iPhone 17 Pro Max ‘ਚ ਹੋਵੇਗਾ ਵੱਡਾ ਬਦਲਾਅ, Apple ਬਦਲੇਗਾ ਇਸ ਦਾ ਡਿਜ਼ਾਈਨ ਤੇ ਫੀਚਰਸ!
iPhone 17 Pro Max Design: ਅਗਲੇ ਸਾਲ ਆਈਫੋਨ 17 ਸੀਰੀਜ਼ ਦੇ ਲਾਂਚ ਲਈ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ, ਜਿਸ 'ਚ ਆਈਫੋਨ 17 ਪ੍ਰੋ ਮੈਕਸ ਨੂੰ ਨਵੇਂ ਅਤੇ ਅਪਡੇਟਿਡ ਡਿਜ਼ਾਈਨ ਦੇ ਨਾਲ ਪੇਸ਼ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਕੁਝ ਫੀਚਰਸ 'ਚ ਅਪਗ੍ਰੇਡ ਵੀ ਦੇਖਿਆ ਜਾ ਸਕਦਾ ਹੈ। ਆਓ ਜਾਣਦੇ ਹਾਂ ਕਿ ਐਪਲ ਨਵੇਂ ਆਈਫੋਨ 17 ਪ੍ਰੋ ਮੈਕਸ ਨੂੰ ਕਿਹੜੇ ਬਦਲਾਅ ਨਾਲ ਬਾਜ਼ਾਰ 'ਚ ਲਾਂਚ ਕਰ ਸਕਦਾ ਹੈ।

iPhone 17 Pro Max Features Updates: ਆਈਫੋਨ ਨਿਰਮਾਤਾ ਐਪਲ ਆਉਣ ਵਾਲੀ ਆਈਫੋਨ 17 ਸੀਰੀਜ਼ ‘ਤੇ ਕੰਮ ਕਰ ਰਹੀ ਹੈ। ਆਈਫੋਨ 16 ਸੀਰੀਜ਼ ਦੇ ਲਾਂਚ ਹੋਣ ਤੋਂ ਬਾਅਦ ਤੋਂ ਹੀ ਆਈਫੋਨ 17 ਸੀਰੀਜ਼ ਦੀ ਚਰਚਾ ਤੇਜ਼ ਹੋ ਗਈ ਹੈ। ਇੰਟਰਨੈੱਟ ‘ਤੇ ਇਸ ਨਵੀਂ ਸੀਰੀਜ਼ ਨੂੰ ਲੈ ਕੇ ਲੀਕ ਅਤੇ ਅਫਵਾਹਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ। ਆਈਫੋਨ 17 ਪ੍ਰੋ ਮੈਕਸ ਬਾਰੇ ਕਿਹਾ ਜਾ ਰਿਹਾ ਹੈ ਕਿ ਇਸ ਨੂੰ ਨਵੇਂ ਅਤੇ ਅਪਡੇਟਿਡ ਡਿਜ਼ਾਈਨ ਨਾਲ ਪੇਸ਼ ਕੀਤਾ ਜਾ ਸਕਦਾ ਹੈ। ਆਓ ਜਾਣਦੇ ਹਾਂ iPhone 17 Pro Max ਵਿੱਚ ਕਿਹੜੇ-ਕਿਹੜੇ ਅੱਪਗ੍ਰੇਡ ਮਿਲ ਸਕਦੇ ਹਨ।
ਮੀਡੀਆ ਰਿਪੋਰਟਾਂ ਮੁਤਾਬਕ ਅਗਲੇ ਸਾਲ ਸਤੰਬਰ ‘ਚ ਆਈਫੋਨ ਦੀ ਦਿੱਖ ਪੂਰੀ ਤਰ੍ਹਾਂ ਵੱਖ ਹੋ ਸਕਦੀ ਹੈ। ਆਈਫੋਨ 17 ਪ੍ਰੋ ਮੈਕਸ ਦੀ ਸਕਰੀਨ ਨੂੰ ਅਪਡੇਟ ਕੀਤੇ ਜਾਣ ਦੀ ਉਮੀਦ ਹੈ। ਇਸ ਤੋਂ ਇਲਾਵਾ ਐਪਲ ਆਈਫੋਨ ਦੀ ਡਿਸਪਲੇਅ ‘ਚ ਵਰਤੀ ਜਾਣ ਵਾਲੀ ਤਕਨੀਕ ਐਪਲ ਵਾਚ ਦੀ ਤਕਨੀਕ ਨਾਲ ਮੇਲ ਖਾਂਦੀ ਹੈ।
ਆਈਫੋਨ 17 ਪ੍ਰੋ ਮੈਕਸ: ਡਿਜ਼ਾਈਨ ਕੀ ਬਦਲੇਗਾ?
Apple iPhone 17 Pro Max ਵਿੱਚ ਇਹ 5 ਵੱਡੇ ਬਦਲਾਅ ਹੋਣ ਦੀ ਉਮੀਦ ਹੈ।
- ਆਈਫੋਨ 17 ਪ੍ਰੋ ਮੈਕਸ ਨੂੰ ਛੋਟੇ ਡਾਇਨਾਮਿਕ ਆਈਲੈਂਡ ਦੇ ਨਾਲ ਇੱਕ ਨਵਾਂ ਫੇਸ ਆਈਡੀ ਸਿਸਟਮ ਮਿਲਣ ਦੀ ਉਮੀਦ ਹੈ।
ਅਗਲੇ ਸਾਲ ਦੇ ਪ੍ਰੋ ਮਾਡਲ ਵਿੱਚ ਇੱਕ ਅਪਗ੍ਰੇਡ ਕੀਤਾ 48MP ਟੈਲੀਫੋਟੋ ਕੈਮਰਾ ਅਤੇ 24MP ਸੈਲਫੀ ਕੈਮਰਾ ਮਿਲਣ ਦੀ ਸੰਭਾਵਨਾ ਹੈ। - ਉਮੀਦ ਕੀਤੀ ਜਾ ਰਹੀ ਹੈ ਕਿ ਬਿਹਤਰ ਪ੍ਰਦਰਸ਼ਨ ਕੁਸ਼ਲਤਾ ਅਤੇ AI ਵਿਸ਼ੇਸ਼ਤਾਵਾਂ ਲਈ ਇਸ ਨੂੰ 12GB ਰੈਮ ਦੇ ਨਾਲ A19 Pro ਚਿੱਪਸੈੱਟ ਦਿੱਤਾ ਜਾ ਸਕਦਾ ਹੈ।
- ਐਪਲ ਆਈਫੋਨ 17 ਪ੍ਰੋ ਮੈਕਸ ਲਈ ਇੱਕ ਵਿਸ਼ੇਸ਼ ਬਟਨ ਪੇਸ਼ ਕਰ ਸਕਦਾ ਹੈ, ਜੋ ਵਾਲੀਅਮ ਅਤੇ ਐਕਸ਼ਨ ਬਟਨ ਫੰਕਸ਼ਨਾਂ ਦੋਵਾਂ ਦਾ ਪ੍ਰਬੰਧਨ ਕਰੇਗਾ।
- ਆਈਫੋਨ 17 ਪ੍ਰੋ ਮੈਕਸ ਨੂੰ ਨਵੇਂ ਗ੍ਰੀਨ ਟਾਈਟੇਨੀਅਮ ਜਾਂ ਟੀਲ ਟਾਈਟੇਨੀਅਮ ਕਲਰ ‘ਚ ਲਾਂਚ ਕੀਤਾ ਜਾ ਸਕਦਾ ਹੈ।
ਆਈਫੋਨ ‘ਚ ਐਪਲ ਵਾਚ ਵਰਗੀ ਤਕਨੀਕ
ਇੱਕ ਕੋਰੀਆਈ ਵੈੱਬਸਾਈਟ ਦੀ ਰਿਪੋਰਟ ‘ਚ ਦਾਅਵਾ ਕੀਤਾ ਗਿਆ ਹੈ ਕਿ ਐਪਲ ਵਾਚ ਸੀਰੀਜ਼ 10 ਦੇ ਲੇਟੈਸਟ ਵਰਜ਼ਨ ‘ਚ ਸਮਾਰਟਵਾਚ ‘ਤੇ ਡਿਸਪਲੇ ਦੇ ਸੁਭਾਅ ਨੂੰ ਬਦਲਿਆ ਗਿਆ ਹੈ। ਅਗਲੇ ਸਾਲ ਲਾਂਚ ਹੋਣ ਵਾਲੇ ਐਪਲ ਆਈਫੋਨ ਦੀ ਡਿਸਪਲੇਅ ‘ਚ ਵੀ ਅਜਿਹਾ ਹੀ ਬਦਲਾਅ ਕੀਤਾ ਜਾ ਸਕਦਾ ਹੈ। ਐੱਪਲ ਵਾਚ ਸੀਰੀਜ਼ 10 ‘ਚ LTPO3 ਡਿਸਪਲੇ ਦੀ ਵਰਤੋਂ ਕੀਤੀ ਗਈ ਹੈ। ਹਾਲਾਂਕਿ, ਐਪਲ ਨੇ ਅਧਿਕਾਰਤ ਤੌਰ ‘ਤੇ ਇਨ੍ਹਾਂ ਵਿੱਚੋਂ ਕਿਸੇ ਵੀ ਬਦਲਾਅ ਦੀ ਪੁਸ਼ਟੀ ਨਹੀਂ ਕੀਤੀ ਹੈ।
ਇਹ ਵੀ ਪੜ੍ਹੋ: iPhone 17 ਸੀਰੀਜ਼ ਨੂੰ ਲੈ ਕੇ ਆਇਆ ਇਹ ਵੱਡਾ ਅਪਡੇਟ, ਐਪਲ ਨੇ ਅਜੇ ਤੱਕ ਇਹ ਫੀਚਰ ਨਹੀਂ ਦਿੱਤਾ
ਇਹ ਵੀ ਪੜ੍ਹੋ