ਪੁੱਤਰ ਦੇ ਹੱਥੋਂ ਕਰਵਾਇਆ ਮਾਂ ਦਾ ਕਤਲ, AI Chatbot ਦਾ ਕਾਲਾ ਸੱਚ, ਜਾਣੋ ਕਿੰਨ੍ਹਾ ਸੇਫ?
AI Chatbot 'ਤੇ ਅੱਖਾਂ ਬੰਦ ਕਰਨਾ ਕਿੰਨਾ ਘਾਤਕ ਸਾਬਤ ਹੋ ਸਕਦਾ ਹੈ, ਹਾਲ ਹੀ ਵਿੱਚ ਇਸ ਦਾ ਇੱਕ ਉਦਾਹਰਣ ਸਾਹਮਣੇ ਆਇਆ ਹੈ। ਕੁਝ ਦਿਨ ਪਹਿਲਾਂ, ਚੈਟਜੀਪੀਟੀ 'ਤੇ 16 ਸਾਲ ਦੇ ਲੜਕੇ ਦੀ ਖੁਦਕੁਸ਼ੀ ਮਾਮਲੇ ਦੇ ਇਲਜ਼ਾਮ ਲੱਗੇ ਸਨ ਅਤੇ ਚੈਟਬੋਟ ਉੱਤੇ ਇੱਕ ਪੁੱਤਰ ਵੱਲੋਂ ਮਾਂ ਦੇ ਕਤਲ ਮਾਮਲੇ ਨੇ ਕਈ ਸਵਾਲ ਖੜ੍ਹੇ ਕਰ ਦਿੱਤੇ ਹਨ।
AI Chatbots ਦੇ ਆਉਣ ਨਾਲ ਕੰਮ ਆਸਾਨ ਹੋ ਗਿਆ, ਪਰ ਕਹਿੰਦੇ ਹਨ ਕਿ ਹਰ ਸਿੱਕੇ ਦੇ ਦੋ ਪਾਸੇ ਹੁੰਦੇ ਹਨ। ਭਾਵੇਂ ਚੈਟਬੋਟਸ ਨੇ ਜ਼ਿੰਦਗੀ ਨੂੰ ਆਸਾਨ ਬਣਾ ਦਿੱਤਾ ਹੈ, ਪਰ ਤੁਹਾਨੂੰ AI ਦੇ ਹਨੇਰੇ ਅਤੇ ਕੌੜੇ ਸੱਚ ਨੂੰ ਵੀ ਜਾਣਨਾ ਚਾਹੀਦਾ ਹੈ। ਕੁਝ ਦਿਨ ਪਹਿਲਾਂ, ChatGPT ‘ਤੇ ਇੱਕ 16 ਸਾਲ ਦੇ ਲੜਕੇ ਦੀ ਖੁਦਕੁਸ਼ੀ ਦੇ ਮਾਮਲੇ ਵਿੱਚ ਗੰਭੀਰ ਇਲਜ਼ਾਮ ਲਗਾਏ ਗਏ ਸਨ ਅਤੇ ਹੁਣ ChatGPT ਇੱਕ ਵਾਰ ਫਿਰ ਚਰਚਾ ਦਾ ਵਿਸ਼ਾ ਬਣ ਗਿਆ ਹੈ। ਇਸ ਵਾਰ, OpenAI ਦੁਆਰਾ ਵਿਕਸਤ ਕੀਤੇ ਗਏ ਇਸ AI ਟੂਲ ‘ਤੇ ਇੱਕ ਪੁੱਤਰ ਦੁਆਰਾ ਇੱਕ ਮਾਂ ਨੂੰ ਮਾਰਨ ਦਾ ਇਲਜ਼ਾਮ ਹੈ।
ਜਾਣੋ ਕੀ ਹੈ ਪੂਰਾ ਮਾਮਲਾ?
ਵਾਲ ਸਟਰੀਟ ਜਰਨਲ ਦੇ ਮੁਤਾਬਕ, ਯਾਹੂ ਵਿੱਚ ਕੰਮ ਕਰਨ ਵਾਲੇ ਸਾਬਕਾ ਮੈਨੇਜਰ, ਸਟਾਈਨ-ਏਰਿਕ ਸੋਏਲਬਰਗ ਨੇ ਚੈਟਜੀਪੀਟੀ ਨਾਲ ਗੱਲਬਾਤ ਤੋਂ ਬਾਅਦ ਆਪਣੀ ਮਾਂ ਦੀ ਹੱਤਿਆ ਕਰ ਦਿੱਤੀ। 56 ਸਾਲਾ ਵਿਅਕਤੀ ਨੂੰ ਕਥਿਤ ਤੌਰ ‘ਤੇ ਇਹ ਵਿਸ਼ਵਾਸ ਦਿਵਾਇਆ ਗਿਆ ਕਿ ਉਸ ਦੀ ਮਾਂ (ਸੁਜ਼ਾਨ ਏਬਰਸਨ ਐਡਮਜ਼) ਉਸ ਦੀ ਜਾਸੂਸੀ ਕਰ ਰਹੀ ਸੀ। ਚੈਟਬੋਟ ਨਾਲ ਗੱਲਬਾਤ ਨੇ ਭਰਮ ਨੂੰ ਹੋਰ ਮਜ਼ਬੂਤ ਕੀਤਾ ਅਤੇ ਸੰਕੇਤ ਦਿੱਤਾ ਕਿ ਉਸ ਦੀ 83 ਸਾਲਾ ਮਾਂ ਉਸ ਨੂੰ ਸਾਈਕੈਡੇਲਿਕ ਦਵਾਈਆਂ ਦੇ ਕੇ ਜ਼ਹਿਰ ਦੇਣ ਦੀ ਕੋਸ਼ਿਸ਼ ਕਰ ਸਕਦੀ ਹੈ।
ਮਾਨਸਿਕ ਤੌਰ ‘ਤੇ ਬਿਮਾਰ ਸੀ ਵਿਅਕਤੀ
ਇਸ 56 ਸਾਲਾ ਵਿਅਕਤੀ ਦਾ ਮਾਨਸਿਕ ਬਿਮਾਰੀ ਦਾ ਇਤਿਹਾਸ ਰਿਹਾ ਹੈ, ਇਸ ਸ਼ਖ਼ਸ ਨੂੰ ਚੈਟਬੋਟ ‘ਤੇ ਭਰੋਸਾ ਸੀ ਅਤੇ ਉਸ ਨੂੰ ਲੱਗ ਰਿਹਾ ਸੀ ਉਸ ਦਾ ਕਤਲ ਹੋ ਸਕਦਾ ਹੈ। WSJ ਦੀ ਰਿਪੋਰਟ ਮੁਤਾਬਕ, ਚੈਟਬੋਟ ਨੇ ਆਦਮੀ ਦੇ ਪਾਗਲ ਵਿਚਾਰਾਂ ਨੂੰ ਇਹ ਕਹਿ ਕੇ ਸ਼ਾਂਤ ਕੀਤਾ, “ਐਰਿਕ, ਤੂੰ ਪਾਗਲ ਨਹੀਂ ਹੈਂ”। ਮੁੱਖ ਮੈਡੀਕਲ ਜਾਂਚਕਰਤਾ ਦੇ ਅਨੁਸਾਰ, ਸੁਜ਼ਾਨ ਏਬਰਸਨ ਐਡਮਜ਼ ਦਾ ਕਤਲ ਕੀਤਾ ਗਿਆ ਸੀ ਜਿਵੇਂ ਕਿ ਜ਼ਖ਼ਮਾਂ ਤੋਂ ਪਤਾ ਲੱਗਦਾ ਹੈ। “ਸਿਰ ‘ਤੇ ਸੱਟਾਂ ਅਤੇ ਗਰਦਨ ‘ਤੇ ਦਬਾਅ ਵੀ ਸੀ।” ਸੋਲਡਬਰਗ ਦੀ ਮੌਤ ਦਾ ਕਾਰਨ “ਗਰਦਨ ਅਤੇ ਛਾਤੀ ‘ਤੇ ਸੱਟਾਂ ਦੇ ਸੰਕੇਤ ਸਨ ਜੋ ਦਰਸਾਉਂਦੇ ਹਨ ਕਿ ਆਦਮੀ ਨੇ ਖੁਦਕੁਸ਼ੀ ਕੀਤੀ ਹੈ।”
ਇਸ ਵਿਅਕਤੀ ਨੇ ਘਟਨਾ ਤੋਂ ਪਹਿਲਾਂ ਇੰਸਟਾਗ੍ਰਾਮ ਅਤੇ ਯੂਟਿਊਬ ‘ਤੇ ਚੈਟਜੀਪੀਟੀ ਨਾਲ ਆਪਣੀਆਂ ਗੱਲਬਾਤਾਂ ਦੇ ਘੰਟਿਆਂ ਬੱਧੀ ਵੀਡੀਓ ਪੋਸਟ ਕੀਤੇ ਸਨ। ਗੱਲਬਾਤ ਤੋਂ ਪਤਾ ਲੱਗਾ ਕਿ ਏਆਈ ਚੈਟਬੋਟ ਨੇ ਆਦਮੀ ਦੀ ਮਾਨਸਿਕ ਸਥਿਤੀ (ਪਾਗਲਪਨ) ਨੂੰ ਹੋਰ ਵੀ ਵਧਾ ਦਿੱਤਾ ਅਤੇ ਉਸ ਦੀ ਮਾਂ ਨੂੰ ਇੱਕ ਭੂਤ ਵਜੋਂ ਦਰਸਾਇਆ ਅਤੇ ਉਸ ਨੂੰ ਗੁੰਮਰਾਹ ਕੀਤਾ। ਇਹ ਮਾਮਲਾ ਏਆਈ ਦੁਆਰਾ ਦਿੱਤੇ ਗਏ ਜਵਾਬਾਂ ਬਾਰੇ ਬਹੁਤ ਸਾਰੇ ਸਵਾਲ ਖੜ੍ਹੇ ਕਰਦਾ ਹੈ, ਇਸ ਲਈ ਏਆਈ ਚੈਟਬੋਟ ‘ਤੇ ਅੰਨ੍ਹਾ ਭਰੋਸਾ ਕਰਨ ਦੀ ਗਲਤੀ ਨਾ ਕਰੋ।
ਕਦੋਂ ਖ਼ਤਰਨਾਕ ਹੋ ਜਾਂਦਾ ਹੈ AI ਚੈਟਬੋਟ?
- ਜਦੋਂ AI ਗਲਤ ਜਾਣਕਾਰੀ ਦੇਣਾ ਸ਼ੁਰੂ ਕਰ ਦਿੰਦਾ ਹੈ।
- ਮਾਨਸਿਕ ਪ੍ਰਭਾਵ ਪੈਣਾ ਸ਼ੁਰੂ ਹੋ ਜਾਵੇ।


