ਪੰਜਾਬਚੋਣਾਂ 2025ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

PAK vs NZ: ਭਾਰਤ ‘ਚ ਆਪਣਾ ਪਹਿਲਾ ਮੈਚ ਹੀ ਹਾਰੀ ਬਾਬਰ ਦੀ ਟੀਮ, ਨਿਊਜ਼ੀਲੈਂਡ ਨੇ ਜਿੱਤਿਆ ਪਹਿਲਾ ਅਭਿਆਸ ਮੈਚ

World Cup 2023 Warm-up Match: ਵਿਸ਼ਵ ਕੱਪ 'ਚ ਸ਼ੁੱਕਰਵਾਰ ਨੂੰ 3 ਅਭਿਆਸ ਮੈਚ ਹੋਏ, ਜਿਸ 'ਚ ਪਾਕਿਸਤਾਨ ਨੂੰ ਨਿਊਜ਼ੀਲੈਂਡ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ, ਜਦਕਿ ਬੰਗਲਾਦੇਸ਼ ਨੇ ਸ਼੍ਰੀਲੰਕਾ ਨੂੰ ਬੜੀ ਆਸਾਨੀ ਨਾਲ ਹਰਾਇਆ। ਦੱਖਣੀ ਅਫਰੀਕਾ ਅਤੇ ਅਫਗਾਨਿਸਤਾਨ ਵਿਚਾਲੇ ਮੈਚ ਮੀਂਹ ਕਾਰਨ ਰੱਦ ਹੋ ਗਿਆ ਸੀ।

PAK vs NZ: ਭਾਰਤ ‘ਚ ਆਪਣਾ ਪਹਿਲਾ ਮੈਚ ਹੀ ਹਾਰੀ ਬਾਬਰ ਦੀ ਟੀਮ, ਨਿਊਜ਼ੀਲੈਂਡ ਨੇ ਜਿੱਤਿਆ ਪਹਿਲਾ ਅਭਿਆਸ ਮੈਚ
PAK vs NZ: ਭਾਰਤ ‘ਚ ਆਪਣਾ ਪਹਿਲਾ ਮੈਚ ਹੀ ਹਾਰੀ ਬਾਬਰ ਦੀ ਟੀਮ, ਨਿਊਜ਼ੀਲੈਂਡ ਨੇ ਜਿੱਤੀਆ ਪਹਿਲਾ ਅਭਿਆਸ ਮੈਚ
Follow Us
tv9-punjabi
| Updated On: 29 Sep 2023 23:59 PM

ਸਪੋਰਟਸ ਨਿਊਜ। ਵਿਸ਼ਵ ਕੱਪ 2023 ਦੀ ਕਾਰਵਾਈ ਆਖਰਕਾਰ ਭਾਰਤ ਵਿੱਚ ਸ਼ੁਰੂ ਹੋ ਗਈ ਹੈ। ਦਸ ਟੀਮਾਂ ਦੇ ਟੂਰਨਾਮੈਂਟ ਦੇ ਅਸਲ ਮੈਚ 5 ਅਕਤੂਬਰ ਤੋਂ ਸ਼ੁਰੂ ਹੋਣਗੇ, ਪਰ ਟੂਰਨਾਮੈਂਟ ਦੇ ਅਭਿਆਸ ਮੈਚ ਸ਼ੁਰੂ ਹੋ ਚੁੱਕੇ ਹਨ। ਟੀਮਾਂ ਨੇ ਭਾਰਤੀ ਹਾਲਾਤ ਅਤੇ ਮੈਦਾਨਾਂ ਵਿੱਚ ਆਪਣੇ ਆਪ ਨੂੰ ਪਰਖਣਾ ਸ਼ੁਰੂ ਕਰ ਦਿੱਤਾ ਹੈ। 7 ਸਾਲ ਬਾਅਦ ਭਾਰਤ ਆਈ ਪਾਕਿਸਤਾਨੀ (Pakistani) ਟੀਮ ਦੀ ਇੱਥੇ ਸ਼ੁਰੂਆਤ ਖਰਾਬ ਰਹੀ। ਬਾਬਰ ਆਜ਼ਮ ਦੀ ਕਪਤਾਨੀ ਵਾਲੀ ਪਾਕਿਸਤਾਨੀ ਟੀਮ ਆਪਣੇ ਪਹਿਲੇ ਅਭਿਆਸ ਮੈਚ ਵਿੱਚ ਨਿਊਜ਼ੀਲੈਂਡ ਤੋਂ 5 ਵਿਕਟਾਂ ਨਾਲ ਹਾਰ ਗਈ। ਇਸ ਤੋਂ ਇਲਾਵਾ ਵਿਵਾਦਾਂ ਨਾਲ ਜੂਝ ਰਹੀ ਬੰਗਲਾਦੇਸ਼ ਦੀ ਟੀਮ ਨੇ ਵੀ ਆਪਣੇ ਪਹਿਲੇ ਅਭਿਆਸ ਮੈਚ ‘ਚ ਸ਼੍ਰੀਲੰਕਾ ਨੂੰ ਬਿਨਾਂ ਕਿਸੇ ਮੁਸ਼ਕਲ ਦੇ 7 ਵਿਕਟਾਂ ਨਾਲ ਹਰਾ ਦਿੱਤਾ।

ਹੈਦਰਾਬਾਦ ਦੇ ਰਾਜੀਵ ਗਾਂਧੀ (Rajiv Gandhi) ਸਟੇਡੀਅਮ ‘ਚ ਖੇਡੇ ਇਸ ਮੈਚ ‘ਚ ਦੋਵੇਂ ਟੀਮਾਂ ਨੇ ਲਗਭਗ ਸਾਰੇ ਖਿਡਾਰੀਆਂ ਨੂੰ ਮੌਕਾ ਦਿੱਤਾ। ਨਿਊਜ਼ੀਲੈਂਡ ਨੇ ਅਨੁਭਵੀ ਤੇਜ਼ ਗੇਂਦਬਾਜ਼ ਟ੍ਰੇਂਟ ਬੋਲਟ ਨੇ ਗੇਂਦਬਾਜ਼ੀ ਨਹੀਂ ਕੀਤੀ, ਜਦਕਿ ਕਪਤਾਨ ਕੇਨ ਵਿਲੀਅਮਸਨ ਨੇ ਸਿਰਫ ਬੱਲੇਬਾਜ਼ੀ ਕੀਤੀ। ਇਸ ਦੇ ਨਾਲ ਹੀ ਪਾਕਿਸਤਾਨ ਲਈ ਇਸ ਮੈਚ ‘ਚ ਸਟਾਰ ਤੇਜ਼ ਗੇਂਦਬਾਜ਼ ਸ਼ਾਹੀਨ ਸ਼ਾਹ ਅਫਰੀਦੀ ਨੂੰ ਆਰਾਮ ਦਿੱਤਾ ਗਿਆ।

ਰਿਜ਼ਵਾਨ ਦਾ ਸੈਂਕੜਾ, ਬਾਬਰ-ਸ਼ਕੀਲ ਵੀ ਚਮਕੇ

ਪਾਕਿਸਤਾਨ ਦੇ ਕਪਤਾਨ ਬਾਬਰ ਆਜ਼ਮ ਨੇ ਇਸ ਮੈਚ ‘ਚ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਫਖਰ ਜ਼ਮਾਨ ਦੀ ਥਾਂ ਅਬਦੁੱਲਾ ਸ਼ਫੀਕ ਨੂੰ ਓਪਨਿੰਗ ਲਈ ਮੈਦਾਨ ਵਿੱਚ ਉਤਾਰਿਆ ਗਿਆ। ਹਾਲਾਂਕਿ ਸ਼ਫੀਕ ਅਤੇ ਇਮਾਮ ਉਲ ਹੱਕ ਅਸਫਲ ਰਹੇ। ਕਪਤਾਨ ਬਾਬਰ ਆਜ਼ਮ ਅਤੇ ਮੁਹੰਮਦ ਰਿਜ਼ਵਾਨ ਨੇ ਇੱਕ ਵਾਰ ਫਿਰ ਪਾਕਿਸਤਾਨ ਦੀ ਕਮਾਨ ਸੰਭਾਲ ਲਈ। ਦੋਵਾਂ ਨੇ 114 ਦੌੜਾਂ ਦੀ ਸਾਂਝੇਦਾਰੀ ਕੀਤੀ। ਬਾਬਰ 80 ਦੌੜਾਂ ਬਣਾ ਕੇ ਆਊਟ ਹੋ ਗਏ ਜਦਕਿ ਰਿਜ਼ਵਾਨ 103 ਦੌੜਾਂ ਬਣਾ ਕੇ ਰਿਟਾਇਰ ਹੋਏ।

ਬਾਬਰ ਲਈ ਇਹ ਰਾਹਤ ਦੀ ਗੱਲ ਸੀ ਕਿ ਸਾਊਦ ਸ਼ਕੀਲ ਨੇ ਮੱਧਕ੍ਰਮ ਵਿੱਚ ਆਪਣਾ ਦਾਅਵਾ ਪੇਸ਼ ਕੀਤਾ। ਖੱਬੇ ਹੱਥ ਦੇ ਇਸ ਬੱਲੇਬਾਜ਼ ਨੇ ਸਿਰਫ਼ 53 ਗੇਂਦਾਂ ਵਿੱਚ 75 ਦੌੜਾਂ ਬਣਾਈਆਂ। ਆਗਾ ਸਲਮਾਨ ਨੇ ਵੀ ਛੋਟੀ ਪਰ ਤੇਜ਼ ਪਾਰੀ ਖੇਡੀ। ਟੀਮ ਨੇ 50 ਓਵਰਾਂ ‘ਚ 5 ਵਿਕਟਾਂ ਗੁਆ ਕੇ 345 ਦੌੜਾਂ ਬਣਾਈਆਂ, ਜਿਸ ਦੀ ਹੈਦਰਾਬਾਦ ਦੇ ਮੈਦਾਨ ‘ਤੇ ਉਮੀਦ ਕੀਤੀ ਜਾ ਰਹੀ ਸੀ। ਨਿਊਜ਼ੀਲੈਂਡ ਲਈ ਖੱਬੇ ਹੱਥ ਦੇ ਸਪਿਨਰ ਮਿਸ਼ੇਲ ਸੈਂਟਨਰ (2/39) ਅਤੇ ਮੈਟ ਹੈਨਰੀ (1/8) ਸਭ ਤੋਂ ਪ੍ਰਭਾਵਸ਼ਾਲੀ ਰਹੇ।

ਰਵਿੰਦਰ ਅਤੇ ਚੈਪਮੈਨ ਦਾ ਤੂਫਾਨ

ਨਿਊਜ਼ੀਲੈਂਡ ਨੇ ਦੂਜੇ ਓਵਰ ਦੀ ਪਹਿਲੀ ਹੀ ਗੇਂਦ ‘ਤੇ ਡੇਵੋਨ ਕੋਨਵੇ ਦਾ ਵਿਕਟ ਗੁਆ ਦਿੱਤਾ ਸੀ ਪਰ ਓਪਨਿੰਗ ਲਈ ਮੈਦਾਨ ‘ਚ ਉਤਰੇ 23 ਸਾਲਾ ਸਪਿਨ ਆਲਰਾਊਂਡਰ ਰਚਿਨ ਰਵਿੰਦਰਾ ਨੇ ਆਪਣੀ ਵਿਸਫੋਟਕ ਬੱਲੇਬਾਜ਼ੀ ਨਾਲ ਹਰ ਕਿਸੇ ਨੂੰ ਹੈਰਾਨ ਕਰ ਦਿੱਤਾ। ਰਵਿੰਦਰਾ ਨੇ ਕੇਨ ਵਿਲੀਅਮਸਨ ਨਾਲ 137 ਦੌੜਾਂ ਦੀ ਸਾਂਝੇਦਾਰੀ ਕੀਤੀ। 29 ਮਾਰਚ ਨੂੰ ਆਈ.ਪੀ.ਐੱਲ. ਦੇ ਪਹਿਲੇ ਮੈਚ ‘ਚ ਜ਼ਖਮੀ ਹੋਏ ਵਿਲੀਅਮਸਨ ਠੀਕ 6 ਮਹੀਨੇ ਬਾਅਦ ਆਪਣਾ ਪਹਿਲਾ ਮੈਚ ਖੇਡ ਰਹੇ ਸਨ ਅਤੇ ਇਸ ਕੀਵੀ ਦਿੱਗਜ ਖਿਡਾਰੀ ਨੇ ਜ਼ੋਰਦਾਰ ਬੱਲੇਬਾਜ਼ੀ ਕਰਦੇ ਹੋਏ ਅਰਧ ਸੈਂਕੜਾ ਲਗਾਇਆ ਸੀ।

ਰਵਿੰਦਰ ਆਪਣਾ ਸੈਂਕੜਾ ਪੂਰਾ ਨਹੀਂ ਕਰ ਸਕੇ

ਰਵਿੰਦਰ ਆਪਣਾ ਸੈਂਕੜਾ ਪੂਰਾ ਨਹੀਂ ਕਰ ਸਕੇ ਅਤੇ 97 ਦੌੜਾਂ (72 ਗੇਂਦਾਂ) ਬਣਾ ਕੇ ਆਊਟ ਹੋ ਗਏ। ਇਸ ਤੋਂ ਬਾਅਦ ਡੇਰਿਲ ਮਿਸ਼ੇਲ (59 ਰਿਟਾਇਰ), ਮਾਰਕ ਚੈਪਮੈਨ (ਅਜੇਤੂ 65, 41 ਗੇਂਦਾਂ) ਅਤੇ ਜੇਮਜ਼ ਨੀਸ਼ਮ (33) ਨੇ ਸ਼ਾਨਦਾਰ ਬੱਲੇਬਾਜ਼ੀ ਕੀਤੀ, ਜਿਸ ਦੀ ਬਦੌਲਤ ਨਿਊਜ਼ੀਲੈਂਡ ਨੇ ਟਰਗੇਟ ਸਿਰਫ਼ 43.4 ਓਵਰਾਂ ਵਿੱਚ ਹਾਸਲ ਕਰ ਲਿਆ। ਪਾਕਿਸਤਾਨ ਨੂੰ ਸ਼ਾਹੀਨ ਅਤੇ ਸ਼ਾਦਾਬ ਖਾਨ ਦੀ ਕਮੀ ਵੇਖਣ ਨੂੰ ਮਿਲੀ। ਦੋਵਾਂ ਨੇ ਗੇਂਦਬਾਜ਼ੀ ਨਹੀਂ ਕੀਤੀ। ਹਾਲਾਂਕਿ ਪਾਕਿਸਤਾਨੀ ਫੀਲਡਰਾਂ ਨੇ ਕੁਝ ਕੈਚ ਵੀ ਛੱਡੇ ਜੋ ਕੀ ਉਨ੍ਹਾਂ ਲਈ ਮਹਿੰਗੇ ਸਾਬਤ ਹੋਏ। ਪਾਕਿਸਤਾਨ ਦੇ ਤੇਜ਼ ਗੇਂਦਬਾਜ਼ਾਂ ਅਤੇ ਸਪਿਨਰਾਂ ਦੀ ਚੰਗੀ ਧੁਲਾਈ ਹੋਈ।

ਬੰਗਲਾਦੇਸ਼ ਲਈ ਆਸਾਨ ਜਿੱਤ

ਇਸ ਤੋਂ ਇਲਾਵਾ ਸ਼ੁੱਕਰਵਾਰ ਨੂੰ ਦੋ ਹੋਰ ਅਭਿਆਸ ਮੈਚ ਸਨ। ਗੁਹਾਟੀ ‘ਚ ਸ਼੍ਰੀਲੰਕਾ ਅਤੇ ਬੰਗਲਾਦੇਸ਼ ਵਿਚਾਲੇ ਮੈਚ ਹੋਇਆ, ਜਿਸ ‘ਚ ਬੰਗਲਾਦੇਸ਼ ਨੇ ਪਹਿਲਾਂ ਗੇਂਦ ਅਤੇ ਫਿਰ ਬੱਲੇ ਨਾਲ ਪੂਰਾ ਦਬਦਬਾ ਦਿਖਾਉਂਦੇ ਹੋਏ 7 ਵਿਕਟਾਂ ਨਾਲ ਜਿੱਤ ਦਰਜ ਕੀਤੀ। ਬੰਗਲਾਦੇਸ਼ ਨੂੰ ਕਪਤਾਨ ਸ਼ਾਕਿਬ ਅਲ ਹਸਨ ਦੇ ਬਿਨਾਂ ਜਾਣਾ ਪਿਆ, ਜੋ ਅਭਿਆਸ ਦੌਰਾਨ ਜ਼ਖਮੀ ਹੋ ਗਏ ਸਨ ਸਨ ਅਤੇ ਅਗਲੇ ਅਭਿਆਸ ਮੈਚ ਦੇ ਨਾਲ-ਨਾਲ ਟੀਮ ਦੇ ਪਹਿਲੇ ਮੈਚ ਤੋਂ ਵੀ ਬਾਹਰ ਹੋ ਸਕਦੇ ਹਨ। ਇਸ ਦੇ ਬਾਵਜੂਦ ਬੰਗਲਾਦੇਸ਼ ਨੇ ਸ਼੍ਰੀਲੰਕਾ ਨੂੰ ਸਿਰਫ 263 ਦੌੜਾਂ ‘ਤੇ ਆਊਟ ਕਰ ਦਿੱਤਾ।

ਸ੍ਰੀਲੰਕਾ ਵੱਲੋਂ ਸਿਰਫ਼ ਪਥੁਮ ਨਿਸਾਂਕਾ ਅਤੇ ਧਨੰਜਯਾ ਡੀ ਸਿਲਵਾ ਹੀ ਅਰਧ ਸੈਂਕੜੇ ਬਣਾ ਸਕੇ। ਬੰਗਲਾਦੇਸ਼ ਲਈ ਸਪਿਨਰ ਮਹਿਦੀ ਹਸਨ ਨੇ 3 ਵਿਕਟਾਂ ਲਈਆਂ। ਜਵਾਬ ਵਿੱਚ ਬੰਗਲਾਦੇਸ਼ ਲਈ ਲਿਟਨ ਦਾਸ ਅਤੇ ਤਨਜੀਦ ਹਸਨ ਦੀ ਸਲਾਮੀ ਜੋੜੀ ਨੇ 131 ਦੌੜਾਂ ਦੀ ਸਾਂਝੇਦਾਰੀ ਕੀਤੀ। ਇਨ੍ਹਾਂ ਦੋਵਾਂ ਤੋਂ ਇਲਾਵਾ ਕਪਤਾਨ ਮਹਿਦੀ ਹਸਨ ਮਿਰਾਜ ਅਤੇ ਮੁਸ਼ਫਿਕੁਰ ਰਹੀਮ ਨੇ 76 ਦੌੜਾਂ ਦੀ ਸਾਂਝੇਦਾਰੀ ਕੀਤੀ ਅਤੇ ਟੀਮ ਨੂੰ ਸਿਰਫ 42 ਓਵਰਾਂ ‘ਚ ਜਿੱਤ ਦਿਵਾਈ। ਅਫਗਾਨਿਸਤਾਨ ਅਤੇ ਦੱਖਣੀ ਅਫਰੀਕਾ ਵਿਚਾਲੇ ਹੋਣ ਵਾਲਾ ਮੈਚ ਤ੍ਰਿਵੇਂਦਰਮ ‘ਚ ਮੀਂਹ ਕਾਰਨ ਰੱਦ ਹੋ ਗਿਆ ਸੀ।

WORLD EXCLUSIVE REPORT: ਅਮਰੀਕਾ-ਮੈਕਸੀਕੋ ਸਰਹੱਦ ਤੋਂ 'ਡੰਕੀ' ਰੂਟ
WORLD EXCLUSIVE REPORT: ਅਮਰੀਕਾ-ਮੈਕਸੀਕੋ ਸਰਹੱਦ ਤੋਂ 'ਡੰਕੀ' ਰੂਟ...
ਪੰਜਾਬ ਦੀ ਪੰਥਕ ਰਾਜਨੀਤੀ 'ਚ ਵੱਡਾ ਬਦਲਾਅ, ਗਿਆਨੀ ਹਰਪ੍ਰੀਤ ਸਿੰਘ ਨੂੰ ਮਿਲੀ ਇਹ ਵੱਡੀ ਜਿੰਮੇਵਾਰੀ
ਪੰਜਾਬ ਦੀ ਪੰਥਕ ਰਾਜਨੀਤੀ 'ਚ ਵੱਡਾ ਬਦਲਾਅ, ਗਿਆਨੀ ਹਰਪ੍ਰੀਤ ਸਿੰਘ ਨੂੰ ਮਿਲੀ ਇਹ ਵੱਡੀ ਜਿੰਮੇਵਾਰੀ...
Bigg Boss 19 'ਚ ਦਿਖੇਗੀ ਪਹਿਲਗਾਮ ਹਮਲੇ ਵਿਚ ਸ਼ਹੀਦ ਹੋਏ ਵਿਨੈ ਨਰਵਾਲ ਦੀ ਪਤਨੀ?
Bigg Boss 19 'ਚ ਦਿਖੇਗੀ ਪਹਿਲਗਾਮ ਹਮਲੇ ਵਿਚ ਸ਼ਹੀਦ ਹੋਏ ਵਿਨੈ ਨਰਵਾਲ ਦੀ ਪਤਨੀ?...
ਰਾਹੁਲ ਗਾਂਧੀ 'ਤੇ ਬੀਜੇਪੀ ਆਗੂ ਤਰੁਣ ਚੁੱਘ ਦਾ ਹਮਲਾ, ਕਾਂਗਰਸ ਨੂੰ ਦਿੱਤੀ ਚੁਣੌਤੀ
ਰਾਹੁਲ ਗਾਂਧੀ 'ਤੇ ਬੀਜੇਪੀ ਆਗੂ ਤਰੁਣ ਚੁੱਘ ਦਾ ਹਮਲਾ, ਕਾਂਗਰਸ ਨੂੰ ਦਿੱਤੀ ਚੁਣੌਤੀ...
ਚੰਡੀਗੜ੍ਹ ਪੀਜੀਆਈ ਦੇ ਡਾਕਟਰਾਂ ਦਾ ਕਮਾਲ, ਬਿਨਾ ਚੀਰਾ ਲਗਾਏ 2 ਸਾਲ ਦੀ ਬੱਚੀ ਦੇ ਦਿਮਾਗ ਵਿੱਚੋਂ ਕੱਢਿਆ ਟਿਊਮਰ
ਚੰਡੀਗੜ੍ਹ ਪੀਜੀਆਈ ਦੇ ਡਾਕਟਰਾਂ ਦਾ ਕਮਾਲ, ਬਿਨਾ ਚੀਰਾ ਲਗਾਏ 2 ਸਾਲ ਦੀ ਬੱਚੀ ਦੇ ਦਿਮਾਗ ਵਿੱਚੋਂ ਕੱਢਿਆ ਟਿਊਮਰ...
Kapil Sharma: ਕੈਪਸ ਕੈਫੇ 'ਤੇ ਮੁੜ ਹਮਲੇ ਤੋਂ ਬਾਅਦ ਮੁੰਬਈ 'ਚ ਕਪਿਲ ਦੇ ਘਰ ਦੀ ਵਧਾਈ ਗਈ ਸੁਰੱਖਿਆ
Kapil Sharma: ਕੈਪਸ ਕੈਫੇ 'ਤੇ ਮੁੜ ਹਮਲੇ ਤੋਂ ਬਾਅਦ ਮੁੰਬਈ 'ਚ ਕਪਿਲ ਦੇ ਘਰ ਦੀ ਵਧਾਈ ਗਈ ਸੁਰੱਖਿਆ...
Huma Qureshi Brother News: ਹੁਮਾ ਕੁਰੈਸ਼ੀ ਦੇ ਚਚੇਰੇ ਭਰਾ ਦਾ ਦਿੱਲੀ ਵਿੱਚ ਕਤਲ
Huma Qureshi Brother News: ਹੁਮਾ ਕੁਰੈਸ਼ੀ ਦੇ ਚਚੇਰੇ ਭਰਾ ਦਾ ਦਿੱਲੀ ਵਿੱਚ ਕਤਲ...
US Tariff on India: ਟੈਰਿਫ ਵਿਵਾਦ ਵਿਚਾਲੇ ਪ੍ਰਧਾਨ ਮੰਤਰੀ ਮੋਦੀ ਬੋਲੇ- ਕਿਸਾਨਾਂ ਦੇ ਹਿੱਤ ਸਭ ਤੋਂ ਉੱਪਰ
US Tariff on India: ਟੈਰਿਫ ਵਿਵਾਦ ਵਿਚਾਲੇ ਪ੍ਰਧਾਨ ਮੰਤਰੀ ਮੋਦੀ ਬੋਲੇ- ਕਿਸਾਨਾਂ ਦੇ ਹਿੱਤ ਸਭ ਤੋਂ ਉੱਪਰ...
ਜੰਮੂ ਕਸ਼ਮੀਰ ਵਿੱਚ ਕਿਉਂ ਅਲਰਟ ਤੇ ਫੌਜ ਅਤੇ ਪੁਲਿਸ, ਅਚਾਨਕ ਕਿਉਂ ਲਿਆ ਗਿਆ ਇਹ ਫੈਸਲਾ?
ਜੰਮੂ ਕਸ਼ਮੀਰ ਵਿੱਚ ਕਿਉਂ ਅਲਰਟ ਤੇ ਫੌਜ ਅਤੇ ਪੁਲਿਸ, ਅਚਾਨਕ ਕਿਉਂ ਲਿਆ ਗਿਆ ਇਹ ਫੈਸਲਾ?...