Aus Vs Ind: ਆਸਟ੍ਰੇਲੀਆ ਨੇ ਭਾਰਤ ਨੂੰ ਦਿੱਤਾ 265 ਦੌੜਾਂ ਦਾ ਟੀਚਾ, ਸ਼ਮੀ ਨੇ ਲਈਆਂ 3 ਵਿਕਟਾਂ
Champion Trophy 2025: ਚੈਂਪੀਅਨਜ਼ ਟਰਾਫੀ ਦੇ ਸੈਮੀਫਾਈਨਲ ਮੈਚ ਵਿੱਚ ਭਾਰਤੀ ਟੀਮ ਦਾ ਸਾਹਮਣਾ ਆਸਟ੍ਰੇਲੀਆ ਦਾ ਸਾਹਮਣਾ ਹੋ ਰਿਹਾ ਹੈ। ਦੋਵੇਂ ਟੀਮਾਂ ਖਿਤਾਬ ਦੀਆਂ ਮਜ਼ਬੂਤ ਦਾਅਵੇਦਾਰ ਹਨ। ਭਾਰਤ ਇਸ ਟੂਰਨਾਮੈਂਟ ਵਿੱਚ ਅਜੇਤੂ ਹੈ ਅਤੇ ਕੰਗਾਰੂ ਟੀਮ ਵਿਰੁੱਧ ਜਿੱਤ ਦੀ ਲੈਅ ਨੂੰ ਬਰਕਰਾਰ ਰੱਖ ਕੇ ਆਪਣੇ ਲਗਾਤਾਰ ਤੀਜੇ ਆਈਸੀਸੀ ਸੀਮਤ ਓਵਰਾਂ ਦੇ ਟੂਰਨਾਮੈਂਟ ਦੇ ਫਾਈਨਲ ਵਿੱਚ ਪਹੁੰਚਣ ਦੀ ਕੋਸ਼ਿਸ਼ ਕਰੇਗਾ।

ਆਸਟ੍ਰੇਲੀਆ ਦੀ ਟੀਮ 264 ਦੌੜਾਂ ‘ਤੇ ਆਲ ਆਊਟ ਹੋ ਗਈ। ਹਾਰਦਿਕ ਪੰਡਯਾ ਨੇ ਕੀਵੀ ਟੀਮ ਦੀ ਆਖਰੀ ਵਿਕਟ ਲਈ। ਭਾਰਤ ਨੂੰ ਫਾਈਨਲ ਵਿੱਚ ਪਹੁੰਚਣ ਲਈ 265 ਦੌੜਾਂ ਦੀ ਲੋੜ ਹੈ। ਸ਼ਮੀ ਨੇ ਸਭ ਤੋਂ ਵੱਧ 3 ਵਿਕਟਾਂ ਲਈਆਂ। ਵਰੁਣ ਚੱਕਰਵਰਤੀ ਅਤੇ ਜਡੇਜਾ ਨੇ 2-2 ਵਿਕਟਾਂ ਹਾਸਲ ਕੀਤੀਆਂ। ਪੰਡਯਾ ਅਤੇ ਅਕਸ਼ਰ ਨੂੰ 1-1 ਵਿਕਟ ਮਿਲੀ। ਉੱਧਰ, ਦੁਬਈ ਵਿੱਚ ਹੋਏ ਹੁਣ ਤੱਕ ਦੇ ਮੁਕਾਬਲਿਆਂ ਦੀ ਗੱਲ ਕਰੀਏ ਤਾਂ ਇੱਥੇ 18 ਵਾਰ ਵਿੱਚੋਂ ਸਿਰਫ਼ 3 ਵਾਰ ਹੀ 250 ਤੋਂ ਵੱਧ ਦੌੜਾਂ ਦਾ ਸਕੋਰ ਚੇਜ਼ ਹੋ ਸਕਿਆ ਹੈ। 13 ਵਾਰ ਟੀਮਾਂ ਹਾਰੀਆਂ ਹਨ। ਇੱਕ ਮੈਚ ਟਾਈ ਹੋਇਆ ਹੈ ਅਤੇ ਇੱਕ ਮੈਚ ਬੇਨਤੀਜਾ ਰਿਹਾ।
ਆਸਟ੍ਰੇਲੀਆ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਸਮਿਥ ਦੀਆਂ 96 ਗੇਂਦਾਂ ‘ਤੇ 73 ਦੌੜਾਂ ਅਤੇ ਐਲੇਕਸ ਕੈਰੀ ਦੀਆਂ 57 ਗੇਂਦਾਂ ‘ਤੇ 61 ਦੌੜਾਂ ਦੀ ਮਦਦ ਨਾਲ 49.3 ਓਵਰਾਂ ਵਿੱਚ 264 ਦੌੜਾਂ ਬਣਾਈਆਂ। ਭਾਰਤ ਲਈ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਨੇ ਸਭ ਤੋਂ ਵੱਧ ਤਿੰਨ ਵਿਕਟਾਂ ਲਈਆਂ, ਜਦੋਂ ਕਿ ਵਰੁਣ ਚੱਕਰਵਰਤੀ ਅਤੇ ਰਵਿੰਦਰ ਜਡੇਜਾ ਨੂੰ ਦੋ-ਦੋ ਵਿਕਟਾਂ ਮਿਲੀਆਂ। ਇਸ ਦੌਰਾਨ ਹਾਰਦਿਕ ਪੰਡਯਾ ਅਤੇ ਅਕਸ਼ਰ ਪਟੇਲ ਨੂੰ ਇੱਕ-ਇੱਕ ਸਫਲਤਾ ਮਿਲੀ।
ਸਮਿਥ ਨੇ ਇੱਕ ਸਿਰੇ ਤੋਂ ਪਾਰੀ ਨੂੰ ਅੱਗੇ ਵਧਾਇਆ
ਸ਼ਮੀ ਨੇ ਕੋਨੋਲੀ ਨੂੰ ਆਊਟ ਕਰਕੇ ਭਾਰਤ ਨੂੰ ਪਹਿਲੀ ਸਫਲਤਾ ਦਿਵਾਈ। ਇਸ ਤੋਂ ਬਾਅਦ ਟ੍ਰੈਵਿਸ ਹੈੱਡ ਨੇ ਕੁਝ ਹਮਲਾਵਰ ਸ਼ਾਟ ਖੇਡ ਕੇ ਟੀਮ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ, ਪਰ ਵਰੁਣ ਚੱਕਰਵਰਤੀ ਨੇ ਹੈੱਡ ਨੂੰ ਆਊਟ ਕਰਕੇ ਭਾਰਤ ਨੂੰ ਵੱਡੀ ਸਫਲਤਾ ਦਿਵਾਈ। ਇਸ ਤੋਂ ਬਾਅਦ, ਸਮਿਥ ਨੇ ਮਾਰਨਸ ਲਾਬੂਸੇਨ ਨਾਲ ਸਾਂਝੇਦਾਰੀ ਜਮਾਈ। ਸਮਿਥ ਨੇ ਇੱਕ ਸਿਰੇ ਤੋਂ ਪਾਰੀ ਨੂੰ ਅੱਗੇ ਵਧਾਇਆ ਅਤੇ ਰਨ ਗਤੀ ‘ਤੇ ਵੀ ਨਜ਼ਰ ਰੱਖੀ। ਹਾਲਾਂਕਿ, ਦੂਜੇ ਸਿਰੇ ਤੋਂ ਵਿਕਟਾਂ ਡਿੱਗਦੀਆਂ ਰਹੀਆਂ। ਸਮਿਥ ਦੇ ਆਊਟ ਹੋਣ ਤੋਂ ਬਾਅਦ, ਐਲੇਕਸ ਕੈਰੀ ਨੇ ਜ਼ਿੰਮੇਵਾਰੀ ਸੰਭਾਲੀ ਅਤੇ ਹਮਲਾਵਰ ਬੱਲੇਬਾਜ਼ੀ ਕੀਤੀ।
ਆਖਰੀ ਓਵਰਾਂ ਵਿੱਚ ਭਾਰਤੀ ਗੇਂਦਬਾਜ਼ ਵਿਕਟਾਂ ਲੈਣ ਵਿੱਚ ਸਫਲ ਰਹੇ। ਜਦੋਂ ਕੈਰੀ ਖੇਡ ਰਹੇ ਸਨ ਤਾਂ ਅਜਿਹਾ ਲੱਗ ਰਿਹਾ ਸੀ ਕਿ ਆਸਟ੍ਰੇਲੀਆ 300 ਦੇ ਆਸ-ਪਾਸ ਸਕੋਰ ਕਰੇਗਾ, ਪਰ ਭਾਰਤੀ ਗੇਂਦਬਾਜ਼ ਵਾਪਸੀ ਕਰਨ ਵਿੱਚ ਸਫਲ ਰਹੇ। ਆਸਟ੍ਰੇਲੀਆਈ ਟੀਮ ਪੂਰੇ 50 ਓਵਰ ਵੀ ਨਹੀਂ ਖੇਡ ਸਕੀ, ਪਰ ਭਾਰਤ ਲਈ ਚੁਣੌਤੀਪੂਰਨ ਟੀਚਾ ਰੱਖਣ ਵਿੱਚ ਸਫਲ ਰਹੀ।