AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਫੋਟੋ ਗੈਲਰੀਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਵੈੱਬ ਸਟੋਰੀਜ਼ਚੋਣਾਂ 2026

OMG! ਕੈਨੇਡਾ ਦੀ 70 ਸਾਲ ਦੀ ਦਾਦੀ ਦੇ ਪਿਆਰ ‘ਚ ਪਗਲਾਇਆ 35 ਸਾਲ ਦਾ ਪਾਕਿਸਤਾਨੀ ਲੜਕਾ, ਕਰਵਾ ਲਿਆ ਵਿਆਹ

OMG! ਪਾਕਿਸਤਾਨ ਦੇ 35 ਸਾਲਾ ਨਈਮ ਨੂੰ ਕੈਨੇਡਾ ਦੀ ਰਹਿਣ ਵਾਲੀ 70 ਸਾਲਾ ਮੈਰੀ ਨਾਲ ਪਿਆਰ ਹੋ ਗਿਆ। ਇਸ ਤੋਂ ਬਾਅਦ ਦੋਹਾਂ ਨੇ ਵਿਆਹ ਵੀ ਕਰ ਲਿਆ। ਹੁਣ ਇਸ ਅਨੋਖੀ ਲਵ ਸਟੋਰੀ ਦੀ ਸੋਸ਼ਲ ਮੀਡੀਆ ਰਾਹੀਂ ਪੂਰੀ ਦੁਨੀਆ 'ਚ ਚਰਚਾ ਹੋ ਰਹੀ ਹੈ।

OMG! ਕੈਨੇਡਾ ਦੀ 70 ਸਾਲ ਦੀ ਦਾਦੀ ਦੇ ਪਿਆਰ 'ਚ ਪਗਲਾਇਆ 35 ਸਾਲ ਦਾ ਪਾਕਿਸਤਾਨੀ ਲੜਕਾ, ਕਰਵਾ ਲਿਆ ਵਿਆਹ
tv9-punjabi
| Published: 22 Sep 2023 15:52 PM IST
Share

ਕਹਿੰਦੇ ਹਨ ਕਿ ਪਿਆਰ ਕਰਨ ਦੀ ਕੋਈ ਉਮਰ ਨਹੀਂ ਹੁੰਦੀ। ਕਦੋਂ ਅਤੇ ਕਿਸ ਨਾਲ ਅੱਖਾਂ ਚਾਰ ਹੋ ਜਾਣ, ਇਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ। ਅਜਿਹਾ ਹੀ ਕੁਝ ਇਕ 35 ਸਾਲਾ ਪਾਕਿਸਤਾਨੀ ਲੜਕੇ ਨਾਲ ਹੋਇਆ, ਜਿਸ ਨੂੰ 70 ਸਾਲਾ ਕੈਨੇਡੀਅਨ ਔਰਤ ਨਾਲ ਇੰਨਾ ਡੂੰਘਾ ਪਿਆਰ ਹੋ ਗਿਆ ਕਿ ਦੋਵਾਂ ਨੇ ਵਿਆਹ ਕਰਵਾ ਲਿਆ। ਹੁਣ ਇਸ ਅਨੋਖੀ ਲਵ ਸਟੋਰੀ ਦੀ ਸੋਸ਼ਲ ਮੀਡੀਆ ਰਾਹੀਂ ਪੂਰੀ ਦੁਨੀਆ ‘ਚ ਚਰਚਾ ਹੋ ਰਹੀ ਹੈ। ਇਸ ਨੂੰ ਲੈ ਕੇ ਨੇਟੀਜ਼ਨ ਕਈ ਤਰ੍ਹਾਂ ਦੀਆਂ ਗੱਲਾਂ ਵੀ ਕਰ ਰਹੇ ਹਨ।

ਡੇਲੀ ਪਾਕਿਸਤਾਨ ਮੁਤਾਬਕ ਨੌਜਵਾਨ ਦਾ ਨਾਂ ਨਈਮ ਸ਼ਹਿਜ਼ਾਦ ਹੈ। ਉਮਰ ਦੇ ਫਰਕ ਕਾਰਨ ਲੋਕ ਨਾ ਸਿਰਫ ਉਸ ਨੂੰ ਤਾਅਨੇ ਮਾਰ ਰਹੇ ਹਨ, ਸਗੋਂ ਇਹ ਵੀ ਦੋਸ਼ ਲਗਾ ਰਹੇ ਹਨ ਕਿ ਨਈਮ ਨੇ ਸਿਰਫ ਪੈਸਿਆਂ ਦੀ ਖਾਤਰ ਇਕ ਬਜ਼ੁਰਗ ਔਰਤ ਨੂੰ ਆਪਣਾ ਸਾਥੀ ਚੁਣਿਆ ਹੈ। ਕੁਝ ਲੋਕ ਉਸ ਨੂੰ ‘ਗੋਲਡ ਡਿਗਰ’ ਕਹਿ ਕੇ ਉਸ ਦਾ ਮਜ਼ਾਕ ਉਡਾ ਰਹੇ ਹਨ। ਇਸ ਦੌਰਾਨ ਨਈਮ ਦਾ ਇਕ ਇੰਟਰਵਿਊ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਇਸ ‘ਚ ਉਸ ਨੇ ਦੱਸਿਆ ਕਿ ਕਿਸ ਤਰ੍ਹਾਂ ਉਸ ਦੀ ਮੁਲਾਕਾਤ ਮੈਰੀ ਨਾਲ ਹੋਈ ਅਤੇ ਦੋਵਾਂ ‘ਚ ਪਿਆਰ ਹੋ ਗਿਆ।

ਫੇਸਬੁੱਕ ‘ਤੇ ਹੋਇਆ ਸੀ ਪਿਆਰ

ਨਈਮ ਨੇ ਦੱਸਿਆ ਕਿ ਸ਼ੁਰੂ ਵਿੱਚ ਦੋਵੇਂ ਸਿਰਫ਼ ਚੰਗੇ ਦੋਸਤ ਸਨ। ਪਰ ਹੌਲੀ-ਹੌਲੀ ਇਹ ਦੋਸਤੀ ਪਿਆਰ ਵਿੱਚ ਬਦਲ ਗਈ। ਸਾਲ 2012 ‘ਚ ਉਸ ਦੀ ਮੁਲਾਕਾਤ ਫੇਸਬੁੱਕ ‘ਤੇ ਮੈਰੀ ਨਾਲ ਹੋਈ ਸੀ। ਫਿਰ ਨਈਮ ਦੇ ਕਰੀਬੀਆਂ ਨੇ ਵੀ ਉਮਰ ਦੇ ਫਰਕ ਬਾਰੇ ਚਿੰਤਾ ਜ਼ਾਹਰ ਕੀਤੀ, ਪਰ ਉਹ ਕੈਨੇਡੀਅਨ ਔਰਤ ਦੇ ਪਿਆਰ ਵਿੱਚ ਪਾਗਲ ਹੋ ਗਿਆ ਸੀ। ਨਈਮ ਮੁਤਾਬਕ ਮਰੀਅਮ ਨੇ ਉਸ ਨੂੰ ਫੇਸਬੁੱਕ ‘ਤੇ ਮਿਲਣ ਤੋਂ ਤਿੰਨ ਸਾਲ ਬਾਅਦ ਹੀ ਪ੍ਰਪੋਜ਼ ਕੀਤਾ ਸੀ। ਫਿਰ 2017 ਵਿੱਚ ਉਨ੍ਹਾਂ ਦਾ ਵਿਆਹ ਹੋ ਗਿਆ।

ਦੱਸਿਆ ਜਾ ਰਿਹਾ ਹੈ ਕਿ ਵੀਜ਼ਾ ਨਾ ਮਿਲਣ ਕਾਰਨ ਨਈਮ ਮਰੀਅਮ ਨਾਲ ਕੈਨੇਡਾ ਨਹੀਂ ਰਹਿ ਸਕਿਆ। ਪਰ ਹੁਣ ਮਰੀਅਮ ਨੂੰ ਪਾਕਿਸਤਾਨ ਦਾ ਵੀਜ਼ਾ ਮਿਲ ਗਿਆ ਹੈ। ਉਹ ਹਾਲ ਹੀ ਵਿੱਚ ਪਾਕਿਸਤਾਨ ਆਈ ਹੈ ਅਤੇ ਇੱਥੇ ਛੇ ਮਹੀਨੇ ਰਹਿਣ ਦੀ ਯੋਜਨਾ ਬਣਾ ਰਹੀ ਹੈ। ਰਿਪੋਰਟਾਂ ਮੁਤਾਬਕ ਮਰੀਅਮ ਆਪਣੀ ਪੈਨਸ਼ਨ ‘ਤੇ ਗੁਜ਼ਾਰਾ ਕਰਦੀ ਹੈ। ਉਹ ਸਮੇਂ-ਸਮੇਂ ‘ਤੇ ਆਪਣੇ ਪਤੀ ਦੀ ਆਰਥਿਕ ਮਦਦ ਵੀ ਕਰਦੀ ਰਹੀ ਹੈ। ਇਹੀ ਕਾਰਨ ਹੈ ਕਿ ਲੋਕ ਨਈਮ ਨੂੰ ਗੋਲਡ ਡਿਗਰ ਕਹਿ ਕੇ ਉਸ ਦੀ ਆਲੋਚਨਾ ਕਰ ਰਹੇ ਹਨ।

Follow Us
Punjab Congress: ਪੰਜਾਬ ਕਾਂਗਰਸ ਦੇ ਲੀਡਰ ਲਗਾ ਰਹੇ ਦਿੱਲੀ ਦੇ ਗੇੜੇ, ਬਦਲ ਸਕਦਾ ਹੈ ਪ੍ਰਧਾਨ!
Punjab Congress: ਪੰਜਾਬ ਕਾਂਗਰਸ ਦੇ ਲੀਡਰ ਲਗਾ ਰਹੇ ਦਿੱਲੀ ਦੇ ਗੇੜੇ, ਬਦਲ ਸਕਦਾ ਹੈ ਪ੍ਰਧਾਨ!...
Lucknow Coaching Centre Fire: ਲਖਨਊ ਵਿੱਚ ਕੰਧ ਤੋੜ ਕੇ ਬੱਚਿਆਂ ਨੂੰ ਬਚਾਉਣ ਦੀ ਵੀਡੀਓ ਵਾਇਰਲ
Lucknow Coaching Centre Fire: ਲਖਨਊ ਵਿੱਚ ਕੰਧ ਤੋੜ ਕੇ ਬੱਚਿਆਂ ਨੂੰ ਬਚਾਉਣ ਦੀ ਵੀਡੀਓ ਵਾਇਰਲ...
5% ਤੋਂ ਵੱਧ ਫੀਸ ਨਹੀਂ ਵਧਾ ਸਕਣਗੇ Educational Institute, ਜਾਣੋ...ਪੰਜਾਬ ਕੈਬਨਿਟ ਦੇ ਵੱਡੇ ਫੈਸਲੇ
5% ਤੋਂ ਵੱਧ ਫੀਸ ਨਹੀਂ ਵਧਾ ਸਕਣਗੇ Educational Institute, ਜਾਣੋ...ਪੰਜਾਬ ਕੈਬਨਿਟ ਦੇ ਵੱਡੇ ਫੈਸਲੇ...
ਰਾਮ ਮੰਦਰ ਦਾਨ ਦੀ ਗਿਣਤੀ ਵਿੱਚ ਵੱਡੀ ਕਾਰਵਾਈ, 40 ਕਰਮਚਾਰੀ ਹਟਾਏ ਗਏ, ਜਾਂਚ ਜਾਰੀ
ਰਾਮ ਮੰਦਰ ਦਾਨ ਦੀ ਗਿਣਤੀ ਵਿੱਚ ਵੱਡੀ ਕਾਰਵਾਈ, 40 ਕਰਮਚਾਰੀ ਹਟਾਏ ਗਏ, ਜਾਂਚ ਜਾਰੀ...
ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਤੇ ਰਾਹਤ ਕਦੋਂ? ਹਰਦੀਪ ਸਿੰਘ ਪੁਰੀ ਨੇ ਦਿੱਤਾ ਵੱਡਾ ਸੰਕੇਤ
ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਤੇ ਰਾਹਤ ਕਦੋਂ? ਹਰਦੀਪ ਸਿੰਘ ਪੁਰੀ ਨੇ ਦਿੱਤਾ ਵੱਡਾ ਸੰਕੇਤ...
BJP ਪ੍ਰਧਾਨ ਨਿਤਿਨ ਨਬੀਨ ਨੇ ਜਲੰਧਰ 'ਚ ਕੀਤਾ ਯੋਗਾ, ਜਾਣੋ ਪੰਜਾਬ ਚੋਣਾਂ ਬਾਰੇ ਕੀ ਬੋਲੇ?
BJP ਪ੍ਰਧਾਨ ਨਿਤਿਨ ਨਬੀਨ ਨੇ ਜਲੰਧਰ 'ਚ ਕੀਤਾ ਯੋਗਾ, ਜਾਣੋ ਪੰਜਾਬ ਚੋਣਾਂ ਬਾਰੇ ਕੀ ਬੋਲੇ?...
ਬੀਜੇਪੀ ਦਾ ਮਿਸ਼ਨ 2027 ਪੰਜਾਬ, ਅੰਮ੍ਰਿਤਸਰ ਪਹੁੰਚੇ ਨਿਤਿਨ ਨਬੀਨ
ਬੀਜੇਪੀ ਦਾ ਮਿਸ਼ਨ 2027 ਪੰਜਾਬ, ਅੰਮ੍ਰਿਤਸਰ ਪਹੁੰਚੇ ਨਿਤਿਨ ਨਬੀਨ...
Shimla Landslide: ਸੰਜੌਲੀ ਬਾਈਪਾਸ 'ਤੇ ਸੜਕ ਬੰਦ, ਘੰਟਿਆਂ ਤੱਕ ਫਸੀਆ ਰਹੀਆਂ ਗੱਡੀਆਂ
Shimla Landslide: ਸੰਜੌਲੀ ਬਾਈਪਾਸ 'ਤੇ ਸੜਕ ਬੰਦ, ਘੰਟਿਆਂ ਤੱਕ ਫਸੀਆ ਰਹੀਆਂ ਗੱਡੀਆਂ...
Rahul Gandhi Birthday: PM ਮੋਦੀ ਨੇ ਰਾਹੁਲ ਗਾਂਧੀ ਨੂੰ ਦਿੱਤੀ ਜਨਮਦਿਨ ਦੀ ਵਧਾਈ, ਚੰਗੀ ਸਿਹਤ ਦੀ ਕੀਤੀ ਕਾਮਨਾ
Rahul Gandhi Birthday: PM ਮੋਦੀ ਨੇ ਰਾਹੁਲ ਗਾਂਧੀ ਨੂੰ ਦਿੱਤੀ ਜਨਮਦਿਨ ਦੀ ਵਧਾਈ, ਚੰਗੀ ਸਿਹਤ ਦੀ ਕੀਤੀ ਕਾਮਨਾ...