ਅੰਤਰਰਾਸ਼ਟਰੀ ਸ਼ੂਟਿੰਗ ਖਿਡਾਰਨ ਸਿਫਤ ਕੌਰ ਸਮਰਾ ਪੈਰਿਸ ਓਲੰਪਿਕ ਲਈ ਚੁਣੀ ਗਈ, ਖੇਡ ਪ੍ਰੇਮੀਆਂ ‘ਚ ਜਸ਼ਨ
ਫਰੀਦਕੋਟ ਦੀ ਰਹਿਣ ਵਾਲੀ ਸਿਫਤ ਕੌਰ ਡਾਕਟਰ ਬਣਨਾ ਚਾਹੁੰਦੀ ਸੀ ਪਰ ਪੜ੍ਹਾਈ ਅਤੇ ਸ਼ੂਟਿੰਗ ਨਾਲ-ਨਾਲ ਨਹੀਂ ਚੱਲ ਸਕਦੀ ਸੀ। ਉਨ੍ਹਾਂ ਨੂੰ ਇੱਕ ਦੀ ਚੋਣ ਕਰਨੀ ਪਈ। ਉਹਨਾਂ ਨੇ ਅਤੇ ਉਹਨਾਂ ਦੇ ਮਾਤਾ-ਪਿਤਾ ਨੇ ਸ਼ੂਟਿੰਗ ਸ਼ੁਰੂ ਕੀਤੀ। ਸਿਫਤ ਕੌਰ ਦਾ ਛੋਟਾ ਭਰਾ ਵੀ ਸ਼ੂਟਰ ਹੈ। ਉਹਨਾਂ ਨੇ ਸਕੂਲ ਨੈਸ਼ਨਲਜ਼ ਵਿੱਚ ਮੈਡਲ ਜਿੱਤੇ ਹਨ।
ਅੰਤਰਰਾਸ਼ਟਰੀ ਸ਼ੂਟਿੰਗ ਖਿਡਾਰਨ ਸਿਫਤ ਕੌਰ ਸਮਰਾ
ਫਰੀਦਕੋਟ ਦੀ ਅੰਤਰਰਾਸ਼ਟਰੀ ਸ਼ੂਟਿੰਗ ਖਿਡਾਰਨ ਸਿਫਤ ਕੌਰ ਸਮਰਾ ਦੀ ਪੈਰਿਸ ਓਲੰਪਿਕ 2024 ਲਈ ਚੋਣ ਹੋਈ ਹੈ। ਇਸ ਤੋਂ ਪਹਿਲਾਂ ਵੀ ਸਿਫਤ ਕੌਰ ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਪੱਧਰ ਦੇ ਖੇਡ ਮੁਕਾਬਲਿਆਂ ਵਿੱਚ ਆਪਣੇ ਦਮ ਦਾ ਪ੍ਰਦਰਸ਼ਨ ਕਰ ਚੁੱਕੀ ਹੈ। ਹੁਣ ਉਹਨਾਂ ਦੀ ਉਲੰਪਿਕ ਖੇਡਾਂ ਵਿੱਚ ਚੋਣ ਦੀ ਖਬਰ ਨਾਲ ਪਰਿਵਾਰ ਅਤੇ ਖੇਡ ਪ੍ਰੇਮੀਆਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਹੈ।