ਪੰਜਾਬਦੇਸ਼ਵਿਦੇਸ਼ਐਨਆਰਆਈਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

ICC U19 World Cup: ਫਾਈਨਲ ‘ਚ ਟੀਮ ਇੰਡੀਆ, ਦੱਖਣੀ ਅਫਰੀਕਾ ਖਿਲਾਫ਼ ਰੋਮਾਂਚਕ ਜਿੱਤ

ICC U19 World Cup 2024: ਉਦੈ ਸਹਾਰਨ ਦੀ ਕਪਤਾਨੀ ਵਾਲੀ ਟੀਮ ਇੰਡੀਆ ਨੇ ਫਾਈਨਲ ਤੱਕ ਪਹੁੰਚਣ ਤੋਂ ਪਹਿਲਾਂ ਹਰ ਮੈਚ ਨੂੰ ਜਬਰਦਸਤ ਢੰਗ ਨਾਲ ਜਿੱਤਿਆ ਸੀ। ਪਹਿਲੀ ਵਾਰ ਸੈਮੀਫਾਈਨਲ 'ਚ ਸਖ਼ਤ ਮੁਕਾਬਲੇ ਦਾ ਸਾਹਮਣਾ ਕਰਨਾ ਪਿਆ ਅਤੇ ਉਥੇ ਵੀ ਟੀਮ ਇੰਡੀਆ ਨੇ ਮੁਸ਼ਕਿਲ ਸਥਿਤੀ 'ਤੇ ਕਾਬੂ ਪਾ ਕੇ ਜਿੱਤ ਦਰਜ ਕੀਤੀ।

ICC U19 World Cup: ਫਾਈਨਲ ‘ਚ ਟੀਮ ਇੰਡੀਆ, ਦੱਖਣੀ ਅਫਰੀਕਾ ਖਿਲਾਫ਼ ਰੋਮਾਂਚਕ ਜਿੱਤ
Image Credit source: Alex Davidson-ICC/ICC via Getty Images
Follow Us
tv9-punjabi
| Published: 07 Feb 2024 09:56 AM

ਭਾਰਤ ਦੇ ਨੌਜਵਾਨ ਕ੍ਰਿਕਟ ਸਿਤਾਰਿਆਂ ਨੇ ਇੱਕ ਵਾਰ ਫਿਰ ਤੋਂ ਆਪਣਾ ਜਾਦੂ ਦਿਖਾਇਆ ਹੈ। ਦੱਖਣੀ ਅਫਰੀਕਾ (South Africa) ਵਿੱਚ ਖੇਡੇ ਜਾ ਰਹੇ ਆਈਸੀਸੀ ਪੁਰਸ਼ ਅੰਡਰ-19 ਵਿਸ਼ਵ ਕੱਪ 2024 ਵਿੱਚ ਭਾਰਤੀ ਟੀਮ ਨੇ ਆਪਣੀ ਜਿੱਤ ਦਾ ਸਿਲਸਿਲਾ ਬਰਕਰਾਰ ਰੱਖਦਿਆਂ ਫਾਈਨਲ ਵਿੱਚ ਥਾਂ ਬਣਾ ਲਈ ਹੈ। ਉਦੈ ਸਹਾਰਨ ਦੀ ਕਪਤਾਨੀ ਵਾਲੀ ਭਾਰਤੀ ਟੀਮ ਨੇ ਰੋਮਾਂਚਕ ਸੈਮੀਫਾਈਨਲ ਮੈਚ ‘ਚ ਮਿਲੀ ਹਾਰ ਤੋਂ ਉਭਰਦੇ ਹੋਏ ਆਖਰੀ ਓਵਰ ‘ਚ 2 ਵਿਕਟਾਂ ਨਾਲ ਜਿੱਤ ਦਰਜ ਕਰਕੇ ਲਗਾਤਾਰ ਪੰਜਵੀਂ ਵਾਰ ਖਿਤਾਬੀ ਮੁਕਾਬਲੇ ‘ਚ ਜਗ੍ਹਾ ਬਣਾਈ। ਕਪਤਾਨ ਸਹਾਰਨ (81) ਅਤੇ ਸਚਿਨ ਧਸ (96) ਨੇ ਇਸ ਮੈਚ ਵਿੱਚ ਟੀਮ ਨੂੰ ਜਿੱਤ ਵੱਲ ਲੈ ਕੇ ਗਏ, ਜਿਨ੍ਹਾਂ ਨੇ 171 ਦੌੜਾਂ ਦੀ ਜ਼ਬਰਦਸਤ ਸਾਂਝੇਦਾਰੀ ਕਰਕੇ ਟੀਮ ਦੀ ਵਾਪਸੀ ਕਰਵਾਈ।

ਟੂਰਨਾਮੈਂਟ ‘ਚ ਗਰੁੱਪ ਗੇੜ ਤੋਂ ਲੈ ਕੇ ਸੁਪਰ ਸਿਕਸ ਤੱਕ ਆਪਣੇ ਸਾਰੇ ਮੈਚ ਜਿੱਤਣ ਵਾਲੀ ਟੀਮ ਇੰਡੀਆ ਨੂੰ ਇਸ ਵਿਸ਼ਵ ਕੱਪ ‘ਚ ਪਹਿਲੀ ਵਾਰ ਚੁਣੌਤੀ ਦਾ ਸਾਹਮਣਾ ਕਰਨਾ ਪਿਆ। ਟੀਮ ਇੰਡੀਆ ਨੇ ਜ਼ਬਰਦਸਤ ਅੰਦਾਜ਼ ‘ਚ ਵਾਪਸੀ ਕੀਤੀ ਅਤੇ ਜਿੱਤ ਦਰਜ ਕੀਤੀ। ਬੇਨੋਨੀ ‘ਚ ਮੰਗਲਵਾਰ 6 ਫਰਵਰੀ ਨੂੰ ਖੇਡੇ ਗਏ ਇਸ ਸੈਮੀਫਾਈਨਲ ‘ਚ ਟੀਮ ਇੰਡੀਆ ਦੇ ਗੇਂਦਬਾਜ਼ਾਂ ਨੇ ਜਿੱਤ ਦੀ ਨੀਂਹ ਰੱਖੀ ਅਤੇ ਦੱਖਣੀ ਅਫਰੀਕਾ ਨੂੰ ਸਿਰਫ 244 ਦੌੜਾਂ ‘ਤੇ ਹੀ ਰੋਕ ਦਿੱਤਾ। ਇਸ ਤੋਂ ਬਾਅਦ ਟੀਮ ਇੰਡੀਆ ਨੇ 40 ਦੌੜਾਂ ਤੋਂ ਪਹਿਲਾਂ ਹੀ 4 ਵਿਕਟਾਂ ਗੁਆ ਦਿੱਤੀਆਂ ਸਨ ਪਰ ਫਿਰ ਉਦੈ ਅਤੇ ਸਚਿਨ ਨੇ ਯਾਦਗਾਰ ਸਾਂਝੇਦਾਰੀ ਕੀਤੀ ਅਤੇ ਟੀਮ ਨੂੰ ਜਿੱਤ ਤੱਕ ਪਹੁੰਚਾਇਆ।

ਸ਼ੁਰੂਆਤ ‘ਚ ਹੀ ਝਟਕੇ

ਦੱਖਣੀ ਅਫਰੀਕਾ ਦੀ ਟੀਮ ਇਸ ਮੈਚ ‘ਚ ਪਹਿਲਾਂ ਬੱਲੇਬਾਜ਼ੀ ਕਰਨ ਆਈ ਅਤੇ ਪਿਛਲੇ ਹਰ ਮੈਚ ਦੀ ਤਰ੍ਹਾਂ ਇਕ ਵਾਰ ਫਿਰ ਭਾਰਤੀ ਤੇਜ਼ ਗੇਂਦਬਾਜ਼ ਰਾਜ ਲਿੰਬਾਨੀ ਨੇ ਪਾਵਰਪਲੇ ‘ਚ ਸਫਲਤਾ ਹਾਸਲ ਕੀਤੀ। 9ਵੇਂ ਓਵਰ ਤੱਕ ਹੀ ਦੱਖਣੀ ਅਫਰੀਕਾ ਨੇ ਧਮਾਕੇਦਾਰ ਸਲਾਮੀ ਬੱਲੇਬਾਜ਼ ਸਟੀਵ ਸਟੋਕਸ ਅਤੇ ਡੇਵਿਡ ਟਾਈਗਰ ਦੀਆਂ ਵਿਕਟਾਂ ਗੁਆ ਦਿੱਤੀਆਂ ਸਨ। ਲਿੰਬਾਨੀ ਨੇ ਦੋਵਾਂ ਨੂੰ ਆਪਣਾ ਸ਼ਿਕਾਰ ਬਣਾਇਆ। ਇਸ ਤੋਂ ਬਾਅਦ ਲੁਆਨ ਡਰਾਈ ਪ੍ਰੀਟੋਰੀਅਸ (76) ਅਤੇ ਰਿਚਰਡ ਸੇਲੇਟਸਵੇਨ (64) ਵਿਚਾਲੇ 72 ਦੌੜਾਂ ਦੀ ਸਾਂਝੇਦਾਰੀ ਹੋਈ, ਜਿਸ ਨੇ ਟੀਮ ਨੂੰ ਵਾਪਸੀ ਕੀਤੀ।

ਮੁਸ਼ੀਰ ਖਾਨ ਨੇ ਪ੍ਰੀਟੋਰੀਅਸ ਦਾ ਵਿਕਟ ਲੈ ਕੇ ਇਸ ਸਾਂਝੇਦਾਰੀ ਨੂੰ ਤੋੜਿਆ। ਇਸ ਤੋਂ ਬਾਅਦ ਦੱਖਣੀ ਅਫਰੀਕਾ ਦੀ ਟੀਮ ਦੌੜਾਂ ਲਈ ਸੰਘਰਸ਼ ਕਰਦੀ ਰਹੀ ਅਤੇ ਭਾਰਤੀ ਸਪਿਨਰਾਂ ਨੇ 50 ਓਵਰਾਂ ‘ਚ ਸਿਰਫ 244 ਦੌੜਾਂ ‘ਤੇ ਹੀ ਰੋਕ ਦਿੱਤਾ। ਟੀਮ ਇੰਡੀਆ ਲਈ ਲਿੰਬਾਨੀ ਨੇ 2 ਤੇ ਮੁਸ਼ੀਰ ਨੇ 2 ਵਿਕਟਾਂ ਲਈਆਂ ਜਦਕਿ ਸੌਮਿਆ ਪਾਂਡੇ ਤੇ ਨਮਨ ਤਿਵਾਰੀ ਨੇ 1-1 ਵਿਕਟ ਲਈ।

ਟਾਪ ਆਰਡਰ

ਟੀਮ ਇੰਡੀਆ ਲਈ ਇਹ ਦੌੜਾਂ ਦਾ ਪਿੱਛਾ ਕਰਨਾ ਆਸਾਨ ਨਹੀਂ ਸੀ ਕਿਉਂਕਿ ਦੱਖਣੀ ਅਫਰੀਕਾ ਦੇ ਤੇਜ਼ ਹਮਲੇ ਨੇ ਟੂਰਨਾਮੈਂਟ ‘ਚ ਬੱਲੇਬਾਜ਼ਾਂ ਨੂੰ ਪਰੇਸ਼ਾਨ ਕਰ ਦਿੱਤਾ ਸੀ। ਪਹਿਲੀ ਹੀ ਗੇਂਦ ‘ਤੇ ਇਹ ਸੱਚ ਸਾਬਤ ਹੋ ਗਿਆ, ਜਦੋਂ ਸਲਾਮੀ ਬੱਲੇਬਾਜ਼ ਆਦਰਸ਼ ਸਿੰਘ (0) ਆਊਟ ਹੋ ਗਏ। ਕੁਝ ਸਮੇਂ ਦੇ ਅੰਦਰ ਹੀ ਮੁਸ਼ੀਰ ਖਾਨ (4) ਵੀ ਚਲੇ ਗਏ, ਜਦਕਿ ਅਰਸ਼ੀਨ ਕੁਲਕਰਨੀ (12) ਅਤੇ ਪ੍ਰਿਯਾਂਸ਼ੂ ਮੋਲੀਆ (5) ਵੀ ਜ਼ਿਆਦਾ ਦੇਰ ਨਹੀਂ ਟਿਕ ਸਕੇ। ਟੀਮ ਇੰਡੀਆ ਦੀਆਂ 4 ਵਿਕਟਾਂ 32 ਦੌੜਾਂ ‘ਤੇ ਹੀ ਡਿੱਗ ਗਈਆਂ ਸਨ, ਜਦੋਂ 12ਵੇਂ ਓਵਰ ‘ਚ ਉਦੈ ਅਤੇ ਸਚਿਨ ਵਿਚਾਲੇ ਸਾਂਝੇਦਾਰੀ ਸ਼ੁਰੂ ਹੋਈ।

ਜਿੱਥੇ ਕਪਤਾਨ ਉਦੈ ਸਕੋਰ ਨੂੰ ਹੌਲੀ-ਹੌਲੀ ਵਧਾਉਣ ‘ਚ ਮਦਦ ਕਰਦੇ ਰਹੇ, ਉਥੇ ਸਚਿਨ ਨੇ ਆਉਂਦੇ ਹੀ ਜਵਾਬੀ ਹਮਲਾ ਕੀਤਾ ਅਤੇ ਦੱਖਣੀ ਅਫਰੀਕਾ ਨੂੰ ਬੈਕਫੁੱਟ ‘ਤੇ ਧੱਕ ਦਿੱਤਾ। ਦੋਵਾਂ ਨੇ 171 ਦੌੜਾਂ ਦੀ ਰਿਕਾਰਡ ਸਾਂਝੇਦਾਰੀ ਕੀਤੀ ਅਤੇ ਟੀਮ ਨੂੰ 200 ਦੌੜਾਂ ਤੋਂ ਪਾਰ ਪਹੁੰਚਾਇਆ। ਸਚਿਨ ਆਪਣੇ ਸੈਂਕੜੇ ਤੋਂ ਮਹਿਜ਼ 4 ਦੌੜਾਂ ਦੂਰ ਸਨ, ਪਰ ਫਿਰ ਉਹ ਆਊਟ ਹੋ ਗਏ। ਇਸ ਤੋਂ ਬਾਅਦ ਕਪਤਾਨ ਉਦੈ ਨੇ ਟੀਮ ਨੂੰ ਜਿੱਤ ਦੇ ਨੇੜੇ ਪਹੁੰਚਾਇਆ, ਜਦਕਿ ਵਿਚਕਾਰ 2 ਹੋਰ ਵਿਕਟਾਂ ਡਿੱਗ ਗਈਆਂ। ਸਕੋਰ ਬਰਾਬਰ ਹੁੰਦੇ ਹੀ ਕਪਤਾਨ ਸਹਾਰਨ ਵੀ ਰਨ ਆਊਟ ਹੋ ਗਏ। ਹਾਲਾਂਕਿ ਰਾਜ ਲਿੰਬਾਨੀ ਨੇ 4 ਗੇਂਦਾਂ ‘ਤੇ 13 ਦੌੜਾਂ ਬਣਾ ਕੇ ਟੀਮ ਨੂੰ ਜਿੱਤ ਤੱਕ ਪਹੁੰਚਾਇਆ।

ਮੋਦੀ ਸਰਕਾਰ ਦੀਆਂ ਡਿਜੀਟਲ ਪਹਿਲਕਦਮੀਆਂ ਕਾਰਨ ਭਾਰਤ ਬਣੇਗਾ ਵਿਕਸਤ ਦੇਸ਼- ਅਭੈ ਭੂਤਦਾ
ਮੋਦੀ ਸਰਕਾਰ ਦੀਆਂ ਡਿਜੀਟਲ ਪਹਿਲਕਦਮੀਆਂ ਕਾਰਨ ਭਾਰਤ ਬਣੇਗਾ ਵਿਕਸਤ ਦੇਸ਼- ਅਭੈ ਭੂਤਦਾ...
WITT ਵਿੱਚ ਭਾਰਤ ਦੀ ਸਾਫਟ ਪਾਵਰ 'ਤੇ ਚਰਚਾ ਹੋਵੇਗੀ - ਬਰੁਣ ਦਾਸ, TV9 ਦੇ MD ਅਤੇ CEO
WITT ਵਿੱਚ ਭਾਰਤ ਦੀ ਸਾਫਟ ਪਾਵਰ 'ਤੇ ਚਰਚਾ ਹੋਵੇਗੀ - ਬਰੁਣ ਦਾਸ, TV9 ਦੇ MD ਅਤੇ CEO...
ਖਨੌਰੀ ਬਾਰਡਰ ਵੱਲ ਜਾਣ ਤੋਂ ਰੋਕਿਆ ਗਿਆ ਤਾਂ ਪੁਲਿਸ ਮੁਲਾਜ਼ਮਾਂ ਨਾਲ ਹੋ ਗਈ ਕਿਸਾਨਾਂ ਦੀ ਝੜਪ, VIDEO
ਖਨੌਰੀ ਬਾਰਡਰ ਵੱਲ ਜਾਣ ਤੋਂ ਰੋਕਿਆ ਗਿਆ ਤਾਂ ਪੁਲਿਸ ਮੁਲਾਜ਼ਮਾਂ ਨਾਲ ਹੋ ਗਈ ਕਿਸਾਨਾਂ ਦੀ ਝੜਪ, VIDEO...
ਚੰਡੀਗੜ੍ਹ 'ਚ ਦੁਬਾਰਾ ਹੋਣਗੀਆਂ ਸੀਨੀਅਰ ਤੇ ਡਿਪਟੀ ਮੇਅਰ ਦੀਆਂ ਚੋਣਾਂ, ਬੀਜੇਪੀ ਨੂੰ ਲੱਗ ਸਕਦਾ ਹੈ ਝਟਕਾ
ਚੰਡੀਗੜ੍ਹ 'ਚ ਦੁਬਾਰਾ ਹੋਣਗੀਆਂ ਸੀਨੀਅਰ ਤੇ ਡਿਪਟੀ ਮੇਅਰ ਦੀਆਂ ਚੋਣਾਂ, ਬੀਜੇਪੀ ਨੂੰ ਲੱਗ ਸਕਦਾ ਹੈ ਝਟਕਾ...
Farmers Protest: ਆਮ ਆਦਮੀ ਪਾਰਟੀ ਕਿਸਾਨਾਂ ਦੇ ਹੱਕਾਂ ਲਈ ਲੜੇਗੀ- ਹਰਪਾਲ ਸਿੰਘ ਚੀਮਾ
Farmers Protest: ਆਮ ਆਦਮੀ ਪਾਰਟੀ ਕਿਸਾਨਾਂ ਦੇ ਹੱਕਾਂ ਲਈ ਲੜੇਗੀ- ਹਰਪਾਲ ਸਿੰਘ ਚੀਮਾ...
ਗੰਨੇ ਦੇ ਖਰੀਦ ਮੁੱਲ ਚ 8 ਫੀਸਦੀ ਦਾ ਵਾਧਾ, ਕੇਂਦਰੀ ਕੈਬਨਿਟ ਦਾ ਫੈਸਲਾ
ਗੰਨੇ ਦੇ ਖਰੀਦ ਮੁੱਲ ਚ 8 ਫੀਸਦੀ ਦਾ ਵਾਧਾ, ਕੇਂਦਰੀ ਕੈਬਨਿਟ ਦਾ ਫੈਸਲਾ...
Delhi March: ਬੁਲੇਟ ਪਰੂਫ JCB, ਐਂਟੀ ਡਰੋਨ ਨਾਲ ਅੱਜ ਦਿੱਲੀ ਵੱਲ ਮਾਰਚ ਕਰਨ ਲਈ ਤਿਆਰ ਕਿਸਾਨ
Delhi March: ਬੁਲੇਟ ਪਰੂਫ JCB, ਐਂਟੀ ਡਰੋਨ ਨਾਲ ਅੱਜ ਦਿੱਲੀ ਵੱਲ ਮਾਰਚ ਕਰਨ ਲਈ ਤਿਆਰ ਕਿਸਾਨ...
ਹਰਿਆਣਾ ਦੇ 7 ਜ਼ਿਲ੍ਹਿਆਂ 'ਚ 21 ਫਰਵਰੀ ਤੱਕ ਇੰਟਰਨੈੱਟ 'ਤੇ ਪਾਬੰਦੀ, ਦਿੱਲੀ ਵੱਲ ਕਿਸਾਨਾਂ ਦਾ ਮਾਰਚ ਅੱਜ
ਹਰਿਆਣਾ ਦੇ 7 ਜ਼ਿਲ੍ਹਿਆਂ 'ਚ 21 ਫਰਵਰੀ ਤੱਕ ਇੰਟਰਨੈੱਟ 'ਤੇ ਪਾਬੰਦੀ, ਦਿੱਲੀ ਵੱਲ ਕਿਸਾਨਾਂ ਦਾ ਮਾਰਚ ਅੱਜ...
Chandigarh Mayor: ਕੁਲਦੀਪ ਕੁਮਾਰ ਟੀਟਾ ਨੇ ਮੇਅਰ ਬਣਦੇ ਹੀ ਕੀਤਾ ਵੱਡਾ ਐਲਾਨ
Chandigarh Mayor: ਕੁਲਦੀਪ ਕੁਮਾਰ ਟੀਟਾ ਨੇ ਮੇਅਰ ਬਣਦੇ ਹੀ ਕੀਤਾ ਵੱਡਾ ਐਲਾਨ...
Stories