Marykom: ਮੈਰੀ ਕਾਮ ਦਾ ਜੂਨੀਅਰ ਮੁੱਕੇਬਾਜ਼ ਨਾਲ ਸੀ ਅਫੇਅਰ, ਸਾਬਕਾ ਪਤੀ ਦਾ ਸਨਸਨੀਖੇਜ਼ ਆਰੋਪ
Mary kom- Karung Onkholer: ਮੈਰੀ ਕਾਮ ਅਤੇ ਉਨ੍ਹਾਂ ਦੇ ਸਾਬਕਾ ਪਤੀ ਓਨਲਰ ਵਿਚਕਾਰ ਵਿਵਾਦ ਡੂੰਘਾ ਹੁੰਦਾ ਜਾ ਰਿਹਾ ਹੈ। ਦੋਵਾਂ ਵਿਚਕਾਰ ਇਲਜਾਮ-ਤਰਾਸ਼ੀਆਂ ਦੀ ਖੇਡ ਲਗਾਤਾਰ ਵਧਦੀ ਜਾ ਰਹੀ ਹੈ। ਦੋਵੇਂ ਇੱਕ ਦੂਜੇ ਤੇ ਗੰਭੀਰ ਆਰੋਪ ਲਗਾ ਰਹੇ ਹਨ। ਪਰ ਕਿਸਦੇ ਦਾਅਵੇ ਵਿੱਚ ਕਿੰਨਾ ਸੱਚ ਹੈ, ਇਹ ਕਿਸੇ ਨੂੰ ਨਹੀਂ ਪਤਾ ਹੈ।
Marykom Controversy: ਛੇ ਵਾਰ ਦੀ ਵਿਸ਼ਵ ਚੈਂਪੀਅਨ ਭਾਰਤੀ ਮੁੱਕੇਬਾਜ਼ ਐਮਸੀ ਮੈਰੀ ਕਾਮ ‘ਤੇ ਇੱਕ ਜੂਨੀਅਰ ਮੁੱਕੇਬਾਜ਼ ਨਾਲ ਅਫੇਅਰ ਹੋਣ ਦਾ ਆਰੋਪ ਲਗਾਇਆ ਗਿਆ ਹੈ। ਇਹ ਗੰਭੀਰ ਆਰੋਪ ਉਨ੍ਹਾਂ ਦੇ ਸਾਬਕਾ ਪਤੀ ਨੇ ਲਗਾਏ ਹਨ। ਕਰੁੰਗ ਓਨਲਰ ਨੇ ਕਿਹਾ ਕਿ ਮੈਰੀ ਕਾਮ ਦਾ ਉਨ੍ਹਾਂ ਦੇ ਵਿਆਹ ਤੋਂ ਬਾਅਦ ਐਕਸਟਰਾ ਮੈਰੀਟਲ ਅਫੇਅਰ ਰਹੇ ਹਨ। ਸਾਬਕਾ ਪਤੀ ਨੇ ਨਿਊਜ਼ ਏਜੰਸੀ IANS ਨਾਲ ਗੱਲਬਾਤ ਦੌਰਾਨ ਇਨ੍ਹਾਂ ਆਰੋਪਾਂ ਦਾ ਖੁਲਾਸਾ ਕੀਤਾ। ਓਨਲਰ ਨੇ ਮੈਰੀ ਕਾਮ ‘ਤੇ ਇਹ ਆਰੋਪ ਉਦੋਂ ਲਗਾਏ ਜਦੋਂ ਉਨ੍ਹਾਂ ਨੇ ਇੱਕ ਟੀਵੀ ਸ਼ੋਅ ‘ਤੇ ਉਨ੍ਹਾਂ ‘ਤੇ ਕਰੋੜਾਂ ਰੁਪਏ ਦੀ ਧੋਖਾਧੜੀ ਅਤੇ ਜ਼ਮੀਨ ਹੜੱਪਣ ਸਮੇਤ ਗੰਭੀਰ ਆਰੋਪ ਲਗਾਏ।
ਸਾਬਕਾ ਪਤੀ ਦਾ ਮੈਰੀ ਕਾਮ ਬਾਰੇ ਵੱਡਾ ਖੁਲਾਸਾ
ਕਰੁੰਗ ਓਨਲਰ ਨੇ ਆਈਏਐਨਐਸ ਨੂੰ ਦੱਸਿਆ ਕਿ ਮੈਰੀ ਕਾਮ ਦਾ 2013 ਵਿੱਚ ਇੱਕ ਜੂਨੀਅਰ ਮੁੱਕੇਬਾਜ਼ ਨਾਲ ਅਫੇਅਰ ਸੀ। ਉਸਨੂੰ ਲੈ ਕੇ ਸਾਡੇ ਅਤੇ ਸਾਡੇ ਪਰਿਵਾਰਾਂ ਵਿਚਕਾਰ ਇਸ ਨੂੰ ਲੈ ਕੇ ਲੜਾਈ ਹੋਈ ਸੀ, ਪਰ ਅਸੀਂ ਬਾਅਦ ਵਿੱਚ ਸੁਲ੍ਹਾ ਕਰ ਲਈ।
ਇੰਟਰਵਿਊ ਦੌਰਾਨ, ਕਰੁੰਗ ਓਨਲਰ ਨੇ ਮੈਰੀ ਕਾਮ ਦੇ ਇੱਕ ਹੋਰ ਅਫੇਅਰ ਦਾ ਖੁਲਾਸਾ ਕੀਤਾ। ਉਸਨੇ ਕਿਹਾ ਕਿ 2017 ਵਿੱਚ, ਉਹ ਇੱਕ ਆਦਮੀ ਨਾਲ ਰਿਸ਼ਤੇ ਵਿੱਚ ਸਨ ਜੋ ਉਨ੍ਹਾਂ ਦੀ ਅਕੈਡਮੀ ਵਿੱਚ ਕੰਮ ਕਰਦਾ ਸੀ। “ਮੇਰੇ ਕੋਲ ਸਬੂਤ ਵਜੋਂ ਉਨ੍ਹਾਂ ਦੇ ਵਟਸਐਪ ਮੈਸੇਜੇਸ ਅਤੇ ਉਸ ਆਦਮੀ ਦਾ ਨਾਮ ਹੈ।” ਮੈਰੀ ਕਾਮ ਅਤੇ ਓਨਲਰ ਨੇ ਪਿਛਲੇ ਸਾਲ ਆਪਣੇ ਤਲਾਕ ਦੀ ਪੁਸ਼ਟੀ ਕੀਤੀ ਸੀ।
ਐਕਸ ਪਤੀ ਨੇ ਕਿਉਂ ਕੀਤੇ ਖੁਲਾਸੇ ?
ਓਨਲਰ ਨੇ ਮੀਡੀਆ ਨੂੰ ਇਹ ਸਨਸਨੀਖੇਜ਼ ਖੁਲਾਸੇ ਉਦੋਂ ਕੀਤੇ ਜਦੋਂ ਮੈਰੀ ਕਾਮ ਨੇ ਇੱਕ ਟੀਵੀ ਸ਼ੋਅ ਵਿੱਚ ਕਿਹਾ ਕਿ ਉਨ੍ਹਾਂ ਦੇ ਐਕਸ ਪਤੀ ਨੇ ਉਨ੍ਹਾਂ ਨੂੰ ਧੋਖਾ ਦਿੱਤਾ ਹੈ। ਮੈਰੀ ਕਾਮ ਨੇ ਆਰੋਪ ਲਗਾਇਆ ਕਿ ਓਨਲਰ ਨੇ ਉਨ੍ਹਾਂਦੇ ਨਾਮ ‘ਤੇ ਕਰਜ਼ਾ ਲਿਆ ਅਤੇ ਉਨ੍ਹਾਂਦੀ ਜਾਣਕਾਰੀ ਤੋਂ ਬਿਨਾਂ ਕੁਝ ਜਾਇਦਾਦ ਆਪਣੇ ਨਾਮ ‘ਤੇ ਟ੍ਰਾਂਸਫਰ ਕਰਵਾ ਲਈ। ਉਨ੍ਹਾਂਨੇ ਕਿਹਾ ਕਿ ਉਨ੍ਹਾਂ ਦੇ ਪਤੀ ਇੱਕ ਰੁਪਿਆ ਵੀ ਨਹੀਂ ਕਮਾਉਂਦੇ ਸਨ। ਪੂਰਾ ਘਰ ਉਨ੍ਹਾਂ ਦੀ ਕਮਾਈ ‘ਤੇ ਚਲਦਾ ਸੀ।
ਯੂਜ ਐਂਡ ਥ੍ਰੋਅ ਵਾਂਗ ਬਾਹਰ ਕੀਤਾ ਗਿਆ- ਸਾਬਕਾ ਪਤੀ
ਓਨਲਰ ਦੇ ਅਨੁਸਾਰ, ਉਨ੍ਹਾਂ ਨੂੰ ਯੂਜ ਐਂਡ ਥ੍ਰੋਅ ਵਾਂਗ ਬਾਹਰ ਕੀਤਾ ਗਿਆ ਸੀ, ਜਦੋਂਕਿ ਉਨ੍ਹਾਂ ਨੇ ਮੈਰੀ ਕਾਮ ਅਕੈਡਮੀ ਦੀ ਸਥਾਪਨਾ ਵਿੱਚ ਮੁੱਖ ਭੂਮਿਕਾ ਨਿਭਾਈ ਸੀ। ਓਨਲਰ ਨੇ ਕਿਹਾ ਕਿ ਮੈਰੀ ਕਾਮ ਨੇ ਕਿਹਾ ਕਿ ਮੈਂ ਉਨ੍ਹਾਂ ਤੋਂ ਕਰੋੜਾਂ ਰੁਪਏ ਚੋਰੀ ਕੀਤੇ। ਜੇਕਰ ਇਹ ਸੱਚ ਹੈ, ਤਾਂ ਕਿਰਪਾ ਕਰਕੇ ਮੇਰਾ ਅਕਾਉਂਟ ਚੈੱਕ ਕਰ ਲਵੋ।


