AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

AC Tips: ਗਰਮੀ ਵਿੱਚ ਤੁਹਾਡਾ AC ਵੀ ਨਹੀਂ ਕਰ ਰਿਹਾ ਕਮਰਾ ਠੰਡਾ? ਜਾਣੋ ਕੂਲਿੰਗ ਘੱਟ ਹੋਣ ਦੇ ਮੁੱਖ ਕਾਰਨ

AC Tips: ਗਰਮੀਆਂ ਦੇ ਸੀਜ਼ਨ ਵਿੱਚ ਜਦੋਂ ਚਿਪਚਿਪੀ ਗਰਮੀ ਅਤੇ ਪਸੀਨਾ ਬੇਹਾਲ ਕਰ ਰਿਹਾ ਹੋਵੇ, ਅਜਿਹੇ ਵਿੱਚ ਜੇਕਰ AC ਚਲਾਉਣ ਦੇ ਕਾਫ਼ੀ ਦੇਰ ਬਾਅਦ ਵੀ ਕਮਰਾ ਠੰਡਾ ਨਾ ਹੋਵੇ, ਤਾਂ ਗੁੱਸਾ ਆਉਣਾ ਸੁਭਾਵਿਕ ਹੈ। ਅਕਸਰ ਕੂਲਿੰਗ ਘੱਟ ਹੋਣ 'ਤੇ ਲੋਕਾਂ ਨੂੰ ਲੱਗਦਾ ਹੈ ਕਿ ਉਨ੍ਹਾਂ ਦਾ ਏਅਰ ਕੰਡੀਸ਼ਨਰ (AC) ਖਰਾਬ ਹੋ ਗਿਆ ਹੈ। ਪਰ ਅਸਲ ਵਿੱਚ, ਕੂਲਿੰਗ ਨਾ ਹੋਣ ਪਿੱਛੇ ਕੁਝ ਅਜਿਹੀਆਂ ਛੋਟੀਆਂ-ਮੋਟੀਆਂ ਦਿੱਕਤਾਂ ਹੋ ਸਕਦੀਆਂ ਹਨ ਜਿਨ੍ਹਾਂ ਨੂੰ ਸਮਝਣਾ ਬੇਹੰਦ ਜ਼ਰੂਰੀ ਹੈ।

AC Tips: ਗਰਮੀ ਵਿੱਚ ਤੁਹਾਡਾ AC ਵੀ ਨਹੀਂ ਕਰ ਰਿਹਾ ਕਮਰਾ ਠੰਡਾ? ਜਾਣੋ ਕੂਲਿੰਗ ਘੱਟ ਹੋਣ ਦੇ ਮੁੱਖ ਕਾਰਨ
Image Credit source: Freepik/File Photo
tv9-punjabi
| Published: 23 Apr 2026 19:55 PM IST
Share

ਗਰਮੀਆਂ ਦੇ ਸੀਜ਼ਨ ਵਿੱਚ ਜਦੋਂ ਚਿਪਚਿਪੀ ਗਰਮੀ ਅਤੇ ਪਸੀਨਾ ਬੇਹਾਲ ਕਰ ਰਿਹਾ ਹੋਵੇ, ਅਜਿਹੇ ਵਿੱਚ ਜੇਕਰ AC ਚਲਾਉਣ ਦੇ ਕਾਫ਼ੀ ਦੇਰ ਬਾਅਦ ਵੀ ਕਮਰਾ ਠੰਡਾ ਨਾ ਹੋਵੇ, ਤਾਂ ਗੁੱਸਾ ਆਉਣਾ ਸੁਭਾਵਿਕ ਹੈ। ਅਕਸਰ ਕੂਲਿੰਗ ਘੱਟ ਹੋਣ ‘ਤੇ ਲੋਕਾਂ ਨੂੰ ਲੱਗਦਾ ਹੈ ਕਿ ਉਨ੍ਹਾਂ ਦਾ ਏਅਰ ਕੰਡੀਸ਼ਨਰ (AC) ਖਰਾਬ ਹੋ ਗਿਆ ਹੈ। ਪਰ ਅਸਲ ਵਿੱਚ, ਕੂਲਿੰਗ ਨਾ ਹੋਣ ਪਿੱਛੇ ਕੁਝ ਅਜਿਹੀਆਂ ਛੋਟੀਆਂ-ਮੋਟੀਆਂ ਦਿੱਕਤਾਂ ਹੋ ਸਕਦੀਆਂ ਹਨ ਜਿਨ੍ਹਾਂ ਨੂੰ ਸਮਝਣਾ ਬੇਹੰਦ ਜ਼ਰੂਰੀ ਹੈ। ਅੱਜ ਅਸੀਂ ਤੁਹਾਨੂੰ ਉਨ੍ਹਾਂ ਮੁੱਖ ਕਾਰਨਾਂ ਬਾਰੇ ਦੱਸਾਂਗੇ ਜੋ ਤੁਹਾਡੇ AC ਦੀ ਕੂਲਿੰਗ ਨੂੰ ਪ੍ਰਭਾਵਿਤ ਕਰਦੇ ਹਨ।

ਏਅਰ ਫਿਲਟਰ ਦਾ ਗੰਦਾ ਹੋਣਾ

ਜੇਕਰ ਤੁਹਾਡਾ AC ਕਮਰੇ ਨੂੰ ਠੰਡਾ ਨਹੀਂ ਕਰ ਰਿਹਾ, ਤਾਂ ਇਸ ਦਾ ਸਭ ਤੋਂ ਵੱਡਾ ਅਤੇ ਆਮ ਕਾਰਨ ਏਅਰ ਫਿਲਟਰ ਦਾ ਗੰਦਾ ਹੋਣਾ ਹੋ ਸਕਦਾ ਹੈ। ਜਦੋਂ ਫਿਲਟਰ ਉੱਤੇ ਧੂੜ-ਮਿੱਟੀ ਦੀ ਪਰਤ ਜੰਮ ਜਾਂਦੀ ਹੈ, ਤਾਂ ਇਹ ਹਵਾ ਦੇ ਵਹਾਅ ਨੂੰ ਰੋਕ ਦਿੰਦੀ ਹੈ। ਅਜਿਹੀ ਸਥਿਤੀ ਵਿੱਚ ਸਿਸਟਮ ਲਈ ਕਮਰੇ ਵਿੱਚੋਂ ਗਰਮ ਹਵਾ ਨੂੰ ਖਿੱਚਣਾ ਮੁਸ਼ਕਲ ਹੋ ਜਾਂਦਾ ਹੈ, ਜਿਸ ਨਾਲ ਕੂਲਿੰਗ ਦਾ ਪੱਧਰ ਡਿੱਗ ਜਾਂਦਾ ਹੈ। ਇਸ ਲਈ ਬਿਹਤਰ ਕੂਲਿੰਗ ਲਈ ਏਅਰ ਫਿਲਟਰਾਂ ਨੂੰ ਨਿਯਮਤ ਰੂਪ ਵਿੱਚ ਸਾਫ਼ ਕਰਦੇ ਰਹਿਣਾ ਚਾਹੀਦਾ ਹੈ।

ਥਰਮੋਸਟੈਟ ਵਿੱਚ ਨੁਕਸ

ਥਰਮੋਸਟੈਟ ਤੁਹਾਡੇ AC ਦੇ ਤਾਪਮਾਨ ਦੀਆਂ ਸੈਟਿੰਗਾਂ ਨੂੰ ਕੰਟਰੋਲ ਕਰਨ ਵਾਲਾ ਮੁੱਖ ਹਿੱਸਾ ਹੈ। ਜੇਕਰ ਇਸ ਵਿੱਚ ਕੋਈ ਤਕਨੀਕੀ ਖਰਾਬੀ ਆ ਜਾਂਦੀ ਹੈ, ਤਾਂ ਇਹ ਸਿਸਟਮ ਨੂੰ ਗਲਤ ਸਿਗਨਲ ਭੇਜ ਸਕਦਾ ਹੈ। ਇਸ ਕਾਰਨ ਜਾਂ ਤਾਂ AC ਦੀ ਕੂਲਿੰਗ ਅਚਾਨਕ ਬਹੁਤ ਵੱਧ ਸਕਦੀ ਹੈ ਜਾਂ ਫਿਰ AC ਪੂਰੀ ਤਰ੍ਹਾਂ ਠੰਡੀ ਹਵਾ ਦੇਣਾ ਬੰਦ ਕਰ ਸਕਦਾ ਹੈ।

AC ਕੰਪ੍ਰੈਸਰ ਵਿੱਚ ਖਰਾਬੀ

ਮਾਹਿਰਾਂ ਅਨੁਸਾਰ, ਕੰਪ੍ਰੈਸਰ AC ਸਿਸਟਮ ਵਿੱਚ ਰੈਫ੍ਰਿਜਰੈਂਟ (ਗੈਸ) ਨੂੰ ਸਰਕੂਲੇਟ ਕਰਨ ਦਾ ਅਹਿਮ ਕੰਮ ਕਰਦਾ ਹੈ। ਜੇਕਰ ਕੰਪ੍ਰੈਸਰ ਖਰਾਬ ਹੋ ਜਾਵੇ ਜਾਂ ਇਸ ਨੂੰ ਚਾਲੂ ਹੋਣ ਵਿੱਚ ਦਿੱਕਤ ਆਵੇ, ਤਾਂ AC ਕਮਰੇ ਨੂੰ ਠੰਡਾ ਕਰਨ ਵਿੱਚ ਅਸਮਰੱਥ ਹੋ ਜਾਂਦਾ ਹੈ। ਕੰਪ੍ਰੈਸਰ ਨਾਲ ਜੁੜੀਆਂ ਸਮੱਸਿਆਵਾਂ ਕਾਫ਼ੀ ਗੰਭੀਰ ਹੁੰਦੀਆਂ ਹਨ, ਇਸ ਲਈ ਅਜਿਹੀ ਸਥਿਤੀ ਵਿੱਚ ਕਿਸੇ ਪੇਸ਼ੇਵਰ ਟੈਕਨੀਸ਼ੀਅਨ ਦੀ ਸਲਾਹ ਲੈਣੀ ਹੀ ਬਿਹਤਰ ਹੁੰਦੀ ਹੈ।

ਰੈਫ੍ਰਿਜਰੈਂਟ ਦਾ ਘੱਟ ਪੱਧਰ

ਰੈਫ੍ਰਿਜਰੈਂਟ ਉਹ ਗੈਸ ਹੁੰਦੀ ਹੈ ਜੋ ਕਮਰੇ ਦੀ ਗਰਮੀ ਨੂੰ ਸੋਖ ਕੇ ਠੰਡਕ ਪੈਦਾ ਕਰਦੀ ਹੈ। ਜੇਕਰ AC ਵਿੱਚ ਰੈਫ੍ਰਿਜਰੈਂਟ ਦਾ ਪੱਧਰ ਘੱਟ ਹੋ ਜਾਂਦਾ ਹੈ, ਤਾਂ ਕੂਲਿੰਗ ਆਪਣੇ ਆਪ ਘਟਣੀ ਸ਼ੁਰੂ ਹੋ ਜਾਂਦੀ ਹੈ। ਅਕਸਰ ਸਿਸਟਮ ਵਿੱਚ ਕਿਸੇ ਲੀਕੇਜ ਕਾਰਨ ਗੈਸ ਘੱਟ ਜਾਂਦੀ ਹੈ, ਜਿਸ ਨੂੰ ਤੁਰੰਤ ਠੀਕ ਕਰਵਾਉਣ ਦੀ ਲੋੜ ਹੁੰਦੀ ਹੈ।

ਕੀ ਕਰਨਾ ਚਾਹੀਦਾ ਹੈ?

AC ਦੀ ਬਿਹਤਰ ਕਾਰਗੁਜ਼ਾਰੀ ਲਈ ਸਭ ਤੋਂ ਪਹਿਲਾਂ ਇਸ ਦੇ ਏਅਰ ਫਿਲਟਰਾਂ ਦੀ ਜਾਂਚ ਕਰੋ ਅਤੇ ਉਨ੍ਹਾਂ ਨੂੰ ਸਾਫ਼ ਰੱਖੋ। ਧੂੜ ਜੰਮਣ ਨਾਲ ਨਾ ਸਿਰਫ਼ ਹਵਾ ਦਾ ਵਹਾਅ ਰੁਕਦਾ ਹੈ, ਸਗੋਂ ਇਸ ਨਾਲ AC ਦੀ ਕੰਮ ਕਰਨ ਦੀ ਸਮਰੱਥਾ ਵੀ ਘਟ ਜਾਂਦੀ ਹੈ ਅਤੇ ਬਿਜਲੀ ਦੀ ਖਪਤ ਵੱਧ ਜਾਂਦੀ ਹੈ। ਨਿਯਮਤ ਸਰਵਿਸਿੰਗ ਨਾਲ ਤੁਸੀਂ ਇਨ੍ਹਾਂ ਸਮੱਸਿਆਵਾਂ ਤੋਂ ਬਚ ਸਕਦੇ ਹੋ।

Follow Us
Petrol-Diesel Prices Hiked: ਪੈਟਰੋਲ-ਡੀਜ਼ਲ ਮਹਿੰਗਾ, ਤੁਹਾਡੇ ਸ਼ਹਿਰ 'ਚ ਕਿੰਨੀ ਹੋਈ ਕੀਮਤ? ਜਾਣੋ...
Petrol-Diesel Prices Hiked: ਪੈਟਰੋਲ-ਡੀਜ਼ਲ ਮਹਿੰਗਾ, ਤੁਹਾਡੇ ਸ਼ਹਿਰ 'ਚ ਕਿੰਨੀ ਹੋਈ ਕੀਮਤ? ਜਾਣੋ......
PM ਮੋਦੀ ਦੀ ਪੰਜ ਦੇਸਾਂ ਦੀ ਅਹਿਮ ਯਾਤਰਾ ਸ਼ੁਰੂ, ਪੱਛਮੀ ਏਸ਼ੀਆ ਸੰਕਟ ਵਿਚਾਲੇ UAE ਦਾ ਮਹੱਤਵਪੂਰਨ ਦੌਰਾ
PM ਮੋਦੀ ਦੀ ਪੰਜ ਦੇਸਾਂ ਦੀ ਅਹਿਮ ਯਾਤਰਾ ਸ਼ੁਰੂ, ਪੱਛਮੀ ਏਸ਼ੀਆ ਸੰਕਟ ਵਿਚਾਲੇ UAE ਦਾ ਮਹੱਤਵਪੂਰਨ ਦੌਰਾ...
ਕੀ ਦੇਸ਼ ਵਿੱਚ Ban ਹੋਵੇਗੀ Bike Taxi, ਸਰਕਾਰੀ ਦੇ ਫੈਸਲੇ ਨਾਲ ਮੱਚਿਆ ਹੰਗਾਮਾ
ਕੀ ਦੇਸ਼ ਵਿੱਚ Ban ਹੋਵੇਗੀ Bike Taxi, ਸਰਕਾਰੀ ਦੇ ਫੈਸਲੇ ਨਾਲ ਮੱਚਿਆ ਹੰਗਾਮਾ...
NEET UG Scam: NEET UG ਪੇਪਰ ਲੀਕ 'ਚ CBI ਜਾਂਚ ਤੇਜ਼, ਦੇਸ਼ ਭਰ ਵਿੱਚ ਵਿਰੋਧ ਪ੍ਰਦਰਸ਼ਨ ਅਤੇ ਗ੍ਰਿਫ਼ਤਾਰੀਆਂ ਜਾਰੀ
NEET UG Scam: NEET UG ਪੇਪਰ ਲੀਕ 'ਚ CBI ਜਾਂਚ ਤੇਜ਼, ਦੇਸ਼ ਭਰ ਵਿੱਚ ਵਿਰੋਧ ਪ੍ਰਦਰਸ਼ਨ ਅਤੇ ਗ੍ਰਿਫ਼ਤਾਰੀਆਂ ਜਾਰੀ...
PSEB 12th ਬੋਰਡ ਦੀ ਟੌਪਰ ਸੁਪਨੀਤ ਕੌਰ ਦਾ ਕੀ ਹੈ Success Mantra?
PSEB 12th ਬੋਰਡ ਦੀ ਟੌਪਰ ਸੁਪਨੀਤ ਕੌਰ ਦਾ ਕੀ ਹੈ Success Mantra?...
PSEB 12th Result: 12ਵੀਂ ਜਮਾਤ ਦੇ ਨਤੀਜਿਆਂ 'ਚ ਟਾਪ-3 'ਤੇ ਕੁੜੀਆਂ ਦਾ ਕਬਜਾ
PSEB 12th Result: 12ਵੀਂ ਜਮਾਤ ਦੇ ਨਤੀਜਿਆਂ 'ਚ ਟਾਪ-3 'ਤੇ ਕੁੜੀਆਂ ਦਾ ਕਬਜਾ...
PSEB 12th Result: 12ਵੀਂ 'ਚ ਤੀਜਾ ਸਥਾਨ ਹਾਸਿਲ ਕਰਨ ਵਾਲੀ ਦਿਵਾਂਸ਼ੀ ਨੇ ਦੱਸਿਆ ਕਾਮਯਾਬੀ ਦਾ ਰਾਜ
PSEB 12th Result: 12ਵੀਂ 'ਚ ਤੀਜਾ ਸਥਾਨ ਹਾਸਿਲ ਕਰਨ ਵਾਲੀ ਦਿਵਾਂਸ਼ੀ ਨੇ ਦੱਸਿਆ ਕਾਮਯਾਬੀ ਦਾ ਰਾਜ...
ਪੀਐਮ ਮੋਦੀ ਦੀ ਸੋਨਾ ਨਾ ਖਰੀਦਣ ਦੀ ਅਪੀਲ ਤੋਂ ਬਾਅਦ ਸਰਾਫਾ ਬਜਾਰ ਵਿੱਚ ਮਾਯੂਸੀ, ਕੀ ਕਹਿ ਰਹੇ ਹਨ ਜੁਲਰਸ, ਜਾਣੋ...
ਪੀਐਮ ਮੋਦੀ ਦੀ ਸੋਨਾ ਨਾ ਖਰੀਦਣ ਦੀ ਅਪੀਲ ਤੋਂ ਬਾਅਦ ਸਰਾਫਾ ਬਜਾਰ ਵਿੱਚ ਮਾਯੂਸੀ, ਕੀ ਕਹਿ ਰਹੇ ਹਨ ਜੁਲਰਸ, ਜਾਣੋ......
PM MODI ਦੀ ਅਪੀਲ ਦਾ ਅਸਰ, ਮੁੰਬਈ ਦਾ ਸਾਹਨੀ ਪਰਿਵਾਰ ਬਣਿਆ ਮਿਸਾਲ, ਘੱਟ ਕਰ ਰਿਹਾ ਗੱਡੀਆਂ ਦਾ ਇਸਤੇਮਾਲ
PM MODI ਦੀ ਅਪੀਲ ਦਾ ਅਸਰ, ਮੁੰਬਈ ਦਾ ਸਾਹਨੀ ਪਰਿਵਾਰ ਬਣਿਆ ਮਿਸਾਲ, ਘੱਟ ਕਰ ਰਿਹਾ ਗੱਡੀਆਂ ਦਾ ਇਸਤੇਮਾਲ...