Redmi ਦੇ ਦੋ ਬਜਟ ਫੋਨਾਂ ਦੀ ਐਂਟਰੀ, ਵੇਖੋ Redmi A2 ਅਤੇ A2+ ਦੇ ਫੀਚਰ
Redmi's Smartphones: Redmi ਨੇ ਆਪਣੇ ਦੋ ਬਜਟ ਸਮਾਰਟਫੋਨ ਪੇਸ਼ ਕੀਤੇ ਹਨ। ਇਸ ਵਿੱਚ Redmi A2 ਅਤੇ Redmi A2+ ਸ਼ਾਮਲ ਹਨ। ਇੱਥੇ ਦੇਖੋ ਤੁਹਾਨੂੰ ਫੋਨ ਵਿੱਚ ਕਿਹੜੇ ਫੀਚਰਸ ਮਿਲਣਗੇ।
Redmis Upcoming Smartphones: ਜੇਕਰ ਤੁਸੀਂ ਸਮਾਰਟਫੋਨ ਖਰੀਦਣਾ ਚਾਹੁੰਦੇ ਹੋ ਜਾਂ ਲੇਟੈਸਟ ਸਮਾਰਟਫੋਨ ਲੈਣਾ ਚਾਹੁੰਦੇ ਹੋ, ਤਾਂ ਤੁਹਾਡੇ ਕੋਲ ਬਹੁਤ ਵਧੀਆ ਮੌਕਾ ਹੈ। ਦਰਅਸਲ Redmi ਨੇ ਆਪਣੇ ਦੋ ਸਮਾਰਟਫੋਨ ਪੇਸ਼ ਕੀਤੇ ਹਨ। ਇਸ ਵਿੱਚ Redmi A2 ਅਤੇ Redmi A2+ ਸ਼ਾਮਲ ਹਨ। ਇਹ ਦੋਵੇਂ ਸਮਾਰਟਫੋਨ Redmi A1 ਸੀਰੀਜ਼ ਦੇ ਉਤਰਾਧਿਕਾਰੀ ਵਜੋਂ ਪੇਸ਼ ਕੀਤੇ ਗਏ ਹਨ। MediaTek Helio G36 SoC ਚਿੱਪਸੈੱਟ ਅਤੇ 3GB ਤੱਕ RAM ਨਾਲ ਲੈਸ, ਸਮਾਰਟਫੋਨ ਨੇ ਇੱਕ ਐਂਟਰੀ-ਲੈਵਲ ਹੈਂਡਸੈੱਟ ਦੇ ਰੂਪ ਵਿੱਚ ਆਪਣੀ ਸ਼ੁਰੂਆਤ ਕੀਤੀ।
ਇਹ ਫੋਨ Xiaomi ਦੀ ਗਲੋਬਲ ਵੈੱਬਸਾਈਟ ‘ਤੇ ਲਿਸਟ ਕੀਤੇ ਗਏ ਹਨ। ਹਾਲਾਂਕਿ, ਹੈਂਡਸੈੱਟ ਦੀ ਕੀਮਤ ਅਤੇ ਉਪਲਬਧਤਾ ਬਾਰੇ ਫਿਲਹਾਲ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ। ਦੋਵਾਂ ਸਮਾਰਟਫੋਨਸ ‘ਚ ਤੁਹਾਨੂੰ ਤਿੰਨ ਕਲਰ ਆਪਸ਼ਨ ਮਿਲਣਗੇ। ਫੋਟੋਗ੍ਰਾਫੀ ਅਤੇ ਵੀਡੀਓਗ੍ਰਾਫੀ ਲਈ, Redmi A2 ਵਿੱਚ 8 ਮੈਗਾਪਿਕਸਲ ਪ੍ਰਾਇਮਰੀ ਕੈਮਰਾ ਅਤੇ 5 ਮੈਗਾਪਿਕਸਲ ਸੈਲਫੀ ਕੈਮਰਾ ਮਿਲੇਗਾ।
Redmi A2, Redmi A2+ Specifications
ਲੇਟੈਸਟ Redmi A2 ਅਤੇ Redmi A2+ ਆਊਟ-ਆਫ-ਦ-ਬਾਕਸ ਐਂਡਰਾਇਡ 12 (ਗੋ ਐਡੀਸ਼ਨ) ‘ਤੇ ਚੱਲਦਾ ਹੈ। ਸਮਾਰਟਫੋਨ ‘ਚ 6.52-ਇੰਚ HD+ (1600 x 720 ਪਿਕਸਲ) ਡਿਸਪਲੇ ਹੈ। ਇਹ ਸਮਾਰਟਫੋਨ MediaTek Helio G36 SoC ਚਿਪਸੈੱਟ ਦੁਆਰਾ ਸੰਚਾਲਿਤ ਹੈ ਜੋ 3GB ਤੱਕ LPDDR4x ਰੈਮ ਅਤੇ 32GB ਤੱਕ eMMC 5.1 ਆਨਬੋਰਡ ਸਟੋਰੇਜ ਨਾਲ ਜੋੜਿਆ ਗਿਆ ਹੈ। ਹੈਂਡਸੈੱਟ ਵਿੱਚ QVGA ਲੈਂਜ਼ ਦੇ ਨਾਲ ਇੱਕ 8-ਮੈਗਾਪਿਕਸਲ ਦਾ ਪ੍ਰਾਇਮਰੀ ਕੈਮਰਾ ਹੈ ਅਤੇ ਇਸ ਦੇ ਪਿਛਲੇ ਪੈਨਲ ‘ਤੇ ਇੱਕ LED ਫਲੈਸ਼ ਹੈ। ਸੈਲਫੀ ਅਤੇ ਵੀਡੀਓਗ੍ਰਾਫੀ ਲਈ ਫਰੰਟ ‘ਚ 5 ਮੈਗਾਪਿਕਸਲ ਦਾ ਸੈਲਫੀ ਕੈਮਰਾ ਹੈ।
Redmi A2 ਸੀਰੀਜ਼ ਦੇ ਫੋਨ 10W ਫਾਸਟ ਚਾਰਜਿੰਗ ਸਪੋਰਟ ਦੇ ਨਾਲ 5,000mAh ਦੀ ਬੈਟਰੀ ਨਾਲ ਲੈਸ ਹਨ। ਕਨੈਕਟੀਵਿਟੀ ਵਿਕਲਪਾਂ ਵਿੱਚ 4G, 2.4GHz Wi-Fi, ਬਲੂਟੁੱਥ 5.0, GPS, GLONASS, Galileo, 3.5mm ਆਡੀਓ ਜੈਕ, ਅਤੇ ਚਾਰਜਿੰਗ ਲਈ ਇੱਕ USB ਟਾਈਪ-ਸੀ ਪੋਰਟ ਸ਼ਾਮਲ ਹਨ। Redmi A2+ ਵਿੱਚ Redmi A2 ਦੇ ਸਮਾਨ ਵਿਸ਼ੇਸ਼ਤਾਵਾਂ ਹਨ ਪਰ ਇਹ ਬਾਇਓਮੈਟ੍ਰਿਕ ਪ੍ਰਮਾਣਿਕਤਾ ਲਈ ਇੱਕ ਫਿੰਗਰਪ੍ਰਿੰਟ ਸਕੈਨਰ ਵੀ ਲੈਸ ਹੈ।
Redmi A2, Redmi A2+: Price and Availability
ਫਿਲਹਾਲ ਹਾਲੇ ਨਵੇਂ ਲਾਂਚ ਕੀਤੇ ਗਏ Redmi A2 ਅਤੇ Redmi A2+ ਨੇ ਯੂਰਪ ਵਿੱਚ ਐਂਟਰੀ-ਪੱਧਰ ਦੇ ਸਮਾਰਟਫ਼ੋਨ ਵਜੋਂ ਸ਼ੁਰੂਆਤ ਕੀਤੀ ਹੈ। ਸੰਭਾਵਨਾ ਹੈ ਕਿ ਇਸ ਨੂੰ ਭਾਰਤ ‘ਚ ਜਲਦ ਹੀ ਲਾਂਚ ਕੀਤਾ ਜਾਵੇਗਾ। ਇਹ ਫੋਨ ਬਲੈਕ, ਲਾਈਟ ਗ੍ਰੀਨ ਅਤੇ ਲਾਈਟ ਬਲੂ ਕਲਰ ‘ਚ ਉਪਲੱਬਧ ਹਨ। ਇਹ 2GB + 32GB ਅਤੇ 3GB + 32GB ਰੈਮ ਅਤੇ ਸਟੋਰੇਜ Configuration ਵਿੱਚ ਉਪਲਬੱਧ ਹੋਣਗੇ ਪਰ ਕੰਪਨੀ ਨੇ ਕੀਮਤ ਅਤੇ ਉਪਲਬੱਧਤਾ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਹੈ।