ ਇਸ ਦਾ ਵੱਡਾ ਹਿੱਸਾ ਸੜ ਕੇ ਸੁਆਹ ਹੋ ਗਿਆ ਸੀ। ਇਸ ਘਟਨਾ ਨੇ ਕਪੂਰ ਪਰਿਵਾਰ ਨੂੰ ਡੂੰਘਾ ਦੁੱਖ ਪਹੁੰਚਾਇਆ ਅਤੇ ਉਨ੍ਹਾਂ ਨੇ ਇਸ ਨੂੰ ਵੇਚਣ ਦਾ ਫੈਸਲਾ ਕੀਤਾ। ਮਈ 2019 ਵਿੱਚ, ਗੋਦਰੇਜ ਪਰਿਵਾਰ ਨੇ ਆਰਕੇ ਸਟੂਡੀਓਜ ਨੂੰ ਖਰੀਦਿਆ ਸੀ। ਇਸ ਸਟੂਡੀਓ ਦਾ ਖੇਤਰਫਲ 2.2 ਏਕੜ ਵਿੱਚ ਫੈਲਿਆ ਹੋਇਆ ਸੀ।

‘ਵਿਰਾਸਤ ਨੂੰ ਲੈ ਕੇ ਕੋਈ ਵਿਵਾਦ ਨਹੀਂ’

ਰਾਜ ਕਪੂਰ ਦੀ ਜਾਇਦਾਦ ਨੂੰ ਲੈ ਕੇ ਉਨ੍ਹਾਂ ਦੇ ਬੇਟੇ ਰਣਧੀਰ ਕਪੂਰ ਨੇ ਕਿਹਾ ਹੈ ਕਿ ਪਿਤਾ ਵੱਲੋਂ ਬਣਾਈ ਗਈ ਜਾਇਦਾਦ ਨੂੰ ਲੈ ਕੇ ਸਾਡੇ ਸਾਰੇ ਭਰਾਵਾਂ ਵਿਚਾਲੇ ਕਦੇ ਕੋਈ ਵਿਵਾਦ ਨਹੀਂ ਹੋਇਆ। ਜੋ ਜਾਇਦਾਦ ਵੀ ਵੇਚੀ ਗਈ ਸੀ, ਉਹ ਆਪਸੀ ਸਹਿਮਤੀ ਨਾਲ ਵੇਚੀ ਗਈ ਸੀ।

ਅੰਮ੍ਰਿਤਸਰ ਦੇ ਹੁੱਕਾ ਬਾਰ ਵਿੱਚ ਕਾਂਗਰਸੀਆਂ ਦਾ ਜਸ਼ਨ, ਬਾਲੀਵੁੱਡ ਗੀਤ "ਤੇਰਾ ਪਿਆਰ ਪਿਆਰ, ਹੁੱਕਾ ਬਾਰ" 'ਤੇ ਥਿਰਕੇ
ਅੰਮ੍ਰਿਤਸਰ ਦੇ ਹੁੱਕਾ ਬਾਰ ਵਿੱਚ ਕਾਂਗਰਸੀਆਂ ਦਾ ਜਸ਼ਨ, ਬਾਲੀਵੁੱਡ ਗੀਤ
Punjab Weather: ਠੰਢ ਨਾਲ ਕੰਬੇ ਪੰਜਾਬ, ਹਰਿਆਣਾ ਅਤੇ ਦਿੱਲੀ-NCR, ਮੌਸਮ ਵਿਭਾਗ ਦਾ ਅਲਰਟ, ਵਧੀਆਂ ਮੁਸ਼ਕਲਾਂ
Punjab Weather: ਠੰਢ ਨਾਲ ਕੰਬੇ ਪੰਜਾਬ, ਹਰਿਆਣਾ ਅਤੇ ਦਿੱਲੀ-NCR, ਮੌਸਮ ਵਿਭਾਗ ਦਾ ਅਲਰਟ, ਵਧੀਆਂ ਮੁਸ਼ਕਲਾਂ...
ਕੇਂਦਰੀ ਕਰਮਚਾਰੀਆਂ ਲਈ ਖੁਸ਼ਖਬਰੀ: ਜਨਵਰੀ 2026 ਤੋਂ ਡੀਏ ਵਿੱਚ 2% ਵਾਧਾ ਲਗਭਗ ਤੈਅ
ਕੇਂਦਰੀ ਕਰਮਚਾਰੀਆਂ ਲਈ ਖੁਸ਼ਖਬਰੀ: ਜਨਵਰੀ 2026 ਤੋਂ ਡੀਏ ਵਿੱਚ 2% ਵਾਧਾ ਲਗਭਗ ਤੈਅ...
ਬੈਠਕ ਦਾ ਹੋਵੇ ਲਾਈਵ ਟੈਲੀਕਾਸਟ, ਸੀਐਮ ਮਾਨ ਦੀ ਅਕਾਲ ਤਖ਼ਤ ਦੇ ਜਥੇਦਾਰ ਨੂੰ ਅਪੀਲ
ਬੈਠਕ ਦਾ ਹੋਵੇ ਲਾਈਵ ਟੈਲੀਕਾਸਟ, ਸੀਐਮ ਮਾਨ ਦੀ ਅਕਾਲ ਤਖ਼ਤ ਦੇ ਜਥੇਦਾਰ ਨੂੰ ਅਪੀਲ...
CM ਮਾਨ ਨੇ ਅੰਮ੍ਰਿਤ ਨਹੀਂ ਛੱਕਿਆ, ਫਿਰ ਉਹ ਪਤਿਤ ਸਿੱਖ ਕਿਵੇਂ ਹੋਏ? ਅਕਾਲ ਤਖ਼ਤ ਮੁੜ ਕਰੇ ਆਦੇਸ਼ 'ਤੇ ਵਿਚਾਰ, ਜਾਣੋ ਕੀ ਬੋਲੇ DSGMC ਦੇ ਚੇਅਰਮੈਨ
CM ਮਾਨ ਨੇ ਅੰਮ੍ਰਿਤ ਨਹੀਂ ਛੱਕਿਆ, ਫਿਰ ਉਹ ਪਤਿਤ ਸਿੱਖ ਕਿਵੇਂ ਹੋਏ? ਅਕਾਲ ਤਖ਼ਤ ਮੁੜ ਕਰੇ ਆਦੇਸ਼ 'ਤੇ ਵਿਚਾਰ, ਜਾਣੋ ਕੀ ਬੋਲੇ DSGMC ਦੇ ਚੇਅਰਮੈਨ...
ICC ਦਾ Bangladesh ਨੂੰ ਝਟਕਾ, ਭਾਰਤ ਵਿੱਚ ਹੀ ਖੇਡੇ ਹੋਣਗੇ ਟੀ-20 ਵਿਸ਼ਵ ਕੱਪ 2026 ਦੇ ਮੈਚ
ICC ਦਾ Bangladesh ਨੂੰ ਝਟਕਾ, ਭਾਰਤ ਵਿੱਚ ਹੀ ਖੇਡੇ ਹੋਣਗੇ ਟੀ-20 ਵਿਸ਼ਵ ਕੱਪ 2026 ਦੇ ਮੈਚ...
PM Modi ਅਤੇ ਅਮਿਤ ਸ਼ਾਹ ਦੇ ਖਿਲਾਫ JNU ਚ ਨਾਅਰੇਬਾਜ਼ੀ 'ਤੇ ਹੰਗਾਮਾ
PM Modi ਅਤੇ ਅਮਿਤ ਸ਼ਾਹ ਦੇ ਖਿਲਾਫ JNU ਚ ਨਾਅਰੇਬਾਜ਼ੀ 'ਤੇ ਹੰਗਾਮਾ...
AAM Aadmi Clinic: ਮੁਫ਼ਤ ਪ੍ਰੇਗਨੈਂਸੀ ਕੇਅਰ ਨਾਲ ਮਜਬੂਤ ਹੋਈ ਮਾਂ ਅਤੇ ਬੱਚੇ ਦੀ ਸੁਰੱਖਿਆ
AAM Aadmi Clinic: ਮੁਫ਼ਤ ਪ੍ਰੇਗਨੈਂਸੀ ਕੇਅਰ ਨਾਲ ਮਜਬੂਤ ਹੋਈ ਮਾਂ ਅਤੇ ਬੱਚੇ ਦੀ ਸੁਰੱਖਿਆ...
Weather Update: ਕਸ਼ਮੀਰ ਵਿੱਚ ਪਾਰਾ ਜ਼ੀਰੋ ਤੋਂ ਹੇਠਾਂ, ਪੰਜਾਬ 'ਚ ਸੀਤਲਹਿਰ, ਦਿੱਲੀ ਵਿੱਚ ਠੰਢ ਅਤੇ ਪ੍ਰਦੂਸ਼ਣ ਦੀ ਦੋਹਰੀ ਮਾਰ
Weather Update: ਕਸ਼ਮੀਰ ਵਿੱਚ ਪਾਰਾ ਜ਼ੀਰੋ ਤੋਂ ਹੇਠਾਂ, ਪੰਜਾਬ 'ਚ ਸੀਤਲਹਿਰ, ਦਿੱਲੀ ਵਿੱਚ ਠੰਢ ਅਤੇ ਪ੍ਰਦੂਸ਼ਣ ਦੀ ਦੋਹਰੀ ਮਾਰ...