MS Dhoni, IPL 2023: ਐਮਐਸ ਧੋਨੀ ਨੇ ਬੰਦੂਕ ਚੁੱਕੀ ਅਤੇ ਭੁੰਨ ਦਿੱਤਾ!
IPL 2023: ਆਈਪੀਐਲ ਵਿੱਚ ਚੇਨਈ ਸੁਪਰ ਕਿੰਗਜ਼ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ ਹੈ ਅਤੇ ਇਸ ਦੇ ਕਪਤਾਨ ਐਮਐਸ ਧੋਨੀ ਵੀ ਛਾਏ ਹੋਏ ਹਨ। ਹੁਣ ਉਨ੍ਹਾਂ ਦੀ ਇਕ ਤਸਵੀਰ ਸੋਸ਼ਲ ਮੀਡੀਆ 'ਤੇ ਧਮਾਲ ਮਚਾ ਰਹੀ ਹੈ ਜਿਸ 'ਚ ਉਹ ਬੰਦੂਕ ਨਾਲ ਗੇਮ ਖੇਡ ਰਹੇ ਹਨ।

ਨਵੀਂ ਦਿੱਲੀ: ਆਈਪੀਐਲ 2023 ਵਿੱਚ ਐਮਐਸ ਧੋਨੀ (MS Dhoni) ਨੇ ਆਪਣੇ ਬੱਲੇ ਨਾਲ ਦਬਦਬਾ ਬਣਾਇਆ ਹੋਇਆ ਹੈ ਪਰ ਹੁਣ ਮਾਹੀ ਨੇ ਬੰਦੂਕ ਵੀ ਚੁੱਕ ਲਈ ਹੈ। ਜੀ, ਹੈਰਾਨ ਨਾ ਹੋਵੋ, ਇੱਥੇ ਅਸਲ ਬੰਦੂਕ ਦੀ ਗੱਲ ਨਹੀਂ ਹੋ ਰਹੀ ਹੈ। ਦਰਅਸਲ ਐਮਐਸ ਧੋਨੀ ਦੀ ਇੱਕ ਫੋਟੋ ਵਾਇਰਲ ਹੋ ਰਹੀ ਹੈ ਜਿਸ ਵਿੱਚ ਉਹ ਇੱਕ ਵੀਡੀਓ ਗੇਮ ਖੇਡ ਰਹੇ ਹਨ। ਇਸ ਗੇਮ ‘ਚ ਏਲੀਅੰਸ ਨੂੰ ਬੰਦੂਕ ਨਾਲ ਮਾਰਨਾ ਹੁੰਦਾ ਹੈ ਅਤੇ ਮਾਹੀ ਵੀ ਅਜਿਹਾ ਹੀ ਕਰਦੇ ਨਜ਼ਰ ਆ ਰਹੇ ਹਨ। ਮਹਿੰਦਰ ਸਿੰਘ ਧੋਨੀ ਦੀ ਤਸਵੀਰ ਚੇਨਈ ਸੁਪਰਕਿੰਗਜ਼ ਦੇ ਸੋਸ਼ਲ ਮੀਡੀਆ ਹੈਂਡਲ ‘ਤੇ ਪੋਸਟ ਕੀਤੀ ਗਈ ਹੈ। ਦੱਸ ਦੇਈਏ ਕਿ ਤਸਵੀਰ ਵਿੱਚ ਧੋਨੀ ਇੱਕ ਵੱਖਰੇ ਲੁੱਕ ਵਿੱਚ ਨਜ਼ਰ ਆ ਰਹੇ ਹਨ।
ਧੋਨੀ ਨੇ ਕਾਲੇ ਰੰਗ ਦਾ ਪਠਾਨੀ ਕੁੜਤਾ-ਪਜਾਮਾ ਪਾਇਆ ਹੋਇਆ ਹੈ ਅਤੇ ਸੈਂਡਲ ਪਹਿਨੇ ਹੋਏ ਹਨ। ਦੱਸ ਦੇਈਏ ਕਿ ਦੀਪਕ ਚਾਹਰ ਵੀ ਉਨ੍ਹਾਂ ਨਾਲ ਏਲੀਅਨ ਗੇਮ ਖੇਡ ਰਹੇ ਹਨ। ਚੇਨਈ ਸੁਪਰ ਕਿੰਗਜ਼ ਦੀ ਟੀਮ ਫਿਲਹਾਲ ਆਰਾਮ ਕਰ ਰਹੀ ਹੈ। ਟੀਮ ਦਾ ਅਗਲਾ ਮੈਚ ਬੁੱਧਵਾਰ ਯਾਨੀ 10 ਮਈ ਨੂੰ ਹੈ। ਇਸ ਵਾਰ ਸਾਹਮਣਾ ਦਿੱਲੀ ਕੈਪੀਟਲਜ਼ ਨਾਲ ਹੈ ਜਿਸ ਨੇ ਆਪਣੇ ਪਿਛਲੇ ਤਿੰਨੇ ਮੈਚ ਜਿੱਤੇ ਹਨ।
ਧੋਨੀ ਐਂਡ ਕੰਪਨੀ ਦੀ ਸਥਿਤੀ ਮਜਬੂਤ
ਚੇਨਈ ਸੁਪਰ ਕਿੰਗਜ਼ ਦੀ ਗੱਲ ਕਰੀਏ ਤਾਂ ਇਸ ਟੀਮ ਨੇ ਪਿਛਲੇ ਮੈਚ ਵਿੱਚ ਮੁੰਬਈ ਇੰਡੀਅਨਜ਼ ਨੂੰ 6 ਵਿਕਟਾਂ ਨਾਲ ਹਰਾਇਆ ਸੀ। ਆਪਣੇ ਘਰ ‘ਚ ਇਸ ਜਿੱਤ ਤੋਂ ਬਾਅਦ ਚੇਨਈ ਦੇ ਹੌਸਲੇ ਬੁਲੰਦ ਹਨ। ਚੇਨਈ ਵੀ ਆਪਣੇ ਘਰ ‘ਚ ਹੀ ਦਿੱਲੀ ਨਾਲ ਭਿੜਨ ਜਾ ਰਹੀ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਇਸ ਮੈਚ ਦਾ ਜੇਤੂ ਕੌਣ ਹੋਵੇਗਾ? ਵੈਸੇ, ਅੰਕ ਸੂਚੀ ਵਿੱਚ ਚੇਨਈ ਦੀ ਸਥਿਤੀ ਮਜ਼ਬੂਤ ਹੈ।
How much for the gun, Thala? #WhistlePodu #Yellove 🦁💛 pic.twitter.com/6QPXDs4ID1
— Chennai Super Kings (@ChennaiIPL) May 8, 2023
ਚੇਨਈ 11 ਮੈਚਾਂ ‘ਚ 6 ਜਿੱਤਾਂ ਨਾਲ ਦੂਜੇ ਨੰਬਰ ‘ਤੇ ਹੈ। ਚੇਨਈ ਵਿੱਚ ਇੱਕ ਮੈਚ ਮੀਂਹ ਕਾਰਨ ਰੱਦ ਹੋ ਗਿਆ ਸੀ। ਇਸ ਟੀਮ ਦੇ 13 ਅੰਕ ਹਨ। ਚੇਨਈ ਦੇ 3 ਮੈਚ ਬਾਕੀ ਹਨ ਅਤੇ ਜੇਕਰ ਉਹ ਦੋ ਜਿੱਤ ਜਾਂਦੀ ਹੈ ਤਾਂ ਉਸ ਦਾ ਪਲੇਆਫ ‘ਚ ਪਹੁੰਚਣਾ ਲਗਭਗ ਤੈਅ ਹੋ ਜਾਵੇਗਾ। ਵੈਸੇ, ਚੇਨਈ ਦੀ ਟੀਮ ਦੋਵੇਂ ਮੈਚ ਜਿੱਤਣਾ ਚਾਹੇਗੀ।
MS Dhoni in Kurta Pajama. pic.twitter.com/nwts4RbMRk
— Mufaddal Vohra (@mufaddal_vohra) May 8, 2023
ਰੰਗ ਵਿੱਚ ਹਨ ਚੇਨਈ ਦੇ ਖਿਡਾਰੀ
ਚੇਨਈ ਦੀ ਗੱਲ ਕਰੀਏ ਤਾਂ ਇਸਦੀ ਬੱਲੇਬਾਜ਼ੀ ਇੱਕ ਵੱਖਰੇ ਰੰਗ ਵਿੱਚ ਨਜ਼ਰ ਆ ਰਹੀ ਹੈ। ਖਾਸ ਤੌਰ ‘ਤੇ ਡੇਵਨ ਕੌਨਵੇ ਨੇ 11 ਮੈਚਾਂ ‘ਚ 458 ਦੌੜਾਂ ਬਣਾ ਕੇ ਆਪਣੀ ਕਾਬਲੀਅਤ ਨੂੰ ਸਾਬਤ ਕੀਤਾ ਹੈ। ਰਿਤੂਰਾਜ ਗਾਇਕਵਾੜ ਨੇ ਵੀ 11 ਮੈਚਾਂ ‘ਚ 384 ਦੌੜਾਂ ਬਣਾਈਆਂ ਹਨ। ਗੇਂਦਬਾਜ਼ੀ ਵਿੱਚ ਤੁਸ਼ਾਰ ਦੇਸ਼ਪਾਂਡੇ ਨੇ 19 ਵਿਕਟਾਂ ਲੈ ਕੇ ਚੇਨਈ ਨੂੰ ਮਜ਼ਬੂਤ ਸਥਿਤੀ ਵਿੱਚ ਰੱਖਿਆ ਹੈ। ਇਸ ਤੋਂ ਇਲਾਵਾ ਮਥੀਸ਼ਾ ਪਥੀਰਾਨਾ ਨੇ ਵੀ ਡੈੱਥ ਓਵਰਾਂ ‘ਚ ਚੇਨਈ ਨੂੰ ਮਜਬੂਤ ਕੀਤਾ ਹੈ।