AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਫੋਟੋ ਗੈਲਰੀਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਵੈੱਬ ਸਟੋਰੀਜ਼ਚੋਣਾਂ 2026

Budget 2026: ਭਾਰਤ ਵਿਸਤਾਰ AI ਪਲੇਟਫਾਰਮ ਦਾ ਐਲਾਨ, ਕਿਸਾਨਾਂ ਨੂੰ ਆਪਣੀ ਭਾਸ਼ਾ ਵਿੱਚ ਮਿਲੇਗੀ ਖੇਤੀ ਦੀ ਸਮਾਰਟ ਸਲਾਹ

Budget 2026: ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਬਜਟ 2026 ਵਿੱਚ ਖੇਤੀਬਾੜੀ ਖੇਤਰ ਲਈ ਇੱਕ ਵੱਡਾ ਡਿਜੀਟਲ ਕਦਮ ਚੁੱਕਦੇ ਹੋਏ 'ਭਾਰਤ ਵਿਸਤਾਰ' ਨਾਮਕ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਆਧਾਰਿਤ ਪਲੇਟਫਾਰਮ ਲਾਂਚ ਕਰਨ ਦਾ ਐਲਾਨ ਕੀਤਾ ਹੈ।

Budget 2026: ਭਾਰਤ ਵਿਸਤਾਰ AI ਪਲੇਟਫਾਰਮ ਦਾ ਐਲਾਨ, ਕਿਸਾਨਾਂ ਨੂੰ ਆਪਣੀ ਭਾਸ਼ਾ ਵਿੱਚ ਮਿਲੇਗੀ ਖੇਤੀ ਦੀ ਸਮਾਰਟ ਸਲਾਹ
ਭਾਰਤ ਵਿਸਤਾਰ AI ਲਾਂਚ, ਕਿਸਾਨਾਂ ਨੂੰ ਆਪਣੀ ਭਾਸ਼ਾ ‘ਚ ਮਿਲੇਗੀ ਸਮਾਰਟ ਸਲਾਹ
tv9-punjabi
| Updated On: 01 Feb 2026 14:45 PM IST
Share

ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਬਜਟ 2026 ਵਿੱਚ ਖੇਤੀਬਾੜੀ ਖੇਤਰ ਲਈ ਇੱਕ ਵੱਡਾ ਡਿਜੀਟਲ ਕਦਮ ਚੁੱਕਦੇ ਹੋਏ ‘ਭਾਰਤ ਵਿਸਤਾਰ’ ਨਾਮਕ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਆਧਾਰਿਤ ਪਲੇਟਫਾਰਮ ਲਾਂਚ ਕਰਨ ਦਾ ਐਲਾਨ ਕੀਤਾ ਹੈ। ਵਿੱਤ ਮੰਤਰੀ ਨੇ ਦੱਸਿਆ ਕਿ ਇਹ ਇੱਕ ਬਹੁ-ਭਾਸ਼ਾਈ (Multi-lingual) ਟੂਲ ਹੈ।

ਜੋ ਕਿਸਾਨਾਂ ਨੂੰ ਫਸਲਾਂ, ਮਿੱਟੀ ਦੀ ਸਿਹਤ, ਮੌਸਮ ਅਤੇ ਸਰਕਾਰੀ ਸਕੀਮਾਂ ਬਾਰੇ ਉਨ੍ਹਾਂ ਦੀ ਆਪਣੀ ਸਥਾਨਕ ਭਾਸ਼ਾ ਵਿੱਚ ਸਟੀਕ ਵਿਗਿਆਨਕ ਸਲਾਹ ਪ੍ਰਦਾਨ ਕਰੇਗਾ। ਇਸ ਪਲੇਟਫਾਰਮ ਨੂੰ ‘ਐਗਰੀ ਸਟੈਕ’ ਅਤੇ ICAR ਦੇ ਪ੍ਰਮਾਣਿਤ ਡੇਟਾ ਨੂੰ ਆਪਸ ਵਿੱਚ ਜੋੜ ਕੇ ਤਿਆਰ ਕੀਤਾ ਜਾ ਰਿਹਾ ਹੈ, ਜਿਸਦਾ ਮੁੱਖ ਮਕਸਦ ਖੇਤੀਬਾੜੀ ਨਾਲ ਜੁੜੇ ਫੈਸਲਿਆਂ ਨੂੰ ਵਧੇਰੇ ਸਹੀ, ਤੇਜ਼ ਅਤੇ ਜੋਖਮ ਰਹਿਤ ਬਣਾਉਣਾ ਹੈ।

ਕੀ ਹੈ ‘ਭਾਰਤ ਵਿਸਤਾਰ’ ਪਲੇਟਫਾਰਮ?

ਵਿੱਤ ਮੰਤਰੀ ਨੇ ਆਪਣੇ ਬਜਟ ਭਾਸ਼ਣ ਦੌਰਾਨ ‘ਭਾਰਤ ਵਿਸਤਾਰ’ ਨੂੰ ਇੱਕ ਓਪਨ ਅਤੇ ਫੈਡਰੇਟਿਡ ਡਿਜੀਟਲ ਨੈੱਟਵਰਕ ਵਜੋਂ ਪੇਸ਼ ਕੀਤਾ। ਇਸ ਦਾ ਪੂਰਾ ਨਾਮ ‘ਵਰਚੁਅਲੀ ਇੰਟੀਗ੍ਰੇਟਿਡ ਸਿਸਟਮ ਟੂ ਐਕਸੈਸ ਐਗਰੀਕਲਚਰਲ ਰਿਸੋਰਸਿਜ਼’ (VISTAAR) ਰੱਖਿਆ ਗਿਆ ਹੈ।

ਇਹ ਪਲੇਟਫਾਰਮ ਐਗਰੀ-ਸਟੈਕ ਪੋਰਟਲ ਅਤੇ ICAR ਦੀਆਂ ਪ੍ਰਮਾਣਿਤ ਖੇਤੀ ਵਿਧੀਆਂ ਨੂੰ AI ਸਿਸਟਮ ਨਾਲ ਜੋੜੇਗਾ। ਇਸ ਦਾ ਉਦੇਸ਼ ਕਿਸਾਨਾਂ ਨੂੰ ਖਿੰਡੀਆਂ ਹੋਈਆਂ ਜਾਣਕਾਰੀਆਂ ਦੀ ਬਜਾਏ ਇੱਕੋ ਥਾਂ ‘ਤੇ ਭਰੋਸੇਮੰਦ ਅਤੇ ਖੇਤਰ-ਵਿਸ਼ੇਸ਼ ਸਲਾਹ ਮੁਹੱਈਆ ਕਰਵਾਉਣਾ ਹੈ, ਤਾਂ ਜੋ ਖੇਤੀ ਦੇ ਨਿਰਣੇ ਡੇਟਾ ਅਤੇ ਖੋਜ ਦੇ ਆਧਾਰ ‘ਤੇ ਲਏ ਜਾ ਸਕਣ।

ਫਸਲ, ਮਿੱਟੀ ਅਤੇ ਮੌਸਮ ‘ਤੇ AI ਆਧਾਰਿਤ ਸਲਾਹ

ਇਹ ਆਧੁਨਿਕ AI ਟੂਲ ਫਸਲਾਂ ਦੇ ਪੈਟਰਨ, ਮਿੱਟੀ ਦੀ ਸਥਿਤੀ, ਮੌਸਮ ਦੇ ਰੁਝਾਨਾਂ ਅਤੇ ਹੋਰ ਖੇਤੀਬਾੜੀ ਅੰਕੜਿਆਂ ਦਾ ਡੂੰਘਾਈ ਨਾਲ ਵਿਸ਼ਲੇਸ਼ਣ ਕਰਕੇ ਕਿਸਾਨਾਂ ਨੂੰ ਸੁਝਾਅ ਦੇਵੇਗਾ। ਸਰਕਾਰ ਮੁਤਾਬਕ ਇਸ ਰਾਹੀਂ ਵਿਗਿਆਨਕ ਜਾਣਕਾਰੀ ਨੂੰ ਸਰਲ ਭਾਸ਼ਾ ਅਤੇ ਵਿਹਾਰਕ ਰੂਪ ਵਿੱਚ ਕਿਸਾਨਾਂ ਤੱਕ ਪਹੁੰਚਾਇਆ ਜਾਵੇਗਾ।

ਵੱਖ-ਵੱਖ ‘ਐਗਰੋ-ਕਲਾਈਮੈਟਿਕ ਜ਼ੋਨ’ ਦੇ ਹਿਸਾਬ ਨਾਲ ਵਿਸ਼ੇਸ਼ ਸਲਾਹ ਦਿੱਤੀ ਜਾਵੇਗੀ ਤਾਂ ਜੋ ਸੁਝਾਅ ਸਥਾਨਕ ਹਾਲਾਤਾਂ ਨਾਲ ਮੇਲ ਖਾਂਦੇ ਹੋਣ। ਇਸ ਦਾ ਟੀਚਾ ਖੇਤੀ ਦੇ ਜੋਖਮਾਂ ਨੂੰ ਘਟਾਉਣਾ ਅਤੇ ਪੈਦਾਵਾਰ ਨੂੰ ਵਧਾਉਣਾ ਹੈ। ਸਹੀ ਸਮੇਂ ‘ਤੇ ਸਹੀ ਜਾਣਕਾਰੀ ਮਿਲਣ ਨਾਲ ਲਾਗਤ ਕੰਟਰੋਲ ਕਰਨ ਅਤੇ ਬਿਹਤਰ ਉਤਪਾਦਨ ਵਿੱਚ ਮਦਦ ਮਿਲੇਗੀ।

ਕਿਸਾਨ ਕਾਲ ਸੈਂਟਰ ਅਤੇ ਸਰਕਾਰੀ ਸਕੀਮਾਂ ਨਾਲ ਸਿੱਧਾ ਸੰਪਰਕ

‘ਭਾਰਤ ਵਿਸਤਾਰ’ ਪਲੇਟਫਾਰਮ ਨੂੰ ਕਿਸਾਨ ਕਾਲ ਸੈਂਟਰ ਸੇਵਾਵਾਂ ਨਾਲ ਵੀ ਜੋੜਿਆ ਜਾਵੇਗਾ, ਜਿਸ ਨਾਲ ਕਿਸਾਨ ਸਿੱਧੇ ਸਵਾਲ ਪੁੱਛ ਸਕਣਗੇ ਅਤੇ ਤੁਰੰਤ ਸਮਾਧਾਨ ਪਾ ਸਕਣਗੇ। ਰੀਅਲ-ਟਾਈਮ ਮੌਸਮ ਦੀ ਭਵਿੱਖਬਾਣੀ API ਰਾਹੀਂ ਉਪਲਬਧ ਕਰਵਾਈ ਜਾਵੇਗੀ। ਕਿਸਾਨ ਇਸੇ ਪਲੇਟਫਾਰਮ ਰਾਹੀਂ ਸਰਕਾਰੀ ਯੋਜਨਾਵਾਂ ਦੀ ਜਾਣਕਾਰੀ ਲੈਣ, ਅਪਲਾਈ ਕਰਨ ਅਤੇ ਟ੍ਰੈਕਿੰਗ ਕਰਨ ਦੇ ਯੋਗ ਹੋਣਗੇ। ‘ਵਾਧਵਾਨੀ AI’ ਦਾ ਕੰਵਰਸੇਸ਼ਨਲ ਚੈਟਬੋਟ ਕਿਸਾਨ ਕਾਲ ਸੈਂਟਰ ਨਾਲ ਸਿੱਧਾ ਸੰਵਾਦ ਸੰਭਵ ਬਣਾਏਗਾ। ਅੰਦਾਜ਼ਾ ਹੈ ਕਿ ਇਹ ਸਿਸਟਮ ਲੱਖਾਂ ਸਵਾਲਾਂ ਨੂੰ ਸੰਭਾਲਣ ਦੇ ਸਮਰੱਥ ਹੋਵੇਗਾ।

ਚੈਟਬੋਟ, ਸਥਾਨਕ ਭਾਸ਼ਾ ਅਤੇ ਗਰਾਊਂਡ ਨੈੱਟਵਰਕ ਦਾ ਵਿਸਤਾਰ

ਵਰਤਮਾਨ ਵਿੱਚ ਬਿਹਾਰ, ਮੱਧ ਪ੍ਰਦੇਸ਼, ਰਾਜਸਥਾਨ ਅਤੇ ਉੱਤਰ ਪ੍ਰਦੇਸ਼ ਵਿੱਚ ਲਗਭਗ 4,000 ਐਕਸਟੈਂਸ਼ਨ ਵਰਕਰ AI ਆਧਾਰਿਤ ਟੈਲੀਗ੍ਰਾਮ ਚੈਟਬੋਟ ਰਾਹੀਂ ਖੇਤੀ ਸਲਾਹ ਲੈ ਰਹੇ ਹਨ। ‘ਡਿਜੀਟਲ ਗ੍ਰੀਨ’ ਨੇ ‘ਭਾਸ਼ਿਣੀ’ ਤਕਨੀਕ ਦੀ ਮਦਦ ਨਾਲ ਚੈਟਬੋਟ ਵਿਕਸਿਤ ਕੀਤਾ ਹੈ ਜੋ ਹਿੰਦੀ, ਤੇਲਗੂ ਅਤੇ ਅੰਗਰੇਜ਼ੀ ਵਿੱਚ ਜਵਾਬ ਦਿੰਦਾ ਹੈ ਅਤੇ ਜਲਦੀ ਹੀ ਹੋਰ ਭਾਸ਼ਾਵਾਂ ਵੀ ਜੋੜੀਆਂ ਜਾਣਗੀਆਂ।

ਤਾਮਿਲਨਾਡੂ ਵਿੱਚ ਕਿਸਾਨਾਂ ਦੇ ਵਿਹਾਰਕ ਗਿਆਨ ਨੂੰ ਵੀ ਸਿਸਟਮ ਵਿੱਚ ਸ਼ਾਮਲ ਕੀਤਾ ਜਾ ਰਿਹਾ ਹੈ। ‘ਸਮਗ੍ਰ’ ਦਾ ਐਗਰੀ ਚੈਟਬੋਟ ਟੈਕਸਟ ਅਤੇ ਵੌਇਸ ਦੋਵਾਂ ਫਾਰਮੈਟਾਂ ਵਿੱਚ ਸਲਾਹ ਦਿੰਦਾ ਹੈ ਅਤੇ ਕੀੜਿਆਂ ਦੀ ਪਛਾਣ ਲਈ ‘ਇਮੇਜ ਰਿਕੋਗਨੀਸ਼ਨ’ ਫੀਚਰ ‘ਤੇ ਵੀ ਕੰਮ ਕਰ ਰਿਹਾ ਹੈ। ‘ਇਕਸਟੈਪ ਫਾਊਂਡੇਸ਼ਨ’ ਨੇ ਇੱਕ ਵਿਸ਼ੇਸ਼ ਨੈੱਟਵਰਕ ਤਿਆਰ ਕੀਤਾ ਹੈ ਤਾਂ ਜੋ ਕਿਸਾਨਾਂ ਨੂੰ ਵੱਖ-ਵੱਖ ਡਿਜੀਟਲ ਸਲਾਹ ਵਿਕਲਪ ਮਿਲ ਸਕਣ।

Follow Us
PU 'ਚ ਵਿਦਿਆਰਥਣ ਦੀ ਕਰੰਟ ਲੱਗਣ ਨਾਲ ਮੌਤ, ਵਿਦਿਆਰਥੀਆਂ ਦਾ ਜੋਰਦਾਰ ਰੋਸ ਪ੍ਰਦਰਸ਼ਨ
PU 'ਚ ਵਿਦਿਆਰਥਣ ਦੀ ਕਰੰਟ ਲੱਗਣ ਨਾਲ ਮੌਤ, ਵਿਦਿਆਰਥੀਆਂ ਦਾ ਜੋਰਦਾਰ ਰੋਸ ਪ੍ਰਦਰਸ਼ਨ...
Meta ਨੇ PM ਮੋਦੀ ਦੀ ਫੇਸਬੁੱਕ ਪੋਸਟ ਨੂੰ ਹਟਾਉਣ ਤੇ ਮੰਗੀ ਮੁਆਫ਼ੀ, ਤਕਨੀਕੀ ਖਰਾਬੀ ਨੂੰ ਦੱਸਿਆ ਵਜ੍ਹਾ
Meta ਨੇ PM ਮੋਦੀ ਦੀ ਫੇਸਬੁੱਕ ਪੋਸਟ ਨੂੰ ਹਟਾਉਣ ਤੇ ਮੰਗੀ ਮੁਆਫ਼ੀ, ਤਕਨੀਕੀ ਖਰਾਬੀ ਨੂੰ ਦੱਸਿਆ ਵਜ੍ਹਾ...
ਜੰਮੂ-ਕਸ਼ਮੀਰ ਦੇ ਗਾਂਦਰਬਲ 'ਚ 20 ਮੀਟਰ ਡੂੰਘੀ ਖੱਡ 'ਚ ਡਿੱਗੀ ਬੱਸ, ਬਚਾਅ ਕਾਰਜ ਜਾਰੀ
ਜੰਮੂ-ਕਸ਼ਮੀਰ ਦੇ ਗਾਂਦਰਬਲ 'ਚ 20 ਮੀਟਰ ਡੂੰਘੀ ਖੱਡ 'ਚ ਡਿੱਗੀ ਬੱਸ, ਬਚਾਅ ਕਾਰਜ ਜਾਰੀ...
ਸੋਨਮ ਵਾਂਗਚੁਕ ਹਸਪਤਾਲ ਤੋਂ ਰਾਜਘਾਟ ਪਹੁੰਚੇ: ਧਰਮਿੰਦਰ ਪ੍ਰਧਾਨ ਦੇ ਅਸਤੀਫ਼ੇ ਨੂੰ ਦੱਸਿਆ ਨਵੀਂ ਸ਼ੁਰੂਆਤ
ਸੋਨਮ ਵਾਂਗਚੁਕ ਹਸਪਤਾਲ ਤੋਂ ਰਾਜਘਾਟ ਪਹੁੰਚੇ: ਧਰਮਿੰਦਰ ਪ੍ਰਧਾਨ ਦੇ ਅਸਤੀਫ਼ੇ ਨੂੰ ਦੱਸਿਆ ਨਵੀਂ ਸ਼ੁਰੂਆਤ...
NEET ਪੇਪਰ ਲੀਕ ਬਿੱਲ 'ਤੇ ਕੀ ਬੋਲੇ ਕਿਰੇਨ ਰਿਜਿਜੂ?
NEET ਪੇਪਰ ਲੀਕ ਬਿੱਲ 'ਤੇ ਕੀ ਬੋਲੇ ਕਿਰੇਨ ਰਿਜਿਜੂ?...
ਅਸਤੀਫ਼ੇ ਤੋਂ ਬਾਅਦ ਪਹਿਲੀ ਵਾਰ ਸੰਸਦ ਪਹੁੰਚੇ ਧਰਮੇਂਦਰ ਪ੍ਰਧਾਨ, ਲੱਗੇ 'ਜ਼ਿੰਦਾਬਾਦ' ਦੇ ਨਾਅਰੇ
ਅਸਤੀਫ਼ੇ ਤੋਂ ਬਾਅਦ ਪਹਿਲੀ ਵਾਰ ਸੰਸਦ ਪਹੁੰਚੇ ਧਰਮੇਂਦਰ ਪ੍ਰਧਾਨ, ਲੱਗੇ 'ਜ਼ਿੰਦਾਬਾਦ' ਦੇ ਨਾਅਰੇ...
Exclusive Interview: ਜੰਗ ਤੇ ਬਹਾਦਰੀ ਦੀ ਅਣਕਹੀ ਦਾਸਤਾਂ! ਕਾਰਗਿਲ ਵਿਜੇ ਦਿਵਸ 'ਤੇ 'ਆਪ੍ਰੇਸ਼ਨ ਸਫੇਦ ਸਾਗਰ' ਦੀ ਟੀਮ ਨਾਲ ਗੱਲਬਾਤ
Exclusive Interview: ਜੰਗ ਤੇ ਬਹਾਦਰੀ ਦੀ ਅਣਕਹੀ ਦਾਸਤਾਂ! ਕਾਰਗਿਲ ਵਿਜੇ ਦਿਵਸ 'ਤੇ 'ਆਪ੍ਰੇਸ਼ਨ ਸਫੇਦ ਸਾਗਰ' ਦੀ ਟੀਮ ਨਾਲ ਗੱਲਬਾਤ...
Kargil Vijay Diwas: 27 ਸਾਲ ਬਾਅਦ ਵੀ ਜ਼ਿੰਦਾ ਹੈ ਸ਼ਹੀਦ ਉਦੈ ਮਾਨ ਸਿੰਘ ਦੀਆਂ ਯਾਦਾਂ
Kargil Vijay Diwas: 27 ਸਾਲ ਬਾਅਦ ਵੀ ਜ਼ਿੰਦਾ ਹੈ ਸ਼ਹੀਦ ਉਦੈ ਮਾਨ ਸਿੰਘ ਦੀਆਂ ਯਾਦਾਂ...
ਧਰਮਿੰਦਰ ਪ੍ਰਧਾਨ ਦੇ ਅਸਤੀਫ਼ੇ 'ਤੇ CJP ਦਾ ਪਹਿਲਾ ਬਿਆਨ, ਬੋਲੇ- ਲੋਕਤੰਤਰ ਦੀ ਜਿੱਤ, ਅਸੀਂ ਕਰ ਦਿਖਾਇਆ
ਧਰਮਿੰਦਰ ਪ੍ਰਧਾਨ ਦੇ ਅਸਤੀਫ਼ੇ 'ਤੇ CJP ਦਾ ਪਹਿਲਾ ਬਿਆਨ, ਬੋਲੇ- ਲੋਕਤੰਤਰ ਦੀ ਜਿੱਤ, ਅਸੀਂ ਕਰ ਦਿਖਾਇਆ...