AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਫੋਟੋ ਗੈਲਰੀਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਵੈੱਬ ਸਟੋਰੀਜ਼ਚੋਣਾਂ 2026

ਜਲੰਧਰ ਦੇ 13 ਸਾਲਾ ਸ਼ਤਰੰਜ ਖਿਡਾਰੀ ਸ਼੍ਰੇਆਂਸ਼ ਜੈਨ ਨੇ ਅੰਤਰਰਾਸ਼ਟਰੀ ਪੱਧਰ ‘ਤੇ ਕੀਤਾ ਕਮਾਲ, ਪੰਜਾਬ ਦਾ ਨਾਂ ਕੀਤਾ ਰੌਸ਼ਨ

ਇਸ ਸ਼ਾਨਦਾਰ ਪ੍ਰਦਰਸ਼ਨ ਲਈ ਸ਼੍ਰੇਆਂਸ਼ ਨੂੰ 4 ਹਜ਼ਾਰ ਰੁਪਏ ਦੀ ਨਕਦ ਇਨਾਮ ਰਾਸ਼ੀ ਨਾਲ ਸਨਮਾਨਿਤ ਕੀਤਾ ਗਿਆ। ਇਸ ਦੇ ਨਾਲ ਹੀ ਉਨ੍ਹਾਂ ਦੀ ਅੰਤਰਰਾਸ਼ਟਰੀ ਫਿਡੇ ਰੇਟਿੰਗ 'ਚ 80 ਅੰਕਾਂ ਦਾ ਵਾਧਾ ਹੋਇਆ ਹੈ, ਜੋ ਉਨ੍ਹਾਂ ਦੀ ਲਗਾਤਾਰ ਮਿਹਨਤ, ਲਗਨ ਤੇ ਪ੍ਰਤਿਭਾ ਦਾ ਸਬੂਤ ਹੈ।

ਜਲੰਧਰ ਦੇ 13 ਸਾਲਾ ਸ਼ਤਰੰਜ ਖਿਡਾਰੀ ਸ਼੍ਰੇਆਂਸ਼ ਜੈਨ ਨੇ ਅੰਤਰਰਾਸ਼ਟਰੀ ਪੱਧਰ 'ਤੇ ਕੀਤਾ ਕਮਾਲ, ਪੰਜਾਬ ਦਾ ਨਾਂ ਕੀਤਾ ਰੌਸ਼ਨ
ਸ਼ਤਰੰਜ ਖਿਡਾਰੀ ਸ਼੍ਰੇਆਂਸ਼ ਜੈਨ ਨੇ ਅੰਤਰਰਾਸ਼ਟਰੀ ਪੱਧਰ ‘ਤੇ ਕੀਤਾ ਕਮਾਲ
davinder-kumar-jalandhar
| Updated On: 04 Aug 2026 10:34 AM IST
Share

ਜਲੰਧਰ ਛਾਉਣੀ ਦੇ 13 ਸਾਲਾ ਹੋਣਹਾਰ ਸ਼ਤਰੰਜ ਖਿਡਾਰੀ ਸ਼੍ਰੇਆਂਸ਼ ਜੈਨ ਨੇ ਅੰਤਰਰਾਸ਼ਟਰੀ ਪੱਧਰ ‘ਤੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸ਼ਹਿਰ ਤੇ ਪੰਜਾਬ ਦਾ ਨਾਂ ਰੌਸ਼ਨ ਕੀਤਾ ਹੈ। ਉਨ੍ਹਾਂ ਨੇ 1st SRM International Open FIDE Rapid Rating Chess Tournament 2026 ‘ਚ ਓਪਨ ਕੈਟੇਗਰੀ ਦੇ ਚੋਟੀ ਦੇ 20 ਖਿਡਾਰੀਆਂ ‘ਚ ਆਪਣੀ ਜਗ੍ਹਾ ਬਣਾਕੇ ਇੱਕ ਹੋਰ ਵੱਡੀ ਉਪਲਬਧੀ ਹਾਸਲ ਕੀਤੀ ਹੈ।

ਅੰਤਰਰਾਸ਼ਟਰੀ ਫਿਡੇ ਰੈਪਿਡ ਰੇਟਿੰਗ ਸ਼ਤਰੰਜ ਟੂਰਨਾਮੈਂਟ 2 ਅਗਸਤ ਨੂੰ ਹਰਿਆਣਾ ਦੇ ਸੋਨੀਪਤ ‘ਚ ਕਰਵਾਇਆ ਗਿਆ, ਜਿਸ ‘ਚ ਦੇਸ਼ ਦੇ ਵੱਖ-ਵੱਖ ਰਾਜਾਂ ਤੋਂ 462 ਤਜਰਬੇਕਾਰ ਖਿਡਾਰੀਆਂ ਨੇ ਹਿੱਸਾ ਲਿਆ। ਸਖ਼ਤ ਮੁਕਾਬਲਿਆਂ ਦੇ ਬਾਵਜੂਦ ਸ਼੍ਰੇਆਂਸ਼ ਨੇ ਆਪਣੀ ਬਿਹਤਰੀਨ ਖੇਡ, ਰਣਨੀਤੀ ਤੇ ਸੂਝ-ਬੂਝ ਦਾ ਪ੍ਰਦਰਸ਼ਨ ਕਰਦੇ ਹੋਏ 16011800 ਫਿਡੇ ਰੇਟਿੰਗ ਵਰਗ ‘ਚ ਪਹਿਲਾ ਰਨਰ-ਅੱਪ (1st Runner-Up) ਦਾ ਖ਼ਿਤਾਬ ਆਪਣੇ ਨਾਂ ਕੀਤਾ।

ਅੰਤਰਰਾਸ਼ਟਰੀ ਫਿਡੇ ਰੇਟਿੰਗ ‘ਚ 80 ਅੰਕਾਂ ਦਾ ਵਾਧਾ

ਇਸ ਸ਼ਾਨਦਾਰ ਪ੍ਰਦਰਸ਼ਨ ਲਈ ਸ਼੍ਰੇਆਂਸ਼ ਨੂੰ 4 ਹਜ਼ਾਰ ਰੁਪਏ ਦੀ ਨਕਦ ਇਨਾਮ ਰਾਸ਼ੀ ਨਾਲ ਸਨਮਾਨਿਤ ਕੀਤਾ ਗਿਆ। ਇਸ ਦੇ ਨਾਲ ਹੀ ਉਨ੍ਹਾਂ ਦੀ ਅੰਤਰਰਾਸ਼ਟਰੀ ਫਿਡੇ ਰੇਟਿੰਗ ‘ਚ 80 ਅੰਕਾਂ ਦਾ ਵਾਧਾ ਹੋਇਆ ਹੈ, ਜੋ ਉਨ੍ਹਾਂ ਦੀ ਲਗਾਤਾਰ ਮਿਹਨਤ, ਲਗਨ ਤੇ ਪ੍ਰਤਿਭਾ ਦਾ ਸਬੂਤ ਹੈ।

ਸ਼੍ਰੇਆਂਸ਼ ਦੀ ਇਸ ਉਪਲਬਧੀ ‘ਤੇ ਜਲੰਧਰ ਦੇ ਖੇਡ ਪ੍ਰੇਮੀਆਂ, ਸ਼ਤਰੰਜ ਕੋਚਾਂ ਤੇ ਸ਼ਹਿਰ ਵਾਸੀਆਂ ਨੇ ਖੁਸ਼ੀ ਪ੍ਰਗਟ ਕਰਦਿਆਂ ਉਨ੍ਹਾਂ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਛੋਟੀ ਉਮਰ ‘ਚ ਸ਼੍ਰੇਆਂਸ਼ ਨੇ ਜੋ ਸਫ਼ਲਤਾ ਹਾਸਲ ਕੀਤੀ ਹੈ, ਉਹ ਹੋਰ ਨੌਜਵਾਨ ਖਿਡਾਰੀਆਂ ਲਈ ਪ੍ਰੇਰਣਾ ਦਾ ਸਰੋਤ ਹੈ।

ਲਗਾਤਾਰ ਰਾਸ਼ਟਰੀ ਤੇ ਅੰਤਰਰਾਸ਼ਟਰੀ ਸ਼ਤਰੰਜ ਮੁਕਾਬਲਿਆਂ ‘ਚ ਸ਼ਾਨਦਾਰ ਪ੍ਰਦਰਸ਼ਨ ਕਰ ਰਹੇ ਸ਼੍ਰੇਆਂਸ਼ ਜੈਨ ਦੀ ਇਹ ਉਪਲਬਧੀ ਨਾ ਸਿਰਫ਼ ਜਲੰਧਰ, ਸਗੋਂ ਪੂਰੇ ਪੰਜਾਬ ਲਈ ਮਾਣ ਵਾਲੀ ਗੱਲ ਹੈ। ਉਨ੍ਹਾਂ ਦੀ ਸਫ਼ਲਤਾ ਇਹ ਸੰਦੇਸ਼ ਦਿੰਦੀ ਹੈ ਕਿ ਸਮਰਪਣ, ਅਨੁਸ਼ਾਸਨ ਤੇ ਨਿਰੰਤਰ ਅਭਿਆਸ ਨਾਲ ਹਰ ਮੰਜ਼ਿਲ ਹਾਸਲ ਕੀਤੀ ਜਾ ਸਕਦੀ ਹੈ।

Follow Us
SIR: ਪੰਜਾਬ ਵਿੱਚ ਕੱਟੇ 20 ਲੱਖ ਤੋਂ ਵੱਧ ਨਾਮ, 75 ਵਿਧਾਨ ਸਭਾ ਸੀਟਾਂ 'ਤੇ ਬਦਲਿਆ ਸਿਆਸੀ ਸਮੀਕਰਨ!
SIR: ਪੰਜਾਬ ਵਿੱਚ ਕੱਟੇ 20 ਲੱਖ ਤੋਂ ਵੱਧ ਨਾਮ, 75 ਵਿਧਾਨ ਸਭਾ ਸੀਟਾਂ 'ਤੇ ਬਦਲਿਆ ਸਿਆਸੀ ਸਮੀਕਰਨ!...
ਪਹਾੜਾਂ ਤੋਂ ਲੈ ਕੇ ਮੈਦਾਨੀ ਇਲਾਕਿਆਂ ਤੱਕ ਮੀਂਹ ਨੇ ਮਚਾਈ ਤਬਾਹੀ, ਚੰਬਾ 'ਚ ਹੜ੍ਹ ਚ ਫਸੀ ਬਰਾਤ, ਲਾੜੇ ਦਾ ਰੈਸਿਕਿਊ
ਪਹਾੜਾਂ ਤੋਂ ਲੈ ਕੇ ਮੈਦਾਨੀ ਇਲਾਕਿਆਂ ਤੱਕ ਮੀਂਹ ਨੇ ਮਚਾਈ ਤਬਾਹੀ, ਚੰਬਾ 'ਚ ਹੜ੍ਹ ਚ ਫਸੀ ਬਰਾਤ, ਲਾੜੇ ਦਾ ਰੈਸਿਕਿਊ...
UGC NET 'ਤੇ ਮੁੜ ਘਿਰੀ NTA, ਰਾਹੁਲ ਗਾਂਧੀ ਨੇ ਮੰਗਿਆ ਜਵਾਬ
UGC NET 'ਤੇ ਮੁੜ ਘਿਰੀ NTA, ਰਾਹੁਲ ਗਾਂਧੀ ਨੇ ਮੰਗਿਆ ਜਵਾਬ...
ਖਨੌਰੀ ਬਾਰਡਰ 'ਤੇ ਮੁੜ ਕਿਸਾਨਾਂ ਦਾ ਇੱਕਠ, ਪੱਕੇ ਮੋਰਚੇ ਦਾ ਐਲਾਨ
ਖਨੌਰੀ ਬਾਰਡਰ 'ਤੇ ਮੁੜ ਕਿਸਾਨਾਂ ਦਾ ਇੱਕਠ, ਪੱਕੇ ਮੋਰਚੇ ਦਾ ਐਲਾਨ...
ਵੰਦੇ ਮਾਤਰਮ ਤੇ ਸਿਆਸੀ ਜੰਗ, BJP-Congress ਆਹਮੋ-ਸਾਹਮਣੇ
ਵੰਦੇ ਮਾਤਰਮ ਤੇ ਸਿਆਸੀ ਜੰਗ, BJP-Congress ਆਹਮੋ-ਸਾਹਮਣੇ...
PM ਮੋਦੀ ਦਾ ਵੱਡਾ ਐਲਾਨ: AI, ਚਿਪਸ ਤੇ ਪ੍ਰਮਾਣੂ ਊਰਜਾ 'ਤੇ ਫੋਕਸ
PM ਮੋਦੀ ਦਾ ਵੱਡਾ ਐਲਾਨ: AI, ਚਿਪਸ ਤੇ ਪ੍ਰਮਾਣੂ ਊਰਜਾ 'ਤੇ ਫੋਕਸ...
ਲਾਲ ਚੌਕ 'ਤੇ ਲਹਿਰਾਇਆ ਤਿਰੰਗਾ, ਕਸ਼ਮੀਰ 'ਚ ਦੇਖਣ ਨੂੰ ਮਿਲਿਆ 80ਵੇਂ ਆਜ਼ਾਦੀ ਦਿਵਸ ਦਾ ਜੋਸ਼
ਲਾਲ ਚੌਕ 'ਤੇ ਲਹਿਰਾਇਆ ਤਿਰੰਗਾ, ਕਸ਼ਮੀਰ 'ਚ ਦੇਖਣ ਨੂੰ ਮਿਲਿਆ 80ਵੇਂ ਆਜ਼ਾਦੀ ਦਿਵਸ ਦਾ ਜੋਸ਼...
ਹਰ ਕੁਰਬਾਨੀ ਦੇਣ ਨੂੰ ਤਿਆਰ ਅਕਾਲੀ ਦਲ... ਅਸੀਂ ਡਰਨ ਵਾਲੇ ਨਹੀਂ...ਹਸਪਤਾਲ ਤੋਂ ਨਿਕਲੇ ਸੁਖਬੀਰ ਬਾਦਲ ਦਾ ਪਹਿਲਾ ਬਿਆਨ
ਹਰ ਕੁਰਬਾਨੀ ਦੇਣ ਨੂੰ ਤਿਆਰ ਅਕਾਲੀ ਦਲ... ਅਸੀਂ ਡਰਨ ਵਾਲੇ ਨਹੀਂ...ਹਸਪਤਾਲ ਤੋਂ ਨਿਕਲੇ ਸੁਖਬੀਰ ਬਾਦਲ ਦਾ ਪਹਿਲਾ ਬਿਆਨ...
ਡੂੰਘੀ ਜਾਂਚ ਕਰ ਰਹੀ ਮਹਾਰਾਸ਼ਟਰ ਸਰਕਾਰ, ਤੰਦਰੁਸਤੀ ਦੀ ਕਰਦਾ ਹਾਂ ਕਾਮਨਾ, ਸੁਖਬੀਰ ਬਾਦਲ 'ਤੇ ਹੋਏ ਹਮਲੇ ਦੀ ਢਿੱਲੋਂ ਨੇ ਕੀਤੀ ਨਿੰਦਾ
ਡੂੰਘੀ ਜਾਂਚ ਕਰ ਰਹੀ ਮਹਾਰਾਸ਼ਟਰ ਸਰਕਾਰ, ਤੰਦਰੁਸਤੀ ਦੀ ਕਰਦਾ ਹਾਂ ਕਾਮਨਾ, ਸੁਖਬੀਰ ਬਾਦਲ 'ਤੇ ਹੋਏ ਹਮਲੇ ਦੀ ਢਿੱਲੋਂ ਨੇ ਕੀਤੀ ਨਿੰਦਾ...