IND Vs NZ: ਟੀਮ ਇੰਡੀਆ ‘ਚ ਵੱਡਾ ਬਦਲਾਅ, ਮੁੰਬਈ ਟੈਸਟ ਲਈ ਟੀਮ ‘ਚ ਸ਼ਾਮਲ ਇਹ ਖਿਡਾਰੀ
ਟੀਮ ਇੰਡੀਆ ਨਿਊਜ਼ੀਲੈਂਡ ਖਿਲਾਫ ਟੈਸਟ ਸੀਰੀਜ਼ ਹਾਰ ਚੁੱਕੀ ਹੈ ਅਤੇ ਹੁਣ ਤੀਜੇ ਮੈਚ ਲਈ ਟੀਮ 'ਚ ਵੱਡਾ ਬਦਲਾਅ ਕੀਤਾ ਹੈ। ਭਾਰਤੀ ਟੀਮ 'ਚ ਤੇਜ਼ ਗੇਂਦਬਾਜ਼ ਹਰਸ਼ਿਤ ਰਾਣਾ ਨੂੰ ਸ਼ਾਮਲ ਕੀਤਾ ਗਿਆ ਹੈ। ਮੁੰਬਈ ਟੈਸਟ 1 ਨਵੰਬਰ ਤੋਂ ਖੇਡਿਆ ਜਾਵੇਗਾ।
ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਤੀਜਾ ਟੈਸਟ ਮੈਚ 1 ਨਵੰਬਰ ਤੋਂ ਮੁੰਬਈ ‘ਚ ਸ਼ੁਰੂ ਹੋਵੇਗਾ। ਇਸ ਮੈਚ ਤੋਂ ਪਹਿਲਾਂ ਟੀਮ ਇੰਡੀਆ ‘ਚ ਵੱਡਾ ਬਦਲਾਅ ਹੋਇਆ ਹੈ। ਟੀਮ ਇੰਡੀਆ ਨੇ ਤੇਜ਼ ਗੇਂਦਬਾਜ਼ ਹਰਸ਼ਿਤ ਰਾਣਾ ਨੂੰ ਟੀਮ ‘ਚ ਸ਼ਾਮਲ ਕੀਤਾ ਹੈ। ਮੰਨਿਆ ਜਾ ਰਿਹਾ ਹੈ ਕਿ ਹਰਸ਼ਿਤ ਰਾਣਾ ਨੂੰ ਮੁੰਬਈ ਟੈਸਟ ‘ਚ ਡੈਬਿਊ ਦਾ ਮੌਕ ਦਿੱਤਾ ਜਾ ਸਕਦਾ ਹੈ, ਕਿਉਂਕਿ ਤੀਜੇ ਟੈਸਟ ਮੈਚ ‘ਚ ਜਸਪ੍ਰੀਤ ਬੁਮਰਾਹ ਨੂੰ ਆਰਾਮ ਦਿੱਤੇ ਜਾਣ ਦੀਆਂ ਖਬਰਾਂ ਹਨ। ਹਾਲਾਂਕਿ ਇਸ ਦੀ ਕੋਈ ਪੁਸ਼ਟੀ ਨਹੀਂ ਹੋਈ ਹੈ। ਹਰਸ਼ਿਤ ਰਾਣਾ ਦਿੱਲੀ ਦਾ ਤੇਜ਼ ਗੇਂਦਬਾਜ਼ ਹੈ ਜੋ ਸ਼ਾਨਦਾਰ ਫਾਰਮ ‘ਚ ਹੈ। ਇਸ ਖਿਡਾਰੀ ਨੂੰ ਬਾਰਡਰ-ਗਾਵਸਕਰ ਟਰਾਫੀ ਲਈ ਟੀਮ ‘ਚ ਵੀ ਜਗ੍ਹਾ ਮਿਲੀ ਹੈ।
ਕੀ ਹੈ ਹਰਸ਼ਿਤ ਰਾਣਾ ਦੀ ਖਾਸੀਅਤ?
ਹਰਸ਼ਿਤ ਰਾਣਾ ਦੀ ਉਮਰ ਸਿਰਫ 22 ਸਾਲ ਹੈ ਅਤੇ ਉਹ ਇੰਨੀ ਛੋਟੀ ਉਮਰ ‘ਚ ਟੀਮ ਇੰਡੀਆ ‘ਚ ਸ਼ਾਮਲ ਹੋਏ ਹਨ। ਹਰਸ਼ਿਤ ਰਾਣਾ ਦੀ ਖਾਸੀਅਤ ਇਹ ਹੈ ਕਿ ਉਹ ਤੇਜ਼ ਗੇਂਦਬਾਜ਼ੀ ਦੇ ਨਾਲ-ਨਾਲ ਚੰਗੀ ਬੱਲੇਬਾਜ਼ੀ ਵੀ ਕਰ ਸਕਦੇ ਹਨ। ਹਾਲ ਹੀ ‘ਚ ਹਰਸ਼ਿਤ ਰਾਣਾ ਨੇ ਆਸਾਮ ਖਿਲਾਫ ਪਾਰੀ ‘ਚ ਪੰਜ ਵਿਕਟਾਂ ਲੈਣ ਤੋਂ ਇਲਾਵਾ ਸ਼ਾਨਦਾਰ ਅਰਧ ਸੈਂਕੜਾ ਵੀ ਲਗਾਇਆ ਸੀ। ਇਸ ਖਾਸੀਅਤ ਦੀ ਬਦੌਲਤ ਹੀ ਉਨ੍ਹਾਂ ਨੂੰ ਆਸਟ੍ਰੇਲੀਆ ਖਿਲਾਫ ਟੈਸਟ ਸੀਰੀਜ਼ ‘ਚ ਮੌਕਾ ਮਿਲਿਆ।
ਕੀ ਹਰਸ਼ਿਤ ਰਾਣਾ ਨੂੰ ਮਿਲੇਗਾ ਮੌਕਾ?
ਹੁਣ ਸਵਾਲ ਇਹ ਹੈ ਕਿ ਕੀ ਟੀਮ ਇੰਡੀਆ ਮੁੰਬਈ ਟੈਸਟ ‘ਚ ਹਰਸ਼ਿਤ ਰਾਣਾ ਨੂੰ ਮੌਕਾ ਦੇਵੇਗੀ? ਦੱਸਿਆ ਜਾ ਰਿਹਾ ਹੈ ਕਿ ਜਸਪ੍ਰੀਤ ਬੁਮਰਾਹ ਨੂੰ ਮੁੰਬਈ ਟੈਸਟ ‘ਚ ਆਰਾਮ ਦਿੱਤਾ ਜਾ ਸਕਦਾ ਹੈ ਅਤੇ ਜੇਕਰ ਉਹ ਨਹੀਂ ਖੇਡਦੇ ਹਨ ਤਾਂ ਹਰਸ਼ਿਤ ਰਾਣਾ ਦਾ ਵਿਕਲਪ ਹੋ ਸਕਦਾ ਹੈ। ਹਾਲਾਂਕਿ ਪੁਣੇ ਟੈਸਟ ‘ਚ ਨਹੀਂ ਖੇਡੇ ਮੁਹੰਮਦ ਸਿਰਾਜ ਵੀ ਖੇਡ ਸਕਦੇ ਹਨ। ਹਾਲਾਂਕਿ ਆਸਟ੍ਰੇਲੀਆ ਜਾਣ ਤੋਂ ਪਹਿਲਾਂ ਜੇਕਰ ਹਰਸ਼ਿਤ ਰਾਣਾ ਨੂੰ ਮੌਕਾ ਦਿੱਤਾ ਜਾਂਦਾ ਹੈ ਤਾਂ ਇਹ ਉਨ੍ਹਾਂ ਲਈ ਚੰਗਾ ਅਨੁਭਵ ਹੋਵੇਗਾ।
ਹਰਸ਼ਿਤ ਰਾਣਾ ਦਾ ਕਰੀਅਰ
ਹਰਸ਼ਿਤ ਰਾਣਾ ਦੇ ਘਰੇਲੂ ਕਰੀਅਰ ਦੀ ਗੱਲ ਕਰੀਏ ਤਾਂ ਇਸ ਖਿਡਾਰੀ ਨੇ 9 ਫਰਸਟ ਕਲਾਸ ਮੈਚਾਂ ‘ਚ 36 ਵਿਕਟਾਂ ਲਈਆਂ ਹਨ। ਉਹ ਇੱਕ ਵਾਰ ਇੱਕ ਪਾਰੀ ਵਿੱਚ ਪੰਜ ਵਿਕਟਾਂ ਲੈਣ ਦਾ ਕਾਰਨਾਮਾ ਕਰ ਚੁੱਕੇ ਹਨ। ਇਸ ਤੋਂ ਇਲਾਵਾ ਉਨ੍ਹਾਂ ਨੇ ਮੈਚ ‘ਚ 10 ਵਿਕਟਾਂ ਵੀ ਲਈਆਂ ਹਨ। ਇੰਨਾ ਹੀ ਨਹੀਂ ਹਰਸ਼ਿਤ ਨੇ ਪਹਿਲੀ ਸ਼੍ਰੇਣੀ ਕ੍ਰਿਕਟ ‘ਚ 41 ਦੀ ਔਸਤ ਨਾਲ 410 ਦੌੜਾਂ ਵੀ ਬਣਾਈਆਂ ਹਨ।