AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਫੋਟੋ ਗੈਲਰੀਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਵੈੱਬ ਸਟੋਰੀਜ਼ਚੋਣਾਂ 2026

ਜਲੰਧਰ ਦੇ ਅਰਜੁਨ ਰਾਜਪੂਤ ਨੇ ਭਾਰਤੀ ਅੰਡਰ-19 ਕ੍ਰਿਕਟ ‘ਚ ਬਣਾਈ ਜਗ੍ਹਾ, ਪੰਜਾਬ ਦੇ ਕੁੱਲ 4 ਪਲੇਅਰ ਚੁਣੇ ਗਏ

ਅਰਜੁਨ ਰਾਜਪੂਤ ਨੇ ਘਰੇਲੂ ਕ੍ਰਿਕਟ 'ਚ ਆਪਣੇ ਸ਼ਾਨਦਾਰ ਪ੍ਰਦਰਸ਼ਨ ਰਾਹੀਂ ਸਿਲੈਕਟਰਾਂ ਦਾ ਧਿਆਨ ਆਪਣੇ ਵੱਲ ਖਿੱਚਿਆ। ਕੂਚ ਬਿਹਾਰ ਟਰਾਫ਼ੀ 'ਚ ਕੇਰਲ ਵਿਰੁੱਧ ਦੋਹਰਾ ਸੈਂਕੜਾ ਤੇ ਇੱਕ ਮੁਕਾਬਲੇ 'ਚ ਸੌਰਾਸ਼ਟਰ ਵਿਰੁੱਧ 121 ਦੌੜਾਂ ਦੀ ਸ਼ਾਨਦਾਰ ਪਾਰੀ ਨੇ ਉਨ੍ਹਾਂ ਨੂੰ ਪਹਿਚਾਣ ਦਵਾਈ। ਨਿਰੰਤਰ ਸ਼ਾਨਦਾਰ ਪ੍ਰਦਰਸ਼ਨ ਦੇ ਚੱਲਦੇ, ਉਨ੍ਹਾਂ ਨੂੰ ਭਾਰਤੀ ਅੰਡਰ-19 ਟੀਮ 'ਚ ਜਗ੍ਹਾ ਮਿਲੀ।

ਜਲੰਧਰ ਦੇ ਅਰਜੁਨ ਰਾਜਪੂਤ ਨੇ ਭਾਰਤੀ ਅੰਡਰ-19 ਕ੍ਰਿਕਟ 'ਚ ਬਣਾਈ ਜਗ੍ਹਾ, ਪੰਜਾਬ ਦੇ ਕੁੱਲ 4 ਪਲੇਅਰ ਚੁਣੇ ਗਏ
ਜਲੰਧਰ ਦੇ ਅਰਜੁਨ ਰਾਜਪੂਤ ਨੇ ਭਾਰਤੀ ਅੰਡਰ-19 ਕ੍ਰਿਕਟ ‘ਚ ਬਣਾਈ ਜਗ੍ਹਾ
davinder-kumar-jalandhar
| Updated On: 12 Jun 2026 12:02 PM IST
Share

ਜਲੰਧਰ ਦੇ ਰਹਿਣ ਵਾਲੇ ਨੌਜਵਾਨ ਕ੍ਰਿਕਟਰ ਅਰਜੁਨ ਰਾਜਪੂਤ ਨੂੰ ਭਾਰਤੀ ਅੰਡਰ-19 ਕ੍ਰਿਕਟ ਟੀਮ ਲਈ ਸਿਲੈਕਟ (ਚੁਣਿਆ) ਕੀਤਾ ਗਿਆ ਹੈ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਨੇ ਉਸ ਨੂੰ ਸ਼੍ਰੀਲੰਕਾ ਦੌਰੇ ਲਈ ਐਲਾਨੀ ਗਈ ਟੀਮ ‘ਚ ਸ਼ਾਮਲ ਕੀਤਾ ਹੈ। ਉਨ੍ਹਾਂ ਦੀ ਸਿਲੈਕਸ਼ਨ ਨਾਲ ਉਸ ਦੇ ਪਰਿਵਾਰ ‘ਚ ਖੁਸ਼ੀ ਦਾ ਮਾਹੌਲ ਹੈ।

ਅਰਜੁਨ ਰਾਜਪੂਤ ਨੇ ਘਰੇਲੂ ਕ੍ਰਿਕਟ ‘ਚ ਆਪਣੇ ਸ਼ਾਨਦਾਰ ਪ੍ਰਦਰਸ਼ਨ ਰਾਹੀਂ ਸਿਲੈਕਟਰਾਂ ਦਾ ਧਿਆਨ ਆਪਣੇ ਵੱਲ ਖਿੱਚਿਆ। ਕੂਚ ਬਿਹਾਰ ਟਰਾਫ਼ੀ ‘ਚ ਕੇਰਲ ਵਿਰੁੱਧ ਦੋਹਰਾ ਸੈਂਕੜਾ ਤੇ ਇੱਕ ਮੁਕਾਬਲੇ ‘ਚ ਸੌਰਾਸ਼ਟਰ ਵਿਰੁੱਧ 121 ਦੌੜਾਂ ਦੀ ਸ਼ਾਨਦਾਰ ਪਾਰੀ ਨੇ ਉਨ੍ਹਾਂ ਨੂੰ ਪਹਿਚਾਣ ਦਵਾਈ। ਨਿਰੰਤਰ ਸ਼ਾਨਦਾਰ ਪ੍ਰਦਰਸ਼ਨ ਦੇ ਚੱਲਦੇ, ਉਨ੍ਹਾਂ ਨੂੰ ਭਾਰਤੀ ਅੰਡਰ-19 ਟੀਮ ‘ਚ ਜਗ੍ਹਾ ਮਿਲੀ।

ਦੱਸ ਦੇਈਏ ਕਿ, ਸ਼੍ਰੀਲੰਕਾ ਦੌਰੇ ਲਈ ਪੰਜਾਬ ਦੇ ਚਾਰ ਖਿਡਾਰੀਆਂ ਨੂੰ ਭਾਰਤੀ ਅੰਡਰ-19 ਟੀਮ ‘ਚ ਸ਼ਾਮਲ ਕੀਤਾ ਗਿਆ ਹੈ। ਪਟਿਆਲਾ ਤੋਂ ਸਾਗਰ ਵਿਰਕ, ਜਲੰਧਰ ਤੋਂ ਅਰਜੁਨ ਰਾਜਪੂਤ, ਲੁਧਿਆਣਾ ਤੋਂ ਅਨਮੋਲਜੀਤ ਸਿੰਘ ਤੇ ਰੋਪੜ ਤੋਂ ਈਸ਼ਾਨ ਸੂਦ ਨੂੰ ਚੁਣਿਆ ਗਿਆ ਹੈ।।

ਅਰਜੁਨ 7 ਸਾਲ ਦੀ ਉਮਰ ‘ਚ ਕ੍ਰਿਕਟ ਸ਼ੁਰੂ ਕੀਤਾ

ਜਲੰਧਰ ਦੇ ਰਾਮ ਨਗਰ ਦੇ ਵਸਨੀਕ, ਅਰਜੁਨ ਨੇ ਸਿਰਫ਼ 7 ਸਾਲ ਦੀ ਉਮਰ ‘ਚ ਕ੍ਰਿਕਟ ਖੇਡਣਾ ਸ਼ੁਰੂ ਕੀਤਾ। ਉਸ ਦੇ ਪਹਿਲੇ ਕੋਚ, ਵਿਕਰਮ ਸਿੱਧੂ ਨੇ ਉਸ ਦੀ ਪ੍ਰਤਿਭਾ ਨੂੰ ਪਛਾਣਿਆ ਤੇ ਸ਼ੁਰੂਆਤੀ ਮਾਰਗਦਰਸ਼ਨ ਪ੍ਰਦਾਨ ਕੀਤਾ। ਉਨ੍ਹਾਂ ਨੇ ਅਰਜੁਨ ਨੂੰ ਸਭ ਤੋਂ ਪਹਿਲਾ ਕ੍ਰਿਕਟ ਬੈਟ ਵੀ ਸਪਾਂਸਰ ਕੀਤਾ ਸੀ।

ਅਰਜੁਨ ਨੇ ਜਲੰਧਰ ‘ਚ ਪੀਏਪੀ ਅਕੈਡਮੀ ਤੇ ਪੰਜਾਬ ਕ੍ਰਿਕਟ ਐਸੋਸੀਏਸ਼ਨ ‘ਚ ਆਪਣੇ ਕ੍ਰਿਕਟ ਹੁਨਰ ਨੂੰ ਹੋਰ ਨਿਖਾਰਿਆ। ਖੇਡ ਪ੍ਰਤੀ ਉਨ੍ਹਾਂ ਦੀ ਮਿਹਨਤ ਨੂੰ ਪਛਾਣਦੇ ਹੋਏ, ਇੱਕ ਪ੍ਰਾਈਵੇਟ ਸਕੂਲ ਨੇ ਉਨ੍ਹਾਂ ਨੂੰ 100 ਫ਼ੀਸਦੀ ਸਕਾਲਰਸ਼ਿਪ ਦਿੱਤੀ। ਉਨ੍ਹਾਂ ਨੇ ਆਪਣੀ ਅਕਾਦਮਿਕ ਤੇ ਕ੍ਰਿਕਟ ਕਰੀਅਰ ਦੋਵਾਂ ਨੂੰ ਅੱਗੇ ਵਧਾਇਆ। 2007 ‘ਚ ਜਨਮਿਆ, ਅਰਜੁਨ ਰਾਜਪੂਤ ਸਾਬਕਾ ਭਾਰਤੀ ਸਟਾਰ ਕ੍ਰਿਕਟਰ ਯੁਵਰਾਜ ਸਿੰਘ ਨੂੰ ਆਪਣਾ ਆਦਰਸ਼ ਮੰਨਦਾ ਹੈ।

ਪਿਤਾ ਛੋਲੇ-ਕੁਲਚੇ ਦੇ ਰੇਹੜੀ ਲਗਾਉਂਦੇ

ਅਰਜੁਨ ਦੀ ਕਹਾਣੀ ਸੰਘਰਸ਼ ਤੇ ਸਖ਼ਤ ਮਿਹਨਤ ਦੀ ਕਹਾਣੀ ਹੈ। ਉਨ੍ਹਾਂ ਦੇ ਪਿਤਾ, ਹੋਤੀ ਰਾਮ, ਜਲੰਧਰ ‘ਚ ਡੀਏਵੀ ਕਾਲਜ ਦੇ ਨੇੜੇ ਇੱਕ ਛੋਲੇ-ਕੁਲਚੇ ਦੀ ਰੇਹੜੀ ਲਗਾਉਂਦੇ ਹਨ। ਸੀਮਤ ਆਮਦਨ ਦੇ ਬਾਵਜੂਦ, ਉਨ੍ਹਾਂ ਨੇ ਕਦੇ ਵੀ ਆਪਣੇ ਪੁੱਤਰ ਦੇ ਕ੍ਰਿਕਟਰ ਬਣਨ ਦੇ ਸੁਪਨੇ ਨੂੰ ਮਰਨ ਨਹੀਂ ਦਿੱਤਾ ਤੇ ਹਰ ਸੰਭਵ ਸਹਾਇਤਾ ਦਿੱਤੀ।

Follow Us
Punjab Congress: ਪੰਜਾਬ ਕਾਂਗਰਸ ਵਿੱਚ ਧੜੇਬੰਦੀ 'ਤੇ ਹਾਈਕਮਾਨ ਸਖ਼ਤ, ਬਾਗ਼ੀ ਆਗੂਆਂ ਨੂੰ ਨਹੀਂ ਮਿਲਣਗੇ ਰਾਹੁਲ ਗਾਂਧੀ
Punjab Congress: ਪੰਜਾਬ ਕਾਂਗਰਸ ਵਿੱਚ ਧੜੇਬੰਦੀ 'ਤੇ ਹਾਈਕਮਾਨ ਸਖ਼ਤ, ਬਾਗ਼ੀ ਆਗੂਆਂ ਨੂੰ ਨਹੀਂ ਮਿਲਣਗੇ ਰਾਹੁਲ ਗਾਂਧੀ...
ਮੁਕੇਰੀਆਂ ਤੋਂ ਸੀਐਮ ਭਗਵੰਤ ਮਾਨ ਦੇ ਵਿਰੋਧੀਆਂ ਦੇ ਸਿੱਧੇ ਨਿਸ਼ਾਨੇ, ਸੁਖਬੀਰ ਬਾਦਲ ਤੇ ਮਜੀਠਿਆ ਤੇ ਕਹਿ ਦਿੱਤੀ ਵੱਡੀ ਗੱਲ
ਮੁਕੇਰੀਆਂ ਤੋਂ ਸੀਐਮ ਭਗਵੰਤ ਮਾਨ ਦੇ ਵਿਰੋਧੀਆਂ ਦੇ ਸਿੱਧੇ ਨਿਸ਼ਾਨੇ, ਸੁਖਬੀਰ ਬਾਦਲ ਤੇ ਮਜੀਠਿਆ ਤੇ ਕਹਿ ਦਿੱਤੀ ਵੱਡੀ ਗੱਲ...
PM Modi Chandigarh Visit: ਚੰਡੀਗੜ੍ਹ ਦੌਰੇ ਦੌਰਾਨ ਪੀਐਮ ਮੋਦੀ ਕਿਹੜੇ ਪ੍ਰੋਜੈਕਟਾਂ ਦਾ ਕਰਨਗੇ ਉਦਘਾਟਣ...? ਵੇਖੋ
PM Modi Chandigarh Visit: ਚੰਡੀਗੜ੍ਹ ਦੌਰੇ ਦੌਰਾਨ ਪੀਐਮ ਮੋਦੀ ਕਿਹੜੇ ਪ੍ਰੋਜੈਕਟਾਂ ਦਾ ਕਰਨਗੇ ਉਦਘਾਟਣ...? ਵੇਖੋ...
E20 Fuel Controversy: E20 ਫਿਊਲ ਵਿਵਾਦ, ਕੀ ਇਥੇਨੌਲ ਬਲੈਂਡੇਡ ਪੈਟਰੋਲ ਨਾਲ ਸੱਚਮੁੱਚ ਖਰਾਬ ਹੋ ਰਹੇ ਗੱਡੀਆਂ ਦੇ ਇੰਜਨ?
E20 Fuel Controversy: E20 ਫਿਊਲ ਵਿਵਾਦ, ਕੀ ਇਥੇਨੌਲ ਬਲੈਂਡੇਡ ਪੈਟਰੋਲ ਨਾਲ ਸੱਚਮੁੱਚ ਖਰਾਬ ਹੋ ਰਹੇ ਗੱਡੀਆਂ ਦੇ ਇੰਜਨ?...
ਅਮਰੀਕਾ 'ਚ ਭਾਰਤੀ ਗੈਂਗਸਟਰਾਂ 'ਤੇ ਵੱਡਾ ਐਕਸ਼ਨ, FBI ਦੀ ਲਿਸਟ ਵਿੱਚ ਨਿਤੀਸ਼ ਕੌਸ਼ਲ ਮੋਸਟ ਵਾਂਟੇਡ
ਅਮਰੀਕਾ 'ਚ ਭਾਰਤੀ ਗੈਂਗਸਟਰਾਂ 'ਤੇ ਵੱਡਾ ਐਕਸ਼ਨ, FBI ਦੀ ਲਿਸਟ ਵਿੱਚ ਨਿਤੀਸ਼ ਕੌਸ਼ਲ ਮੋਸਟ ਵਾਂਟੇਡ...
ਪੀਐਮ ਮੋਦੀ ਦਾ ਚੰਡੀਗੜ੍ਹ ਅਤੇ ਪੰਜਾਬ ਦੌਰਾ, PGI ਨੂੰ ਮਿਲੇਗੀ ਕਿਹੜੀ ਸੌਗਾਤ? ਵੇਖੋ...
ਪੀਐਮ ਮੋਦੀ ਦਾ ਚੰਡੀਗੜ੍ਹ ਅਤੇ ਪੰਜਾਬ ਦੌਰਾ, PGI ਨੂੰ ਮਿਲੇਗੀ ਕਿਹੜੀ ਸੌਗਾਤ? ਵੇਖੋ......
ਪੰਜਾਬ ਵਿਧਾਨਸਭਾ ਦੇ ਮੌਨਸੂਨ ਸੈਸ਼ਨ 'ਚ ਪਾਸ ਹੋ ਸਕਦੇ ਹਨ ਕਿਹੜੇ ਵੱਡੇ ਬਿੱਲ? ਜਾਣੋ...
ਪੰਜਾਬ ਵਿਧਾਨਸਭਾ ਦੇ ਮੌਨਸੂਨ ਸੈਸ਼ਨ 'ਚ ਪਾਸ ਹੋ ਸਕਦੇ ਹਨ ਕਿਹੜੇ ਵੱਡੇ ਬਿੱਲ? ਜਾਣੋ......
PM ਮੋਦੀ ਦੇ ਜਲੰਧਰ ਦੌਰੇ ਦੀਆਂ ਕਿਹੋ ਜਿਹੀਆਂ ਹਨ ਤਿਆਰੀਆਂ? ਵੇਖੋ Tv9 Punjabi ਦੀ ਇਹ ਖਾਸ ਰਿਪੋਰਟ
PM ਮੋਦੀ ਦੇ ਜਲੰਧਰ ਦੌਰੇ ਦੀਆਂ ਕਿਹੋ ਜਿਹੀਆਂ ਹਨ ਤਿਆਰੀਆਂ? ਵੇਖੋ Tv9 Punjabi ਦੀ ਇਹ ਖਾਸ ਰਿਪੋਰਟ...
ਪਹਿਲਾਂ ਵਾਲੇ ਜਨਤਾ ਨੂੰ ਕੁਝ ਨਹੀਂ ਸਮਝਦੇ ਸਨ, ਹੁਣ ਜਨਤਾ ਉਨ੍ਹਾਂ ਨੂੰ ਕੁਝ ਨਹੀਂ ਸਮਝਦੀ, ਸੀਐਮ ਮਾਨ ਸੁਖਬੀਰ ਬਾਦਲ ਤੇ ਨਿਸ਼ਾਨਾ
ਪਹਿਲਾਂ ਵਾਲੇ ਜਨਤਾ ਨੂੰ ਕੁਝ ਨਹੀਂ ਸਮਝਦੇ ਸਨ, ਹੁਣ ਜਨਤਾ ਉਨ੍ਹਾਂ ਨੂੰ ਕੁਝ ਨਹੀਂ ਸਮਝਦੀ, ਸੀਐਮ ਮਾਨ ਸੁਖਬੀਰ ਬਾਦਲ ਤੇ ਨਿਸ਼ਾਨਾ...