Taran Taran Jail: ਨਸ਼ੇ ਦੀ ਵੰਡ ਨੂੰ ਲੈ ਜੇਲ੍ਹ ਵਿੱਚ ਦੋ ਗੁਟਾਂ ਵਿਚਾਲੇ ਹਿੰਸਕ ਝੜਪ, ਇੱਕ ਜਖਮੀ
Goindwal Jail ਇਸ ਤੋਂ ਪਹਿਲਾਂ ਵੀ ਕਈ ਵਾਰ ਸੁਰਖੀਆਂ ਵਿੱਚ ਰਹੀ ਹੈ। ਹੁਣ ਮੁੜ ਤੋਂ ਹਵਾਲਾਤੀਆਂ ਵਿੱਚ ਹਿੰਸਕ ਝੜਪ ਹੋਣ ਤੋਂ ਬਾਅਦ ਸੂਬੇ ਦੀ ਕਾਨੂੰਨ ਵਿਵਸਥਾ ਤੇ ਵੱਡੇ ਸਵਾਲ ਖੜੇ ਹੋ ਗਏ ਹਨ।
ਤਰਨਤਾਰਨ ਨਿਊਜ। ਪੰਜਾਬ ਦੀ ਇੱਕ ਗੋਇੰਦਵਾਲ ਜੇਲ੍ਹ (Goindwal Jail) ਇੱਕ ਵਾਰ ਮੁੜ ਤੋਂ ਸਵਾਲਾਂ ਵਿੱਚ ਆ ਗਈ ਹੈ। ਗੋਇੰਦਵਾਲ ਜੇਲ੍ਹ ਵਿੱਚ ਬੰਦ ਕੈਦੀਆਂ ਵਿਚਾਲੇ ਝਗੜੇ ਦੀ ਖਬਰ ਸਾਹਮਣੇ ਆਈ ਹੈ। ਸੂਤਰਾਂ ਰਾਹੀਂ ਮਿਲੀ ਜਾਣਕਾਰੀ ਮੁਤਾਬਕ, ਜੇਲ੍ਹ ਵਿੱਚ ਦੋ ਧੜਿਆਂ ਵਿਚਾਲੇ ਹਿੰਸਕ ਝੜਪ ਹੋਈ ਹੈ। ਸੂਤਰਾਂ ਦੀ ਮੰਨੀਏ ਤਾਂ ਇਸ ਝਗੜੇ ਦੀ ਵਜ੍ਹਾ ਨਸ਼ੇ ਦੀ ਵੰਡ ਦੱਸੀ ਜਾ ਰਹੀ ਹੈ। ਯਾਨੀ ਨਸ਼ੇ ਦੀ ਵੰਡ ਨੂੰ ਲੈ ਕੇ ਦੋ ਗੁਟ ਆਪਸ ਵਿੱਛ ਭਿੜ ਗਏ, ਜਿਸ ਦੌਰਾਨ ਇੱਕ ਕੈਦੀ ਦੇ ਜ਼ਖਮੀ ਹੋਣ ਦੀ ਗੱਲ ਕਹੀ ਜਾ ਰਹੀ ਹੈ ।
ਜਾਣਕਾਰੀ ਇਹ ਵੀ ਮਿਲੀ ਹੈ ਕਿ ਜਖਮੀ ਹਵਾਲਾਤੀ ਦੇ ਸਿਰ ਵਿੱਚ ਗੰਭੀਰ ਸੱਟ ਲੱਗੀ ਹੈ ਨਾਲ ਹੀ ਉਸ ਦੇ ਇੱਕ ਕੰਨ੍ਹ ਦੇ ਵੱਡੇ ਜਾਣ ਦੀ ਵੀ ਖਬਰ ਹੈ। ਪਰ ਹੈਰਾਨੀ ਦੀ ਗੱਲ ਇਹ ਹੈ ਕਿ ਜੇਲ੍ਹ ਪ੍ਰਸ਼ਾਸਨ ਨੇ ਪੂਰੇ ਮਾਮਲੇ ਤੇ ਹਾਲੇ ਤੱਕ ਚੁੱਪੀ ਧਾਰੀ ਹੋਈ ਹੈ।


