AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਫੋਟੋ ਗੈਲਰੀਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਵੈੱਬ ਸਟੋਰੀਜ਼ਚੋਣਾਂ 2026

ਮੁਫ਼ਤ Wi-Fi ਦਾ ਲਾਲਚ ਪੈ ਸਕਦਾ ਹੈ ਭਾਰੀ, ਉੱਡ ਸਕਦੀ ਹੈ ਜ਼ਿੰਦਗੀ ਭਰ ਦੀ ਕਮਾਈ; ਜਾਣੋ ਕਿਵੇਂ ਡਾਟਾ ਚੋਰੀ ਕਰ ਰਹੇ ਹੈਕਰ

ਛੁੱਟੀਆਂ ਮਨਾਉਣ ਜਾਂ ਦਫ਼ਤਰੀ ਕੰਮਕਾਜ ਦੇ ਸਿਲਸਿਲੇ ਵਿੱਚ ਜਦੋਂ ਵੀ ਅਸੀਂ ਕਿਸੇ ਦੂਜੇ ਸ਼ਹਿਰ ਜਾਂ ਹੋਟਲ ਵਿੱਚ ਠਹਿਰਦੇ ਹਾਂ, ਤਾਂ ਚੈੱਕ-ਇਨ ਕਰਦੇ ਸਾਰ ਹੀ ਸਾਡਾ ਸਭ ਤੋਂ ਪਹਿਲਾ ਸਵਾਲ ਅਕਸਰ ਇਹੀ ਹੁੰਦਾ ਹੈ। "ਵਾਈ-ਫ਼ਾਈ ਦਾ ਪਾਸਵਰਡ ਕੀ ਹੈ?" ਮੋਬਾਈਲ ਡਾਟਾ ਬਚਾਉਣ ਦੇ ਚੱਕਰ ਵਿੱਚ ਬਿਨਾਂ ਸੋਚੇ-ਸਮਝੇ ਹੋਟਲਾਂ, ਰਿਜ਼ੌਰਟਾਂ ਜਾਂ ਕਾਨਫ਼ਰੰਸ ਹਾਲਾਂ ਦੇ ਮੁਫ਼ਤ ਵਾਈ-ਫ਼ਾਈ ਨਾਲ ਜੁੜਨ ਦੀ ਇਹ ਆਮ ਆਦਤ ਤੁਹਾਡੀ ਜ਼ਿੰਦਗੀ ਭਰ ਦੀ ਕਮਾਈ ਅਤੇ ਨਿੱਜੀ ਗੋਪਨੀਯਤਾ ਨੂੰ ਪਲ ਭਰ ਵਿੱਚ ਖ਼ਤਰੇ ਵਿੱਚ ਪਾ ਸਕਦੀ ਹੈ।

ਮੁਫ਼ਤ Wi-Fi ਦਾ ਲਾਲਚ ਪੈ ਸਕਦਾ ਹੈ ਭਾਰੀ, ਉੱਡ ਸਕਦੀ ਹੈ ਜ਼ਿੰਦਗੀ ਭਰ ਦੀ ਕਮਾਈ; ਜਾਣੋ ਕਿਵੇਂ ਡਾਟਾ ਚੋਰੀ ਕਰ ਰਹੇ ਹੈਕਰ
tv9-punjabi
| Updated On: 16 Aug 2026 14:09 PM IST
Share

ਛੁੱਟੀਆਂ ਮਨਾਉਣ ਜਾਂ ਦਫ਼ਤਰੀ ਕੰਮਕਾਜ ਦੇ ਸਿਲਸਿਲੇ ਵਿੱਚ ਜਦੋਂ ਵੀ ਅਸੀਂ ਕਿਸੇ ਦੂਜੇ ਸ਼ਹਿਰ ਜਾਂ ਹੋਟਲ ਵਿੱਚ ਠਹਿਰਦੇ ਹਾਂ, ਤਾਂ ਚੈੱਕ-ਇਨ ਕਰਦੇ ਸਾਰ ਹੀ ਸਾਡਾ ਸਭ ਤੋਂ ਪਹਿਲਾ ਸਵਾਲ ਅਕਸਰ ਇਹੀ ਹੁੰਦਾ ਹੈ। “ਵਾਈ-ਫ਼ਾਈ ਦਾ ਪਾਸਵਰਡ ਕੀ ਹੈ?” ਮੋਬਾਈਲ ਡਾਟਾ ਬਚਾਉਣ ਦੇ ਚੱਕਰ ਵਿੱਚ ਬਿਨਾਂ ਸੋਚੇ-ਸਮਝੇ ਹੋਟਲਾਂ, ਰਿਜ਼ੌਰਟਾਂ ਜਾਂ ਕਾਨਫ਼ਰੰਸ ਹਾਲਾਂ ਦੇ ਮੁਫ਼ਤ ਵਾਈ-ਫ਼ਾਈ ਨਾਲ ਜੁੜਨ ਦੀ ਇਹ ਆਮ ਆਦਤ ਤੁਹਾਡੀ ਜ਼ਿੰਦਗੀ ਭਰ ਦੀ ਕਮਾਈ ਅਤੇ ਨਿੱਜੀ ਗੋਪਨੀਯਤਾ ਨੂੰ ਪਲ ਭਰ ਵਿੱਚ ਖ਼ਤਰੇ ਵਿੱਚ ਪਾ ਸਕਦੀ ਹੈ।

ਦੁਨੀਆ ਦੀ ਮੋਹਰੀ ਤਕਨੀਕੀ ਕੰਪਨੀ ਮਾਈਕ੍ਰੋਸਾਫ਼ਟ ਵੱਲੋਂ ਜਾਰੀ ਕੀਤੀ ਗਈ ਇੱਕ ਤਾਜ਼ਾ ਸਾਈਬਰ ਸੁਰੱਖਿਆ ਰਿਪੋਰਟ ਵਿੱਚ ਇਸ ਸਬੰਧੀ ਹੈਰਾਨ ਕਰਨ ਵਾਲਾ ਖ਼ੁਲਾਸਾ ਕੀਤਾ ਗਿਆ ਹੈ। ਰਿਪੋਰਟ ਮੁਤਾਬਕ, ਸਾਈਬਰ ਅਪਰਾਧੀ ਹੁਣ ਵੱਡੇ ਹੋਟਲਾਂ ਅਤੇ ਕਾਨਫ਼ਰੰਸ ਹਾਲਾਂ ਵਿੱਚ ਮਿਲਣ ਵਾਲੇ ਪਬਲਿਕ ਵਾਈ-ਫ਼ਾਈ ਨੈੱਟਵਰਕਾਂ ਰਾਹੀਂ ਆਮ ਲੋਕਾਂ ਦੇ ਬੈਂਕ ਖ਼ਾਤਿਆਂ ਅਤੇ ਨਿੱਜੀ ਡਾਟੇ ‘ਤੇ ਸਿੱਧਾ ਡਾਕਾ ਮਾਰ ਰਹੇ ਹਨ।

ਕਿਵੇਂ ਵਿਛਾਇਆ ਜਾਂਦਾ ਹੈ ‘ਕੈਪਟਿਵ ਕ੍ਰੰਚ’ ਦਾ ਡਿਜੀਟਲ ਜਾਲ?

ਮਾਈਕ੍ਰੋਸਾਫ਼ਟ ਨੇ ਆਪਣੀ ਵਿਸਥਾਰਤ ਰਿਪੋਰਟ ਵਿੱਚ ਇਸ ਨਵੇਂ ਅਤੇ ਬੇਹੱਦ ਘਾਤਕ ਸਾਈਬਰ ਹਮਲੇ ਨੂੰ ‘ਕੈਪਟਿਵ ਕ੍ਰੰਚ’ (CaptiveCrunch Storm-2945) ਦਾ ਨਾਮ ਦਿੱਤਾ ਹੈ। ਜਦੋਂ ਕੋਈ ਵਿਅਕਤੀ ਕਿਸੇ ਹੋਟਲ ਜਾਂ ਵੱਡੇ ਇਕੱਠ ਵਾਲੀ ਥਾਂ ਦੇ ਵਾਈ-ਫ਼ਾਈ ਨਾਲ ਆਪਣਾ ਸਮਾਰਟਫ਼ੋਨ ਜਾਂ ਲੈਪਟਾਪ ਕਨੈਕਟ ਕਰਦਾ ਹੈ, ਤਾਂ ਸਕਰੀਨ ‘ਤੇ ਅਕਸਰ ਇੱਕ ਵੈੱਬ ਪੇਜ ਖੁੱਲ੍ਹਦਾ ਹੈ। ਇਸ ਪੇਜ ‘ਤੇ ਇੰਟਰਨੈੱਟ ਚਲਾਉਣ ਲਈ ਆਪਣਾ ਨਾਮ, ਕਮਰਾ ਨੰਬਰ ਜਾਂ ਮੋਬਾਈਲ ਨੰਬਰ ਦਰਜ ਕਰਨ ਲਈ ਕਿਹਾ ਜਾਂਦਾ ਹੈ।

ਤਕਨੀਕੀ ਭਾਸ਼ਾ ਵਿੱਚ ਇਸ ਪ੍ਰਣਾਲੀ ਨੂੰ ‘ਕੈਪਟਿਵ ਪੋਰਟਲ’ (Captive Portal) ਕਿਹਾ ਜਾਂਦਾ ਹੈ। ਸਾਈਬਰ ਠੱਗਾਂ ਨੇ ਹੁਣ ਸਿੱਧਾ ਇਸੇ ਲੌਗ-ਇਨ ਪੇਜ ਨੂੰ ਹੀ ਹੈਕ ਕਰਨਾ ਸ਼ੁਰੂ ਕਰ ਦਿੱਤਾ ਹੈ। ਜਿਵੇਂ ਹੀ ਕੋਈ ਯੂਜ਼ਰ ਇੰਟਰਨੈੱਟ ਦੀ ਵਰਤੋਂ ਕਰਨ ਦੀ ਕਾਹਲ ਵਿੱਚ ਆਪਣਾ ਵੇਰਵਾ ਭਰਦਾ ਹੈ, ਹੈਕਰ ਉਸ ਸਾਰੇ ਇੰਟਰਨੈੱਟ ਟ੍ਰੈਫਿਕ ਨੂੰ ਵਿਚਕਾਰ ਹੀ ਰੋਕ ਕੇ ਆਪਣੇ ਕੰਟਰੋਲ ਹੇਠ ਲੈ ਲੈਂਦੇ ਹਨ।

ਇੱਕ ਫ਼ਰਜ਼ੀ ‘ਅਪਡੇਟ’ ਅਤੇ ਕੁਝ ਹੀ ਪਲਾਂ ਵਿੱਚ ਖੇਡ ਖ਼ਤਮ

ਨੈੱਟਵਰਕ ‘ਤੇ ਕਬਜ਼ਾ ਕਰਨ ਤੋਂ ਬਾਅਦ ਹੈਕਰ ਇੱਕ ਬਹੁਤ ਹੀ ਚਲਾਕੀ ਭਰਿਆ ਤਰੀਕਾ ਅਪਣਾਉਂਦੇ ਹਨ। ਇੰਟਰਨੈੱਟ ਨਾਲ ਜੁੜਨ ਦੀ ਕੋਸ਼ਿਸ਼ ਕਰ ਰਹੇ ਵਿਅਕਤੀ ਦੀ ਸਕਰੀਨ ‘ਤੇ ਅਚਾਨਕ ਇੱਕ ਪੌਪ-ਅੱਪ (Pop-up) ਸੁਨੇਹਾ ਦਿਖਾਈ ਦਿੰਦਾ ਹੈ। ਇਸ ਵਿੱਚ ਦਾਅਵਾ ਕੀਤਾ ਜਾਂਦਾ ਹੈ ਕਿ ਤੁਹਾਡੇ ਮੋਬਾਈਲ ਜਾਂ ਲੈਪਟਾਪ ਦਾ ਗੂਗਲ ਕਰੋਮ (Google Chrome) ਬ੍ਰਾਊਜ਼ਰ ਜਾਂ ਵਿੰਡੋਜ਼ (Windows) ਸਿਸਟਮ ਪੁਰਾਣਾ ਹੋ ਚੁੱਕਾ ਹੈ ਅਤੇ ਇਸ ਨੂੰ ਤੁਰੰਤ ਅਪਡੇਟ ਕਰਨਾ ਲਾਜ਼ਮੀ ਹੈ।

ਇਹ ਨੋਟੀਫਿਕੇਸ਼ਨ ਦੇਖਣ ਵਿੱਚ ਇੰਨਾ ਅਸਲੀ ਅਤੇ ਪੇਸ਼ੇਵਰ ਲੱਗਦਾ ਹੈ ਕਿ ਆਮ ਯੂਜ਼ਰ ਬਿਨਾਂ ਸ਼ੱਕ ਕੀਤੇ ਇਸ ਦੇ ਝਾਂਸੇ ਵਿੱਚ ਆ ਜਾਂਦਾ ਹੈ। ਜਿਵੇਂ ਹੀ ਕੋਈ ਵਿਅਕਤੀ ਉਸ ਫ਼ਰਜ਼ੀ ‘ਅਪਡੇਟ’ ਬਟਨ ‘ਤੇ ਕਲਿੱਕ ਕਰਦਾ ਹੈ, ਉਸ ਦੇ ਡਿਵਾਈਸ ਵਿੱਚ ਚੋਰੀ-ਛਿਪੇ ਇੱਕ ਖ਼ਤਰਨਾਕ ਵਾਇਰਸ (Malware) ਇੰਸਟਾਲ ਹੋ ਜਾਂਦਾ ਹੈ। ਸਭ ਤੋਂ ਚਿੰਤਾਜਨਕ ਗੱਲ ਇਹ ਹੈ ਕਿ ਯੂਜ਼ਰ ਨੂੰ ਕੰਨੋ-ਕੰਨ ਖ਼ਬਰ ਵੀ ਨਹੀਂ ਹੁੰਦੀ ਕਿ ਉਸ ਦਾ ਫ਼ੋਨ ਜਾਂ ਲੈਪਟਾਪ ਪੂਰੀ ਤਰ੍ਹਾਂ ਹੈਕਰਾਂ ਦੀ ਗ੍ਰਿਫ਼ਤ ਵਿੱਚ ਆ ਚੁੱਕਾ ਹੈ।

ਬੈਂਕ ਖ਼ਾਤਿਆਂ ਤੋਂ ਲੈ ਕੇ ਨਿੱਜੀ ਤਸਵੀਰਾਂ ਤੱਕ ਸਭ ਕੁਝ ਦਾਅ ‘ਤੇ

ਜਿਵੇਂ ਹੀ ਇਹ ਮਾਲਵੇਅਰ ਡਿਵਾਈਸ ਵਿੱਚ ਦਾਖ਼ਲ ਹੁੰਦਾ ਹੈ, ਯੂਜ਼ਰ ਦੀ ਡਿਜੀਟਲ ਪ੍ਰਾਈਵੇਸੀ ਪੂਰੀ ਤਰ੍ਹਾਂ ਖ਼ਤਮ ਹੋ ਜਾਂਦੀ ਹੈ। ਇਸ ਤੋਂ ਬਾਅਦ ਹੈਕਰ ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਬੈਠ ਕੇ ਤੁਹਾਡੇ ਡਿਵਾਈਸ ਦੀ ਹਰੇਕ ਹਰਕਤ ‘ਤੇ ਨਜ਼ਰ ਰੱਖ ਸਕਦੇ ਹਨ। ਉਹ ਤੁਹਾਡੇ ਨੈੱਟ ਬੈਂਕਿੰਗ ਪਾਸਵਰਡ, ਕ੍ਰੈਡਿਟ ਤੇ ਡੈਬਿਟ ਕਾਰਡ ਦੇ ਨੰਬਰ ਅਤੇ ਇੱਥੋਂ ਤੱਕ ਕਿ ਗੁਪਤ UPI ਪਿਨ ਵੀ ਆਸਾਨੀ ਨਾਲ ਚੋਰੀ ਕਰ ਲੈਂਦੇ ਹਨ।

ਖ਼ਤਰਾ ਸਿਰਫ਼ ਵਿੱਤੀ ਨੁਕਸਾਨ ਤੱਕ ਹੀ ਸੀਮਤ ਨਹੀਂ ਰਹਿੰਦਾ। ਤੁਹਾਡੇ ਫੇਸਬੁੱਕ, ਇੰਸਟਾਗ੍ਰਾਮ ਅਤੇ ਈਮੇਲ ਖ਼ਾਤਿਆਂ ਦੇ ਪਾਸਵਰਡ ਵੀ ਉਨ੍ਹਾਂ ਦੇ ਹੱਥ ਲੱਗ ਜਾਂਦੇ ਹਨ। ਇਸ ਤੋਂ ਇਲਾਵਾ, ਹੈਕਰ ਤੁਹਾਡੇ ਫ਼ੋਨ ਦੀ ਗੈਲਰੀ ਤੱਕ ਪਹੁੰਚ ਬਣਾ ਕੇ ਬੇਹੱਦ ਨਿੱਜੀ ਤਸਵੀਰਾਂ, ਪਰਿਵਾਰਕ ਵੀਡੀਓਜ਼ ਅਤੇ ਸੰਵੇਦਨਸ਼ੀਲ ਦਸਤਾਵੇਜ਼ ਹਾਸਲ ਕਰ ਲੈਂਦੇ ਹਨ, ਜਿਨ੍ਹਾਂ ਦੀ ਵਰਤੋਂ ਬਾਅਦ ਵਿੱਚ ਬਲੈਕਮੇਲਿੰਗ ਲਈ ਕੀਤੀ ਜਾ ਸਕਦੀ ਹੈ।

ਸਾਈਬਰ ਠੱਗੀ ਤੋਂ ਬਚਣ ਲਈ ਵਰਤੋ ਇਹ ਸਾਵਧਾਨੀਆਂ

ਮਾਹਿਰਾਂ ਅਨੁਸਾਰ, ਇਸ ਗੰਭੀਰ ਖ਼ਤਰੇ ਤੋਂ ਬਚਣ ਦਾ ਸਭ ਤੋਂ ਸੁਰੱਖਿਅਤ ਅਤੇ ਸੌਖਾ ਤਰੀਕਾ ਇਹ ਹੈ ਕਿ ਜਨਤਕ ਥਾਵਾਂ ਜਾਂ ਹੋਟਲਾਂ ਦੇ ਮੁਫ਼ਤ ਵਾਈ-ਫ਼ਾਈ ਦੀ ਵਰਤੋਂ ਤੋਂ ਗੁਰੇਜ਼ ਕੀਤਾ ਜਾਵੇ ਅਤੇ ਹਮੇਸ਼ਾ ਆਪਣੇ ਨਿੱਜੀ ਮੋਬਾਈਲ ਇੰਟਰਨੈੱਟ ਡਾਟਾ ਦੀ ਹੀ ਵਰਤੋਂ ਕੀਤੀ ਜਾਵੇ।

ਜੇਕਰ ਕਿਸੇ ਐਮਰਜੈਂਸੀ ਜਾਂ ਨੈੱਟਵਰਕ ਨਾ ਹੋਣ ਕਾਰਨ ਹੋਟਲ ਦਾ ਵਾਈ-ਫ਼ਾਈ ਵਰਤਣਾ ਬੇਹੱਦ ਜ਼ਰੂਰੀ ਹੋਵੇ, ਤਾਂ ਡਿਵਾਈਸ ਵਿੱਚ ਇੱਕ ਭਰੋਸੇਯੋਗ VPN (ਵਰਚੁਅਲ ਪ੍ਰਾਈਵੇਟ ਨੈੱਟਵਰਕ) ਐਪ ਦੀ ਵਰਤੋਂ ਜ਼ਰੂਰ ਕਰੋ। VPN ਤੁਹਾਡੇ ਇੰਟਰਨੈੱਟ ਟ੍ਰੈਫਿਕ ਨੂੰ ਪੂਰੀ ਤਰ੍ਹਾਂ ਇਨਕ੍ਰਿਪਟ (ਲਾਕ) ਕਰ ਦਿੰਦਾ ਹੈ, ਜਿਸ ਨਾਲ ਹੈਕਰ ਤੁਹਾਡੇ ਡਾਟੇ ਨੂੰ ਚੋਰੀ ਨਹੀਂ ਕਰ ਸਕਦੇ। ਇਸ ਤੋਂ ਇਲਾਵਾ, ਜੇਕਰ ਵਾਈ-ਫ਼ਾਈ ਨਾਲ ਜੁੜਦੇ ਸਮੇਂ ਕੋਈ ਵੀ ਵੈੱਬ ਪੇਜ ਸਾਫ਼ਟਵੇਅਰ, ਬ੍ਰਾਊਜ਼ਰ ਜਾਂ ਐਪ ਅਪਡੇਟ ਕਰਨ ਦਾ ਸੁਨੇਹਾ ਦੇਵੇ, ਤਾਂ ਉਸ ਨੂੰ ਤੁਰੰਤ ਰੱਦ (ਕੈਂਸਲ) ਕਰ ਦਿਓ।

Follow Us
ਹਰ ਕੁਰਬਾਨੀ ਦੇਣ ਨੂੰ ਤਿਆਰ ਅਕਾਲੀ ਦਲ... ਅਸੀਂ ਡਰਨ ਵਾਲੇ ਨਹੀਂ...ਹਸਪਤਾਲ ਤੋਂ ਨਿਕਲੇ ਸੁਖਬੀਰ ਬਾਦਲ ਦਾ ਪਹਿਲਾ ਬਿਆਨ
ਹਰ ਕੁਰਬਾਨੀ ਦੇਣ ਨੂੰ ਤਿਆਰ ਅਕਾਲੀ ਦਲ... ਅਸੀਂ ਡਰਨ ਵਾਲੇ ਨਹੀਂ...ਹਸਪਤਾਲ ਤੋਂ ਨਿਕਲੇ ਸੁਖਬੀਰ ਬਾਦਲ ਦਾ ਪਹਿਲਾ ਬਿਆਨ...
ਡੂੰਘੀ ਜਾਂਚ ਕਰ ਰਹੀ ਮਹਾਰਾਸ਼ਟਰ ਸਰਕਾਰ, ਤੰਦਰੁਸਤੀ ਦੀ ਕਰਦਾ ਹਾਂ ਕਾਮਨਾ, ਸੁਖਬੀਰ ਬਾਦਲ 'ਤੇ ਹੋਏ ਹਮਲੇ ਦੀ ਢਿੱਲੋਂ ਨੇ ਕੀਤੀ ਨਿੰਦਾ
ਡੂੰਘੀ ਜਾਂਚ ਕਰ ਰਹੀ ਮਹਾਰਾਸ਼ਟਰ ਸਰਕਾਰ, ਤੰਦਰੁਸਤੀ ਦੀ ਕਰਦਾ ਹਾਂ ਕਾਮਨਾ, ਸੁਖਬੀਰ ਬਾਦਲ 'ਤੇ ਹੋਏ ਹਮਲੇ ਦੀ ਢਿੱਲੋਂ ਨੇ ਕੀਤੀ ਨਿੰਦਾ...
ਘਰ ਖਰੀਦਣ ਤੋਂ ਪਹਿਲਾਂ ਜਾਣ ਲਵੋ ਇਹ 7 ਲੁਕੇ ਹੋਏ ਖਰਚ, ਵਿਗਾੜ ਸਕਦੇ ਹਨ ਤੁਹਾਡਾ ਬਜਟ!
ਘਰ ਖਰੀਦਣ ਤੋਂ ਪਹਿਲਾਂ ਜਾਣ ਲਵੋ ਇਹ 7 ਲੁਕੇ ਹੋਏ ਖਰਚ, ਵਿਗਾੜ ਸਕਦੇ ਹਨ ਤੁਹਾਡਾ ਬਜਟ!...
Sukhbir Badal: ਸੁਖਬੀਰ ਬਾਦਲ 'ਤੇ ਸ੍ਰੀ ਨਾਂਦੇੜ ਸਾਹਿਬ 'ਚ ਹਮਲਾ, ਮੁਲਜ਼ਮ ਕਾਬੂ
Sukhbir Badal: ਸੁਖਬੀਰ ਬਾਦਲ 'ਤੇ ਸ੍ਰੀ ਨਾਂਦੇੜ ਸਾਹਿਬ 'ਚ ਹਮਲਾ, ਮੁਲਜ਼ਮ ਕਾਬੂ...
Independence Day: CRPF ਦੇ ਜਵਾਨਾਂ ਨੇ ਸੁਖਣਾ ਲੇਕ 'ਤੇ ਦਿੱਤੀ ਬ੍ਰਾਸ ਬੈਂਡ ਪਰਫਾਰਮੈਂਸ, ਦੇਸ਼ ਭਗਤੀ ਦੇ ਰੰਗ 'ਚ ਡੁੱਬੇ ਲੋਕ
Independence Day: CRPF ਦੇ ਜਵਾਨਾਂ ਨੇ ਸੁਖਣਾ ਲੇਕ 'ਤੇ ਦਿੱਤੀ ਬ੍ਰਾਸ ਬੈਂਡ ਪਰਫਾਰਮੈਂਸ, ਦੇਸ਼ ਭਗਤੀ ਦੇ ਰੰਗ 'ਚ ਡੁੱਬੇ ਲੋਕ...
Independence Day Security in Jammu: ਤਿਰੰਗੇ ਦੀ ਆਨ-ਬਾਨ-ਸ਼ਾਨ ਲਈ ਮੁਸਤੈਦ ਜਵਾਨ, ਘੁਸਪੈਠ ਦੀ ਹਰ ਕੋਸ਼ਿਸ਼ ਹੋਵੇਗੀ ਨਾਕਾਮ
Independence Day Security in Jammu: ਤਿਰੰਗੇ ਦੀ ਆਨ-ਬਾਨ-ਸ਼ਾਨ ਲਈ ਮੁਸਤੈਦ ਜਵਾਨ, ਘੁਸਪੈਠ ਦੀ ਹਰ ਕੋਸ਼ਿਸ਼ ਹੋਵੇਗੀ ਨਾਕਾਮ...
Monsoon Floods 2026: ਮੌਨਸੂਨ ਦਾ ਕਹਿਰ, ਦੇਸ਼ ਦੇ ਕਈ ਹਿੱਸਿਆਂ ਵਿੱਚ ਹੜ੍ਹ ਅਤੇ ਬਾਰਿਸ਼ ਨੇ ਲੀਹਾਂ ਤੋਂ ਉੱਤਰੀ ਜਿੰਦਗੀ
Monsoon Floods 2026: ਮੌਨਸੂਨ ਦਾ ਕਹਿਰ, ਦੇਸ਼ ਦੇ ਕਈ ਹਿੱਸਿਆਂ ਵਿੱਚ ਹੜ੍ਹ ਅਤੇ ਬਾਰਿਸ਼ ਨੇ ਲੀਹਾਂ ਤੋਂ ਉੱਤਰੀ ਜਿੰਦਗੀ...
Lok Sabha Adjourned: ਲੋਕ ਸਭਾ ਅਣਮਿੱਥੇ ਸਮੇਂ ਲਈ ਮੁਲਤਵੀ, ਹੰਗਾਮੇ ਦੀ ਭੇਟ ਚੜ੍ਹਿਆ ਮੌਨਸੂਨ ਸੈਸ਼ਨ
Lok Sabha Adjourned: ਲੋਕ ਸਭਾ ਅਣਮਿੱਥੇ ਸਮੇਂ ਲਈ ਮੁਲਤਵੀ, ਹੰਗਾਮੇ ਦੀ ਭੇਟ ਚੜ੍ਹਿਆ ਮੌਨਸੂਨ ਸੈਸ਼ਨ...
3 ਲੱਖ ਸੋਲਰ ਲਾਈਟਾਂ ਨਾਲ ਰੁਸ਼ਨਾਉਣਗੇ 13,500 ਪਿੰਡ, ਪਹਿਲਾ ਫੇਜ਼ ਲਾਂਚ
3 ਲੱਖ ਸੋਲਰ ਲਾਈਟਾਂ ਨਾਲ ਰੁਸ਼ਨਾਉਣਗੇ 13,500 ਪਿੰਡ, ਪਹਿਲਾ ਫੇਜ਼ ਲਾਂਚ...