ਕੀ Siri ਨੇ ਤੁਹਾਨੂੰ ‘ਧੋਖਾ’ ਦਿੱਤਾ? Apple ਤੁਹਾਨੂੰ ਦੇਵੇਗਾ ਪੈਸੇ, ਇਸ ਤਰ੍ਹਾਂ ਕਰੋ Claim
ਤੁਸੀਂ ਇਸ ਮਾਮਲੇ ਬਾਰੇ ਸੁਣਿਆ ਹੋਵੇਗਾ ਕਿ ਐਪਲ ਦੀ ਸਿਰੀ ਗੁਪਤ ਰੂਪ ਵਿੱਚ ਤੁਹਾਡੀਆਂ ਗੱਲਾਂਬਾਤਾਂ ਸੁਣਦੀ ਹੈ, ਹੁਣ ਇਸ ਮਾਮਲੇ ਵਿੱਚ ਨਵੀਂ ਜਾਣਕਾਰੀ ਸਾਹਮਣੇ ਆਈ ਹੈ। ਹੁਣ ਅਸੀਂ ਜਾਣਦੇ ਹਾਂ ਕਿ ਪੈਸੇ ਦਾ ਕਲੇਮ ਕਿਵੇਂ ਕਰਨਾ ਹੈ, ਕਲੇਮ ਕਰਨ ਦੀ ਆਖਰੀ ਮਿਤੀ ਕੀ ਹੈ ਅਤੇ ਪੈਸੇ ਦਾ ਕਲੇਮ ਕਰਨ ਲਈ ਕਿਹੜੇ ਲੋਕ ਅਰਜ਼ੀ ਦੇ ਸਕਦੇ ਹਨ?

ਤੁਸੀਂ ਇਹ ਕਹਾਵਤ ਜ਼ਰੂਰ ਸੁਣੀ ਹੋਵੇਗੀ ਕਿ ‘ਦੀਵਾਰਾਂ ਦੇ ਵੀ ਕੰਨ ਹੁੰਦੇ ਹਨ’, ਇਹ ਕਹਾਵਤ ਐਪਲ ਸਿਰੀ ਲਈ ਬਿਲਕੁਲ ਸੱਚ ਹੈ। ਐਪਲ ਦੀ ਸਿਰੀ ਤੁਹਾਡੀ ਮਦਦ ਕਰਦੀ ਹੈ ਪਰ ਇਹ ਤੁਹਾਡੀ ਇਜਾਜ਼ਤ ਤੋਂ ਬਿਨਾਂ ਤੁਹਾਡੀਆਂ ਨਿੱਜੀ ਗੱਲਾਂਬਾਤਾਂ ਵੀ ਸੁਣਦੀ ਹੈ, ਕੀ ਤੁਸੀਂ ਹੈਰਾਨ ਹੋ? ਪਰ ਇਹ ਬਿਲਕੁਲ ਸੱਚ ਹੈ, ਲੋਪੇਜ਼ ਨਾਮ ਦੇ ਇੱਕ ਵਿਅਕਤੀ ਨੇ 2021 ਵਿੱਚ ਐਪਲ ਕੰਪਨੀ ਵਿਰੁੱਧ ਕੇਸ ਦਾਇਰ ਕੀਤਾ ਸੀ। ਹੁਣ ਇਸ ਮਾਮਲੇ ਵਿੱਚ ਇੱਕ ਨਵਾਂ ਮੋੜ ਆਇਆ ਹੈ। ਹੁਣ ਪਤਾ ਚੱਲਿਆ ਹੈ ਕਿ ਪੈਸੇ ਦਾ ਕਲੇਮ ਕਿਵੇਂ ਕੀਤਾ ਜਾ ਸਕਦਾ ਹੈ। ਤੁਹਾਨੂੰ ਕਲੇਮ ਦੀ ਪ੍ਰਕਿਰਿਆ ਦੱਸਣ ਤੋਂ ਪਹਿਲਾਂ, ਆਓ ਤੁਹਾਨੂੰ ਦੱਸਦੇ ਹਾਂ ਕੀ ਹਰ ਕੋਈ ਪੈਸੇ ਦਾ ਦਾਅਵਾ ਕਰ ਸਕਦਾ ਹੈ ਜਾਂ ਨਹੀਂ?
ਕੀ ਸੀ ਮਾਮਲਾ?
ਲੋਪੇਜ਼ ਨਾਮ ਦੇ ਇੱਕ ਵਿਅਕਤੀ ਨੇ ਕਿਹਾ ਕਿ ਸਿਰੀ ਆਪਣੇ ਆਪ ਸਰਗਰਮ ਹੋ ਜਾਂਦੀ ਹੈ ਅਤੇ ਬਿਨਾਂ ਇਜਾਜ਼ਤ ਦੇ ਨਿੱਜੀ ਗੱਲਬਾਤ ਰਿਕਾਰਡ ਕਰਦੀ ਹੈ। ਇਸ ਮਾਮਲੇ ਵਿੱਚ, ਐਪਲ ਕੰਪਨੀ 95 ਮਿਲੀਅਨ ਡਾਲਰ ਦਾ ਮੁਆਵਜ਼ਾ ਦੇਣ ਲਈ ਸਹਿਮਤ ਹੋ ਗਈ ਹੈ, ਐਪਲ ਸਿਰੀ ਮੁਕੱਦਮੇ ਵਿੱਚ ਕਿਹਾ ਗਿਆ ਸੀ ਕਿ ਤੁਹਾਡੀਆਂ ਨਿੱਜੀ ਗੱਲਬਾਤਾਂ ਇਸ਼ਤਿਹਾਰ ਦੇਣ ਵਾਲਿਆਂ ਨਾਲ ਸਾਂਝੀਆਂ ਕੀਤੀਆਂ ਗਈਆਂ ਸਨ। ਇਹੀ ਕਾਰਨ ਹੈ ਕਿ ਤੁਸੀਂ ਦੇਖਿਆ ਹੋਵੇਗਾ ਕਿ ਤੁਹਾਨੂੰ ਉਹ ਇਸ਼ਤਿਹਾਰ ਦਿਖਾਈ ਦੇਣ ਲੱਗ ਪੈਂਦੇ ਹਨ ਜੋ ਤੁਹਾਡੇ ਸੋਚਣ ਦੇ ਸਮਾਨ ਹੁੰਦੇ ਹਨ।
ਕੁਝ ਲੋਕ ਕਹਿੰਦੇ ਹਨ ਕਿ ਉਨ੍ਹਾਂ ਨੇ ਉਹ ਇਸ਼ਤਿਹਾਰ ਦੇਖਣੇ ਸ਼ੁਰੂ ਕਰ ਦਿੱਤੇ ਜੋ ਉਨ੍ਹਾਂ ਦੀ ਗੱਲ ਨਾਲ ਸਬੰਧਤ ਸਨ, ਭਾਵੇਂ ਉਨ੍ਹਾਂ ਨੇ ਸਿਰੀ ਨਾਲ ਬਿਲਕੁਲ ਵੀ ਗੱਲ ਨਹੀਂ ਕੀਤੀ ਸੀ। ਇੰਨਾ ਹੀ ਨਹੀਂ, ਕੁਝ ਲੋਕਾਂ ਨੂੰ ਤਾਂ ਇਹ ਵੀ ਲੱਗਿਆ ਕਿ ਸਿਰੀ ਬਿਨਾਂ ਹੇ ਸਿਰੀ ਕਹੇ ਵੀ ਗੱਲਬਾਤ ਸੁਣਦੀ ਹੈ।
ਇਸ ਮਾਮਲੇ ਵਿੱਚ, 2019 ਦੀ ਗਾਰਡੀਅਨ ਰਿਪੋਰਟ ਦਾ ਵੀ ਹਵਾਲਾ ਦਿੱਤਾ ਗਿਆ ਹੈ, ਜਿਸ ਵਿੱਚ ਕਿਹਾ ਗਿਆ ਹੈ ਕਿ ਐਪਲ ਕੰਪਨੀ ਦੇ ਕੋਨਟ੍ਰੇਟਰ ਸਿਰੀ ਆਡੀਓ ਕਲਿੱਪਾਂ ਦੀ ਸਮੀਖਿਆ ਕਰਦੇ ਹੋਏ ਲੋਕਾਂ ਦੀਆਂ ਨਿੱਜੀ ਗੱਲਬਾਤਾਂ ਵੀ ਸੁਣਦੇ ਹਨ। ਐਪਲ ਨੇ ਇਸ ਗੱਲ ਨੂੰ ਸਵੀਕਾਰ ਕੀਤਾ, ਪਰ ਕੰਪਨੀ ਦਾ ਕਹਿਣਾ ਹੈ ਕਿ ਗੁਣਵੱਤਾ ਨਿਯੰਤਰਣ ਲਈ ਰਿਕਾਰਡਿੰਗਾਂ ਦਾ ਸਿਰਫ ਇੱਕ ਛੋਟਾ ਜਿਹਾ ਹਿੱਸਾ ਹੀ ਸਾਂਝਾ ਕੀਤਾ ਜਾਂਦਾ ਹੈ।
ਕੌਣ ਯੋਗ ਹੈ?
ਜੇਕਰ ਤੁਸੀਂ 17 ਸਤੰਬਰ, 2014 ਤੋਂ 31 ਦਸੰਬਰ, 2024 ਦੇ ਵਿਚਕਾਰ ਆਈਫੋਨ, ਐਪਲ ਵਾਚ, ਆਈਪੈਡ, ਮੈਕਬੁੱਕ, ਹੋਮਪੌਡ, ਆਈਮੈਕ, ਐਪਲ ਟੀਵੀ ਵਰਗਾ ਕੋਈ ਵੀ ਡਿਵਾਈਸ ਖਰੀਦਿਆ ਹੈ, ਤਾਂ ਤੁਸੀਂ ਐਪਲ ਦੁਆਰਾ ਦਿੱਤੇ ਗਏ ਸੈਟਲਮੈਂਟ ਪੈਸੇ ਦਾ ਕਲੇਮ ਕਰ ਸਕਦੇ ਹੋ।
ਇਹ ਵੀ ਪੜ੍ਹੋ
ਕਲੇਮ ਕਿਵੇਂ ਕਰਨਾ ਹੈ
ਜੇਕਰ ਤੁਹਾਨੂੰ ਲਗਦਾ ਹੈ ਕਿ ਸਿਰੀ ਤੁਹਾਡੀ ਗਲਬਾਤ ਸੁਣ ਰਹੀ ਹੈ ਤਾਂ ਕੰਪਨੀ ਤੁਹਾਨੂੰ ਪ੍ਰਤੀ ਡਿਵਾਈਸ $20 (ਲਗਭਗ 1701 ਰੁਪਏ) ਦੇਵੇਗੀ, ਇੱਕ ਵਿਅਕਤੀ ਵੱਧ ਤੋਂ ਵੱਧ 5 ਡਿਵਾਈਸਾਂ ਲਈ ਪੈਸੇ ਦਾ ਦਾਅਵਾ ਕਰ ਸਕਦਾ ਹੈ। ਏਬੀਸੀ ਨਿਊਜ਼ ਦੇ ਅਨੁਸਾਰ, ਤੁਹਾਨੂੰ ਪ੍ਰਤੀ ਵਿਅਕਤੀ ਕਿੰਨੇ ਪੈਸੇ ਮਿਲਣਗੇ ਇਹ ਇਸ ਗੱਲ ‘ਤੇ ਨਿਰਭਰ ਕਰਦਾ ਹੈ ਕਿ ਤੁਸੀਂ ਕਿੰਨੇ ਸਹੀ ਦਾਅਵੇ ਜਮ੍ਹਾਂ ਕਰਵਾਏ ਹਨ।
ਜੇਕਰ ਕਿਸੇ ਵਿਅਕਤੀ ਨੇ ਕਲੇਮ ਦਾਇਰ ਕਰਨਾ ਹੈ ਤਾਂ ਸਭ ਤੋਂ ਪਹਿਲਾਂ ਉਸਨੂੰ,Lopez Voice Assistant Settlement’ਤੇ ਜਾਣਾ ਪੈਣਾ ਹੈ। ਕੁਝ ਲੋਕਾਂ ਨੂੰ ਦਾਅਵਾ ਆਈਡੀ/ਪੁਸ਼ਟੀ ਕੋਡ ਵਾਲਾ ਈਮੇਲ ਜਾਂ ਪੋਸਟਕਾਰਡ ਪ੍ਰਾਪਤ ਹੋ ਸਕਦਾ ਹੈ, ਪਰ ਦਾਅਵਾ ਦਾਇਰ ਕਰਨ ਲਈ ਇਸ ਤਰ੍ਹਾਂ ਦੀ ਕਿਸੇ ਚੀਜ਼ ਦੀ ਲੋੜ ਨਹੀਂ ਹੈ। ਤੁਹਾਨੂੰ ਸਿਰਫ਼ ਇਹ ਸਾਬਤ ਕਰਨ ਦੀ ਲੋੜ ਹੈ ਕਿ ਤੁਸੀਂ ਇੱਕ ਨਿੱਜੀ ਗੱਲਬਾਤ ਦੌਰਾਨ ਅਣਜਾਣੇ ਵਿੱਚ ਸਿਰੀ ਐਕਟੀਵੇਸ਼ਨ ਦਾ ਅਨੁਭਵ ਕੀਤਾ ਹੈ।
ਕਲੇਮ ਕਰਨ ਦੀ ਆਖਰੀ ਤਾਰੀਖ
ਜੇਕਰ ਤੁਸੀਂ ਵੀ ਦਾਅਵਾ ਕਰਨਾ ਚਾਹੁੰਦੇ ਹੋ ਤਾਂ ਆਖਰੀ ਮਿਤੀ 2 ਜੁਲਾਈ 2025 ਹੈ, ਅੰਤਿਮ ਨਿਪਟਾਰੇ ਲਈ ਅਗਲੀ ਸੁਣਵਾਈ 1 ਅਗਸਤ 2025 ਨੂੰ ਅਦਾਲਤ ਵਿੱਚ ਹੋਵੇਗੀ। ਜੇਕਰ ਅਦਾਲਤ ਅੰਤਿਮ ਪ੍ਰਵਾਨਗੀ ਦਿੰਦੀ ਹੈ ਅਤੇ ਜੇਕਰ ਕੰਪਨੀ ਵੱਲੋਂ ਕੋਈ ਅਪੀਲ ਨਹੀਂ ਕੀਤੀ ਜਾਂਦੀ ਹੈ ਤਾਂ ਭੁਗਤਾਨ ਜਲਦੀ ਹੀ ਜਾਰੀ ਕਰ ਦਿੱਤਾ ਜਾਵੇਗਾ।
ਕੀ ਭਾਰਤੀ ਦਾਅਵਾ ਕਰ ਸਕਦੇ ਹਨ?
ਮੀਡੀਆ ਰਿਪੋਰਟਾਂ ਦੇ ਅਨੁਸਾਰ, ਇਹ ਦਾਅਵਾ ਨਿਪਟਾਰਾ ਸਿਰਫ ਅਮਰੀਕਾ ਵਿੱਚ ਰਹਿਣ ਵਾਲੇ ਯੂਜ਼ਰਸ ਲਈ ਹੈ, ਭਾਰਤੀ ਪੈਸੇ ਦਾ ਦਾਅਵਾ ਨਹੀਂ ਕਰ ਸਕਦੇ। ਪਰ ਇਸ ਮਾਮਲੇ ਨੇ ਯੂਜ਼ਰਸ ਦੀ ਨਿੱਜਤਾ ਸੰਬੰਧੀ ਕਈ ਸਵਾਲ ਜ਼ਰੂਰ ਖੜ੍ਹੇ ਕੀਤੇ ਹਨ।