ਪੰਜਾਬਚੋਣਾਂ 2025ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

8 ਮਹੀਨਿਆਂ ਵਿੱਚ ਕਰੀਅਰ ਖਤਮ… ਜਸਪ੍ਰੀਤ ਬੁਮਰਾਹ ਨੇ ਅਜਿਹਾ ਸੋਚਣ ਵਾਲਿਆਂ ਨੂੰ ਦਿੱਤਾ ਕਰਾਰਾ ਜਵਾਬ

India vs England Match : ਜਸਪ੍ਰੀਤ ਬੁਮਰਾਹ ਨੇ ਲੀਡਜ਼ ਟੈਸਟ ਦੌਰਾਨ ਆਪਣੇ ਆਲੋਚਕਾਂ ਨੂੰ ਮੂੰਹ ਤੋੜਵਾਂ ਜਵਾਬ ਦਿੱਤਾ ਹੈ। ਬੁਮਰਾਹ ਦਾ ਕਹਿਣਾ ਹੈ ਕਿ ਉਸਨੂੰ ਕੋਈ ਪਰਵਾਹ ਨਹੀਂ ਹੈ ਕਿ ਲੋਕ ਉਨ੍ਹਾਂ ਦੇ ਬਾਰੇ ਕੀ ਕਹਿ ਰਹੇ ਹਨ। ਉਹ ਸਿਰਫ਼ ਆਪਣੇ ਖੇਡ 'ਤੇ ਧਿਆਨ ਕੇਂਦਰਿਤ ਕਰਨਾ ਚਾਹੁੰਦੇ ਹਨ। ਉਨ੍ਹਾਂ ਕਿਹਾ ਜਦੋਂ ਤੱਕ ਉੱਪਰ ਵਾਲਾ ਚਾਹੇਗਾ...ਮੈਂ ਉਦੋਂ ਤੱਕ ਖੇਡਾਂਗਾ। ਮੈਂ ਸਖ਼ਤ ਮਿਹਨਤ ਕਰਦਾ ਹਾਂ ਅਤੇ ਸਭ ਕੁਝ ਰੱਬ 'ਤੇ ਛੱਡ ਦਿੰਦਾ ਹਾਂ।'

8 ਮਹੀਨਿਆਂ ਵਿੱਚ ਕਰੀਅਰ ਖਤਮ… ਜਸਪ੍ਰੀਤ ਬੁਮਰਾਹ ਨੇ ਅਜਿਹਾ ਸੋਚਣ ਵਾਲਿਆਂ ਨੂੰ ਦਿੱਤਾ ਕਰਾਰਾ ਜਵਾਬ
Pic Credit: PTI
Follow Us
tv9-punjabi
| Updated On: 23 Jun 2025 15:44 PM

ਭਾਰਤੀ ਟੀਮ ਦੇ ਤਜਰਬੇਕਾਰ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੂੰ ਸੱਟ ਕਾਰਨ ਕਈ ਮਹੱਤਵਪੂਰਨ ਸੀਰੀਜ਼ ਵਿੱਚ ਹਿੱਸਾ ਲੈਂਦੇ ਨਹੀਂ ਦੇਖਿਆ ਗਿਆ ਹੈ। ਜਦੋਂ ਵੀ ਜਸਪ੍ਰੀਤ ਬੁਮਰਾਹ ਜ਼ਖਮੀ ਹੁੰਦੇ ਹਨ ਅਤੇ ਕਿਸੇ ਵੀ ਸੀਰੀਜ਼ ਜਾਂ ਟੂਰਨਾਮੈਂਟ ਵਿੱਚ ਹਿੱਸਾ ਨਹੀਂ ਲੈ ਪਾਂਦੇ, ਤਾਂ ਬਹੁਤ ਸਾਰੇ ਲੋਕ ਉਨ੍ਹਾਂਦੀ ਸਖ਼ਤ ਆਲੋਚਨਾ ਕਰਦੇ ਹਨ। ਸਾਰੇ ਆਲੋਚਕ ਭਾਰਤੀ ਖਿਡਾਰੀ ਬਾਰੇ ਵੱਡੇ-ਵੱਡੇ ਬਿਆਨ ਦਿੰਦੇ ਹਨ। ਹਾਲਾਂਕਿ, ਜਦੋਂ ਵੀ ਬੁਮਰਾਹ ਟੀਮ ਇੰਡੀਆ ਵਿੱਚ ਵਾਪਸ ਆਉਂਦੇ ਹਨ, ਉਹੀ ਲੋਕ ਉਨ੍ਹਾਂ ਤੋਂ ਅੰਤਰਰਾਸ਼ਟਰੀ ਕ੍ਰਿਕਟ ਵਿੱਚ ਵਧੀਆ ਪ੍ਰਦਰਸ਼ਨ ਕਰਨ ਦੀ ਉਮੀਦ ਕਰਦੇ ਹਨ।

ਇਸ ਸਮੇਂ, ਭਾਰਤੀ ਖਿਡਾਰੀ ਲੀਡਜ਼ ਵਿੱਚ ਇੰਗਲੈਂਡ ਵਿਰੁੱਧ ਪਹਿਲਾ ਟੈਸਟ ਮੈਚ ਖੇਡ ਰਹੇ ਹਨ ਅਤੇ ਉਨ੍ਹਾਂ ਨੇ ਮੇਜ਼ਬਾਨ ਟੀਮ ਦੀ ਪਹਿਲੀ ਪਾਰੀ ਵਿੱਚ ਸ਼ਾਨਦਾਰ ਗੇਂਦਬਾਜ਼ੀ ਕੀਤੀ ਅਤੇ 5 ਵਿਕਟਾਂ ਲਈਆਂ। ਲੀਡਜ਼ ਵਿੱਚ 5 ਵਿਕਟਾਂ ਲੈਣ ਤੋਂ ਬਾਅਦ, ਜਸਪ੍ਰੀਤ ਬੁਮਰਾਹ ਨੇ ਆਲੋਚਕਾਂ ਨੂੰ ਮੂੰਹ ਤੋੜ ਜਵਾਬ ਦਿੱਤਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਕੋਈ ਪਰਵਾਹ ਨਹੀਂ ਹੈ ਕਿ ਲੋਕ ਉਨ੍ਹਾਂ ਦੇ ਬਾਰੇ ਕੀ ਕਹਿ ਰਹੇ ਹਨ।

8 ਮਹੀਨਿਆਂ ਵਿੱਚ ਕਰੀਅਰ ਖਤਮ… ਬੁਮਰਾਹ ਦਾ ਜਵਾਬ

ਜਸਪ੍ਰੀਤ ਬੁਮਰਾਹ ਨੇ ਕਿਹਾ, ‘ਇਨ੍ਹਾਂ ਸਾਰੇ ਸਾਲਾਂ ਵਿੱਚ ਲੋਕਾਂ ਨੇ ਕਿਹਾ ਹੈ ਕਿ ਮੈਂ ਸਿਰਫ਼ 8 ਮਹੀਨੇ ਹੀ ਖੇਡਾਂਗਾ ਅਤੇ ਕੁਝ ਨੇ ਕਿਹਾ ਹੈ ਕਿ ਮੈਂ 10 ਮਹੀਨੇ ਹੀ ਖੇਡ ਸਕਦਾ ਹਾਂ। ਪਰ ਹੁਣ ਮੈਂ ਅੰਤਰਰਾਸ਼ਟਰੀ ਕ੍ਰਿਕਟ ਵਿੱਚ 10 ਸਾਲ ਅਤੇ ਆਈਪੀਐਲ ਵਿੱਚ 12 ਤੋਂ 13 ਸਾਲ ਪੂਰੇ ਕਰ ਲਏ ਹਨ। ਹੁਣ ਵੀ ਜਦੋਂ ਮੈਂ ਜ਼ਖਮੀ ਹੁੰਦਾ ਹਾਂ, ਲੋਕ ਕਹਿੰਦੇ ਹਨ ਕਿ ਮੈਂ ਖਤਮ ਹੋ ਗਿਆ ਹਾਂ। ਉਨ੍ਹਾਂ ਨੂੰ ਕਹਿਣ ਦਿਓ, ਮੈਂ ਆਪਣਾ ਕੰਮ ਖੁਦ ਕਰਾਂਗਾ। ਇਹ ਹਰ 4 ਮਹੀਨਿਆਂ ਬਾਅਦ ਦੁਬਾਰਾ ਸ਼ੁਰੂ ਹੋ ਜਾਵੇਗਾ ਪਰ ਜਦੋਂ ਤੱਕ ਉੱਪਰ ਵਾਲਾ ਚਾਹੇਗਾ…ਮੈਂ ਉਦੋਂ ਤੱਕ ਖੇਡਾਂਗਾ। ਮੈਂ ਸਖ਼ਤ ਮਿਹਨਤ ਕਰਦਾ ਹਾਂ ਅਤੇ ਸਭ ਕੁਝ ਰੱਬ ‘ਤੇ ਛੱਡ ਦਿੰਦਾ ਹਾਂ।’

ਬੁਮਰਾਹ ਨੇ ਅੱਗੇ ਕਿਹਾ, ‘ਲੋਕ ਜੋ ਵੀ ਕਹਿੰਦੇ ਹਨ ਉਹ ਮੇਰੇ ਵੱਸ ਵਿੱਚ ਨਹੀਂ ਹੈ। ਸੁਰਖੀਆਂ ਵਿੱਚ ਮੇਰਾ ਨਾਮ ਆਉਣ ਨਾਲ ਵਿਊਅਰਸ਼ਿਪ ਵੱਧਦੀ ਹੈ, ਪਰ ਮੈਨੂੰ ਇਸ ਦੀ ਕੋਈ ਪਰਵਾਹ ਨਹੀਂ ਹੈ। ਹੈਡਿੰਗਲੇ ਕ੍ਰਿਕਟ ਗਰਾਊਂਡ ਬਾਰੇ ਗੱਲ ਕੀਤੀ ਜਾਵੇ ਤਾਂ ਇੱਥੇ ਵਿਕਟ ਬਹੁਤ ਵਧੀਆ ਹੈ ਅਤੇ ਮੌਸਮ ਕਾਰਨ ਨਵੀਂ ਗੇਂਦ ਸਵਿੰਗ ਕਰੇਗੀ ਅਤੇ ਟੈਸਟ ਕ੍ਰਿਕਟ ਵਿੱਚ ਤੁਸੀਂ ਇਹੀ ਉਮੀਦ ਕਰਦੇ ਹੋ।’

ਖਰਾਬ ਫੀਲਡਿੰਗ ‘ਤੇ ਵੀ ਰੱਖਿਆ ਆਪਣਾ ਪੱਖ

ਇੰਗਲੈਂਡ ਵਿਰੁੱਧ ਪਹਿਲੇ ਟੈਸਟ ਮੈਚ ਦੇ ਦੂਜੇ ਅਤੇ ਤੀਜੇ ਦਿਨ, ਟੀਮ ਇੰਡੀਆ ਦੇ ਖਿਡਾਰੀਆਂ ਨੇ ਕਈ ਕੈਚ ਛੱਡੇ ਅਤੇ ਇਸ ਬਾਰੇ ਤੇਜ਼ ਗੇਂਦਬਾਜ਼ ਨੇ ਕਿਹਾ, ‘ਹਾਂ, ਮੈਨੂੰ ਕੁਝ ਸਮੇਂ ਲਈ ਬੁਰਾ ਲੱਗਿਆ ਪਰ ਤੁਸੀਂ ਚੁੱਪ ਕਰਕੇ ਬੈਠ ਕੇ ਰੋ ਨਹੀਂ ਸਕਦੇ। ਤੁਹਾਨੂੰ ਖੇਡ ਨੂੰ ਅੱਗੇ ਵਧਾਉਣਾ ਪੈਂਦਾ ਹੈ। ਕਈ ਵਾਰ ਗੇਂਦ ਨੂੰ ਸਮਝਣਾ ਮੁਸ਼ਕਲ ਹੋ ਜਾਂਦਾ ਹੈ ਅਤੇ ਕੋਈ ਵੀ ਖਿਡਾਰੀ ਜਾਣਬੁੱਝ ਕੇ ਕੈਚ ਨਹੀਂ ਛੱਡਦਾ ਹੈ। ਅਜਿਹਾ ਹੁੰਦਾ ਹੈ, ਇਸ ਲਈ ਮੈਂ ਕਿਸੇ ‘ਤੇ ਕੋਈ ਦਬਾਅ ਨਹੀਂ ਪਾਉਣਾ ਚਾਹੁੰਦਾ। ਮੈਂ ਆਪਣਾ ਕੰਮ ਚੰਗੀ ਤਰ੍ਹਾਂ ਕਰ ਰਿਹਾ ਹਾਂ।’

ਇੰਗਲੈਂਡ ਖਿਲਾਫ ਮੈਚ ਵਿੱਚ, ਟੀਮ ਇੰਡੀਆ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਆਪਣੀ ਪਹਿਲੀ ਪਾਰੀ ਵਿੱਚ 465 ਦੌੜਾਂ ਬਣਾਈਆਂ ਸਨ, ਜਿਸ ਦੇ ਜਵਾਬ ਵਿੱਚ ਮੇਜ਼ਬਾਨ ਟੀਮ ਨੇ 471 ਦੌੜਾਂ ਬਣਾਈਆਂ। ਤੀਜੇ ਦਿਨ ਦੇ ਖੇਡ ਦੇ ਅੰਤ ਤੱਕ, ਭਾਰਤੀ ਟੀਮ ਨੇ ਆਪਣੀ ਦੂਜੀ ਪਾਰੀ ਵਿੱਚ ਦੋ ਵਿਕਟਾਂ ਗੁਆਉਣ ਤੋਂ ਬਾਅਦ 90 ਦੌੜਾਂ ਬਣਾ ਲਈਆਂ ਹਨ। ਉਨ੍ਹਾਂ ਨੇ 96 ਦੌੜਾਂ ਦੀ ਲੀਡ ਲੈ ਲਈ ਹੈ।

ਕੈਨੇਡਾ ਵਿੱਚ ਕਪਿਲ ਸ਼ਰਮਾ ਦੇ ਕੈਫੇ ਵਿੱਚ ਹੋਈ ਗੋਲੀਬਾਰੀ, ਹਰਜੀਤ ਸਿੰਘ ਲਾਡੀ ਨੇ ਲਈ ਜ਼ਿੰਮੇਵਾਰੀ
ਕੈਨੇਡਾ ਵਿੱਚ ਕਪਿਲ ਸ਼ਰਮਾ ਦੇ ਕੈਫੇ ਵਿੱਚ ਹੋਈ ਗੋਲੀਬਾਰੀ, ਹਰਜੀਤ ਸਿੰਘ ਲਾਡੀ ਨੇ ਲਈ ਜ਼ਿੰਮੇਵਾਰੀ...
Indian GDP Growth: ਭਾਰਤ ਦੀ Economic Growth ਮਜ਼ਬੂਤ, ਕ੍ਰਿਸਿਲ ਦਾ ਅਨੁਮਾਨ 6.5%
Indian GDP Growth: ਭਾਰਤ ਦੀ Economic Growth ਮਜ਼ਬੂਤ, ਕ੍ਰਿਸਿਲ ਦਾ ਅਨੁਮਾਨ 6.5%...
ਪੰਜਾਬ ਵਿਧਾਨ ਸਭਾ ਦਾ Special Session, ਬੇਅਦਬੀ ਨੂੰ ਲੈ ਕੇ ਕਾਨੂੰਨ ਲਿਆ ਸਕਦੀ ਹੈ AAP ਸਰਕਾਰ !
ਪੰਜਾਬ ਵਿਧਾਨ ਸਭਾ ਦਾ Special Session, ਬੇਅਦਬੀ ਨੂੰ ਲੈ ਕੇ ਕਾਨੂੰਨ ਲਿਆ ਸਕਦੀ ਹੈ AAP ਸਰਕਾਰ !...
ਬਾਈਕ ਸਵਾਰ ਦੋ ਵਿਅਕਤੀਆਂ ਨੇ ਡਿਵਾਈਡਰ ਤੇ ਬੋਰੀ 'ਚ ਸੁੱਟੀ ਲਾਸ਼, ਲੋਕਾਂ ਨੇ ਬਣਾਈ ਵੀਡੀਓ
ਬਾਈਕ ਸਵਾਰ ਦੋ ਵਿਅਕਤੀਆਂ ਨੇ ਡਿਵਾਈਡਰ ਤੇ ਬੋਰੀ 'ਚ ਸੁੱਟੀ ਲਾਸ਼, ਲੋਕਾਂ ਨੇ ਬਣਾਈ ਵੀਡੀਓ...
ਜੰਮੂ-ਕਸ਼ਮੀਰ ਦੇ ਅਨੰਤਨਾਗ ਵਿੱਚ ਬੱਦਲ ਫਟਣ ਨਾਲ ਭਾਰੀ ਤਬਾਹੀ
ਜੰਮੂ-ਕਸ਼ਮੀਰ ਦੇ ਅਨੰਤਨਾਗ ਵਿੱਚ ਬੱਦਲ ਫਟਣ ਨਾਲ ਭਾਰੀ ਤਬਾਹੀ...
ਪੰਜਾਬ ਦੇ ਸਾਰੇ ਲੋਕਾਂ ਲਈ 10 ਲੱਖ ਰੁਪਏ ਤੱਕ ਦਾ ਮੁਫ਼ਤ ਇਲਾਜ, ਸੁਣੋ ਕੀ ਬੋਲੇ ਸਿਹਤ ਮੰਤਰੀ ਬਲਬੀਰ ਸਿੰਘ
ਪੰਜਾਬ ਦੇ ਸਾਰੇ ਲੋਕਾਂ ਲਈ 10 ਲੱਖ ਰੁਪਏ ਤੱਕ ਦਾ ਮੁਫ਼ਤ ਇਲਾਜ, ਸੁਣੋ ਕੀ ਬੋਲੇ ਸਿਹਤ ਮੰਤਰੀ ਬਲਬੀਰ ਸਿੰਘ...
Amarnath Yatra 2025: ਹੁਣ ਤੱਕ 5 ਲੱਖ ਸ਼ਰਧਾਲੂ ਕਰ ਚੁੱਕੇ ਹਨ ਬਾਬਾ ਬਰਫਾਨੀ ਦੇ ਦਰਸ਼ਨ
Amarnath Yatra 2025: ਹੁਣ ਤੱਕ 5 ਲੱਖ ਸ਼ਰਧਾਲੂ ਕਰ ਚੁੱਕੇ ਹਨ ਬਾਬਾ ਬਰਫਾਨੀ ਦੇ ਦਰਸ਼ਨ...
ਫਾਜ਼ਿਲਕਾ ਵਿੱਚ ਵੱਡੇ ਕੱਪੜਾ ਕਾਰੋਬਾਰੀ ਦਾ ਕਤਲ, Lawrence Gang ਨੇ ਲਈ ਜ਼ਿੰਮੇਵਾਰੀ!
ਫਾਜ਼ਿਲਕਾ ਵਿੱਚ ਵੱਡੇ ਕੱਪੜਾ ਕਾਰੋਬਾਰੀ ਦਾ ਕਤਲ, Lawrence Gang ਨੇ ਲਈ ਜ਼ਿੰਮੇਵਾਰੀ!...
ਜਲੰਧਰ ਦਿਹਾਤੀ ਪੁਲਿਸ ਵੱਲੋਂ 2 ਗੈਂਗਸਟਰਾਂ ਦਾ ਐਨਕਾਉਂਟਰ, ਸਵੇਰੇ- ਸਵੇਰੇ ਚਲੀਆਂ ਗੋਲੀਆਂ
ਜਲੰਧਰ ਦਿਹਾਤੀ ਪੁਲਿਸ ਵੱਲੋਂ 2 ਗੈਂਗਸਟਰਾਂ ਦਾ ਐਨਕਾਉਂਟਰ, ਸਵੇਰੇ- ਸਵੇਰੇ ਚਲੀਆਂ ਗੋਲੀਆਂ...