IPL 2024: KL ਰਾਹੁਲ ਨੇ LSG ਛੱਡਿਆ? ਸੰਜੀਵ ਗੋਇਨਕਾ ਨਾਲ ਵਿਵਾਦ ਤੋਂ ਬਾਅਦ ਆਈ ਵੱਡੀ ਖਬਰ
ਸਨਰਾਈਜ਼ਰਸ ਹੈਦਰਾਬਾਦ ਤੋਂ ਟੀਮ ਦੀ ਕਰਾਰੀ ਹਾਰ ਤੋਂ ਬਾਅਦ ਲਖਨਊ ਸੁਪਰ ਜਾਇੰਟਸ ਦੇ ਮਾਲਕ ਸੰਜੀਵ ਗੋਇਨਕਾ ਨੇ ਕਪਤਾਨ ਕੇਐੱਲ ਰਾਹੁਲ ਨੂੰ ਸਾਰਿਆਂ ਦੇ ਸਾਹਮਣੇ ਝਿੜਕਿਆ ਸੀ ਅਤੇ ਆਪਣਾ ਗੁੱਸਾ ਉਨ੍ਹਾਂ 'ਤੇ ਕੱਢਿਆ ਸੀ। ਉਦੋਂ ਤੋਂ ਮੰਨਿਆ ਜਾ ਰਿਹਾ ਹੈ ਕਿ ਰਾਹੁਲ ਨੂੰ ਕਪਤਾਨੀ ਤੋਂ ਹਟਾਇਆ ਜਾ ਸਕਦਾ ਹੈ ਅਤੇ ਫਿਰ ਫ੍ਰੀ ਵੀ ਕੀਤਾ ਜਾ ਸਕਦਾ ਹੈ।
KL ਰਾਹੁਲ ਨੇ LSG ਛੱਡਿਆ? ਸੰਜੀਵ ਗੋਇਨਕਾ ਨਾਲ ਵਿਵਾਦ ਤੋਂ ਬਾਅਦ ਆਈ ਵੱਡੀ ਖਬਰ (pic credit: PTI)
ਜਦੋਂ ਤੋਂ ਲਖਨਊ ਸੁਪਰ ਜਾਇੰਟਸ ਦੇ ਮਾਲਕ ਸੰਜੀਵ ਗੋਇਨਕਾ ਨੇ ਟੀਮ ਦੇ ਕਪਤਾਨ ਕੇਐੱਲ ਰਾਹੁਲ ਨੂੰ ਖੁੱਲ੍ਹ ਕੇ ਤਾੜਨਾ ਕੀਤੀ ਹੈ, ਉਦੋਂ ਤੋਂ ਕਈ ਅਟਕਲਾਂ ਚੱਲ ਰਹੀਆਂ ਹਨ। ਮੰਨਿਆ ਜਾ ਰਿਹਾ ਹੈ ਕਿ ਰਾਹੁਲ ਨੂੰ ਟੀਮ ਦੇ ਆਖਰੀ 2 ਲੀਗ ਮੈਚਾਂ ‘ਚ ਕਪਤਾਨੀ ਤੋਂ ਹਟਾਇਆ ਜਾ ਸਕਦਾ ਹੈ ਅਤੇ ਫਿਰ ਇਸ ਸੀਜ਼ਨ ਤੋਂ ਬਾਅਦ ਛੱਡ ਦਿੱਤਾ ਜਾ ਸਕਦਾ ਹੈ। ਅਜਿਹਾ ਹੋਵੇਗਾ ਜਾਂ ਨਹੀਂ, ਇਹ ਤਾਂ ਬਾਅਦ ਵਿੱਚ ਪਤਾ ਲੱਗੇਗਾ ਪਰ ਇਸ ਸਭ ਦੇ ਵਿਚਕਾਰ ਇੱਕ ਵੱਡਾ ਦਾਅਵਾ ਕੀਤਾ ਗਿਆ ਹੈ, ਜਿਸ ਕਾਰਨ ਇਹ ਵਿਵਾਦ ਸ਼ਾਂਤ ਹੁੰਦਾ ਨਜ਼ਰ ਨਹੀਂ ਆ ਰਿਹਾ ਹੈ।
ਖਬਰਾਂ ਹਨ ਕਿ ਲਖਨਊ ਦੇ ਅਗਲੇ ਮੈਚ ਲਈ ਕਪਤਾਨ ਰਾਹੁਲ ਟੀਮ ਨਾਲ ਦਿੱਲੀ ਨਹੀਂ ਗਏ। ਦਿੱਲੀ ਕੈਪੀਟਲਸ ਅਤੇ ਲਖਨਊ ਵਿਚਾਲੇ ਮੈਚ ਮੰਗਲਵਾਰ 14 ਮਈ ਨੂੰ ਅਰੁਣ ਜੇਤਲੀ ਸਟੇਡੀਅਮ ‘ਚ ਖੇਡਿਆ ਜਾਣਾ ਹੈ।


