CCL 2024: ਬਿਨਾਂ ਇੱਕ ਵੀ ਮੈਚ ਜਿੱਤੇ ਲੀਗ ਤੋਂ ਬਾਹਰ ਹੋਏ ‘ਪੰਜਾਬ ਦੇ ਸ਼ੇਰ’, ਆਖਿਰੀ ਮੈਚ ‘ਚ ਮੁੰਬਈ ਹੀਰੋਜ਼ ਨੇ 10 ਵਿਕਟਾਂ ਨਾਲ ਦਿੱਤੀ ਮਾਤ
ਮੈਚ ਦੀ ਗੱਲ ਕਰੀਏ ਤਾਂ ਆਈ.ਐਸ. ਬਿੰਦਰਾ ਪੰਜਾਬ ਕ੍ਰਿਕਟ ਐਸੋਸਿਏਸ਼ਨ, ਮੋਹਾਲੀ ਦੇ ਮੈਦਾਨ 'ਤੇ ਪੰਜਾਬ ਦੇ ਸ਼ੇਰ ਨੇ ਟਾਸ ਜਿੱਤ ਕੇ ਪਹਿਲਾ ਬੱਲੇਬਾਜ਼ੀ ਦਾ ਫੈਸਲਾ ਲਿਆ ਅਤੇ 10 ਓਵਰਾਂ ਦੀ ਪਹਿਲੀ ਪਾਰੀ 'ਚ 7 ਵਿਕਟਾਂ ਦੇ ਨੁਕਸਾਨ ਤੇ 101 ਦੌੜਾਂ ਬਣਾਈਆਂ। ਇਸ ਦੇ ਜਵਾਬ 'ਚ ਮੁੰਬਈ ਹੀਰੋਜ਼ ਨੇ 5 ਵਿਕਟਾਂ ਦੇ ਨੁਕਸਾਨਾ ਤੇ 125 ਦੌੜਾਂ ਬਣਾਈਆਂ ਅਤੇ 23 ਦੌੜਾਂ ਦੀ ਲੀਡ ਬਣਾ ਲਈ।

ਸੇਲਿਬ੍ਰਿਟੀ ਕ੍ਰਿਕਟ ਲੀਗ 2024 (ਸੀਸੀਐਲ) ‘ਚ ਪੰਜਾਬ ਦੇ ਸ਼ੇਰ ਟੀਮ ਦਾ ਸਫ਼ਰ ਦਾ ਅੰਤ ਬਹੁਤ ਹੀ ਖ਼ਰਾਬ ਅੰਦਾਜ਼ ਨਾਲ ਹੋਇਆ। ਪੰਜਾਬ ਦੇ ਸ਼ੇਰ ਟੀਮ ਦਾ ਚੌਥਾ ਅਤੇ ਆਖਿਰੀ ਮੈਚ ਸ਼ਨੀਵਾਰ ਨੂੰ ਮੁੰਬਈ ਹੀਰੋਜ਼ ਨਾਲ ਸੀ। ਇਸ ਮੈਚ ‘ਚ ਮੁੰਬਈ ਹੀਰੋਜ਼ ਨੇ 10 ਵਿਕਟਾਂ ਨਾਲ ਸ਼ਾਨਦਾਰ ਜਿੱਤ ਦਰਜ ਕੀਤੀ। ਪੰਜਾਬ ਦੇ ਸ਼ੇਰ ਪਹਿਲੇ ਹੀ ਇਸ ਲੀਗ ‘ਚੋਂ ਬਾਹਰ ਹੋ ਚੁੱਕੇ ਸੀ, ਪਰ ਪ੍ਰਸ਼ੰਸਕਾ ਨੂੰ ਉਮੀਦ ਸੀ ਕਿ ਟੀਮ ਜਿੱਤ ਨਾਲ ਆਪਣਾ ਸਫ਼ਰ ਖ਼ਤਮ ਕਰੇਗੀ।
ਮੈਚ ਦੀ ਗੱਲ ਕਰੀਏ ਤਾਂ ਆਈ.ਐਸ. ਬਿੰਦਰਾ ਪੰਜਾਬ ਕ੍ਰਿਕਟ ਐਸੋਸਿਏਸ਼ਨ, ਮੋਹਾਲੀ ਦੇ ਮੈਦਾਨ ‘ਤੇ ਪੰਜਾਬ ਦੇ ਸ਼ੇਰ ਨੇ ਟਾਸ ਜਿੱਤ ਕੇ ਪਹਿਲਾ ਬੱਲੇਬਾਜ਼ੀ ਦਾ ਫੈਸਲਾ ਲਿਆ ਅਤੇ 10 ਓਵਰਾਂ ਦੀ ਪਹਿਲੀ ਪਾਰੀ ‘ਚ 7 ਵਿਕਟਾਂ ਦੇ ਨੁਕਸਾਨ ਤੇ 101 ਦੌੜਾਂ ਬਣਾਈਆਂ। ਇਸ ਦੇ ਜਵਾਬ ‘ਚ ਮੁੰਬਈ ਹੀਰੋਜ਼ ਨੇ 5 ਵਿਕਟਾਂ ਦੇ ਨੁਕਸਾਨਾ ਤੇ 125 ਦੌੜਾਂ ਬਣਾਈਆਂ ਅਤੇ 23 ਦੌੜਾਂ ਦੀ ਲੀਡ ਬਣਾ ਲਈ।
ਦੂਜੀ ਪਾਰੀ ‘ਚ ਜਿੱਤ ਲਈ ਪੰਜਾਬ ਦੇ ਸ਼ੇਰ ਨੇ ਮੁੰਬਈ ਹੀਰੋਜ਼ ਸਾਹਮਣੇ ਵੱਡਾ ਟੀਚਾ ਖੜਾ ਕਰਨਾ ਚਾਹਿਆ, ਪਰ ਪੰਜਾਬ ਦੀ ਟੀਮ ਅਸਫਲ ਰਹੀ ਅਤੇ 8 ਵਿਕਟਾਂ ਦੇ ਨੁਕਸਾਨ ਤੇ 97 ਦੌੜਾਂ ਹੀ ਬਣਾ ਪਾਈ। ਮੰਬਈ ਹੀਰੋਜ਼ ਨੂੰ 75 ਦੌੜਾਂ ਦੀ ਟੀਚਾ ਮਿਲਿਆ, ਜੋ ਕਿ ਮੁੰਬਈ ਦੀ ਟੀਮ 3.3 ਓਵਰਾਂ ਚ ਬੜੀ ਆਸਾਨੀ ਨਾਲ ਹਾਸਲ ਕਰ ਲਿਆ।
Squads
ਪੰਜਾਬ ਦੇ ਸ਼ੇਰ: ਬਿੰਨੂ ਢਿੱਲੋਂ (ਕਪਤਾਨ), ਸੁਯੂਸ਼ ਰਾਏ, ਰਾਹੁਲ ਜੇਤਲੀ, ਨਿੰਜਾ, ਅਨੁਜ ਖੁਰਾਣਾ (ਵ.), ਨਵਰਾਜ ਹੰਸ, ਮਯੂਰ ਮਹਿਤਾ, ਜੱਸੀ ਗਿੱਲ, ਦੇਵ ਖਰੌੜ, ਬੱਬਲ ਰਾਏ ਅਤੇ ਅਪਾਰਸ਼ਕਤੀ ਖੁਰਾਣਾ
ਮੁੰਬਈ ਹੀਰੋਜ਼: ਰਿਤੇਸ਼ ਦੇਸ਼ਮੁਖ (ਕਪਤਾਨ), ਅਪੂਰਵਾ ਲਖੀਆ, ਨਵਦੀਪ ਤੋਮਰ, ਸਾਕਿਬ ਸਲੀਮ (ਡਬਲਯੂਕੇ), ਰਾਜਾ ਭੇਰਵਾਨੀ, ਸਮੀਰ ਕੋਚਰ, ਅਭਿਲਾਸ਼ ਚੌਧਰੀ, ਨਿਸ਼ਾਂਤ ਦਾਹੀਆ, ਸ਼ਬੀਰ ਆਹਲੂਵਾਲੀਆ, ਸ਼ਰਦ ਕੇਲਕਰ ਅਤੇ ਸਿਧਾਂਤ ਮੂਲੇ।