ਕੀ ਇੰਗਲੈਂਡ ਦੇ ਕੋਚ ਤੇ ਕੈਪਟਨ ਜੋਸ ਬਟਲਰ ‘ਚ ਹੈ ਵਿਵਾਦ, ਕਿਤੇ ਇਸ ਕਾਰਨ ਤਾਂ ਨਹੀਂ ਹਾਰ ਰਹੀ ਟੀਮ?
ਇੰਗਲੈਂਡ ਦਾ ਵਿਸ਼ਵ ਕੱਪ 2023 ਵਿੱਚ ਕੁਝ ਵੀ ਹੋਵੇਹਾ, ਇਸ ਦੀ ਉਮੀਦ ਬਹੁਤ ਘੱਟ ਹੈ। ਅਜਿਹੇ 'ਚ ਹੁਣ ਉਸ ਦੀਆਂ ਨਜ਼ਰਾਂ 2025 'ਚ ਹੋਣ ਵਾਲੀ ਚੈਂਪੀਅਨਸ ਟਰਾਫੀ ਲਈ ਕੁਆਲੀਫਾਈ ਕਰਨ 'ਤੇ ਟਿਕੀਆਂ ਹੋਈਆਂ ਹਨ। ਹਾਲਾਂਕਿ ਭਾਰਤ ਤੋਂ 100 ਦੌੜਾਂ ਦੀ ਹਾਰ ਤੋਂ ਬਾਅਦ ਇੰਗਲੈਂਡ ਦੇ ਕੋਚ ਨੇ ਜੋ ਕਿਹਾ ਹੈ, ਇਸ ਤੋਂ ਲੱਗਦਾ ਹੈ ਕਿ ਡਿਫੈਂਡਿੰਗ ਵਰਲਡ ਚੈਂਪੀਅਨ ਇੰਗਲੈਂਡ ਲਈ ਸਭ ਕੁਝ ਠੀਕ ਨਹੀਂ ਹੈ।

ਵਿਸ਼ਵ ਕੱਪ 2023 (World Cup 2023) ‘ਚ ਇੰਗਲੈਂਡ ਦੀ ਹਾਲਤ ਅਸੀਂ ਪਹਿਲਾਂ ਹੀ ਜਾਣਦੇ ਹਾਂ। ਪਿਛਲੇ ਸਾਲ ਦੇ ਚੈਂਪੀਅਨ ਇਸ ਸਾਲ ਸਭ ਤੋਂ ਖਰਾਬ ਖੇਡ ਰਹੇ ਹਨ। ਟੂਰਨਾਮੈਂਟ ਵਿੱਚ ਖੇਡਣ ਵਾਲੀਆਂ 10 ਟੀਮਾਂ ਦੀ ਅੰਕ ਸੂਚੀ ਵਿੱਚੋਂ ਇੰਗਲੈਂਡ ਸਭ ਤੋਂ ਹੇਠਲੇ ਸਥਾਨ ਤੇ ਹੈ। ਇਸ ਦਾ ਮਤਲਬ ਹੈ ਕਿ ਉਸ ਦੀ ਵਿਸ਼ਵ ਕੱਪ ਦੇ ਸੈਮੀਫਾਈਨਲ ‘ਚ ਪਹੁੰਚਣ ਦੀ ਉਮੀਦ ਲਗਭਗ ਖ਼ਤਮ ਹੋ ਗਈ ਹੈ। ਹਾਲਾਂਕਿ, ਇੰਗਲੈਂਡ ਦੇ ਸਾਹਮਣੇ ਸਮੱਸਿਆ ਸਿਰਫ ਇਸ ਇੱਕ ਆਈਸੀਸੀ ਈਵੈਂਟ ਦੀ ਨਹੀਂ ਹੈ।
ਇੱਥੇ ਉਨ੍ਹਾਂ ਦੇ ਖਰਾਬ ਪ੍ਰਦਰਸ਼ਨ ਤੋਂ ਬਾਅਦ ਹੁਣ ਉਨ੍ਹਾਂ ਲਈ 2025 ਦੀ ਚੈਂਪੀਅਨਸ ਟਰਾਫੀ ਲਈ ਵੀ ਕੁਆਲੀਫਾਈ ਕਰਨਾ ਮੁਸ਼ਕਲ ਹੋ ਗਿਆ ਹੈ। ਇੰਗਲੈਂਡ ਦਾ ਰਾਹ ਉਦੋਂ ਹੋਰ ਔਖਾ ਹੋ ਗਿਆ ਜਦੋਂ ਭਾਰਤ ਨੇ ਉਸ ਨੂੰ 100 ਦੌੜਾਂ ਦੇ ਵੱਡੇ ਫਰਕ ਨਾਲ ਹਰਾਇਆ। ਇਸ ਦੇ ਨਾਲ ਹੀ ਭਾਰਤ ਦੇ ਖਿਲਾਫ਼ ਮਿਲੀ ਹਾਰ ਤੋਂ ਬਾਅਦ ਇੰਗਲੈਂਡ ਦੇ ਕੋਚ ਮੈਥਿਊ ਮੋਟ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਕੁਆਲੀਫਾਇੰਗ ਰੂਲ ਬਾਰੇ ਸਿਰਫ 90 ਮਿੰਟ ਯਾਨੀ ਡੇਢ ਘੰਟਾ ਪਹਿਲਾਂ ਹੀ ਪਤਾ ਲੱਗਾ।
ਹੁਣ ਸਵਾਲ ਇਹ ਹੈ ਕਿ ਕੀ ਇੰਗਲੈਂਡ (England)ਦੇ ਕੋਚ ਅਤੇ ਕਪਤਾਨ ਵਿਚਾਲੇ ਕੋਈ ਕਮੁਨੀਕੇਸ਼ਨ ਨਹੀਂ ਹੈ? ਅਜਿਹਾ ਇਸ ਲਈ ਕਿਉਂਕਿ ਚੈਂਪੀਅਨਜ਼ ਟਰਾਫੀ 2025 ਲਈ ਕੁਆਲੀਫਾਈ ਕਰਨ ਦਾ ਗਣਿਤ, ਜੋ ਕੋਚ ਮੈਥਿਊ ਮੋਟ ਨੇ 90 ਮਿੰਟ ਪਹਿਲਾਂ ਹੀ ਲੱਭ ਲਿਆ ਸੀ, ਉਹ ਇੰਗਲੈਂਡ ਦੇ ਕਪਤਾਨ ਜੋਸ ਬਟਲਰ ਨੂੰ ਪਹਿਲਾਂ ਹੀ ਪਤਾ ਸੀ। ਭਾਰਤ ਤੋਂ ਹਾਰਨ ਤੋਂ ਬਾਅਦ, ਪੋਸਟ ਮੈਚ ਪ੍ਰੈਜੇਂਟੇਸ਼ਨ ਵਿੱਚ, ਜੋਸ ਬਟਲਰ ਨੂੰ ਸਾਫ਼ ਸ਼ਬਦਾਂ ਵਿੱਚ ਇਹ ਕਹਿੰਦੇ ਹੋਏ ਦੇਖਿਆ ਗਿਆ ਕਿ ਉਹ ਚੈਂਪੀਅਨਜ਼ ਟਰਾਫੀ 2025 ਦੇ ਕੁਆਲੀਫਾਇੰਗ ਪ੍ਰੋਸੈੱਸ ਤੋਂ ਜਾਣੂ ਹਨ।
ਇੰਗਲੈਂਡ ਦੇ ਖਰਾਬ ਪ੍ਰਦਰਸ਼ਨ ਦਾ ਕਾਰਨ
ਹੁਣ ਕੋਚ ਨੂੰ ਇਹ ਕਿਉਂ ਨਹੀਂ ਪਤਾ ਕਿ ਕਪਤਾਨ ਨੂੰ ਕੀ ਪਤਾ ਸੀ? ਇਸ ਦਾ ਮਤਲਬ ਹੈ ਕਿ ਟੀਮ ‘ਚ ਕੋਚ ਅਤੇ ਕਪਤਾਨ ਵਿਚਾਲੇ ਕਮਿਊਨਿਕੇਸ਼ਨ ਨਹੀਂ ਹੈ। ਕੀ ਇਹ ਵਿਸ਼ਵ ਕੱਪ ਵਿੱਚ ਇੰਗਲੈਂਡ ਦੇ ਖ਼ਰਾਬ ਪ੍ਰਦਰਸ਼ਨ ਦੀ ਅਸਲ ਜੜ੍ਹ ਤਾਂ ਨਹੀਂ ਹੈ? ਤੁਹਾਨੂੰ ਦੱਸ ਦੇਈਏ ਕਿ ਵਿਸ਼ਵ ਕੱਪ 2023 ਵਿੱਚ ਹੁਣ ਤੱਕ ਖੇਡੇ ਗਏ 6 ਮੈਚਾਂ ਵਿੱਚ ਇੰਗਲੈਂਡ ਦੀ ਟੀਮ ਸਿਰਫ਼ 1 ਮੈਚ ਹੀ ਜਿੱਤ ਹੋਈ ਹੈ। ਮਤਲਬ ਉਹ 5 ਮੈਚ ਹਾਰ ਗਏ ਹਨ। ਟੂਰਨਾਮੈਂਟ ਦੇ ਡਿਫੈਂਡਿੰਗ ਚੈਂਪੀਅਨ ਦੀ ਹਾਲਤ ਇਸ ਵਿਸ਼ਵ ਕੱਪ ‘ਚ ਨੀਦਰਲੈਂਡ ਵਰਗੀ ਕਮਜ਼ੋਰ ਟੀਮ ਤੋਂ ਵੀ ਮਾੜੀ ਹੈ।