Modern Central Jail: ਪੰਜਾਬ ਦੇ ਜੇਲ੍ਹਾਂ ਚੋਂ ਨਹੀਂ ਖਤਮ ਹੋ ਰਿਹਾ ਮੋਬਾਇਲ ਮਿਲਣ ਦਾ ਸਿਲਸਿਲਾ
Faridkot's Central Modern Jail: ਪੰਜਾਬ ਸਰਕਾਰ ਦੇ ਲੱਖ ਦਾਅਵਿਆਂ ਦੇ ਬਾਵਜੂਦ ਵੀ ਜੇਲਾਂ ਵਿੱਚ ਮੋਬਾਇਲ ਮਿਲਣ ਦਾ ਸਿਲਸਿਲਾ ਖਤਮ ਨਹੀਂ ਹੋ ਰਿਹਾ ਹੈ ਤੇ ਹੁਣ ਮੁੜ ਫਰੀਦਕੋਟ ਦੀ ਮਾਡਰਨ ਜੇਲ ਵਿੱਚ 18 ਮੋਬਾਇਲ ਬਰਾਮਦ ਹੋਏ ਹਨ।

ਪੰਜਾਬ ਦੇ ਜੇਲ੍ਹਾਂ ਚੋਂ ਨਹੀਂ ਖਤਮ ਹੋ ਰਿਹਾ ਮੋਬਾਇਲ ਮਿਲਣ ਦਾ ਸਿਲਸਿਲਾ।
ਫਰੀਦਕੋਟ ਨਿਊਜ਼: ਫਰੀਦਕੋਟ ਦੀ ਕੇਂਦਰੀ ਮਾਡਰਨ ਜ਼ੇਲ੍ਹ ਇੱਕ ਵਾਰ ਫਿਰ ਚਰਚਾ ਚ ਆਈ ਹੈ। ਜ਼ੇਲ੍ਹ ਪ੍ਰਸ਼ਾਸਨ (Jail Administration) ਵੱਲੋਂ ਵੱਡੀ ਕਾਰਵਾਈ ਕਰਦੇ ਹੋਏ ਜ਼ੇਲ੍ਹ ਅੰਦਰ ਚਲਾਏ ਤਲਾਸ਼ੀ ਅਭਿਆਨ ਦੌਰਾਨ 18 ਮੋਬਾਇਲ ਫੋਨ ਕੀਤੇ ਹਨ। ਇਸ ਦੇ ਨਾਲ ਹੀ ਹੋਰ ਨਸ਼ੀਲੀਆਂ ਅਤੇ ਪਾਬੰਦੀਸ਼ੁਦਾ ਵਸਤਾਂ ਵੀ ਬਰਾਮਦ ਹੋਈਆ ਹਨ। ਜਿਨ੍ਹਾਂ ਵਿੱਚ 8 ਸਿਮ, 9 ਹੈੱਡਫੋਨ, 10 ਚਾਰਜਰ, ਡਾਟਾ ਕੇਬਲਾਂ, ਬੀੜੀ, ਜ਼ਰਦਾ ਅਤੇ ਹੀਟਰ ਸਪਰਿੰਗ ਆਦਿ ਸ਼ਾਮਲ ਹਨ।