Realme 11 Pro Plus: Realme ਲਿਆਏਗਾ 200MP ਕੈਮਰਾ ਵਾਲਾ ਫੋਨ, ਜ਼ੂਮ ਕਵਾਲਟੀ ਹੋਵੇਗੀ ਸ਼ਾਨਦਾਰ
Realme 11 Pro Plus Specifications: ਰੀਅਲਮੀ ਜਲਦੀ ਹੀ ਆਪਣਾ ਨਵਾਂ 200-ਮੈਗਾਪਿਕਸਲ ਕੈਮਰਾ ਸੈਂਸਰ ਲਾਂਚ ਕਰਨ ਵਾਲਾ ਹੈ। ਇਸ ਡਿਵਾਈਸ ਦੇ ਕੈਮਰੇ ਨਾਲ ਜੁੜੀ ਡਿਟੇਲ ਸਾਹਮਣੇ ਆ ਗਈ ਹੈ।
Realme ਅੱਜ ਚੀਨੀ ਬਾਜ਼ਾਰ ਵਿੱਚ Realme 11 Pro+ 5G ਸਮਾਰਟਫੋਨ ਲਾਂਚ ਕਰੇਗੀ। ਲਾਂਚ ਤੋਂ ਪਹਿਲਾਂ ਕੰਪਨੀ ਇਸ ਡਿਵਾਈਸ ਦੇ ਖਾਸ ਫੀਚਰਸ ਨੂੰ ਟੀਜ਼ ਕਰ ਰਹੀ ਹੈ, ਜਿਸ ਤੋਂ ਪਤਾ ਲੱਗਾ ਹੈ ਕਿ ਕੰਪਨੀ ਇਸ ਮਿਡ-ਰੇਂਜ ਸਮਾਰਟਫੋਨ ‘ਚ 200 ਮੈਗਾਪਿਕਸਲ ਦਾ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਦੇਣ ਜਾ ਰਹੀ ਹੈ। ਨਾਲ ਹੀ, ਅਜਿਹਾ ਲਗਦਾ ਹੈ ਕਿ ਇਹ ਨਵੀਨਤਮ Realme ਮੋਬਾਈਲ ਜਲਦੀ ਹੀ ਭਾਰਤੀ ਬਾਜ਼ਾਰ ਵਿੱਚ ਗਾਹਕਾਂ ਲਈ ਵੀ ਲਾਂਚ ਕੀਤਾ ਜਾ ਸਕਦਾ ਹੈ।
ਲੋਕਾਂ ਦੀ ਜਾਣਕਾਰੀ ਲਈ ਦੱਸ ਦੇਈਏ ਕਿ Realme India ਦੇ ਅਧਿਕਾਰਤ ਟਵਿੱਟਰ ਅਕਾਊਂਟ ਨੇ 200 ਮੈਗਾਪਿਕਸਲ ਕੈਮਰਾ ਸੈਂਸਰ ਦਾ ਹਵਾਲਾ ਦਿੰਦੇ ਹੋਏ ਟਵੀਟ ਕੀਤਾ ਹੈ, ਪਰ ਟਵੀਟ ਵਿੱਚ ਫੋਨ ਦੇ ਨਾਮ ਦਾ ਖੁਲਾਸਾ ਨਹੀਂ ਕੀਤਾ ਗਿਆ ਹੈ। ਪਰ ਟਵੀਟ ਦੇ ਨਾਲ ਜੋ ਹੈਸ਼ ਟੈਗ ਵਰਤਿਆ ਗਿਆ ਉਸ ਵਿੱਚ ਨੰਬਰ ਸੀਰੀਜ਼ ਫੋਨ ਲਿਖਿਆ ਹੋਇਆ ਨਜਰ ਹੈ, ਇਸ ਲਈ ਉਮੀਦ ਕੀਤੀ ਜਾਂਦੀ ਹੈ ਕਿ ਇਹ ਫੋਨ Realme 11 Pro Plus ਹੋ ਸਕਦਾ ਹੈ।
ਫਿਲਹਾਲ, ਕੰਪਨੀ ਦੇ ਪਲਾਂਸ ਟਵੀਟ ਤੋਂ ਸਪੱਸ਼ਟ ਨਹੀਂ ਹਨ ਕਿ Realme 11 Pro+ 5G ਨੂੰ ਭਾਰਤੀ ਬਾਜ਼ਾਰ ‘ਚ ਗਾਹਕਾਂ ਲਈ ਕਦੋਂ ਲਾਂਚ ਕੀਤਾ ਜਾਵੇਗਾ। ਯਾਦ ਰਹੇ ਕਿ ਇਸ ਫੋਨ ਨੂੰ ਕੁਝ ਸਮਾਂ ਪਹਿਲਾਂ BIS ਸਰਟੀਫਿਕੇਸ਼ਨ ਸਾਈਟ ‘ਤੇ ਦੇਖਿਆ ਗਿਆ ਸੀ, ਜਿਸ ਤੋਂ ਪਤਾ ਚੱਲਦਾ ਹੈ ਕਿ ਭਾਰਤ ‘ਚ ਗਾਹਕਾਂ ਲਈ ਫੋਨ ਜਲਦ ਹੀ ਲਾਂਚ ਕੀਤਾ ਜਾ ਸਕਦਾ ਹੈ।
Realme 11 Pro Plus ਸਪੈਸੀਫਿਕੇਸ਼ਨ(ਉਮੀਦ)
ਸੈਮਸੰਗ ISOCELL HM3 ਦਾ ਪ੍ਰਾਇਮਰੀ ਕੈਮਰਾ ਸੈਂਸਰ ਇਸ Realme ਮੋਬਾਈਲ ਫ਼ੋਨ ਵਿੱਚ ਦਿੱਤਾ ਜਾ ਸਕਦਾ ਹੈ। 200 ਮੈਗਾਪਿਕਸਲ ਕੈਮਰੇ ਦੇ ਨਾਲ ਅਲਟਰਾ ਵਾਈਡ ਲੈਂਸ ਮਿਲੇਗਾ ਜੋ ਕਿ 8 ਮੈਗਾਪਿਕਸਲ ਦਾ ਸੈਂਸਰ ਪੇਸ਼ ਕਰੇਗਾ ਅਤੇ 2 ਮੈਗਾਪਿਕਸਲ ਦਾ ਮੈਕਰੋ ਕੈਮਰਾ ਸੈਂਸਰ ਮਿਲ ਸਕਦਾ ਹੈ।
ਇਹੀ ਨਹੀਂ, ਇਹ ਵੀ ਪਤਾ ਲੱਗਾ ਹੈ ਕਿ ਇਸ ਹੈਂਡਸੈੱਟ ਨੂੰ ਕਰਵਡ AMOLED ਡਿਸਪਲੇਅ ਦੇ ਨਾਲ 120 Hz ਦਾ ਰਿਫਰੈਸ਼ ਰੇਟ ਮਿਲੇਗਾ। 6.7 ਇੰਚ ਫੁੱਲ HD ਪਲੱਸ ਰੈਜ਼ੋਲਿਊਸ਼ਨ ਵਾਲੀ ਸਕਰੀਨ, ਮੀਡੀਆਟੈੱਕ ਡਾਇਮੈਂਸਿਟੀ 7050 ਪ੍ਰੋਸੈਸਰ, 1 ਟੀਬੀ ਤੱਕ ਸਟੋਰੇਜ ਅਤੇ 16 ਜੀਬੀ ਤੱਕ ਦੀ ਰੈਮ ਮਿਲ ਸਕਦੀ ਹੈ। 100 ਵਾਟ ਫਾਸਟ ਚਾਰਜ ਦੇ ਨਾਲ 5000 mAh ਦੀ ਬੈਟਰੀ ਉਪਲਬਧ ਹੋ ਸਕਦੀ ਹੈ।