AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

LSG vs GT: ਪ੍ਰਸਿੱਧ ਕ੍ਰਿਸ਼ਨਾ ਦੀ ਰਫ਼ਤਾਰ ਤੋਂ ਬਾਅਦ ਗਿੱਲ-ਬਟਲਰ ਦਾ ਤੂਫ਼ਾਨ, ਗੁਜਰਾਤ ਨੇ ਲਖਨਊ ਨੂੰ 7 ਵਿਕਟਾਂ ਨਾਲ ਹਰਾਇਆ

LSG vs GT: ਇੰਡੀਅਨ ਪ੍ਰੀਮੀਅਰ ਲੀਗ 2026 ਦੇ ਸੀਜ਼ਨ ਵਿੱਚ ਖਰਾਬ ਸ਼ੁਰੂਆਤ ਤੋਂ ਬਾਅਦ ਹੁਣ ਗੁਜਰਾਤ ਟਾਈਟਨਸ ਦੀ ਗੱਡੀ ਮੁੜ ਪਟੜੀ 'ਤੇ ਪਰਤਦੀ ਨਜ਼ਰ ਆ ਰਹੀ ਹੈ। ਕਪਤਾਨ ਸ਼ੁਭਮਨ ਗਿੱਲ ਅਤੇ ਸਟਾਰ ਬੱਲੇਬਾਜ਼ ਜੋਸ ਬਟਲਰ ਦੇ ਫਾਰਮ ਵਿੱਚ ਪਰਤਦਿਆਂ ਹੀ ਗੁਜਰਾਤ ਨੇ ਜਿੱਤਾਂ ਦੀ ਝੜੀ ਲਗਾ ਦਿੱਤੀ ਹੈ। ਦਿੱਲੀ ਕੈਪੀਟਲਜ਼ ਨੂੰ ਮਹਿਜ਼ 1 ਦੌੜ ਨਾਲ ਹਰਾਉਣ ਤੋਂ ਬਾਅਦ, ਗੁਜਰਾਤ ਨੇ ਹੁਣ ਲਗਾਤਾਰ ਦੂਜੀ ਜਿੱਤ ਦਰਜ ਕੀਤੀ ਹੈ।

LSG vs GT: ਪ੍ਰਸਿੱਧ ਕ੍ਰਿਸ਼ਨਾ ਦੀ ਰਫ਼ਤਾਰ ਤੋਂ ਬਾਅਦ ਗਿੱਲ-ਬਟਲਰ ਦਾ ਤੂਫ਼ਾਨ, ਗੁਜਰਾਤ ਨੇ ਲਖਨਊ ਨੂੰ 7 ਵਿਕਟਾਂ ਨਾਲ ਹਰਾਇਆ
Image Credit source: PTI
tv9-punjabi
| Published: 12 Apr 2026 20:40 PM IST
Share

ਇੰਡੀਅਨ ਪ੍ਰੀਮੀਅਰ ਲੀਗ 2026 ਦੇ ਸੀਜ਼ਨ ਵਿੱਚ ਖਰਾਬ ਸ਼ੁਰੂਆਤ ਤੋਂ ਬਾਅਦ ਹੁਣ ਗੁਜਰਾਤ ਟਾਈਟਨਸ ਦੀ ਗੱਡੀ ਮੁੜ ਪਟੜੀ ‘ਤੇ ਪਰਤਦੀ ਨਜ਼ਰ ਆ ਰਹੀ ਹੈ। ਕਪਤਾਨ ਸ਼ੁਭਮਨ ਗਿੱਲ ਅਤੇ ਸਟਾਰ ਬੱਲੇਬਾਜ਼ ਜੋਸ ਬਟਲਰ ਦੇ ਫਾਰਮ ਵਿੱਚ ਪਰਤਦਿਆਂ ਹੀ ਗੁਜਰਾਤ ਨੇ ਜਿੱਤਾਂ ਦੀ ਝੜੀ ਲਗਾ ਦਿੱਤੀ ਹੈ। ਦਿੱਲੀ ਕੈਪੀਟਲਜ਼ ਨੂੰ ਮਹਿਜ਼ 1 ਦੌੜ ਨਾਲ ਹਰਾਉਣ ਤੋਂ ਬਾਅਦ, ਗੁਜਰਾਤ ਨੇ ਹੁਣ ਲਗਾਤਾਰ ਦੂਜੀ ਜਿੱਤ ਦਰਜ ਕੀਤੀ ਹੈ। ਆਪਣੇ ਚੌਥੇ ਮੁਕਾਬਲੇ ਵਿੱਚ ਗੁਜਰਾਤ ਨੇ ਲਖਨਊ ਸੁਪਰ ਜਾਇੰਟਸ ਨੂੰ ਇੱਕ ਰੋਮਾਂਚਕ ਮੈਚ ਵਿੱਚ 7 ਵਿਕਟਾਂ ਨਾਲ ਕਰਾਰੀ ਮਾਤ ਦਿੱਤੀ। ਇਸ ਜਿੱਤ ਦੇ ਅਸਲ ਹੀਰੋ ਤੇਜ਼ ਗੇਂਦਬਾਜ਼ ਪ੍ਰਸਿੱਧ ਕ੍ਰਿਸ਼ਨਾ ਰਹੇ, ਜਿਨ੍ਹਾਂ ਨੇ ਲਖਨਊ ਦੀ ਬੱਲੇਬਾਜ਼ੀ ਦੀ ਕਮਰ ਤੋੜ ਦਿੱਤੀ।

ਪ੍ਰਸਿੱਧ ਕ੍ਰਿਸ਼ਨਾ ਦਾ ਘਾਤਕ ਗੇਂਦਬਾਜ਼ੀ

ਲਖਨਊ ਦੇ ਇਕਾਨਾ ਸਟੇਡੀਅਮ ਵਿੱਚ ਖੇਡੇ ਗਏ ਇਸ ਮੁਕਾਬਲੇ ਵਿੱਚ ਬੱਲੇਬਾਜ਼ਾਂ ਦਾ ਦਬਦਬਾ ਦੇਖਣ ਨੂੰ ਨਹੀਂ ਮਿਲਿਆ, ਸਗੋਂ ਇਹ ਮੈਚ ਪ੍ਰਸਿੱਧ ਕ੍ਰਿਸ਼ਨਾ ਦੀ ਸ਼ਾਨਦਾਰ ਗੇਂਦਬਾਜ਼ੀ ਦੇ ਨਾਂ ਰਿਹਾ। ਪਿਛਲੇ ਸੀਜ਼ਨ ਵਿੱਚ ਸਭ ਤੋਂ ਵੱਧ ਵਿਕਟਾਂ ਲੈਣ ਵਾਲੇ ਪ੍ਰਸਿੱਧ ਕ੍ਰਿਸ਼ਨਾ (4/28) ਨੇ ਲਖਨਊ ਨੂੰ ਵੱਡਾ ਸਕੋਰ ਬਣਾਉਣ ਤੋਂ ਰੋਕਣ ਵਿੱਚ ਅਹਿਮ ਭੂਮਿਕਾ ਨਿਭਾਈ।

ਪ੍ਰਸਿੱਧ ਤੋਂ ਪਹਿਲਾਂ ਕਗਿਸੋ ਰਬਾਡਾ ਅਤੇ ਮੁਹੰਮਦ ਸਿਰਾਜ ਨੇ ਲਖਨਊ ਨੂੰ ਸ਼ੁਰੂਆਤੀ ਝਟਕੇ ਦਿੱਤੇ। ਇਸ ਤੋਂ ਬਾਅਦ ਪ੍ਰਸਿੱਧ ਨੇ ਆਪਣੀ ਘਾਤਕ ਗੇਂਦਬਾਜ਼ੀ ਨਾਲ ਐਡਨ ਮਾਰਕਰਮ, ਆਯੂਸ਼ ਬਦੋਨੀ, ਨਿਕੋਲਸ ਪੂਰਨ ਅਤੇ ਪਿਛਲੇ ਮੈਚ ਦੇ ਸਟਾਰ ਮੁਕੁਲ ਚੌਧਰੀ ਦੀਆਂ ਵਿਕਟਾਂ ਝਟਕਾਈਆਂ।

ਲਖਨਊ ਦੀ ਟੀਮ ਨਿਰਧਾਰਤ 20 ਓਵਰਾਂ ਵਿੱਚ ਕਿਸੇ ਤਰ੍ਹਾਂ 164 ਦੌੜਾਂ ਦਾ ਸਕੋਰ ਹੀ ਖੜ੍ਹਾ ਕਰ ਸਕੀ। ਲਖਨਊ ਦੀ ਬੱਲੇਬਾਜ਼ੀ ਦਾ ਹਾਲ ਇੰਨਾ ਮਾੜਾ ਸੀ ਕਿ ਮਾਰਕਰਮ ਨੂੰ ਛੱਡ ਕੇ ਕੋਈ ਵੀ ਬੱਲੇਬਾਜ਼ 20 ਦੌੜਾਂ ਦਾ ਅੰਕੜਾ ਵੀ ਪਾਰ ਨਹੀਂ ਕਰ ਸਕਿਆ। ਮਾਰਕਰਮ ਨੇ ਸਭ ਤੋਂ ਵੱਧ 30 ਦੌੜਾਂ ਬਣਾਈਆਂ। ਗੁਜਰਾਤ ਵੱਲੋਂ ਪ੍ਰਸਿੱਧ ਤੋਂ ਇਲਾਵਾ ਨੌਜਵਾਨ ਤੇਜ਼ ਗੇਂਦਬਾਜ਼ ਅਸ਼ੋਕ ਸ਼ਰਮਾ (2/32) ਨੇ ਪ੍ਰਭਾਵਿਤ ਕੀਤਾ, ਜਦੋਂ ਕਿ ਸਿਰਾਜ (1/19) ਨੇ ਬੇਹੱਦ ਸੰਜਮੀ ਗੇਂਦਬਾਜ਼ੀ ਕੀਤੀ।

ਗਿੱਲ ਅਤੇ ਬਟਲਰ ਦੀ ਤੂਫ਼ਾਨੀ ਬੱਲੇਬਾਜ਼ੀ

165 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਗੁਜਰਾਤ ਟਾਈਟਨਸ ਵੱਲੋਂ ਕਪਤਾਨ ਸ਼ੁਭਮਨ ਗਿੱਲ ਨੇ ਆਉਂਦੇ ਹੀ ਹਮਲਾਵਰ ਰੁਖ਼ ਅਖਤਿਆਰ ਕੀਤਾ ਅਤੇ ਮੁਹੰਮਦ ਸ਼ਮੀ ਦੇ ਦੂਜੇ ਓਵਰ ਵਿੱਚ ਚੌਕਿਆਂ-ਛੱਕਿਆਂ ਦੀ ਬਾਰਿਸ਼ ਕਰ ਦਿੱਤੀ। ਹਾਲਾਂਕਿ ਸਾਈ ਸੁਦਰਸ਼ਨ ਇਸ ਵਾਰ ਜਲਦੀ ਆਊਟ ਹੋ ਗਏ, ਪਰ ਇਸ ਦਾ ਗੁਜਰਾਤ ਦੀ ਪਾਰੀ ‘ਤੇ ਕੋਈ ਅਸਰ ਨਹੀਂ ਪਿਆ। ਫਾਰਮ ਵਿੱਚ ਪਰਤੇ ਦਿੱਗਜ ਬੱਲੇਬਾਜ਼ ਜੋਸ ਬਟਲਰ (60) ਨੇ ਗਿੱਲ (56) ਦੇ ਨਾਲ ਮਿਲ ਕੇ ਲਖਨਊ ਦੇ ਗੇਂਦਬਾਜ਼ਾਂ ਦੀ ਰੱਜ ਕੇ ਪੁਣਛਾਣ ਕੀਤੀ। ਦੋਵਾਂ ਨੇ ਮਿਲ ਕੇ 58 ਗੇਂਦਾਂ ਵਿੱਚ 86 ਦੌੜਾਂ ਦੀ ਸ਼ਾਨਦਾਰ ਸਾਂਝੇਦਾਰੀ ਕੀਤੀ ਅਤੇ ਆਪਣੇ-ਆਪਣੇ ਅਰਧ ਸੈਂਕੜੇ ਪੂਰੇ ਕੀਤੇ।

ਲਖਨਊ ਨੇ ਗਿੱਲ ਅਤੇ ਬਟਲਰ ਨੂੰ 5 ਗੇਂਦਾਂ ਦੇ ਅੰਦਰ ਆਊਟ ਕਰਕੇ ਵਾਪਸੀ ਦੀ ਉਮੀਦ ਜਗਾਈ ਸੀ, ਪਰ ਇਹ ਕਾਫੀ ਨਹੀਂ ਸੀ। ਵਾਸ਼ਿੰਗਟਨ ਸੁੰਦਰ (21) ਅਤੇ ਰਾਹੁਲ ਤੇਵਤੀਆ (10) ਨੇ ਮਿਲ ਕੇ ਗੁਜਰਾਤ ਨੂੰ ਬਿਨਾਂ ਕਿਸੇ ਮੁਸ਼ਕਲ ਦੇ ਟੀਚੇ ਤੱਕ ਪਹੁੰਚਾ ਦਿੱਤਾ। ਦੋਵਾਂ ਵਿਚਾਲੇ ਹੋਈ 30 ਦੌੜਾਂ ਦੀ ਅਜੇਤੂ ਸਾਂਝੇਦਾਰੀ ਦੀ ਬਦੌਲਤ ਗੁਜਰਾਤ ਨੇ 18.4 ਓਵਰਾਂ ਵਿੱਚ ਹੀ ਮੈਚ ਜਿੱਤ ਲਿਆ। ਗੁਜਰਾਤ ਦੀ 4 ਮੈਚਾਂ ਵਿੱਚ ਇਹ ਦੂਜੀ ਜਿੱਤ ਹੈ, ਜਦੋਂ ਕਿ ਲਖਨਊ ਦੀ ਇੰਨੇ ਹੀ ਮੈਚਾਂ ਵਿੱਚ ਇਹ ਦੂਜੀ ਹਾਰ ਹੈ।

Follow Us
Petrol-Diesel Price Hike: ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿੱਚ ਫਿਰ ਵਾਧਾ, 11 ਦਿਨਾਂ ਵਿੱਚ ਚੌਥੀ ਵਾਰ ਵਧੇ ਰੇਟ
Petrol-Diesel Price Hike: ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿੱਚ ਫਿਰ ਵਾਧਾ, 11 ਦਿਨਾਂ ਵਿੱਚ ਚੌਥੀ ਵਾਰ ਵਧੇ ਰੇਟ...
White House Shooting Incident: ਵ੍ਹਾਈਟ ਹਾਊਸ ਦੇ ਬਾਹਰ ਭਾਰੀ ਗੋਲੀਬਾਰੀ, ਟਰੰਪ ਈਰਾਨ ਮੀਟਿੰਗ ਦੌਰਾਨ ਸੁਰੱਖਿਅਤ
White House Shooting Incident: ਵ੍ਹਾਈਟ ਹਾਊਸ ਦੇ ਬਾਹਰ ਭਾਰੀ ਗੋਲੀਬਾਰੀ, ਟਰੰਪ ਈਰਾਨ ਮੀਟਿੰਗ ਦੌਰਾਨ ਸੁਰੱਖਿਅਤ...
ਪੰਜਾਬ, ਦਿੱਲੀ-NCR ਅਤੇ ਉੱਤਰੀ ਭਾਰਤ ਵਿੱਚ ਲੂ ਦਾ ਪ੍ਰਕੋਪ ਜਾਰੀ, ਅਗਲੇ 5-7 ਦਿਨਾਂ ਤੱਕ ਗਰਮੀ ਤੋਂ ਰਾਹਤ ਦੀ ਉਮੀਦ ਨਹੀਂ
ਪੰਜਾਬ, ਦਿੱਲੀ-NCR ਅਤੇ ਉੱਤਰੀ ਭਾਰਤ ਵਿੱਚ ਲੂ ਦਾ ਪ੍ਰਕੋਪ ਜਾਰੀ, ਅਗਲੇ 5-7 ਦਿਨਾਂ ਤੱਕ ਗਰਮੀ ਤੋਂ ਰਾਹਤ ਦੀ ਉਮੀਦ ਨਹੀਂ...
Rajyasabha Election 2026: ਰਾਜਸਭਾ ਦੀਆਂ 24 ਸੀਟਾਂ ਲਈ 18 ਜੂਨ ਨੂੰ ਹੋਵੇਗੀ ਵੋਟਿੰਗ
Rajyasabha Election 2026: ਰਾਜਸਭਾ ਦੀਆਂ 24 ਸੀਟਾਂ ਲਈ 18 ਜੂਨ ਨੂੰ ਹੋਵੇਗੀ ਵੋਟਿੰਗ...
India Grapples with Extreme Heatwave: ਭਾਰਤ ਨੂੰ ਭਿਆਨਕ ਗਰਮੀ ਦਾ ਪ੍ਰਕੋਪ, ਦਿੱਲੀ-ਐਨਸੀਆਰ ਵਿੱਚ ਆਰੇਂਜ ਅਲਰਟ, ਪਹਾੜਾ 'ਚ ਵੀ ਵਧਿਆ ਪਾਰਾ
India Grapples with Extreme Heatwave: ਭਾਰਤ ਨੂੰ ਭਿਆਨਕ ਗਰਮੀ ਦਾ ਪ੍ਰਕੋਪ, ਦਿੱਲੀ-ਐਨਸੀਆਰ ਵਿੱਚ ਆਰੇਂਜ ਅਲਰਟ, ਪਹਾੜਾ 'ਚ ਵੀ ਵਧਿਆ ਪਾਰਾ...
Ebola Outbreak in Congo: DRC ਵਿੱਚ ਈਬੋਲਾ ਬੁੰਡੀਬੁਗਿਓ ਸਟ੍ਰੇਨ, ਡਬਲਯੂਐਚਓ ਨੇ ਐਮਰਜੈਂਸੀ ਘੋਸ਼ਿਤ ਕੀਤੀ
Ebola Outbreak in Congo: DRC ਵਿੱਚ ਈਬੋਲਾ ਬੁੰਡੀਬੁਗਿਓ ਸਟ੍ਰੇਨ, ਡਬਲਯੂਐਚਓ ਨੇ ਐਮਰਜੈਂਸੀ ਘੋਸ਼ਿਤ ਕੀਤੀ...
ਮੁੜ ਹੋ ਸਕਦਾ ਹੈ 'ਅਕਾਲੀ ਦਲ ਪੁਨਰ ਸੁਰਜੀਤ' ਅਤੇ 'ਵਾਰਿਸ ਪੰਜਾਬ ਦੇ' ਦਾ ਗਠਜੋੜ, BJP ਨਾਲ ਵੀ ਗੱਲਬਾਤ ਲਈ ਖੁੱਲ੍ਹੇ ਰਾਹ
ਮੁੜ ਹੋ ਸਕਦਾ ਹੈ 'ਅਕਾਲੀ ਦਲ ਪੁਨਰ ਸੁਰਜੀਤ' ਅਤੇ 'ਵਾਰਿਸ ਪੰਜਾਬ ਦੇ' ਦਾ ਗਠਜੋੜ, BJP ਨਾਲ ਵੀ ਗੱਲਬਾਤ ਲਈ ਖੁੱਲ੍ਹੇ ਰਾਹ...
Chemist Strike India: ਕੈਮਿਸਟਸ ਦੀ ਹੜਤਾਲ, ਔਨਲਾਈਨ ਦਵਾਈਆਂ ਦੀ ਵਿਕਰੀ ਦਾ ਕਰ ਰਹੇ ਵਿਰੋਧ
Chemist Strike India: ਕੈਮਿਸਟਸ ਦੀ ਹੜਤਾਲ, ਔਨਲਾਈਨ ਦਵਾਈਆਂ ਦੀ ਵਿਕਰੀ ਦਾ ਕਰ ਰਹੇ ਵਿਰੋਧ...
Modi-Meloni Meet: PM ਮੋਦੀ ਨੇ ਇਟਲੀ ਦੀ ਪ੍ਰਧਾਨ ਮੰਤਰੀ ਮੇਲੋਨੀ ਨੂੰ ਗਿਫਟ ਕੀਤੀ'ਮੇਲੋਡੀ' ਟੌਫੀ
Modi-Meloni Meet: PM ਮੋਦੀ ਨੇ ਇਟਲੀ ਦੀ ਪ੍ਰਧਾਨ ਮੰਤਰੀ ਮੇਲੋਨੀ ਨੂੰ ਗਿਫਟ ਕੀਤੀ'ਮੇਲੋਡੀ' ਟੌਫੀ...