EURO CUP 2024: ਫਰਾਂਸ ਨੂੰ ਹਰਾ ਫਾਈਨਲ ‘ਚ ਪਹੁੰਚਿਆ ਸਪੇਨ, 2-1 ਨਾਲ ਦਿੱਤੀ ਮਾਤ
Euro cup 2024: ਹੁਣ ਫਾਈਨਲ 'ਚ ਇਸ ਦਾ ਸਾਹਮਣਾ ਐਤਵਾਰ ਨੂੰ ਇੰਗਲੈਂਡ ਅਤੇ ਨੀਦਰਲੈਂਡ ਵਿਚਾਲੇ ਹੋਣ ਵਾਲੇ ਦੂਜੇ ਸੈਮੀਫਾਈਨਲ 'ਚ ਜੇਤੂ ਟੀਮ ਨਾਲ ਹੋਵੇਗਾ। ਸਪੇਨ ਇਸ ਤੋਂ ਪਹਿਲਾਂ 2012 ਵਿੱਚ ਇਟਲੀ ਨੂੰ ਹਰਾ ਕੇ ਫਾਈਨਲ ਵਿੱਚ ਪਹੁੰਚਿਆ ਸੀ।
Euro cup 2024: 12 ਸਾਲ ਬਾਅਦ ਸਪੇਨ ਯੂਰੋ ਕੱਪ ਦੇ ਸੈਮੀਫਾਈਨਲ ‘ਚ ਪਹੁੰਚਿਆ ਹੈ। ਮੰਗਲਵਾਰ ਨੂੰ ਜਰਮਨੀ ਦੇ ਬਰਲਿਨ ਦੇ ਅਲੀਅਨਜ਼ ਏਰੀਨਾ ‘ਚ ਖੇਡੇ ਗਏ ਪਹਿਲੇ ਸੈਮੀਫਾਈਨਲ ‘ਚ ਜਰਮਨੀ ਨੇ ਫਰਾਂਸ ਨੂੰ 2-1 ਨਾਲ ਹਰਾ ਦਿੱਤਾ।
ਹੁਣ ਫਾਈਨਲ ‘ਚ ਇਸ ਦਾ ਸਾਹਮਣਾ ਐਤਵਾਰ ਨੂੰ ਇੰਗਲੈਂਡ ਅਤੇ ਨੀਦਰਲੈਂਡ ਵਿਚਾਲੇ ਹੋਣ ਵਾਲੇ ਦੂਜੇ ਸੈਮੀਫਾਈਨਲ ‘ਚ ਜੇਤੂ ਟੀਮ ਨਾਲ ਹੋਵੇਗਾ। ਸਪੇਨ ਇਸ ਤੋਂ ਪਹਿਲਾਂ 2012 ਵਿੱਚ ਇਟਲੀ ਨੂੰ ਹਰਾ ਕੇ ਫਾਈਨਲ ਵਿੱਚ ਪਹੁੰਚਿਆ ਸੀ।
ਸਪੇਨ ਦੀ ਜਿੱਤ ਦੇ ਹੀਰੋ 16 ਸਾਲਾ ਲਾਮਿਨ ਯਾਮਲ ਅਤੇ ਦਾਨੀ ਓਲਮੋ ਸਨ। ਦੋਵਾਂ ਨੇ ਟੀਮ ਲਈ 1-1 ਗੋਲ ਕੀਤੇ। ਫਰਾਂਸ ਨੇ ਮੈਚ ਦੇ ਪਹਿਲੇ 10 ਮਿੰਟਾਂ ‘ਚ ਹੀ ਗੋਲ ਕਰਕੇ ਲੀਡ ਹਾਸਲ ਕਰ ਲਈ ਸੀ ਪਰ 15 ਮਿੰਟਾਂ ਬਾਅਦ ਹੀ ਸਪੇਨ ਨੇ ਪਹਿਲਾ ਗੋਲ ਕਰਕੇ ਸਕੋਰ ਬਰਾਬਰ ਕਰ ਦਿੱਤਾ ਅਤੇ ਫਿਰ 4 ਮਿੰਟ ਬਾਅਦ ਹੀ ਇਕ ਗੋਲ ਨਾਲ ਅੱਗੇ ਹੋ ਗਿਆ।
ਇਹ ਵੀ ਪੜ੍ਹੋ: ਪੰਜਾਬ ਚ ਵਧਿਆ ਤਾਪਮਾਨ, 12 ਜੁਲਾਈ ਨੂੰ ਮੀਂਹ ਦਾ ਅਲਰਟ
ਦੋਵੇਂ ਟੀਮਾਂ ਵੱਲੋਂ ਤਿੰਨੋਂ ਗੋਲ ਮੈਚ ਦੇ ਪਹਿਲੇ ਅੱਧ ਵਿੱਚ ਹੀ ਕੀਤੇ ਗਏ। ਮੈਚ ਦੇ 7ਵੇਂ ਮਿੰਟ ‘ਚ ਫਰਾਂਸ ਦੇ ਕਪਤਾਨ ਕਾਇਲੀਅਨ ਐਮਬਾਪੇ ਨੇ ਗੋਲ ਕਰਨ ਦੀ ਕੋਸ਼ਿਸ਼ ਕੀਤੀ ਪਰ ਇਸ ਤੋਂ ਪਹਿਲਾਂ ਕਿ ਉਹ ਗੋਲ ਪੋਸਟ ‘ਤੇ ਪਹੁੰਚਦਾ, ਜੀਸਸ ਨਾਵਾਸ ਨੇ ਉਸ ਤੋਂ ਗੇਂਦ ਖੋਹ ਲਈ।
ਇਹ ਵੀ ਪੜ੍ਹੋ
ਐਮਬਾਪੇ ਨੇ ਦਵਾਈ ਬੜ੍ਹਤ
ਸਿਰਫ਼ ਦੋ ਮਿੰਟ ਬਾਅਦ, ਐਮਬਾਪੇ ਕੋਲ ਗੇਂਦ ਸੀ, ਉਸਨੇ ਬਿਨਾਂ ਕਿਸੇ ਦੇਰੀ ਦੇ ਆਪਣੇ ਸਾਥੀ ਨੂੰ ਪਾਸ ਕੀਤਾ ਅਤੇ ਕੋਲੋ ਮੁਆਨੀ ਨੇ ਕੋਈ ਗਲਤੀ ਨਹੀਂ ਕੀਤੀ ਅਤੇ ਗੇਂਦ ਨੂੰ ਹੈਡਰ ਨਾਲ ਗੋਲ ਪੋਸਟ ਵਿੱਚ ਜਾ ਕੇ ਟੀਮ ਨੂੰ 1-0 ਦੀ ਬੜ੍ਹਤ ਦਿਵਾਈ।
ਫਰਾਂਸ ਦੀ ਟੀਮ ਅਤੇ ਉਸ ਦੇ ਪ੍ਰਸ਼ੰਸਕਾਂ ਦੀ ਖੁਸ਼ੀ ਬਹੁਤੀ ਦੇਰ ਨਾ ਟਿਕੀ, ਸਿਰਫ 15 ਮਿੰਟ ਬਾਅਦ ਸਪੇਨ ਨੇ ਸਕੋਰ ਬਰਾਬਰ ਕਰ ਦਿੱਤਾ। ਮੈਚ ਦੇ 21ਵੇਂ ਮਿੰਟ ਵਿੱਚ 16 ਸਾਲਾ ਲਾਮਿਨ ਯਾਮਲ ਨੇ ਗੋਲ ਕਰਕੇ ਸਕੋਰ 1-1 ਨਾਲ ਬਰਾਬਰ ਕਰ ਦਿੱਤਾ। ਇਸ ਤੋਂ ਠੀਕ 4 ਮਿੰਟ ਬਾਅਦ ਯਾਨੀ 25ਵੇਂ ਮਿੰਟ ‘ਚ ਦਾਨੀ ਓਲਮੋ ਨੇ ਗੋਲ ਕਰਕੇ ਟੀਮ ਨੂੰ 2-1 ਨਾਲ ਅੱਗੇ ਕਰ ਦਿੱਤਾ।
4 ਮਿੰਟਾਂ ਵਿੱਚ 2 ਗੋਲ
ਪਹਿਲੇ ਹਾਫ ਵਿੱਚ 2-1 ਨਾਲ ਅੱਗੇ ਚੱਲ ਰਹੇ ਸਪੈਨਿਸ਼ ਖਿਡਾਰੀਆਂ ਦਾ ਮਨੋਬਲ ਦੂਜੇ ਹਾਫ ਵਿੱਚ ਵੀ ਬਰਕਰਾਰ ਰਿਹਾ। ਸਪੈਨਿਸ਼ ਟੀਮ ਨੇ ਫ੍ਰੈਂਚ ਡਿਫੈਂਸ ‘ਤੇ ਦਬਦਬਾ ਬਣਾਇਆ।
ਹਾਲਾਂਕਿ ਮੈਚ ਦੇ 60ਵੇਂ ਮਿੰਟ ‘ਚ ਫਰਾਂਸ ਦੇ ਓਸਮਾਨ ਡੇਮਬੇਲੇ ਨੇ ਕਰਾਸ ਸ਼ਾਟ ਨਾਲ ਸਕੋਰ ਬਰਾਬਰ ਕਰਨ ਦੀ ਕੋਸ਼ਿਸ਼ ਕੀਤੀ ਪਰ ਉਸ ਦੀ ਕੋਸ਼ਿਸ਼ ਨੂੰ ਸਪੇਨ ਦੇ ਗੋਲਕੀਪਰ ਉਨਾਈ ਸਿਮੋਨ ਨੇ ਨਾਕਾਮ ਕਰ ਦਿੱਤਾ। ਸਪੇਨ ਦੀ ਬੜ੍ਹਤ ਅੰਤ ਤੱਕ ਬਰਕਰਾਰ ਰਹੀ ਅਤੇ ਟੀਮ ਨੇ ਇਹ ਮੈਚ 2-1 ਨਾਲ ਜਿੱਤ ਲਿਆ।