ਕਿਲਾ ਰਾਏਪੁਰ ਖੇਡਾਂ ਦਾ ਅੱਜ ਦੂਜਾ ਦਿਨ, ਕੁੜੀਆਂ ਨੇ ਕਬੱਡੀ-ਕੁਸ਼ਤੀ ‘ਚ ਮਾਰੀਆਂ ਮੱਲਾਂ
Qila Raipur: ਮੁੱਖ ਪ੍ਰਬੰਧਕ ਨੇ ਦੱਸਿਆ ਕਿ ਖੇਡਾਂ ਵੱਲ ਵੱਧ ਤੋਂ ਵੱਧ ਉਤਸਾਹਿਤ ਕਰਨ ਲਈ ਇਹ ਉਪਰਾਲਾ ਕੀਤਾ ਗਿਆ ਹੈ। ਇਸ ਦੌਰਾਨ ਉਹਨਾਂ ਕਿਹਾ ਕਿ ਪੰਜਾਬ ਦੇ ਸੱਭਿਆਚਾਰ ਨੂੰ ਵਿਖਾਉਣ ਲਈ ਵਿਸ਼ੇਸ਼ ਤੌਰ ਤੇ ਪ੍ਰਬੰਧ ਵੀ ਕੀਤਾ ਗਿਆ ਹੈ ਜਿਸ ਵਿੱਚ ਪੰਜਾਬ ਦੇ ਪੁਰਾਣੇ ਸੱਭਿਆਚਾਰ ਨੂੰ ਦਰਸ਼ਾਇਆ ਗਿਆ ਹੈ।

Qila Raipur: ਪੰਜਾਬ ਦੀਆਂ ਪੇਂਡੂ ਖੇਡਾਂ ਕਿਲਾ ਰਾਏਪੁਰ ਦਾ ਅੱਜ ਦੂਜਾ ਦਿਨ ਵਿਸ਼ੇਸ਼ ਤੌਰ ਤੇ ਹਾਕੀ ਕੁਸ਼ਤੀ ਕਬੱਡੀ ਦੌੜਾਂ ਅਤੇ ਹੋਰ ਪੇਂਡੂ ਖੇਡਾਂ ਦੇ ਨਾਂਅ ਰਿਹਾ। ਇਸ ਦੌਰਾਨ ਨਾ ਸਿਰਫ ਪੰਜਾਬ ਤੋਂ ਸਗੋਂ ਗੁਆਂਡੀ ਸੂਬਿਆਂ ਤੋਂ ਆਈਆਂ ਹੋਈਆਂ ਟੀਮਾਂ ਨੇ ਵੀ ਇਹਨਾਂ ਖੇਡਾਂ ਦੇ ਵਿੱਚ ਹਿੱਸਾ ਲਿਆ ਅਤੇ ਆਪਣੀ ਖੇਡ ਦੇ ਜ਼ੌਹਰ ਵਿਖਾਏ। ਇਸ ਦੌਰਾਨ ਪ੍ਰਬੰਧਕਾਂ ਨੇ ਗੱਲਬਾਤ ਦੌਰਾਨ ਦੱਸਿਆ ਕਿ ਪੰਜਾਬ ਸਰਕਾਰ ਦੀ ਮਦਦ ਦੇ ਨਾਲ ਇਹ ਪੇਂਡੂ ਖੇਡਾਂ ਕਰਵਾਈਆਂ ਜਾ ਰਹੀਆਂ ਹਨ। ਉਹਨਾਂ ਦੱਸਿਆ ਕਿ ਅੱਜ ਕਈ ਮੁਕਾਬਲੇ ਕਰਵਾਏ ਗਏ ਹਨ।
ਮੁੱਖ ਪ੍ਰਬੰਧਕ ਨੇ ਦੱਸਿਆ ਕਿ ਖੇਡਾਂ ਵੱਲ ਵੱਧ ਤੋਂ ਵੱਧ ਉਤਸਾਹਿਤ ਕਰਨ ਲਈ ਇਹ ਉਪਰਾਲਾ ਕੀਤਾ ਗਿਆ ਹੈ। ਇਸ ਦੌਰਾਨ ਉਹਨਾਂ ਕਿਹਾ ਕਿ ਪੰਜਾਬ ਦੇ ਸੱਭਿਆਚਾਰ ਨੂੰ ਵਿਖਾਉਣ ਲਈ ਵਿਸ਼ੇਸ਼ ਤੌਰ ਤੇ ਪ੍ਰਬੰਧ ਵੀ ਕੀਤਾ ਗਿਆ ਹੈ ਜਿਸ ਵਿੱਚ ਪੰਜਾਬ ਦੇ ਪੁਰਾਣੇ ਸੱਭਿਆਚਾਰ ਨੂੰ ਦਰਸ਼ਾਇਆ ਗਿਆ ਹੈ। ਉਹਨਾਂ ਕਿਹਾ ਕਿ ਅਸੀਂ ਕੋਸ਼ਿਸ਼ ਕਰ ਰਹੇ ਹਨ ਵੱਧ ਤੋਂ ਵੱਧ ਗੇਮਾਂ ਨੂੰ ਲੋਕਾਂ ਤੱਕ ਪਹੁੰਚਾਇਆ ਜਾ।
ਕਿਲਾ ਰਾਏਪੁਰ ਸਪੋਰਟਸ ਫੈਸਟੀਵਲ
ਪੇਂਡੂ ਓਲੰਪਿਕ ਵਜੋਂ ਜਾਣਿਆ ਜਾਂਦਾ ਇਹ ਮੇਲਾ ਹਰ ਸਾਲ ਕਿਲਾ ਰਾਏਪੁਰ ਵਿੱਚ ਕਰਵਾਇਆ ਜਾਂਦਾ ਹੈ। ਇਹ ਪੇਂਡੂ ਖੇਡ ਮੇਲਾ ਜਨਵਰੀ-ਫਰਵਰੀ ਵਿੱਚ 3 ਦਿਨਾਂ ਤੱਕ ਚੱਲਦਾ ਹੈ ਅਤੇ ਇਸ ਵਿੱਚ 4000 ਤੋਂ ਵੱਧ ਮਰਦ ਅਤੇ ਔਰਤਾਂ ਸ਼ਾਮਲ ਹੁੰਦੇ ਹਨ। ਤਿਉਹਾਰ ਦੌਰਾਨ ਗਤੀਵਿਧੀਆਂ ਵਿੱਚ ਬੈਲ ਗੱਡੀਆਂ ਦੀ ਦੌੜ, ਰੱਸੀ ਖਿੱਚਣ, ਤਿਰੰਜਨ, ਕਿੱਕਲੀ, ਘੀਟਾ ਪੱਥਰ, ਕੋਕਲਾ ਛਪਾਕੀ, ਚੀਚੋ ਚੀਚ ਗਨੇਰੀਅਨ, ਲੁਕਨ ਮਿੱਟੀ, ਕਿੱਡੀ ਕੜਾ ਜਾਂ ਸਟੈਪੂ, ਘੱਗਰ ਫਿੱਸੀ, ਕਬੱਡੀ, ਰੱਸਾ ਕਾਸ਼ੀ, ਅਖਾੜਾ ਸ਼ਾਮਲ ਹਨ।
ਇਹ ਵੀ ਪੜ੍ਹੋ