AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

ਵਾਰ-ਵਾਰ ਕੱਟ ਰਹੀ ਹੈ ਕਾਲ? ਹੁਣ ਸ਼ਿਕਾਇਤ ਕਰਨਾ ਹੋਵੇਗਾ ਆਸਾਨ, TRAI ਨੇ ਲਾਂਚ ਕੀਤਾ ਨਵਾਂ MyCall ਐਪ

MyCall App: ਟ੍ਰਾਈ (TRAI) ਨੇ ਨਵੇਂ ਫੀਚਰਾਂ ਅਤੇ ਬਿਹਤਰ ਇੰਟਰਫੇਸ ਨਾਲ 'ਮਾਈਕਾਲ' (MyCall) ਐਪ ਨੂੰ ਮੁੜ ਲਾਂਚ ਕੀਤਾ ਹੈ। ਹੁਣ ਯੂਜਰਸ 1 ਤੋਂ 5 ਸਟਾਰ ਤੱਕ ਕਾਲ ਕੁਆਲਿਟੀ ਨੂੰ ਰੇਟ ਕਰ ਸਕਣਗੇ ਅਤੇ ਕਾਲ ਡਰਾਪ ਸਮੇਤ ਕਈ ਨੈੱਟਵਰਕ ਸਮੱਸਿਆਵਾਂ ਦੀ ਰਿਪੋਰਟ ਵੀ ਕਰ ਸਕਣਗੇ।

ਵਾਰ-ਵਾਰ ਕੱਟ ਰਹੀ ਹੈ ਕਾਲ? ਹੁਣ ਸ਼ਿਕਾਇਤ ਕਰਨਾ ਹੋਵੇਗਾ ਆਸਾਨ, TRAI ਨੇ ਲਾਂਚ ਕੀਤਾ ਨਵਾਂ MyCall ਐਪ
ਵਾਰ-ਵਾਰ ਕੱਟ ਰਹੀ ਹੈ ਕਾਲ? ਹੁਣ ਸ਼ਿਕਾਇਤ ਕਰਨਾ ਹੋਵੇਗਾ ਆਸਾਨ
tv9-punjabi
| Published: 04 Aug 2026 15:55 PM IST
Share

ਭਾਰਤ ਵਿੱਚ ਮੋਬਾਈਲ ਕਾਲਿੰਗ ਦਾ ਤਜਰਬਾ ਹੋਰ ਬਿਹਤਰ ਬਣਾਉਣ ਲਈ ਭਾਰਤੀ ਦੂਰਸੰਚਾਰ ਨਿਯਾਮਕ ਅਥਾਰਟੀ (TRAI) ਨੇ ਆਪਣੇ ‘ਮਾਈਕਾਲ’ (MyCall) ਐਪ ਨੂੰ ਨਵੇਂ ਫੀਚਰਾਂ ਅਤੇ ਬਿਹਤਰ ਇੰਟਰਫੇਸ ਨਾਲ ਮੁੜ ਲਾਂਚ ਕੀਤਾ ਹੈ। ਹੁਣ ਯੂਜਰਸ ਆਪਣੀ ਵੌਇਸ ਕਾਲ ਦੀ ਕੁਆਲਿਟੀ ਨੂੰ ਰੇਟ ਕਰਨ ਦੇ ਨਾਲ-ਨਾਲ ਕਾਲਿੰਗ ਦੌਰਾਨ ਆਉਣ ਵਾਲੀਆਂ ਸਮੱਸਿਆਵਾਂ ਦੀ ਜਾਣਕਾਰੀ ਵੀ ਸਿੱਧੀ ਸਾਂਝੀ ਕਰ ਸਕਣਗੇ। ਟ੍ਰਾਈ ਦਾ ਕਹਿਣਾ ਹੈ ਕਿ ਇਸ ਨਾਲ ਟੈਲੀਕਾਮ ਕੰਪਨੀਆਂ ਨੂੰ ਨੈੱਟਵਰਕ ਸੁਧਾਰਨ ਵਿੱਚ ਮਦਦ ਮਿਲੇਗੀ ਅਤੇ ਯੂਜਰਸ ਦੀਆਂ ਸ਼ਿਕਾਇਤਾਂ ‘ਤੇ ਹੋਰ ਤੇਜ਼ੀ ਨਾਲ ਕਾਰਵਾਈ ਕੀਤੀ ਜਾ ਸਕੇਗੀ।

ਯੂਜਰਸ ਨੂੰ ਮਿਲੇਗਾ ਸ਼ਿਕਾਇਤ ਦਰਜ ਕਰਵਾਉਣ ਦਾ ਆਸਾਨ ਮਾਧਿਅਮ

ਭਾਰਤ ਵਿੱਚ ਮੋਬਾਈਲ ਕਾਲਿੰਗ ਦਾ ਤਜਰਬਾ ਬਿਹਤਰ ਬਣਾਉਣ ਦੇ ਉਦੇਸ਼ ਨਾਲ ਭਾਰਤੀ ਦੂਰਸੰਚਾਰ ਨਿਯਾਮਕ ਅਥਾਰਟੀ (TRAI) ਨੇ ਆਪਣੇ ‘ਮਾਈਕਾਲ’ (MyCall) ਐਪ ਨੂੰ ਨਵੇਂ ਰੂਪ ਵਿੱਚ ਪੇਸ਼ ਕੀਤਾ ਹੈ। ਸੋਮਵਾਰ ਨੂੰ ਲਾਂਚ ਕੀਤੇ ਗਏ ਇਸ ਐਪ ਵਿੱਚ ਨਵਾਂ ਇੰਟਰਫੇਸ ਅਤੇ ਕਈ ਉਪਯੋਗੀ ਫੀਚਰ ਸ਼ਾਮਲ ਕੀਤੇ ਗਏ ਹਨ। TRAI ਦੇ ਅਨੁਸਾਰ, ਇਹ ਐਪ ਖਪਤਕਾਰਾਂ ਅਤੇ ਟੈਲੀਕਾਮ ਕੰਪਨੀਆਂ ਵਿਚਕਾਰ ਇੱਕ ਮਹੱਤਵਪੂਰਨ ਕੜੀ ਵਜੋਂ ਕੰਮ ਕਰੇਗਾ। ਇਸ ਦੀ ਮਦਦ ਨਾਲ ਲੋਕ ਆਪਣੀਆਂ ਵੌਇਸ ਕਾਲਾਂ ਦੀ ਕੁਆਲਿਟੀ ਨੂੰ ਰੇਟ ਕਰਨ ਦੇ ਨਾਲ-ਨਾਲ ਕਾਲਿੰਗ ਦੌਰਾਨ ਆਉਣ ਵਾਲੀਆਂ ਸਮੱਸਿਆਵਾਂ ਦੀ ਜਾਣਕਾਰੀ ਵੀ ਸਿੱਧੇ ਤੌਰ ‘ਤੇ ਸਾਂਝੀ ਕਰ ਸਕਣਗੇ। ਇਸ ਨਾਲ ਨੈੱਟਵਰਕ ਦੀ ਅਸਲ ਸਥਿਤੀ ਦਾ ਪਤਾ ਲਗਾਉਣ ਅਤੇ ਉਸ ਵਿੱਚ ਸੁਧਾਰ ਕਰਨ ਵਿੱਚ ਮਦਦ ਮਿਲੇਗੀ।

1 ਤੋਂ 5 ਸਟਾਰ ਤੱਕ ਰੇਟਿੰਗ ਅਤੇ ਕਈ ਤਰ੍ਹਾਂ ਦੀਆਂ ਸ਼ਿਕਾਇਤਾਂ ਦਰਜ ਕਰਨ ਦੀ ਸੁਵਿਧਾ

TRAI ਦੇ ਚੇਅਰਮੈਨ ਅਨਿਲ ਕੁਮਾਰ ਲਾਹੋਟੀ ਨੇ ਐਪ ਲਾਂਚ ਮੌਕੇ ਕਿਹਾ ਕਿ ‘ਮਾਈਕਾਲ’ (MyCall) ਐਪ ਖਪਤਕਾਰਾਂ ਲਈ ਇੱਕ ਪ੍ਰਭਾਵਸ਼ਾਲੀ ਮਾਧਿਅਮ ਸਾਬਤ ਹੋਵੇਗਾ। ਨਵੇਂ ਐਪ ਵਿੱਚ ਯੂਜ਼ਰ ਆਪਣੀਆਂ ਹਾਲੀਆ ਵੌਇਸ ਕਾਲਾਂ ਨੂੰ 1 ਤੋਂ 5 ਸਟਾਰ ਤੱਕ ਰੇਟ ਕਰ ਸਕਣਗੇ।

ਇਸ ਤੋਂ ਇਲਾਵਾ ਕਾਲ ਡਰਾਪ, ਕਾਲ ਦੌਰਾਨ ਗੂੰਜ (Echo), ਆਡੀਓ ਵਿੱਚ ਦੇਰੀ (Audio Delay), ਕਰਾਸ ਕਨੈਕਸ਼ਨ (Cross Connection) ਅਤੇ ਆਵਾਜ਼ ਦਾ ਵਾਰ-ਵਾਰ ਟੁੱਟਣਾ ਵਰਗੀਆਂ ਤਕਨੀਕੀ ਸਮੱਸਿਆਵਾਂ ਦੀ ਜਾਣਕਾਰੀ ਵੀ ਦਰਜ ਕਰ ਸਕਣਗੇ। ਇਸ ਨਾਲ ਟੈਲੀਕਾਮ ਕੰਪਨੀਆਂ ਨੂੰ ਕਾਲਿੰਗ ਦੌਰਾਨ ਆਉਣ ਵਾਲੀਆਂ ਅਸਲ ਸਮੱਸਿਆਵਾਂ ਬਾਰੇ ਜਾਣਕਾਰੀ ਮਿਲੇਗੀ ਅਤੇ ਉਨ੍ਹਾਂ ਦੇ ਹੱਲ ਲਈ ਕਦਮ ਚੁੱਕਣ ਵਿੱਚ ਮਦਦ ਮਿਲੇਗੀ।

ਗੂਗਲ ਪਲੇ ਸਟੋਰ ਤੋਂ ਕਰੋ ਡਾਊਨਲੋਡ

TRAI ਦੇ ਮੁਤਾਬਕ, ‘ਮਾਈਕਾਲ’ (MyCall) ਐਪ ਰਾਹੀਂ ਮਿਲਣ ਵਾਲਾ ਖਪਤਕਾਰਾਂ ਦਾ ਫੀਡਬੈਕ ਸਬੰਧਤ ਟੈਲੀਕਾਮ ਸੇਵਾ ਪ੍ਰਦਾਤਾਵਾਂ ਨਾਲ ਸਾਂਝਾ ਕੀਤਾ ਜਾਵੇਗਾ। ਕੰਪਨੀਆਂ ਇਸ ਫੀਡਬੈਕ ਦਾ ਵਿਸ਼ਲੇਸ਼ਣ ਕਰਕੇ ਨੈੱਟਵਰਕ ਅਤੇ ਕਾਲ ਕੁਆਲਿਟੀ ਵਿੱਚ ਸੁਧਾਰ ਲਈ ਲੋੜੀਂਦੇ ਕਦਮ ਚੁੱਕ ਸਕਣਗੀਆਂ। TRAI ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਐਪ ਨੂੰ ਗੂਗਲ ਪਲੇ ਸਟੋਰ ਤੋਂ ਡਾਊਨਲੋਡ ਕਰਨ ਅਤੇ ਹਰ ਕਾਲ ਤੋਂ ਬਾਅਦ ਆਪਣਾ ਅਨੁਭਵ ਸਾਂਝਾ ਕਰਨ। ਨਿਯਾਮਕ ਦਾ ਮੰਨਣਾ ਹੈ ਕਿ ਜਿੰਨੇ ਵੱਧ ਲੋਕ ਇਸ ਐਪ ਦੀ ਵਰਤੋਂ ਕਰਨਗੇ, ਉੱਨਾ ਹੀ ਸਹੀ ਡਾਟਾ ਮਿਲੇਗਾ, ਜਿਸ ਨਾਲ ਦੇਸ਼ ਭਰ ਵਿੱਚ ਮੋਬਾਈਲ ਕਾਲਿੰਗ ਸੇਵਾਵਾਂ ਦੀ ਕੁਆਲਿਟੀ ਨੂੰ ਹੋਰ ਬਿਹਤਰ ਬਣਾਉਣ ਵਿੱਚ ਮਦਦ ਮਿਲੇਗੀ।

Source:TV9Hindi.com

Follow Us
Onion Price Hike: ਪੰਜਾਬ-ਚੰਡੀਗੜ੍ਹ 'ਚ ਪਿਆਜ ਨੇ ਕੱਢੇ ਹੰਝੂ, ਕੀ ਹੈ ਵਜ੍ਹਾ, ਵੇਖੋ TV9ਪੰਜਾਬੀ ਦੀ ਇਹ ਖਾਸ ਰਿਪੋਰਟ
Onion Price Hike: ਪੰਜਾਬ-ਚੰਡੀਗੜ੍ਹ 'ਚ ਪਿਆਜ ਨੇ ਕੱਢੇ ਹੰਝੂ, ਕੀ ਹੈ ਵਜ੍ਹਾ, ਵੇਖੋ TV9ਪੰਜਾਬੀ ਦੀ ਇਹ ਖਾਸ ਰਿਪੋਰਟ...
Onion Price Hike: ਆ ਰਹੀ 'ਕਾਂਦਾ ਐਕਸਪ੍ਰੈਸ', ਹੁਣ ਸਸਤਾ ਹੋਵੇਗਾ ਪਿਆਜ਼
Onion Price Hike: ਆ ਰਹੀ 'ਕਾਂਦਾ ਐਕਸਪ੍ਰੈਸ', ਹੁਣ ਸਸਤਾ ਹੋਵੇਗਾ ਪਿਆਜ਼...
Ram Rahim: 21 ਦਿਨਾਂ ਦੀ ਫਰਲੋ 'ਤੇ 17ਵੀਂ ਵਾਰ ਜੇਲ੍ਹ ਤੋਂ ਬਾਹਰ ਆਇਆ ਰਾਮ ਰਹੀਮ
Ram Rahim: 21 ਦਿਨਾਂ ਦੀ ਫਰਲੋ 'ਤੇ 17ਵੀਂ ਵਾਰ ਜੇਲ੍ਹ ਤੋਂ ਬਾਹਰ ਆਇਆ ਰਾਮ ਰਹੀਮ...
Chandigarh IED Recovered: ਨਿਸ਼ਾਨੇ 'ਤੇ ਸੀ ਸੈਕਟਰ-43 ਦਾ ਬੱਸ ਅੱਡਾ ਜਾਂ ਕੋਰਟ? ਹੋਇਆ ਵੱਡਾ ਖੁਲਾਸਾ
Chandigarh IED Recovered: ਨਿਸ਼ਾਨੇ 'ਤੇ ਸੀ ਸੈਕਟਰ-43 ਦਾ ਬੱਸ ਅੱਡਾ ਜਾਂ ਕੋਰਟ? ਹੋਇਆ ਵੱਡਾ ਖੁਲਾਸਾ...
Lawrence Bishnoi ਦਾ ਸਭ ਤੋਂ ਵੱਡਾ ਦੁਸ਼ਮਣ ਕੌਣ? Digital Don Shahzad Bhatti ਦੀ ਪੂਰੀ ਕਹਾਣੀ
Lawrence Bishnoi ਦਾ ਸਭ ਤੋਂ ਵੱਡਾ ਦੁਸ਼ਮਣ ਕੌਣ? Digital Don Shahzad Bhatti ਦੀ ਪੂਰੀ ਕਹਾਣੀ...
ਗਰਲਫਰੈਂਡ ਦੀ Kiss ਨਾਲ ਸੱਜੀ ਕਾਰ, ਵਾਇਰਲ ਹੋਈਆਂ ਤਸਵੀਰਾਂ ਤਾਂ ਪੁਲਿਸ ਨੇ ਕੱਟਿਆ ਚਾਲਾਨ
ਗਰਲਫਰੈਂਡ ਦੀ Kiss ਨਾਲ ਸੱਜੀ ਕਾਰ, ਵਾਇਰਲ ਹੋਈਆਂ ਤਸਵੀਰਾਂ ਤਾਂ ਪੁਲਿਸ ਨੇ ਕੱਟਿਆ ਚਾਲਾਨ...
2027 ਤੋਂ ਪਹਿਲਾਂ ਕਾਂਗਰਸ 'ਚ ਸਿਆਸੀ ਘਮਸਾਣ... ਪਰ MP ਅਮਰ ਸਿੰਘ ਕਰ ਰਹੇ ਕੁਝ ਹੋਰ ਹੀ ਦਾਅਵੇ
2027 ਤੋਂ ਪਹਿਲਾਂ ਕਾਂਗਰਸ 'ਚ ਸਿਆਸੀ ਘਮਸਾਣ... ਪਰ MP ਅਮਰ ਸਿੰਘ ਕਰ ਰਹੇ ਕੁਝ ਹੋਰ ਹੀ ਦਾਅਵੇ...
ਦਿੱਲੀ-NCR ਵਿੱਚ ਸਵਾਈਨ ਫਲੂ ਦੀ ਦਸਤਕ, ਜਾਣੋ ਬਚਣ ਦੇ ਸੌਖੇ ਤਰੀਕੇ
ਦਿੱਲੀ-NCR ਵਿੱਚ ਸਵਾਈਨ ਫਲੂ ਦੀ ਦਸਤਕ, ਜਾਣੋ ਬਚਣ ਦੇ ਸੌਖੇ ਤਰੀਕੇ...
ਚੰਡੀਗੜ੍ਹ ਨੂੰ ਦਹਿਲਾਉਣ ਦੀ ਸਾਜਿਸ਼ ਨਾਕਾਮ, ਬੱਸ ਸਟੈਂਡ 'ਤੇ ਮਿਲਿਆ IED, 3 ਕਾਬੂ
ਚੰਡੀਗੜ੍ਹ ਨੂੰ ਦਹਿਲਾਉਣ ਦੀ ਸਾਜਿਸ਼ ਨਾਕਾਮ, ਬੱਸ ਸਟੈਂਡ 'ਤੇ ਮਿਲਿਆ IED, 3 ਕਾਬੂ...